Fact Check: ਚਾਰ ਸਾਲ ਪੁਰਾਣੀ ਵੀਡੀਓ ਕੋਰੋਨਾ ਮਹਾਮਾਰੀ ਦੇ ਵਿਚਕਾਰ ਹੋਈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਵੀਡੀਓ ਗੁੰਮਰਾਹਕੁੰਨ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ, ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।

Fact Check: ਚਾਰ ਸਾਲ ਪੁਰਾਣੀ ਵੀਡੀਓ ਕੋਰੋਨਾ ਮਹਾਮਾਰੀ ਦੇ ਵਿਚਕਾਰ ਹੋਈ ਵਾਇਰਲ

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )।ਸਾਰੇ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਪਰ ਕੁਝ ਲੋਕ ਫਰਜ਼ੀ ਪੋਸਟਾਂ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵਿੱਚ ਇੱਕ ਆਦਮੀ ਨੂੰ ਆਪਣੇ ਮੋਢੇ ਤੇ ਮ੍ਰਿਤਕ ਦੇਹ ਲੈ ਕੇ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਮੰਨਦਿਆਂ ਕੋਰੋਨਾ ਕਾਲ ਨਾਲ ਜੋੜਦੇ ਹੋਏ ਸਿਸਟਮ ਦੀ ਬਦਹਾਲੀ ਦੇ ਨਾਂਅ ਤੋਂ ਵਾਇਰਲ ਕਰ ਰਹੇ ਹਨ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ ਹੈ।

ਜਦੋਂ ਅਸੀਂ ਜਾਂਚ ਕੀਤੀ ਤਾਂ ਇਹ ਪਾਇਆ ਕਿ ਵਾਇਰਲ ਵੀਡੀਓ 2017 ਦਾ ਹੈ। ਅਸਲ ਵਿੱਚ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਇਟਾਵਾ ਦਾ ਹੈ ਜਿੱਥੇ ਇੱਕ ਪਿਤਾ ਨੂੰ ਆਪਣੇ ਬੱਚੇ ਦੀ ਲਾਸ਼ ਆਪਣੇ ਆਪ ਚੁੱਕ ਕੇ ਲਿਜਾਣੀ ਪਈ ਸੀ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਪੇਜ “Bhagwant Mann Fan Club” ਨੇ 11 ਮਈ 2021 ਨੂੰ ਇਹ ਵੀਡੀਓ ਅਪਲੋਡ ਕਰਦਿਆਂ ਲਿਖਿਆ, “15 ਸਾਲ ਦੇ ਮਰੇ ਪੁੱਤ ਦੀ ਲਾਸ਼ ਲਿਜਾਦਾ ਹੋਇਆ ਗਰੀਬ ,ਮਰਜੋ ਡੁੱਬ ਕੇ ਦੇਸ਼ ਨੂੰ ਲੁੱਟ ਕੇ ਖਾਣ ਵਾਲਿਉ”

ਇਸ ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਇਸ ਦਾਅਵੇ ਨਾਲ ਇਹ ਵੀਡੀਓ ਫੇਸਬੁੱਕ ਦੇ ਵੱਖ- ਵੱਖ ਪ੍ਲੇਟਫੋਰਮਸ ਤੇ ਵੀ ਵਾਇਰਲ ਹੋ ਰਿਹਾ ਹੈ। ਫੇਸਬੁੱਕ ਯੂਜ਼ਰ Damdami Taksal Jatha Rajpura ,News Azaadi ਅਤੇ Arun kurali journalist ਨੇ ਵੀ ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਵੀਡੀਓ ਨੂੰ InVID ਟੂਲ ਵਿੱਚ ਪਾ ਕੇ ਇਸਦੇ ਕੀਫ਼੍ਰੇਮਸ ਕੱਢੇ। ਕੀਫ਼੍ਰੇਮਸ ਉੱਤੇ ਗੂਗਲ ਰਿਵਰਸ ਇਮੇਜ ਸਰਚ ਦਾ ਇਸਤੇਮਾਲ ਕਰਨ ਤੋਂ ਬਾਅਦ ਸਾਨੂੰ ਇਸ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਪਰਿਣਾਮ ਮਿਲੇ। ਇੱਕ ਪਰਿਣਾਮ ਦੀ ਮਦਦ ਨਾਲ ਅਸੀਂ NDTV India ਯੂਟਿਯੂਬ ਚੈਨਲ ਤੇ ਪਹੁੰਚੇ ਜਿੱਥੇ ਇਸ ਵੀਡੀਓ ਨੂੰ 3 ਮਈ 2017 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਵਿੱਚ ਅੰਗਰੇਜ਼ੀ ਕੈਪਸ਼ਨ ਵਿੱਚ ਲਿਖਿਆ ਹੋਇਆ ਸੀ ਜਿਸਦਾ ਪੰਜਾਬੀ ਅਨੁਵਾਦ ਹੈ : ” ਬਸ ਲੱਤਾਂ ਵਿੱਚ ਹੀ ਦਰਦ ਸੀ , ਪਿਤਾ ਰੋਇਆ ਜਦੋਂ ਉਸਨੇ ਕਿਸ਼ੋਰ ਪੁੱਤਰ ਦੀ ਲਾਸ਼ ਨੂੰ ਆਪ ਚੁੱਕਿਆ ” ਪੂਰੀ ਵੀਡੀਓ ਇੱਥੇ ਵੇਖੋ।

ਅਸੀਂ ਆਪਣੀ ਜਾਂਚ ਅੱਗੇ ਵਧਾਈ ਤਾਂ ਸਾਨੂੰ ਇਹ ਖ਼ਬਰ Oneindia News ਤੇ 3 ਮਈ 2017 ਨੂੰ ਅਪਲੋਡ ਮਿਲੀ। ਜਿੱਥੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਸੀ : ਹਸਪਤਾਲ ਵਲੋਂ ਐਮਬੂਲੈਂਸ ਨਾ ਦੇਣ ਤੋਂ ਬਾਅਦ ਇਟਾਵਾ ਵਿੱਚ ਆਦਮੀ ਨੂੰ ਆਪ ਆਪਣੇ ਬੱਚੇ ਦੀ ਲਾਸ਼ ਨੂੰ ਲੈ ਜਾਣਾ ਪਿਆ, ਪੂਰੀ ਵੀਡੀਓ ਇੱਥੇ ਵੇਖੀ ਜਾ ਸਕਦੀ ਹੈ।

ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਇੰਟਰਨੈੱਟ ਤੇ ਹੋਰ ਸਰਚ ਕੀਤਾ ਤਾਂ ਸਾਨੂੰ India Today ਦੀ ਇੱਕ ਪੁਰਾਣੀ ਖਬਰ ਮਿਲੀ ਜਿਸਦੇ ਵਿੱਚ ਇਸ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ। ਇਸ ਖ਼ਬਰ ਨੂੰ 2 ਮਈ 2017 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ ਗਿਆ, “ਇਟਾਵਾ : ਐਮਬੂਲੈਂਸ ਨਾ ਮਿਲਣ ਕਾਰਣ , ਰੋਂਦੇ ਹੋਏ ਪਿਤਾ ਨੂੰ 15 ਸਾਲ ਦੇ ਬੱਚੇ ਦੀ ਲਾਸ਼ ਆਪ ਮੋਢੇ ਤੇ ਚੁੱਕ ਕੇ ਲੈ ਜਾਣੀ ਪਈ।”

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਇਟਾਵਾ ਦੇ ਸਥਾਨਕ ਪੱਤਰਕਾਰ ਗੌਰਵ ਡੁਡੇਜਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਹਾਲ ਦੇ ਦਿਨਾਂ ਵਿੱਚ ਅਜਿਹੀ ਕੋਈ ਘਟਨਾ ਇਥੇ ਨਹੀਂ ਵਾਪਰੀ ਹੈ ਅਤੇ ਇਹ ਖ਼ਬਰ ਹਾਲੀਆ ਨਹੀਂ ਸੰਗੋ ਪੁਰਾਣੀ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ “Bhagwant Mann Fan Club” ਨਾਮ ਦੇ ਇਸ ਫੇਸਬੁੱਕ ਪੇਜ ਨੂੰ 678,466 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਵੀਡੀਓ ਗੁੰਮਰਾਹਕੁੰਨ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ, ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts