ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੱਤਰ ਫਰਜ਼ੀ ਸਾਬਿਤ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਜਿਹਾ ਕੋਈ ਪੱਤਰ ਨਹੀਂ ਲਿਖਿਆ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਇਹ ਪੱਤਰ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਲਿਖਿਆ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਪੱਤਰ ਫਰਜ਼ੀ ਸਾਬਿਤ ਹੋਇਆ। ਜਾਂਚ ਤੋਂ ਪਤਾ ਲੱਗਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਪੱਤਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਨਹੀਂ ਲਿਖਿਆ ਸੀ। ਇਹ ਵਾਇਰਲ ਪੱਤਰ ਫਰਜ਼ੀ ਹੈ।
ਕੀ ਹੋ ਰਿਹਾ ਹੈ ਵਾਇਰਲ
ਟਵਿੱਟਰ ਹੈਂਡਲ ਯੂ.ਪੀ ਕਾਂਗਰਸ ਦੇ ਸਪੋਟਰਸ ਨੇ 4 ਜੂਨ ਨੂੰ ਫਰਜ਼ੀ ਪੱਤਰ ਨੂੰ ਵਾਇਰਲ ਕਰਦੇ ਹੋਏ ਲਿਖਿਆ: ‘ਉੱਤਰ ਪ੍ਰਦੇਸ਼ ਚੋਣਾਂ 2022 ਤੋਂ ਪਹਿਲਾਂ ਭਾਜਪਾ ਦੀ ਹੇਰਾ ਫੇਰੀ। ਕ੍ਰਿਪਾ ਕਰਕੇ ਅਮਿਤ ਸ਼ਾਹ ਦੀ ਇਸ ਅਸੰਵੈਧਾਨਿਕ ਕਾਰਵਾਈ ਨੂੰ ਉਠਾਓ।’
ਪੱਤਰ ਵਿੱਚ ਕਥਿਤ ਤੌਰ ਤੋਂ ਅਮਿਤ ਸ਼ਾਹ ਦੇ ਵੱਲੋਂ ਯੋਗੀ ਆਦਿੱਤਿਆਨਾਥ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਗਿਆ ਕਿ ਪੱਛਮੀ ਯੂ.ਪੀ ਵਿੱਚ 18 ਵਰਸ਼ ਤੋਂ ਵੱਧ ਉਮਰ ਦੇ ਲੋਕਾਂ ਦੇ ਵੈਕਸੀਨੇਸ਼ਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਜੁਲਾਈ 2021 ਦੇ ਮੱਧ ਤੱਕ ਵਧਾਉਣ ਦੀ ਲੋੜ ਹੈ। ਵੈਕਸੀਨੇਸ਼ਨ ਦੀ ਇਹ ਪ੍ਰਕਿਰਿਆ ਯੂ.ਪੀ ਦੀਆਂ 2022 ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਸਫਲਤਾ ਦਵਾਉਣਗੀਆਂ।
ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖੋ। ਇਸ ਪੱਤਰ ਨੂੰ ਸੱਚ ਮੰਨਦਿਆਂ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਜਾਂਚ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ਸਰਚ ਦੀ ਮਦਦ ਲਈ। ਸੰਬੰਧਿਤ ਕੀਵਰਡਸ ਨਾਲ ਖੋਜ ਕਰਨ ‘ਤੇ, ਸਾਨੂੰ ਕੋਈ ਖ਼ਬਰ ਨਹੀਂ ਮਿਲੀ ਜੋ ਵਾਇਰਲ ਪੱਤਰ ਦੀ ਸੱਚਾਈ ਦੀ ਪੁਸ਼ਟੀ ਕਰਦੀ ਹੋਵੇ। ਵਿਸ਼ਵਾਸ਼ ਨਿਊਜ਼ ਨੇ ਜਾਂਚ ਅੱਗੇ ਵਧਾਉਂਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਵੀ ਭਾਲ ਕੀਤੀ। ਉੱਥੇ ਵੀ ਸਾਨੂੰ ਵਾਇਰਲ ਪੱਤਰ ਨਹੀਂ ਮਿਲਿਆ।
ਜਾਂਚ ਨੂੰ ਅੱਗੇ ਜਾਰੀ ਰੱਖਦਿਆਂ ਵਿਸ਼ਵਾਸ ਨਿਊਜ਼ ਨੇ ਗ੍ਰਹਿ ਮੰਤਰਾਲੇ ਦੇ ਮੀਡੀਆ ਅਤੇ ਸੰਚਾਰ ਵਿਭਾਗ ਦੇ ਮਹਾਨਿਰਦੇਸ਼ਕ ਨਿਤਿਨ ਵਕੰਨਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਪੱਤਰ ਨੂੰ ਲੈ ਕੇ ਪੀ.ਆਈ.ਬੀ ਰਾਹੀਂ ਖੰਡਨ ਕਰ ਦਿੱਤਾ ਗਿਆ ਹੈ। ਇਹ ਪੱਤਰ ਪੂਰੀ ਤਰ੍ਹਾਂ ਫਰਜ਼ੀ ਹੈ।
ਹੁਣ ਵਾਰੀ ਸੀ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ। ਟਵਿੱਟਰ ਹੈਂਡਲ UP Congress Supporter ਦੇ ਸੋਸ਼ਲ ਸਕੈਨਿੰਗ ਤੋਂ, ਸਾਨੂੰ ਪਤਾ ਚੱਲਿਆ ਕਿ ਇਹ ਅਕਾਊਂਟ ਯੂ.ਪੀ ਤੋਂ ਹੈਂਡਲ ਹੁੰਦਾ ਹੈ। ਇਸਨੂੰ ਮਈ 2021 ਵਿੱਚ ਹੀ ਬਣਾਇਆ ਗਿਆ ਹੈ। ਇਸ ਨੂੰ 2688 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੱਤਰ ਫਰਜ਼ੀ ਸਾਬਿਤ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਜਿਹਾ ਕੋਈ ਪੱਤਰ ਨਹੀਂ ਲਿਖਿਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।