Fact Check: ਆਪ ਸਾਂਸਦ ਭਗਵੰਤ ਮਾਨ ਨੇ ਨਹੀਂ ਕੀਤੀ ਖੇਤੀ ਕਾਨੂੰਨਾਂ ਦੀ ਹਿਮਾਇਤ, ਵਾਇਰਲ ਦਾਅਵਾ ਹੈ ਫਰਜ਼ੀ

ਵਿਸ਼ਵਾਸ ਨਿਊਜ਼ ਪੜਤਾਲ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਭਗਵੰਤ ਮਾਨ ਦੀ ਓ.ਬੀ.ਸੀ ਬਿੱਲ ਬਾਰੇ ਬੋਲੀ ਗਈ ਗੱਲਾਂ ਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਆਮ ਆਦਮੀ ਪਾਰਟੀ ਦੇ ਪੰਜਾਬ ਸਾਂਸਦ ਭਗਵੰਤ ਮਾਨ ਨੂੰ ਲੈ ਕੇ ਕੋਈ ਨਾ ਕੋਈ ਪੋਸਟ ਵਾਇਰਲ ਹੁੰਦੀ ਰਹਿੰਦੀ ਹੈ। ਇੱਕ ਵਾਰ ਫੇਰ ਤੋਂ ਉਨ੍ਹਾਂ ਨੂੰ ਲੈ ਕੇ ਇੱਕ ਵੀਡੀਓ ਕਲਿਪ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪ ਪਾਰਟੀ ਅਤੇ ਭਗਵੰਤ ਮਾਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦੇ ਨਾਲ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਪਾਰਲੀਮੈਂਟ ਸੈਸ਼ਨ 2021 ਵਿੱਚ ਉਹ ਕ੍ਰਿਸ਼ੀ ਕਾਨੂੰਨਾਂ ਦੇ ਫਾਇਦੇ ਨਹੀਂ ਸਗੋਂ ਓ.ਬੀ.ਸੀ ਬਿੱਲ ਬਾਰੇ ਬੋਲ ਰਹੇ ਹਨ। ਵੀਡੀਓ ਦੇ ਸ਼ੁਰੂ ਦੇ ਹਿੱਸੇ ਨੂੰ ਐਡਿਟ ਕਰ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਪੇਜ “ਪੈੱਗ-ਵੰਤ ਮਾਨ peg-want Maan ” ਨੇ 10 ਅਗਸਤ ਨੂੰ ਵਾਇਰਲ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਹੈ ਅਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ” ਰੱਜਿਆ ਪਿਆ ਮੋਦੀ ਦੇ ਬਿੱਲਾਂ ਦੇ ਫਾਇਦੇ ਦੱਸਣ ਲੱਗ ਗਿਆ😆 ਨਾਲੇ ਪੀਤੀ ‘ਚ ਬੰਦਾ ਉਂਝ ਵੀ ਸੱਚ ਬੋਲ ਜਾਂਦਾ👇🏻👇🏻”

ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿਕ ਕਰਕੇ ਵੇਖਿਆ ਜਾ ਸਕਦਾ ਹੈ।

ਇੱਕ ਹੋਰ ਫੇਸਬੁੱਕ ਪੇਜ ਨੇ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਇਸ ਖ਼ਬਰ ਬਾਰੇ ਲੱਭਣਾ ਸ਼ੁਰੂ ਕੀਤਾ, ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਸੱਚ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਸਾਂਸਦ ਭਗਵੰਤ ਮਾਨ ਨੇ ਇਹਨਾਂ ਕਾਨੂੰਨਾਂ ਨੂੰ ਆਪਣਾ ਸਮਰਥਨ ਦਿੱਤਾ ਜਾਂ ਨਹੀਂ। ਸਾਨੂੰ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ ਜਿੱਥੇ ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਹੋਵੇ। ਜੇਕਰ ਭਗਵੰਤ ਮਾਨ ਕ੍ਰਿਸ਼ੀ ਕਾਨੂੰਨਾਂ ਨੂੰ ਆਪਣਾ ਸਮਰਥਨ ਦਿੰਦੇ ਤਾਂ ਮੀਡਿਆ ਵਿੱਚ ਹਰ ਪਾਸੇ ਆਹੀ ਖਬਰ ਹੋਣੀ ਸੀ। ਸਾਨੂੰ ਐਦਾਂ ਦੀ ਕੋਈ ਖ਼ਬਰ ਕਿਤੇ ਵੀ ਪ੍ਰਕਾਸ਼ਿਤ ਨਹੀਂ ਮਿਲੀ, ਲੇਕਿਨ ਇਸ ਦੇ ਉਲਟ ਸਾਨੂੰ ਅਜਿਹੀਆਂ ਕਈ ਰਿਪੋਰਟਾਂ ਮਿਲਿਆ ਜਿੱਥੇ ਉਨ੍ਹਾਂ ਨੇ ਖੇਤੀ ਕਾਨੂੰਨ ਦਾ ਵਿਰੋਧ ਕੀਤਾ ਹੈ ਅਤੇ ਇਹਨਾਂ ਕਾਨੂੰਨਾਂ ਨੂੰ ਲੋਕਤੰਤਰ ਦੀ ਹੱਤਿਆ ਦੱਸਿਆ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਵੀਡੀਓ ਨੂੰ Invid ਟੂਲ ਵਿੱਚ ਪਾਇਆ ਅਤੇ ਇਸ ਦੇ ਕੀਫਰੇਮਸ ਕੱਢੇ। ਇਨ੍ਹਾਂ ਕੀਅ ਫਰੇਮਾਂ ਤੇ ਅਸੀਂ ਗੂਗਲ ਰਿਵਰਸ ਇਮੇਜ ਸਰਚ ਦਾ ਇਸਤੇਮਾਲ ਕੀਤਾ। ਸਾਨੂੰ Aaj Tak ਦੀ ਵੈੱਬਸਾਈਟ ਤੇ 10 ਅਗਸਤ 2021 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰ ਸਿਰਲੇਖ ਦਿੱਤਾ ਗਿਆ ਸੀ “OBC Bill: ओबीसी आरक्षण की दिशा में बड़ा कदम, लोकसभा से संविधान संशोधन बिल पास ” ਇਸ ਵਿੱਚ ਸਾਨੂੰ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦਾ ਇਸ ਬਿਲ ਬਾਰੇ ਕਿਹਾ ਬਿਆਨ ਮਿਲਿਆ। ਪੂਰੀ ਖਬਰ ਇੱਥੇ ਪੜ੍ਹੋ।

ਸਰਚ ਦੇ ਦੌਰਾਨ ਸਾਨੂੰ ਅਸਲ ਵੀਡੀਓ YOYO TV Kannada ਨਾਮ ਦੇ ਯੂਟਿਊਬ ਚੈਨਲ ਤੇ ਅਪਲੋਡ ਮਿਲੀ। 10 ਅਗਸਤ 2021 ਨੂੰ ਅਪਲੋਡ ਵੀਡੀਓ ਨੂੰ ਸਿਰਲੇਖ ਦਿੱਤਾ ਗਿਆ”AAP Bhagwant Mann Great Speech On OBC Reservation Bill in Parliament Session 2021 |” ਅਸਲ ਵੀਡੀਓ ਵਿੱਚ ਤਿੰਨ ਸੈਕੰਡ ਤੋਂ 30 ਸੈਕੰਡ ਵਿੱਚ ਤੁਸੀਂ ਵਾਇਰਲ ਵੀਡੀਓ ਦੀਆਂ ਗੱਲਾਂ ਸੁਣ ਸਕਦੇ ਹੋ।

ਵੀਡੀਓ ਵਿੱਚ ਭਗਵੰਤ ਕਹਿੰਦੇ ਹਨ ਕੀ ਜਦੋਂ ਵੀ ਸਰਕਾਰ ਗਰੀਬ ਅਤੇ ਪਿਛੜੀਆਂ ਦੀਆਂ ਭਲਾਈ ਲਈ ਕੋਈ ਕਦਮ ਉਠਾਉਂਦੀ ਹੈ, AAP ਉਸ ਵਿੱਚ ਸਰਕਾਰ ਦਾ ਸਮਰਥਨ ਕਰਦੀ ਹੈ। ਅੱਗੇ ਉਨ੍ਹਾਂ ਨੇ ਕਿਹਾ ਕੀ ਜੇਕਰ ਗੱਲ ਕਰੀਏ ਓ.ਬੀ.ਸੀ ਦੀ, ਤਾਂ ਪੰਜਾਬ ਵਿੱਚ ਜਿਆਦਾਤਰ ਅਬਾਦੀ ਓ.ਬੀ.ਸੀ ਹੈ ਅਤੇ ਉਹ ਲੋਕ ਖੇਤੀ ਨਾਲ ਜੁੜੇ ਹੋਏ ਹਨ, ਇਸ ਲਈ ਕ੍ਰਿਸ਼ੀ ਕਾਨੂੰਨ ਵਾਪਿਸ ਲਏ ਜਾਣ ਤਾਂ ਜੋ ਓ.ਬੀ.ਸੀ ਵਰਗ ਨੂੰ ਸੱਚੀ ਖੁਸ਼ੀ ਮਿਲੇ, ਨਹੀਂ ਤਾਂ ਉਹ ਖਤਮ ਹੋ ਜਾਣਗੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕ੍ਰਿਸ਼ੀ ਕਾਨੂੰਨ ਵਾਪਿਸ ਲੈ ਕੇ ਓ.ਬੀ.ਸੀ, ਕਿਸਾਨਾਂ ਅਤੇ ਹਰ ਵਰਗ ਨੂੰ ਖੁਸ਼ ਕਰੋ।

ਇਸ ਨਾਲ ਜੁੜੀ ਇੱਕ ਵੀਡੀਓ ਸਾਨੂੰ Bolly Fry ਨਾਮ ਦੇ ਯੂਟਿਊਬ ਚੈਨਲ ਤੇ 10 ਅਗਸਤ 2021 ਨੂੰ ਅਪਲੋਡ ਮਿਲੀ, ਵੀਡੀਓ ਨੂੰ ਅਪਲੋਡ ਕਰ ਲਿਖਿਆ ਗਿਆ”Bhagwant Maan Live Speech today in Lok Sabha On OBC Bill & Farm ਬਿੱਲਸ” ਪੂਰੀ ਵੀਡੀਓ ਇੱਥੇ ਵੇਖੋ।

ਪੜਤਾਲ ਦੇ ਦੌਰਾਨ ਸਾਨੂੰ hindimic.com ਤੇ ਵੀ 10 ਅਗਸਤ 2021 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਖਬਰ ਨਾਲ ਹੈਡ ਲਾਈਨ ਸੀ ” OBC आरक्षण बिल लोकसभा में पास होने पर जानें क्या बोला विपक्ष” ਇਸ ਵਿੱਚ ਆਪ ਸੰਸਦ ਭਗਵੰਤ ਮਾਨ ਦਾ ਬਿਆਨ ਪੜ੍ਹ ਸਕਦੇ ਹੋ।

ਅਸੀਂ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਪੰਜਾਬ ਆਮ ਆਦਮੀ ਪਾਰਟੀ ਦੇ ਮੀਡਿਆ ਇੰਚਾਰਜ ਦਿਗਵਿਜੇ ਧੰਜੂ ਨਾਲ ਸੰਪਰਕ ਕੀਤਾ। ਗੱਲਬਾਤ ਕਰਦਿਆਂ ਦਿਗਵਿਜੇ ਧੰਜੂ ਨੇ ਸੋਸ਼ਲ ਮੀਡਿਆ ਤੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਕੱਲ ਪਾਰਲੀਮੈਂਟ ਸੈਸ਼ਨ ਦੌਰਾਨ ਓ.ਬੀ.ਸੀ ਬਿੱਲ ਦਾ ਸਮਰਥਨ ਕਰਨ ਵਾਲੇ ਉਨ੍ਹਾਂ ਦੇ ਵੀਡੀਓ ਨੂੰ ਐਡਿਟ ਕਰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਹੁਣ ਵਾਰੀ ਸੀ ਉਸ ਫੇਸਬੁੱਕ ਪੇਜ ਦੀ ਜਾਂਚ ਕਰਨ ਦੀ, ਜਿਸ ਨੇ ਇਸ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਹੈ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 24,865 ਲੋਕ ਫੋਲੋ ਕਰਦੇ ਹੈ ਅਤੇ ਇਸ ਪੇਜ ਨੂੰ 20 ਜੂਨ 2018 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਪੜਤਾਲ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਭਗਵੰਤ ਮਾਨ ਦੀ ਓ.ਬੀ.ਸੀ ਬਿੱਲ ਬਾਰੇ ਬੋਲੀ ਗਈ ਗੱਲਾਂ ਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts