ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਫਰਜ਼ੀ ਹੈ। ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਦਿੱਲੀ ਦੀ ਨਹੀਂ, ਬਲਕਿ ਦੁਬਈ ਦੇ ਡਾਕਟਰ ਰਿਆਜ਼ ਉਸਮਾਨ ਦੀ ਹੈ। ਉਹ ਸਹੀ ਸਲਾਮਤ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਡਾਕਟਰ ਦੀ ਤਸਵੀਰ ਨੂੰ ਕੁਝ ਲੋਕ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਦਿੱਲੀ ਵਿਚ ਕੋਰੋਨਾ ਤੋਂ ਸੰਕ੍ਰਮਿਤ ਲੋਕਾਂ ਦਾ ਇਲਾਜ ਕਰਦੇ ਹੋਏ ਇਨ੍ਹਾਂ ਦੀ ਮੌਤ ਹੋ ਗਈ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਤਸਵੀਰ ਵਿਚ ਦਿੱਸ ਰਹੇ ਡਾਕਟਰ ਦਾ ਨਾਂ ਰਿਆਜ਼ ਉਸਮਾਨ ਹੈ। ਉਹ ਦੁਬਈ ਵਿਚ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਨੇ ਆਪ ਇਸ ਪੋਸਟ ਦਾ ਖੰਡਨ ਕੀਤਾ ਹੈ।
ਫੇਸਬੁੱਕ ਯੂਜ਼ਰ Giriraj Nagar ਨੇ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ”ਦਿੱਲੀ ਦੇ ਡਾਕਟਰ ਉਸਮਾਨ ਰਿਆਜ਼ ਕੋਰੋਨਾ ਪੀੜਤਾਂ ਦੀ ਜਾਨ ਬਚਾਉਂਦੇ ਹੁਣ ਸਾਡੇ ਵਿਚ ਨਹੀਂ ਰਹੇ। ਸਾਨੂੰ ਛੱਡ ਕੇ ਜਾਣ ਵਾਲੇ ਪਹਿਲੇ ਭਾਰਤੀ ਡਾਕਟਰ।”
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਇਸ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਅਸਲੀ ਤਸਵੀਰ ਸਾਨੂੰ healthigo.com ‘ਤੇ ਮਿਲੀ। ਇਥੋਂ ਸਾਨੂੰ ਪਤਾ ਚਲਿਆ ਕਿ ਤਸਵੀਰ ਵਿਚ ਦਿੱਸ ਰਹੇ ਸ਼ਕਸ ਦਾ ਨਾਂ ਡਾਕਟਰ ਰਿਆਜ਼ ਉਸਮਾਨ ਹੈ। ਉਹ ਬਰ ਦੁਬਈ ਵਿਚ Aster Clinic ਨਾਲ ਜੁੜੇ ਹੋਏ ਹਨ।
ਇਸਦੇ ਬਾਅਦ ਅਸੀਂ ਸੋਸ਼ਲ ਮੀਡੀਆ ‘ਤੇ Riyaz Usman ਦੇ ਅਕਾਊਂਟ ਨੰ ਸਰਚ ਕੀਤਾ। ਸਾਨੂੰ ਫੇਸਬੁੱਕ ‘ਤੇ ਰਿਆਜ਼ ਉਸਮਾਨ ਦਾ ਅਕਾਊਂਟ ਮਿਲਾ। ਇਸ ਅਕਾਊਂਟ ਦੇ ਜਰੀਏ ਅਸੀਂ ਡਾਕਟਰ ਉਸਮਾਨ ਰਿਆਜ਼ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਫਰਜ਼ੀ ਪੋਸਟ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ, ”ਵਾਇਰਲ ਪੋਸਟ ਵਿਚ ਮੇਰੀ ਹੀ ਤਸਵੀਰ ਹੈ। ਮੈਂ ਦੁਬਈ ਵਿਚ ਕੰਮ ਕਰਦਾ ਹਾਂ ਅਤੇ ਜ਼ਿੰਦਾ ਹਾਂ। ਇਹ ਵਾਕਈ ਕਾਫੀ ਗਲਤ ਗੱਲ ਹੈ ਕਿ ਕੁਝ ਲੋਕ ਕੋਰੋਨਾ ਦੀ ਇਸ ਲੜਾਈ ਦੌਰਾਨ ਫਰਜ਼ੀ ਖਬਰਾਂ ਫੈਲਾ ਰਹੇ ਹਨ।”
ਡਾਕਟਰ ਰਿਆਜ਼ ਨੇ ਵਾਇਰਲ ਪੋਸਟ ਨੂੰ ਲੈ ਕੇ ਆਪਣਾ ਬਿਆਨ ਫੇਸਬੁੱਕ ‘ਤੇ ਵੀ ਅਪਲੋਡ ਕੀਤਾ। ਪੂਰੇ ਬਿਆਨ ਨੂੰ ਹੇਠਾਂ ਪੜ੍ਹਿਆ ਜਾ ਸਕਦਾ ਹੈ।
ਹੁਣ ਅਸੀਂ ਇਹ ਜਾਣਨਾ ਸੀ ਕਿ ਕੀ ਦਿੱਲੀ ਵਿਚ ਕੋਰੋਨਾ ਦੇ ਇਲਾਜ ਦੌਰਾਨ ਕਿਸੇ ਡਾਕਟਰ ਦੀ ਮੌਤ ਹੋਈ ਹੈ। ਜਦੋਂ ਅਸੀਂ ਵੱਖ-ਵੱਖ ਕੀਵਰਡ ਨਾਲ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਚਲਿਆ ਕਿ 22 ਮਾਰਚ ਨੂੰ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਦੇ ਗਿਲਗੀਤ ਇਲਾਕੇ ਵਿਚ 26 ਸਾਲ ਦੇ ਡਾਕਟਰ ਓਸਾਮਾ ਰਿਆਜ਼ ਦੀ ਮੌਤ ਹੋਈ ਸੀ। ਉਨ੍ਹਾਂ ਦੀ ਮੌਤ ਕੋਰੋਨਾ ਵਾਇਰਸ ਸੰਕ੍ਰਮਿਤ ਲੋਕਾਂ ਦੇ ਇਲਾਜ ਦੌਰਾਨ ਕੋਰੋਨਾ ਸੰਕ੍ਰਮਣ ਨਾਲ ਹੋਈ ਸੀ। ਡਾਕਟਰ ਦੀ ਮੌਤ ਦੀ ਖਬਰ ਕਈ ਭਾਰਤੀ ਨਿਊਜ਼ ਵੈੱਬਸਾਈਟ ਦੇ ਅਲਾਵਾ ਪਾਕਿਸਤਾਨੀ ਅਖਬਾਰ ਟ੍ਰਿਬਿਊਨ ਦੀ ਵੈੱਬਸਾਈਟ ‘ਤੇ ਵੀ ਪ੍ਰਕਾਸ਼ਿਤ ਹੋਈ ਸੀ। ਪੂਰੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।
ਇਸ ਪੋਸਟ ਨੂੰ ਕਈ ਸਾਰੇ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Giriraj Nagar ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਫਰਜ਼ੀ ਹੈ। ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਦਿੱਲੀ ਦੀ ਨਹੀਂ, ਬਲਕਿ ਦੁਬਈ ਦੇ ਡਾਕਟਰ ਰਿਆਜ਼ ਉਸਮਾਨ ਦੀ ਹੈ। ਉਹ ਸਹੀ ਸਲਾਮਤ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।