ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਅਮੂਲ ਬਾਰੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗ਼ਲਤ ਨਿਕਲਿਆ । ਅਮੂਲ ਇੱਕ ਕੋਆਪ੍ਰੇਟਿਵ ਹੈ, ਜਿਸ ਦਾ ਸੰਚਾਲਨ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (GCMMF) ਦੁਆਰਾ ਕੀਤਾ ਜਾਂਦਾ ਹੈ। ਆਨੰਦ ਸੇਠ ਨਾਮ ਦਾ ਕੋਈ ਵੀ ਵਿਅਕਤੀ ਇਸਦਾ ਮਾਲਿਕ ਨਹੀਂ ਹੈ। ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦਾ ਦਾਅਵਾ ਝੂਠਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ )। ਸੋਸ਼ਲ ਮੀਡੀਆ ਤੇ ਦੁੱਧ ਉਤਪਾਦਾਂ ਦਾ ਮਸ਼ਹੂਰ ਕੋਆਪ੍ਰੇਟਿਵ ਬ੍ਰਾਂਡ ਅਮੂਲ ਨੇ ਲੈ ਕੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਅਮੂਲ ਦੁੱਧ ਦੇ ਮਾਲਕ ਆਨੰਦ ਸੇਠ ਨੇ ਗੌਮਾਸ ਖਾਣ ਵਾਲੇ 1.38 ਲੱਖ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਝੂਠਾ ਨਿਕਲਿਆ । ਅਮੂਲ ਇੱਕ ਕੋਆਪ੍ਰੇਟਿਵ ਹੈ ਅਤੇ ਆਨੰਦ ਸੇਠ ਨਾਮ ਦੇ ਕੋਈ ਵਿਅਕਤੀ ਇਸਦਾ ਮਲਿਕ ਨਹੀਂ ਹੈ। ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦਾ ਦਾਅਵਾ ਵੀ ਝੂਠਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ Nobita Nomi ਨੇ Positive Thoughts ਨਾਮ ਦੇ ਫੇਸਬੁੱਕ ਗਰੁੱਪ ਵਿੱਚ ਵਾਇਰਲ ਦਾਅਵੇ ਨੂੰਪੋਸਟ ਕੀਤਾ ਹੈ। ਇਸ ਪੋਸਟ ਵਿੱਚ ਲਿਖਿਆ ਹੈ, ‘ਅਮੂਲ ਦੁੱਧ ਦੇ ਮਾਲਕ ਆਨੰਦ ਸੇਠ ਨੇ ਗੌਮਾਸ ਖਾਣ ਵਾਲੇ 1.38 ਲੱਖ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ। ਧੰਨਵਾਦ ਆਨੰਦ ਸੇਠ ਜੀ। ’ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਅਮੂਲ ਬਾਰੇ ਕੀਤੇ ਜਾ ਰਹੇ ਇਸ ਦਾਅਵੇ ਦੀ ਜਾਂਚ ਲਈ ਵਿਸ਼ਵਾਸ਼ ਨਿਊਜ਼ ਨੇ ਸਭ ਤੋਂ ਪਹਿਲਾਂ ਇੰਟਰਨੈੱਟ ਉੱਤੇ ਖੁੱਲੀ ਸਰਚ ਕੀਤੀ। ਜੇ ਕਿਸੇ ਕੰਪਨੀ ਤੋਂ ਇੱਕਠੇ 1.38 ਲੱਖ ਕਰਮਚਾਰੀਆਂ ਨੂੰ ਕੱਢ ਦਿੱਤਾ ਜਾਂਦਾ, ਤਾਂ ਇਹ ਇੱਕ ਵੱਡੀ ਖ਼ਬਰ ਹੁੰਦੀ ਅਤੇ ਪ੍ਰਮਾਣਿਕ ਮੀਡੀਆ ਹਾਊਸ ਇਸਨੂੰ ਰਿਪੋਰਟ ਜ਼ਰੂਰ ਕਰਦੇ। ਸਾਨੂੰ ਕੋਈ ਪ੍ਰਮਾਣਿਕ ਰਿਪੋਰਟ ਨਹੀਂ ਮਿਲੀ , ਜੋ ਇਸ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ।
ਜਦੋਂ ਅਸੀਂ ਅਮੂਲ ਅਤੇ ਆਨੰਦ ਸੇਠ ਬਾਰੇ ਇੰਟਰਨੈੱਟ ਤੇ ਖੋਜ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿ ਅਮੂਲ ਇੱਕ ਬ੍ਰਾਂਡ ਨਾਮ ਹੈ, ਜੋ ਡੇਅਰੀ ਕੋਆਪ੍ਰੇਟਿਵ ਦਾ ਇੱਕ ਸਮੂਹ ਹੈ। ਇਸਦਾ ਪ੍ਰਬੰਧਨ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (GCMMF) ਦੁਆਰਾ ਕੀਤਾ ਜਾਂਦਾ ਹੈ। ਅਮੂਲ ਦੀ ਅਧਿਕਾਰਿਤ ਵੈੱਬਸਾਈਟ ਤੇ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਅਨੁਸਾਰ, GCMMF ਦੀ ਸਥਾਪਨਾ 1973 ਵਿੱਚ ਕੀਤੀ ਗਈ ਸੀ। ਇਸ ਸਮੇਂ 18 ਜ਼ਿਲ੍ਹਾ ਕੋਆਪ੍ਰੇਟਿਵ ਦੁੱਧ ਉਤਪਾਦਕ ਯੂਨੀਅਨ ਇਸ ਦੇ ਮੈਂਬਰ ਹਨ। ਸਮਲਭਾਈ.ਬੀ.ਪਟੇਲ ਇਸਦੇ ਚੇਅਰਮੈਨ, ਵਮਲਜੀਭਾਈ.ਆਰ. ਹੰਬਲ ਵਾਈਸ ਚੇਅਰਮੈਨ ਅਤੇ ਡਾ ਆਰ.ਐਸ ਸੋਢੀ ਇਸਦੇ ਮੈਨੇਜ਼ਿੰਗ ਹਨ। ਇਹ ਜਾਣਕਾਰੀ ਇੱਥੇ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ।
ਯਾਨੀ ਆਨੰਦ ਸੇਠ ਨਾਮ ਦਾ ਕੋਈ ਵਿਅਕਤੀ ਅਮੂਲ ਦਾ ਮਾਲਕ ਨਹੀਂ ਹੈ, ਪਰ ਇਹ ਇੱਕ ਕੋਆਪ੍ਰੇਟਿਵ ਫੈਡਰੇਸ਼ਨ ਹੈ। 1946 ਵਿਚ ਦੁੱਧ ਉਤਪਾਦਕਾਂ ਨੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਆਪਣਾ ਕੋਆਪ੍ਰੇਟਿਵ ਸਥਾਪਿਤ ਕੀਤਾ। ਅੱਗੇ ਚੱਲ ਕੇ ਇਹ ਅਮੂਲ ਡੇਅਰੀ ਦੇ ਨਾਮ ਵਜੋਂ ਜਾਣਿਆ ਜਾਣ ਲੱਗਾ ਹੈ।
ਵਿਸ਼ਵਾਸ਼ ਨਿਊਜ਼ ਨੇ ਇਸ ਵਾਇਰਲ ਦਾਅਵੇ ਬਾਰੇ ਹੋਰ ਠੋਸ ਜਾਣਕਾਰੀ ਲਈ ਇਸ ਦੇ ਕਸਟਮਰ ਕੇਅਰ ਹੈਲਪਲਾਈਨ ਨਾਲ ਸੰਪਰਕ ਕੀਤਾ। ਸਾਨੂੰ ਹੈਲਪਲਾਈਨ ਤੋਂ ਜਾਣਕਾਰੀ ਦਿੱਤੀ ਗਈ ਕਿ ਅਮੂਲ ਇੱਕ ਕੋਆਪ੍ਰੇਟਿਵ ਸਮੂਹ ਹੈ ਅਤੇ ਆਨੰਦ ਸੇਠ ਨਾਮ ਦਾ ਕੋਈ ਵਿਅਕਤੀ ਇਸਦਾ ਮਲਿਕ ਨਹੀਂ ਹੈ। ਉਨ੍ਹਾਂ ਨੇ ਵਾਇਰਲ ਖ਼ਬਰ ਨੂੰ ਵੀ ਫਰਜ਼ੀ ਦੱਸਿਆ।
ਅਸੀਂ ਇਸ ਵਾਇਰਲ ਦਾਅਵੇ ਨੂੰ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਗੁਜਰਾਤ ਸਟੇਟ ਬਿਯੂਰੋ ਚੀਫ ਸ਼ਤਰੂਘਨ ਸ਼ਰਮਾ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਵੀ ਇਸਨੂੰ ਫਰਜ਼ੀ ਦੱਸਦੇ ਹੋਏ ਕਿਹਾ ਕਿ ਅਮੂਲ ਇੱਕ ਕੋਆਪ੍ਰੇਟਿਵ ਗਰੁੱਪ ਹੈ, ਜਿਸਦਾ ਸੰਚਾਲਨ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (GCMMF) ਦੁਆਰਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵਾਇਰਲ ਦਾਅਵੇ ਵਰਗੀ ਕੋਈ ਘਟਨਾ ਅਮੂਲ ਵਿੱਚ ਨਹੀਂ ਹੋਈ ਹੈ।
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Nobita Nomi ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪ੍ਰੋਫਾਈਲ ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਯੂਜ਼ਰ ਲੋਨੀ, ਗਾਜ਼ੀਆਬਾਦ ਵਿੱਚ ਰਹਿੰਦੀ ਹੈ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਅਮੂਲ ਬਾਰੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗ਼ਲਤ ਨਿਕਲਿਆ । ਅਮੂਲ ਇੱਕ ਕੋਆਪ੍ਰੇਟਿਵ ਹੈ, ਜਿਸ ਦਾ ਸੰਚਾਲਨ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (GCMMF) ਦੁਆਰਾ ਕੀਤਾ ਜਾਂਦਾ ਹੈ। ਆਨੰਦ ਸੇਠ ਨਾਮ ਦਾ ਕੋਈ ਵੀ ਵਿਅਕਤੀ ਇਸਦਾ ਮਾਲਿਕ ਨਹੀਂ ਹੈ। ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦਾ ਦਾਅਵਾ ਝੂਠਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।