Fact Check: ਇਸ ਵੀਡੀਓ ਵਿੱਚ ਪਤੰਜਲੀ ਦੇ ਖਿਲਾਫ ਬੋਲਦੇ ਆਦਮੀ ਦਾ ਹਿਮਾਲਿਆ ਕੰਪਨੀ ਨਾਲ ਨਹੀਂ ਹੈ ਕੋਈ ਸੰਬੰਧ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵੀਡੀਓ ਵਿੱਚ ਦਿੱਖ ਰਿਹਾ ਆਦਮੀ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਹੈ। ਉਹ ਕਿਸੇ ਵੀ ਤਰੀਕੇ ਨਾਲ ਹਿਮਾਲਿਆ ਡਰੱਗ ਕੰਪਨੀ ਨਾਲ ਜੁੜੇ ਹੋਏ ਨਹੀਂ ਹਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਆਦਮੀ ਨੂੰ ਪਤੰਜਲੀ ਅਤੇ ਰਿਲਾਇੰਸ ਦੇ ਖਿਲਾਫ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਹਿਮਾਲਿਆ ਡਰੱਗ ਕੰਪਨੀ ਦਾ ਮਾਲਕ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵੀਡੀਓ ਵਿੱਚ ਦਿੱਖ ਰਿਹਾ ਆਦਮੀ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਹੈ। ਉਹ ਕਿਸੇ ਵੀ ਤਰੀਕੇ ਨਾਲ ਹਿਮਾਲਿਆ ਡਰੱਗ ਕੰਪਨੀ ਨਾਲ ਜੁੜੇ ਹੋਏ ਨਹੀਂ ਹਨ।

ਕੀ ਹੈ ਫੇਸਬੁੱਕ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Krishikarman Bharat Patel ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਇਹ ਮੁੱਲਾ Himalaya ਕੰਪਨੀ ਦਾ ਮਾਲਕ ਹੈ, ਸਮਾਂ ਹੈ ਇਸ ਦੇ ਭਾਸ਼ਣ ਨੂੰ ਸੁਣੋ ਵਿਚਾਰ ਕਰੋ ਅਤੇ ਸੁਚੇਤ ਹੋ ਜਾਵੋ, ਆਯੁਰਵੈਦਿਕ ਦਵਾਈ ਤੋਂ ਬਿਊਟੀ ਪ੍ਰੋਡਕਟਸ ਬਣਾਉਂਦਾ ਹੈ liv52 syrup se lekar himaliya neem 🌿tulsi aur hand sensitiser tak।” ਸਾਰੇ ਗਰੁੱਪ ਵਿੱਚ ਪਾਓ ਅਤੇ ਖਰੀਦਣਾ ਬੰਦ ਕਰੋ ਆਪਣੇ ਆਪ ਹੀ ਘੁਟਨੇ ਤੇ ਆ ਜਾਵੇਗਾ ਬਹੁਤ ਸਾਰੇ ਵਿਕਲਪ ਹਨ।”

ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ

ਪੜਤਾਲ

ਵੀਡੀਓ ਨੂੰ ਚੱਜ ਨਾਲ ਵੇਖਣ ਤੇ ਪਿੱਛੇ ਲੋਕਾਂ ਦੇ ਹੱਥਾਂ ਵਿੱਚ CAA, NRC ਲਿਖੇ ਝੰਡੇ ਵੇਖੇ ਜਾ ਸਕਦੇ ਹਨ। ਇੱਥੋਂ ਸਾਨੂੰ ਸੁਰਾਗ ਮਿਲਿਆ ਕਿ ਇਹ ਵੀਡੀਓ ਐਂਟੀ CAA ਅੰਦੋਲਨ ਦੇ ਦੌਰਾਨ ਦਾ ਹੋ ਸਕਦਾ ਹੈ।

ਅਸੀਂ ਸਭ ਤੋਂ ਪਹਿਲਾਂ InVID ਟੂਲ ਦੀ ਸਹਾਇਤਾ ਨਾਲ ਇਸ ਵੀਡੀਓ ਦੇ ਸਕ੍ਰੀਨਗਰੈਬਸ ਕੱਢੇ। ਫਿਰ ਇਹਨਾਂ ਸਕ੍ਰੀਨਗਰੈਬਸ ਨੂੰ ਗੂਗਲ ਰਿਵਰਸ ਇਮੇਜ ਤੇ “Man speaking against Patanjali,Reliance at anti CAA protests” ਕੀਵਰਡ ਨਾਲ ਸਰਚ ਕੀਤਾ। ਸਾਨੂੰ ਇਸ ਵੀਡੀਓ ਬਾਰੇ ਇੱਕ ਖ਼ਬਰ www.eastcoastdaily.in ‘ਤੇ ਵੀ ਮਿਲੀ। ਇਹ ਵੀਡੀਓ ਖ਼ਬਰਾਂ ਵਿੱਚ ਏਮਬੇਡੇਡ ਸੀ। ਇੱਥੇ ਵੀਡੀਓ ਵਿੱਚ ਦਿੱਖ ਰਹੇ ਆਦਮੀ ਨੂੰ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਦੱਸਿਆ ਗਿਆ ਸੀ।

ਭਾਨੂ ਪ੍ਰਤਾਪ ਸਿੰਘ ਦੇ ਬਾਰੇ ਭਾਲ ਕਰਨ ਤੇ ਸਾਨੂੰ ਪਤਾ ਚੱਲਿਆ ਕਿ ਉਹ ਇੱਕ ਵਕੀਲ ਹਨ। ਸਾਨੂੰ ਉਨ੍ਹਾਂ ਦੇ ਬਾਰੇ ਕਿਧਰੇ ਕੋਈ ਅਜਿਹੀ ਜਾਣਕਾਰੀ ਨਹੀਂ ਮਿਲੀ, ਜਿਸ ਵਿੱਚ ਉਨ੍ਹਾਂ ਦੇ ਹਿਮਾਲਿਆ ਡਰੱਗ ਕੰਪਨੀ ਨਾਲ ਜੁੜੇ ਹੋਣ ਦੀ ਗੱਲ ਕੀਤੀ ਹੋਵੇ।

ਅਸੀਂ ਇਸ ਮਾਮਲੇ ਸਬੰਧੀ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਨਾਲ ਫੋਨ ਰਾਹੀਂ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵੀਡੀਓ ਵਿੱਚ ਉਹ ਹੀ ਹੈ ਅਤੇ ਉਹ ਕਿਸੇ ਵੀ ਤਰੀਕੇ ਨਾਲ ਹਿਮਾਲਿਆ ਡਰੱਗ ਕੰਪਨੀ ਨਾਲ ਜੁੜੇ ਹੋਏ ਨਹੀਂ ਹਨ।

ਵਾਇਰਲ ਪੋਸਟ ਤੇ ਕੀਤੇ ਜਾ ਰਹੇ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਹਿਮਾਲਿਆ ਦੇ ਸਪੋਕਸਪਰਸਨ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵਾਇਰਲ ਪੋਸਟ ਫਰਜ਼ੀ ਹੈ। ਵੀਡੀਓ ਵਿੱਚ ਦਿੱਖ ਰਿਹਾ ਆਦਮੀ ਕਿਸੇ ਵੀ ਤਰ੍ਹਾਂ ਹਿਮਾਲਿਆ ਡਰੱਗ ਕੰਪਨੀ ਨਾਲ ਜੁੜਿਆ ਹੋਇਆ ਨਹੀਂ ਹੈ।

ਅਸੀਂ ਹਿਮਾਲਿਆ ਡਰੱਗ ਕੰਪਨੀ ਦੀ ਵੈਬਸਾਈਟ ਨੂੰ ਵੀ ਚੈੱਕ ਕੀਤਾ। ਇੱਥੇ ਇੱਕ ਡੇਡੀਕੇਟੇਡ ਪੇਜ ਤੇ ਕੰਪਨੀ ਦੀ ਪੂਰੀ ਲੀਡਰਸ਼ਿਪ ਦੇ ਬਾਰੇ ਜਾਣਕਾਰੀ ਹੈ। ਇੱਥੇ ਕਿਤੇ ਵੀ ਐਡਵੋਕੇਟ ਭਾਨੂ ਦਾ ਨਾਮ ਨਹੀਂ ਹੈ।

ਵਾਇਰਲ ਵੀਡੀਓ ਨੂੰ ਸਾਂਝਾ ਕਰਨ ਵਾਲਾ ਫੇਸਬੁੱਕ ਯੂਜ਼ਰ Narender Kumar Jindal ਕਾਨਪੁਰ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵੀਡੀਓ ਵਿੱਚ ਦਿੱਖ ਰਿਹਾ ਆਦਮੀ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਹੈ। ਉਹ ਕਿਸੇ ਵੀ ਤਰੀਕੇ ਨਾਲ ਹਿਮਾਲਿਆ ਡਰੱਗ ਕੰਪਨੀ ਨਾਲ ਜੁੜੇ ਹੋਏ ਨਹੀਂ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts