Fact Check: TIME ਮੈਗਜ਼ੀਨ ਦੀ ਇਹ ਕਵਰ ਫੋਟੋ ਐਡੀਟੇਡ ਹੈ, ਮਾਰਕ ਜ਼ੁਕਰਬਰਗ ਦੀ ਤਸਵੀਰ ਨੂੰ ਐਡਿਟ ਕਰ ਲਗਾਈ ਗਈ ਹੈ PM ਮੋਦੀ ਦੀ ਤਸਵੀਰ

ਟਾਈਮ ਮੈਗਜ਼ੀਨ ਦੇ “ਡਿਲੀਟ ਫੇਸਬੁੱਕ ” ਥੀਮ ਵਾਲੇ ਕਵਰ ਪੇਜ ਨੂੰ ਐਡਿਟ ਕਰ ਉਸ ਨੂੰ ਗ਼ਲਤ ਦਾਅਵੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਤਸਵੀਰ ਵਿੱਚ ਮਾਰਕ ਜ਼ੁਕਰਬਰਗ ਦੀ ਤਸਵੀਰ ਲੱਗੀ ਹੋਈ ਹੈ, ਜਿਸ ਨੂੰ ਐਡਿਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਜੋੜ ਦਿੱਤੀ ਗਈ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿੱਚ ਟਾਈਮ ਮੈਗਜ਼ੀਨ ਦੇ ਕਵਰ ਪੇਜ ਨੂੰ ਵੇਖਿਆ ਜਾ ਸਕਦਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਟਾਈਮ ਮੈਗਜ਼ੀਨ ਦੇ ਹਾਲੀਆ ਦੇ ਅੰਕ ਦੇ ਕਵਰ ਪੇਜ ਦੀ ਅਸਲ ਤਸਵੀਰ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ । ਵਾਇਰਲ ਹੋ ਰਹੀ ਤਸਵੀਰ ਟਾਈਮ ਮੈਗਜ਼ੀਨ ਦੇ ਹਾਲੀਆ ਕਵਰ ਪੇਜ ਦੀ ਤਸਵੀਰ ਨੂੰ ਐਡਿਟ ਕਰਕੇ ਤਿਆਰ ਕੀਤਾ ਗਿਆ ਹੈ। ਮੂਲ ਕਵਰ ਪੇਜ ਤੇ ਮਾਰਕ ਜ਼ੁਕਰਬਰਗ ਦੀ ਤਸਵੀਰ ਲੱਗੀ ਹੈ। ਮੈਗਜ਼ੀਨ ਦੇ ਇਸ ਕਵਰ ਪੇਜ ਦੀ ਤਸਵੀਰ ਨੂੰ ਐਡਿਟ ਕਰਕੇ ਉਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨੂੰ ਜੋੜ ਕੇ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿਚ ?

ਟਵੀਟਰ ਯੂਜ਼ਰ ‘Shubhra’ ਨੇ ਵਾਇਰਲ ( ਆਰਕਾਈਵ ਲਿੰਕ ) ਨੂੰ ਸ਼ੇਅਰ ਕਰ ਲਿਖਿਆ ਹੈ ” ”Delete Fascism..Save Country#SpeakUpForKisanNyay”

ਫੇਸਬੁੱਕ ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਗੌਰ ਤਲਬ ਹੈ ਕਿ ਕੁਝ ਦਿਨਾਂ ਪਹਿਲਾਂ ਹੀ ਟਾਈਮ ਮੈਗਜ਼ੀਨ ਨੇ ਨਵੇਂ ਅੰਕ ਦੇ ਕਵਰ ਪੇਜ ਦੀ ਤਸਵੀਰ ਨੂੰ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਸੀ। ਇਸ ਕਵਰ ਪੇਜ ਤੇ ਬੈਕਗ੍ਰਾਉੰਡ ਵਿੱਚ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੀ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਉਸ ਉਤੇ ਡਿਲੀਟ ਫੇਸਬੁੱਕ (ਕੈਂਸਲ-ਡਿਲੀਟ) ਲਿਖਿਆ ਹੋਇਆ ਹੈ।

ਟਾਈਮ ਮੈਗਜ਼ੀਨ ਦੀ ਵੈਬਸਾਈਟ ਤੇ 7 ਅਕਤੂਬਰ ਨੂੰ ਪ੍ਰਕਾਸ਼ਿਤ ਆਰਟੀਕਲ ਇਸ ਹੀ ਕਵਰ ਸਟੋਰੀ ਦੇ ਬਾਰੇ ਵਿੱਚ ਹੈ। ਇਸ ਰਿਪੋਰਟ ਵਿੱਚ ਵੀ ਸਾਨੂੰ ਉਹ ਹੀ ਤਸਵੀਰ ਮਿਲੀ, ਜੋ ਕਿ ਟਾਈਮ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਗਈ ਹੈ।

ਜ਼ੁਕਰਬਰਗ ਦੀ ਫੋਟੋ ਵਾਲੀ ਟਾਈਮ ਮੈਗਜ਼ੀਨ ਦੇ ਇਸ ਕਵਰ ਨੂੰ ਐਡਿਟ ਕਰਕੇ, ਉਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਜੋੜ ਕੇ ਦੁਸ਼ਪ੍ਰਚਾਰ ਦੇ ਇਰਾਦੇ ਨਾਲ ਗਲਤ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਹੇਠਾਂ ਦਿੱਤੇ ਕੋਲਾਜ ਵਿੱਚ ਅਸਲ ਤਸਵੀਰ ਅਤੇ ਐਡੀਟਿਡ ਤਸਵੀਰ ਨੂੰ ਸਾਫ -ਸਾਫ ਵੇਖਿਆ ਜਾ ਸਕਦਾ ਹੈ।

ਵਾਇਰਲ ਤਸਵੀਰ ਨੂੰ ਗਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਟਵਿੱਟਰ ‘ਤੇ ਲਗਭਗ 11 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਟਾਈਮ ਮੈਗਜ਼ੀਨ ਦੇ “ਡਿਲੀਟ ਫੇਸਬੁੱਕ ” ਥੀਮ ਵਾਲੇ ਕਵਰ ਪੇਜ ਨੂੰ ਐਡਿਟ ਕਰ ਉਸ ਨੂੰ ਗ਼ਲਤ ਦਾਅਵੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਤਸਵੀਰ ਵਿੱਚ ਮਾਰਕ ਜ਼ੁਕਰਬਰਗ ਦੀ ਤਸਵੀਰ ਲੱਗੀ ਹੋਈ ਹੈ, ਜਿਸ ਨੂੰ ਐਡਿਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਜੋੜ ਦਿੱਤੀ ਗਈ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts