ਪੰਜਾਬ ਦੇ ਫਰੀਦਕੋਟ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ (GGSMCH) ਦੇ ਕਮਰੇ ਵਿੱਚ ਪਏ ਵੈਂਟੀਲੇਟਰ ਦੀ ਤਸਵੀਰ ਗ਼ਲਤ ਦਾਅਵੇ ਨਾਲ ਹੋ ਰਹੀ ਹੈ ਵਾਇਰਲ। ਰਾਜ ਸਰਕਾਰ ਨੂੰ ਪੀ.ਐਮ ਕੇਅਰਜ਼ ਫੰਡ ਵੱਲੋਂ ਮਿਲੇ ਵੈਂਟੀਲੇਟਰਾ ਵਿੱਚੋ ਕਈ ਮਸ਼ੀਨਾਂ ਤਕਨੀਕੀ ਖ਼ਰਾਬੀ ਕਾਰਨ ਹਸਪਤਾਲਾਂ ਵਿੱਚ ਨਹੀਂ ਲਗਾਈ ਜਾ ਸਕੀਆ ਅਤੇ ਇਸ ਕਾਰਨ ਇਹਨਾਂ ਨੂੰ ਕਮਰੇ ਚ ਰੱਖਣਾ ਪਿਆ ਸੀ, ਅਤੇ ਇਸ ਤਸਵੀਰ ਨੂੰ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ਰਾਜ ਸਰਕਾਰਾਂ ਵੈਂਟੀਲੇਟਰਾ ਦਾ ਇਸਤੇਮਾਲ ਨਹੀਂ ਕਰ ਪਾਈ ਅਤੇ ਇਹਨਾਂ ਨੂੰ ਐਦਾਂ ਹੀ ਰੱਖਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ)। ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਵਿਚਕਾਰ ਹਸਪਤਾਲਾਂ ਨੂੰ ਵੈਂਟੀਲੇਟਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰਸੰਗ ਚ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬਹੁਤ ਸਾਰੇ ਵੈਂਟੀਲੇਟਰ ਇੱਕ ਕਮਰੇ ਚ ਬੇਕਾਰ ਪਏ ਵੇਖੇ ਜਾ ਸਕਦੇ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਾਰੇ ਵੈਂਟੀਲੇਟਰ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤਹਿਤ ਪੰਜਾਬ ਭੇਜੇ ਗਏ ਸਨ, ਪਰ ਰਾਜ ਸਰਕਾਰ ਇਨ੍ਹਾਂ ਵੈਂਟੀਲੇਟਰਾਂ ਦੀ ਵਰਤੋਂ ਨਹੀਂ ਕਰ ਸਕੀ ਅਤੇ ਇਸ ਕਾਰਨ ਇਹ ਸਾਰੇ ਵੈਂਟੀਲੇਟਰ ਸੰਕਟ ਦੇ ਸਮੇਂ ਵਿੱਚ ਬੇਕਾਰ ਪਏ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਨਿਕਲਿਆ। ਵਾਇਰਲ ਹੋ ਰਹੀਆਂ ਤਸਵੀਰਾਂ ਅਸਲ ਵਿੱਚ ਪੰਜਾਬ ਭੇਜੀਆਂ ਗਈਆਂ ਵੈਨਟੀਲੇਟਰਾਂ ਦੀਆਂ ਹਨ, ਪਰ ਇਹ ਮਸ਼ੀਨਾਂ ਖਰਾਬ ਹੋਣ ਕਾਰਨ ਇਸਤੇਮਾਲ ਨਹੀਂ ਹੋ ਸਕੀਆਂ ਅਤੇ ਇਸ ਬਾਰੇ ਰਾਜ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਸੂਚਨਾ ਦੇ ਦਿੱਤੀ ਗਈ ਸੀ। ਉੱਥੇ ਹੀ ਵਾਇਰਲ ਹੋ ਰਹੀ ਪੋਸਟਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਵੈਂਟੀਲੇਟਰਾਂ ਦੀ ਵਰਤੋਂ ਰਾਜ ਸਰਕਾਰ ਦੀ ਅਣਗਹਿਲੀ ਕਾਰਨ ਨਹੀਂ ਕੀਤੀ ਜਾ ਸਕੀ।
ਕੀ ਹੈ ਵਾਇਰਲ ਪੋਸਟ ਵਿੱਚ ?
ਸੋਸ਼ਲ ਮੀਡੀਆ ਯੂਜ਼ਰ ‘ਜੋਧਾਰਾਮ ਚੌਧਰੀ’ ਨੇ ਵਾਇਰਲ ਤਸਵੀਰ (ਆਰਕਾਇਵਡ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ, “ਬਿਮਾਰ ਮਰ ਰਹੇ ਹਨ ਪਰ ਇਹ ਵੈਂਟੀਲੇਟਰ #PMCaresFund ਤੋਂ ਭੇਜੇ ਗਏ ਸੀ,GGSMC ਫਰੀਦਕੋਟ, ਪੰਜਾਬ ਦੇ ਸਟੋਰ ਰੂਮ ਵਿੱਚ ਪਏ ਧੂਲ ਖਾ ਰਹੇ ਹਨ Disappointed face ਕਿਉਂਕਿ ਪੰਜਾਬ ਦੀ ਕਾਂਗਰਸ ਸਰਕਾਰ ਅਜੇ ਵੀ ਗੁੰਡਿਆਂ ਅਤੇ ਦਲਾਲਾਂ ਨੂੰ ਸੁਰੱਖਿਆ ਦੇਣ ਵਿੱਚ ਰੁੱਝੇ ਹੋਏ ਹਨ ਜੋ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਭੇਸ਼ ਵਿੱਚ ਉਤਪਾਤ ਮਚਾ ਰਹੇ ਹਨ।”
ਇੱਕ ਹੋਰ ਟਵਿੱਟਰ ਹੈਂਡਲ ‘@MajorPoonia’ ਨੇ ਵਾਇਰਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ, ” ”It’s unpardonable & criminal ! ਬੀਮਾਰ ਮਰ ਰਹੇ ਹਨ ਪਰ ਇਹ ਵੈਂਟੀਲੇਟਰ/Concentrator ਜੋ #PMCaresFund ਤੋਂ ਭੇਜੇ ਗਏ ਸੀ,GGSMC ਫਰੀਦਕੋਟ, ਪੰਜਾਬ ਦੇ ਸਟੋਰ ਰੂਮ ਵਿੱਚ ਪਏ ਧੂਲ ਖਾ ਰਹੇ ਹਨ 😞 ਸ਼ਾਇਦ ਰਾਜ ਸਰਕਾਰਾਂ ਉਡੀਕ ਕਰ ਰਹੀਆਂ ਹਨ ਕਿ @narendramodi ਆਪ ਆਉਣਗੇ ਅਤੇ ਇਹਨਾਂ ਨੂੰ ਲੈ ਕੇ ICU ਵਿੱਚ ਲਗਾਉਣਗੇ। “
ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸੇ ਤਰ੍ਹਾਂ ਅਤੇ ਮਿਲਦੇ ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਗੂਗਲ ਰਿਵਰਸ ਇਮੇਜ ਸਰਚ ਕੀਤੇ ਜਾਣ ਤੇ ਸਾਨੂੰ ਇਹ ਤਸਵੀਰ ਟ੍ਰਿਬਿਊਨ ਇੰਡੀਆ ਦੀ ਵੈਬਸਾਈਟ ਤੇ 12 ਮਈ 2021 ਨੂੰ ਪ੍ਰਕਾਸ਼ਿਤ ਨਿਊਜ਼ ਰਿਪੋਰਟ ਵਿੱਚ ਮਿਲੀ।
ਰਿਪੋਰਟ ਵਿੱਚ ਦਿੱਤੀ ਜਾਣਕਾਰੀ ਅਨੁਸਾਰ ‘ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ (GGSMCH) ਨੂੰ ਪੀ.ਐਮ ਕੇਅਰਜ਼ ਫੰਡ ਅਧੀਨ 80 ਵੈਂਟੀਲੇਟਰਾਂ ਵਿੱਚੋਂ 71 ਤਕਨੀਕੀ ਨੁਕਸ ਨਾਲ ਮਿਲੇ , ਜਿਸ ਕਾਰਨ ਇਹਨਾਂ ਦੀ ਵਰਤੋਂ ਨਹੀਂ ਹੋ ਸਕੀ। ਖ਼ਬਰਾਂ ਅਨੁਸਾਰ, ‘ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (GGSMCH ਇਸ ਯੂਨੀਵਰਸਿਟੀ ਦਾ ਕਾਲਜ ਹੈ) ਦੁਆਰਾ ਸਰਕਾਰ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਸੀ।’
ਇਹ ਤਸਵੀਰ 12 ਮਈ ਨੂੰ ਦੈਨਿਕ ਜਾਗਰਣ ਦੇ ਜਲੰਧਰ ਦੇ ਮੁੱਖ ਸੰਸਕਰਣ ਵਿੱਚ ਪ੍ਰਕਾਸ਼ਿਤ ਖ਼ਬਰ ਵਿੱਚ ਵੀ ਵਰਤੀ ਗਈ ਹੈ।
ਸਾਨੂੰ ਨਿਊਜ਼ ਏਜੰਸੀ ANI ਵੱਲੋਂ 12 ਮਈ ਨੂੰ ਜਾਰੀ ਟਵੀਟ ਮਿਲਿਆ, ਜਿਸ ਵਿੱਚ ਪੰਜਾਬ ਦੇ ਕੋਟਕਾਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਮਿਲੇ ਵੈਂਟੀਲੇਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ (ਫਰੀਦਕੋਟ) ਵਿਖੇ ਬੇਕਾਰ ਪਏ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਸੀ।
ਉਨ੍ਹਾਂ ਦੇ ਇਸ ਆਰੋਪ ਤੋਂ ਬਾਅਦ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਦੇ ਵਾਈਸ ਚਾਂਸਲਰ ਨੇ ਦੱਸਿਆ, “ਸਾਨੂੰ ਪੀ.ਐਮ ਕੇਅਰਜ਼ ਫੰਡ ਵਲੋਂ 82 ਵੈਂਟੀਲੇਟਰ ਮਿਲੇ ਸੀ , ਜਿਨ੍ਹਾਂ ਵਿੱਚੋਂ 62 ਸ਼ੁਰੂ ਤੋਂ ਹੀ ਕੰਮ ਨਹੀਂ ਕਰ ਰਹੇ ਸਨ, ਕਿਉਂਕਿ ਉਨ੍ਹਾਂ ਦੀ ਗੁਣਵੱਤਾ ਚੰਗੀ ਨਹੀਂ ਸੀ। ਅੱਜ ਦੀ ਤਾਰੀਖ ਵਿੱਚ ਸਾਡੇ ਕੋਲ ਸਿਰਫ 42 ਕੰਮ ਕਰਨ ਵਾਲੇ ਵੈਂਟੀਲੇਟਰ ਹਨ। ‘
ਇਸ ਤੋਂ ਬਾਅਦ 11 ਅਪ੍ਰੈਲ ਨੂੰ ਸਿਹਤ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਚਿਵ ਨੂੰ ਪੱਤਰ ਲਿਖਦੇ ਹੋਏ ਕਿਹਾ, ‘ਪੰਜਾਬ ਨੂੰ 809 ਵੈਂਟੀਲੇਟਰ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਸਿਰਫ 558 ਵੈਂਟੀਲੇਟਰ ਹੀ ਲਗਾਏ ਜਾ ਸਕਦੇ ਹਨ, ਜਦੋਂ ਕਿ 251 ਦੀ ਵਰਤੋਂ ਅਜੇ ਤੱਕ ਨਹੀਂ ਕੀਤੀ ਗਈ।’
ਇਸ ਤੋਂ ਬਾਅਦ ਇੱਕ ਮਈ ਨੂੰ ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਦੱਸਿਆ ਕਿ ਵੈਂਟੀਲੇਟਰ ਇਸ ਲਈ ਨਹੀਂ ਲਗਾਏ ਗਏ ਕਿਉਂਕਿ ਉਹ ਖਰਾਬ ਹਨ।
ਸਾਡੇ ਸਾਥੀ ਦੈਨਿਕ ਜਾਗਰਣ ਦੇ ਜਲੰਧਰ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਨੇ ਪੁਸ਼ਟੀ ਕਰਦੇ ਹੋਏ ਦੱਸਿਆ “ਪੀ.ਐਮ ਕੇਅਰਜ਼ ਫੰਡ ਦੁਆਰਾ ਜਿਹੜੇ ਵੈਂਟੀਲੇਟਰ ਦਿੱਤੇ ਗਏ ਸੀ, ਉਹਨਾਂ ਵਿੱਚੋ ਕਈ ਖ਼ਰਾਬ ਸਨ ਅਤੇ ਇਸ ਕਾਰਨ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਨਹੀਂ ਲਗਾਇਆ ਜਾ ਸਕਿਆ।” ਰਾਜ ਸਰਕਾਰ ਵੱਲੋਂ ਇਸ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ, ਕੰਪਨੀ ਦੇ ਟੈਕਨੀਸ਼ੀਅਨ ਦੀ ਟੀਮ ਨੇ ਆ ਕੇ ਇਹਨਾਂ ਨੂੰ ਠੀਕ ਕੀਤਾ , ਹੁਣ ਇਹਨਾਂ ਨੂੰ ਹਸਪਤਾਲਾਂ ਵਿੱਚ ਲਗਾਇਆ ਜਾ ਚੁੱਕਿਆ ਹੈ।’ ਉਨ੍ਹਾਂ ਨੇ ਕਿਹਾ ਕਿ, ‘ਇਹ ਤਸਵੀਰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ (GGSMCH)ਦੀ ਹੀ ਹੈ।’
ਨਤੀਜਾ: ਪੰਜਾਬ ਦੇ ਫਰੀਦਕੋਟ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ (GGSMCH) ਦੇ ਕਮਰੇ ਵਿੱਚ ਪਏ ਵੈਂਟੀਲੇਟਰ ਦੀ ਤਸਵੀਰ ਗ਼ਲਤ ਦਾਅਵੇ ਨਾਲ ਹੋ ਰਹੀ ਹੈ ਵਾਇਰਲ। ਰਾਜ ਸਰਕਾਰ ਨੂੰ ਪੀ.ਐਮ ਕੇਅਰਜ਼ ਫੰਡ ਵੱਲੋਂ ਮਿਲੇ ਵੈਂਟੀਲੇਟਰਾ ਵਿੱਚੋ ਕਈ ਮਸ਼ੀਨਾਂ ਤਕਨੀਕੀ ਖ਼ਰਾਬੀ ਕਾਰਨ ਹਸਪਤਾਲਾਂ ਵਿੱਚ ਨਹੀਂ ਲਗਾਈ ਜਾ ਸਕੀਆ ਅਤੇ ਇਸ ਕਾਰਨ ਇਹਨਾਂ ਨੂੰ ਕਮਰੇ ਚ ਰੱਖਣਾ ਪਿਆ ਸੀ, ਅਤੇ ਇਸ ਤਸਵੀਰ ਨੂੰ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ਰਾਜ ਸਰਕਾਰਾਂ ਵੈਂਟੀਲੇਟਰਾ ਦਾ ਇਸਤੇਮਾਲ ਨਹੀਂ ਕਰ ਪਾਈ ਅਤੇ ਇਹਨਾਂ ਨੂੰ ਐਦਾਂ ਹੀ ਰੱਖਿਆ ਹੋਇਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।