ਔਰਤਾਂ ਦੇ ਪਹਿਰਾਵੇ ਵਿੱਚ ਅਫਗਾਨਿਸਤਾਨ ਵਿੱਚ ਫੜੇ ਗਏ ਤਾਲਿਬਾਨੀ ਅੱਤਵਾਦੀਆਂ ਦੀ ਤਸਵੀਰ ਨੂੰ ਕਸ਼ਮੀਰ ਦੇ ਨਾਮ ਤੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿੱਚ ਸੁਰੱਖਿਆ ਬਲਾਂ ਨੂੰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਤਸਵੀਰ ਵਿੱਚ ਗ੍ਰਿਫਤਾਰ ਆਦਮੀ ਇੱਕ ਔਰਤ ਦੇ ਪਹਿਰਾਵੇ ਵਿੱਚ ਦਿਖਾਈ ਦੇ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕਸ਼ਮੀਰ ਘਾਟੀ ਵਿੱਚ ਫੜੇ ਗਏ ਇੱਕ ਅੱਤਵਾਦੀ ਦੀ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਹੀ ਤਸਵੀਰ ਅਫਗਾਨਿਸਤਾਨ ਦੇ ਕਾਬੁਲ ਦੀ ਹੈ, ਜਿੱਥੇ ਅਫਗਾਨ ਸੁਰੱਖਿਆ ਬਲਾਂ ਨੇ ਔਰਤਾਂ ਦੇ ਪਹਿਰਾਵੇ ਵਿੱਚ ਲੁਕੇ 7 ਤਾਲਿਬਾਨ ਅੱਤਵਾਦੀਆਂ ਨੂੰ ਖੁਫੀਆ ਸੂਚਨਾ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘K Duggar Express’ ਨੇ ਵਾਇਰਲ ਤਸਵੀਰ (ਆਰਕਾਇਵਡ ਲਿੰਕ) ਨੂੰ ਸਾਂਝਾ ਕਰਦਿਆਂ ਲਿਖਿਆ ਹੈ , ” ਹਰ ਘਰ ਤੋਂ ਅਫਜ਼ਲ ਨਿਕਲੇਗਾ … ਅਜਿਹਾ ਸੁਣਿਆ ਤਾਂ ਸੀ … ਪਰ ਅਜਿਹੇ ਅੰਦਾਜ਼ ਵਿੱਚ ਨਿਕਲੇਗਾ ਆਹ ਨਹੀਂ ਪਤਾ ਸੀ…।”
ਟਵਿੱਟਰ ਯੂਜ਼ਰ ‘Madhu Purnima Kishwar’ ਨੇ ਵੀ ਇਹ ਤਸਵੀਰ (ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਇਸ ਨੂੰ ਕਸ਼ਮੀਰ ਘਾਟੀ ਦਾ ਦੱਸਿਆ ਹੈ।
ਸੋਸ਼ਲ ਮੀਡੀਆ ਦੇ ਵੱਖੋ-ਵੱਖ ਪਲੇਟਫਾਰਮਾਂ ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਇੱਕ ਹੋਰ ਟਵਿੱਟਰ ਯੂਜ਼ਰ ‘ਰਵੀ ਵਰਮਾ’ ਨੇ ਵੀ ਇਸ ਤਸਵੀਰ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਸਰਚ ਕਰਨ ਤੇ ਸਾਨੂੰ ਅਜਿਹੀ ਪੁਰਾਣੀ ਨਿਊਜ਼ ਰਿਪੋਰਟ ਮਿਲੀ, ਜਿਸ ਵਿੱਚ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਹੈ। mirror.co.uk ਦੀ ਵੈਬਸਾਈਟ ਤੇ 30 ਮਾਰਚ 2012 ਨੂੰ ‘Taliban transvestites: Insurgents disguised in drag as “guardian angels” introduced to watch over troops’ ਹੈਡਲਾਈਨ ਤੋਂ ਪ੍ਰਕਾਸ਼ਿਤ ਖਬਰ ਵਿੱਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ।
ਨਿਊਜ਼ ਏਜੇਂਸੀ ਏ.ਪੀ ਦੇ ਕ੍ਰੈਡਿਟ ਲਾਈਨ ਵਾਲੀ ਇਸ ਤਸਵੀਰ ਦੇ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਖੁਫੀਆ ਸੂਚਨਾ ਦੇ ਆਧਾਰ ਤੇ ਕਾਰਵਾਹੀ ਕਰਦੇ ਹੋਏ ਔਰਤਾਂ ਦੇ ਕੱਪੜੇ ਪਹਿਨੇ ਸੱਤ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸਾਨੂੰ ਇਹ ਤਸਵੀਰ apimages.com ਦੀ ਗੈਲਰੀ ਵਿੱਚ ਵੀ ਮਿਲੀ। ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 28 ਮਾਰਚ, 2012 ਨੂੰ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਔਰਤਾਂ ਦਾ ਪਹਿਰਾਵਾ ਪਹਿਨੇ ਉਹਨਾਂ ਅੱਤਵਾਦੀਆਂ ਨੂੰ ਮੀਡਿਆ ਦੇ ਸਾਹਮਣੇ ਪੇਸ਼ ਕੀਤਾ , ਜਿਸ ਨੂੰ ਉਹਨਾਂ ਨੇ ਖੁਫੀਆ ਸੂਚਨਾ ਦੇ ਅਧਾਰ ਤੇ ਪੂਰਵੀ ਕਾਬੁਲ ਦੇ ਲਾਘਮਨ ਪ੍ਰਾਂਤ ਤੋਂ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਕੁੱਲ 7 ਤਾਲਿਬਾਨ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਸਨ।
ਵਾਇਰਲ ਹੋ ਰਹੀ ਤਸਵੀਰ ਨੂੰ ਅਸੀਂ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਕਸ਼ਮੀਰ ਦੇ ਵਿਸ਼ੇਸ਼ ਸੰਵਾਦਦਾਤਾ ਨਵੀਨ ਨਵਾਜ਼ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ , “ਕੁਝ ਸਾਲਾਂ ਪਹਿਲਾਂ ਅਜਿਹੀ ਹੀ ਇੱਕ ਘਟਨਾ ਕਸ਼ਮੀਰ ਵਿੱਚ ਵਾਪਰੀ ਸੀ ਪਰ ਇਹ ਤਸਵੀਰ ਕਸ਼ਮੀਰ ਨਾਲ ਸੰਬੰਧਿਤ ਨਹੀਂ ਹੈ।
ਵਾਇਰਲ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਨੂੰ ਫੇਸਬੁੱਕ ਤੇ ਕਰੀਬ ਵੀਹ ਹਾਜ਼ਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਔਰਤਾਂ ਦੇ ਪਹਿਰਾਵੇ ਵਿੱਚ ਅਫਗਾਨਿਸਤਾਨ ਵਿੱਚ ਫੜੇ ਗਏ ਤਾਲਿਬਾਨੀ ਅੱਤਵਾਦੀਆਂ ਦੀ ਤਸਵੀਰ ਨੂੰ ਕਸ਼ਮੀਰ ਦੇ ਨਾਮ ਤੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।