ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਸੈਨਾ ਵਿੱਚ ਭਰਤੀ ‘ਚ ਉਮਰ ਵਿੱਚ ਦੋ ਸਾਲ ਦੀ ਛੂਟ ਦਾ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਨਿਕਲਿਆ। ਭਰਤੀ ਦੇ ਨਿਯਮਾਂ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਨਿਊਜ਼ ਚੈਨਲ ਦਾ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ। ਇਸ ਵਿੱਚ ਲਿਖਿਆ ਹੈ ਕਿ ਸੈਨਾ ਦੀ ਭਰਤੀ 2022 ਨਵਾਂ ਨਿਯਮ ਉਮਰ ਵਿੱਚ 2 ਸਾਲ ਦੀ ਛੂਟ । ਵਾਇਰਲ ਪੋਸਟ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜ਼ੀ ਨਿਕਲਿਆ। ਖ਼ਬਰ ਲਿਖੇ ਜਾਣ ਤੱਕ ਅਜਿਹਾ ਕੋਈ ਬਦਲਾਅ ਸੈਨਾ ਭਰਤੀ ਵਿੱਚ ਨਹੀਂ ਕੀਤਾ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਪੇਜ ਯੂ.ਪੀ 43 ਗੋਂਡਾ ਨੇ 29 ਅਕਤੂਬਰ ਨੂੰ ਅਪਲੋਡ ਕਰਦੇ ਹੋਏ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ। ਇਸ ਵਿੱਚ ਦਾਅਵਾ ਕੀਤਾ ਗਿਆ ਕਿ ਸੈਨਾ ਭਰਤੀ ਵਿੱਚ ਬਦਲਾਅ ਕਰਦੇ ਹੋਏ ਉਮਰ ਵਿੱਚ 2 ਸਾਲ ਦੀ ਛੂਟ ਦਿੱਤੀ ਗਈ ।
ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ । ਇਸਦਾ ਆਰਕਾਈਵ ਵਰਜਨ ਇੱਥੇ ਵੇਖੋ ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ਸਰਚ ਕੀਤਾ। ਸਾਨੂੰ ਇੱਕ ਵੀ ਖਬਰ ਨਹੀਂ ਮਿਲੀ ਜੋ ਸੈਨਾ ਦੀ ਭਰਤੀ ਵਿੱਚ ਦੋ ਸਾਲ ਦੀ ਛੂਟ ਦੀ ਗੱਲ ਤੇ ਮੁਹਰ ਲਗਾਉਂਦੀ ਹੋਵੇ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਜ਼ੀ ਨਿਊਜ਼ ਦੇ ਯੂਟਿਊਬ ਚੈਨਲ ‘ਤੇ ਮੌਜੂਦ ਵੀਡੀਓ ਨੂੰ ਖੰਗਾਲਿਆ । ਇੱਥੇ ਵੀ ਸਾਨੂੰ ਵਾਇਰਲ ਖ਼ਬਰ ਨਹੀਂ ਮਿਲੀ, ਜਦੋਂ ਕਿ ਵਾਇਰਲ ਸਕਰੀਨ ਸ਼ਾਟ ਜ਼ੀ-ਨਿਊਜ਼ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਅਸੀਂ ਵਾਇਰਲ ਸਕ੍ਰੀਨਸ਼ੌਟਸ ਅਤੇ ਜ਼ੀ ਨਿਊਜ਼ ਦੀ ਬ੍ਰੇਕਿੰਗ ਪਲੇਟ ਦਾ ਤੁਲਨਾਤਮਕ ਅਧਿਐਨ ਕੀਤਾ। ਅਸੀਂ ਇਨ੍ਹਾਂ ਦੋਵਾਂ ਵਿੱਚ ਬਹੁਤ ਅੰਤਰ ਦੇਖਿਆ। ਫੌਂਟ ਤੋਂ ਲੈ ਕੇ ਬ੍ਰੇਕਿੰਗ ਪਲੇਟ ਤੱਕ ਦੇ ਅੰਤਰ ਤੋਂ ਇਹ ਗੱਲ ਸਾਬਿਤ ਹੋਈ ਕਿ ਵਾਇਰਲ ਪੋਸਟ ਫਰਜ਼ੀ ਹੈ ।
ਜਾਂਚ ਦੇ ਅਗਲੇ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਭਾਰਤੀ ਸੈਨਾ ਦੇ ਪ੍ਰਵਕਤਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਫੌਜ ਦੇ ਨਾਂ ‘ਤੇ ਇਹ ਪੋਸਟ ਵਾਇਰਲ ਹੋ ਰਹੀ ਹੈ। ਇਹ ਪੂਰੀ ਤਰ੍ਹਾਂ ਫਰਜ਼ੀ ਹੈ।
ਅੰਤ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਫੇਸਬੁੱਕ ਪੇਜ ਯੂ.ਪੀ 43 ਗੋਂਡਾ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਇਸ ਦੇ 47 ਹਜ਼ਾਰ ਫੋਲੋਵਰਸ ਹਨ। ਇਹ ਪੇਜ ਨੂੰ 27 ਜਨਵਰੀ 2020 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਸੈਨਾ ਵਿੱਚ ਭਰਤੀ ‘ਚ ਉਮਰ ਵਿੱਚ ਦੋ ਸਾਲ ਦੀ ਛੂਟ ਦਾ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਨਿਕਲਿਆ। ਭਰਤੀ ਦੇ ਨਿਯਮਾਂ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।