ਨਤੀਜਾ : ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਇਆ ਹੈ। ਇੱਕ ਸਾਲ ਪਹਿਲਾਂ ਬੈਂਕ ਦੇ ਸਾਹਮਣੇ ਲੱਗੀ ਲਾਈਨ ਦੇ ਵੀਡੀਓ ਨੂੰ ਹੁਣ ਰਾਸ਼ਨ ਦੀ ਲਾਈਨ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਵੀਡੀਓ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਸੜਕ ਦੇ ਕਿਨਾਰੇ ਕਤਾਰ ਵਿੱਚ ਔਰਤਾਂ ਨੂੰ ਬੈਠੀਆਂ ਅਤੇ ਖੜ੍ਹੀਆਂ ਦੇਖੀਆਂ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਹ ਲਾਈਨ ਯੂ ਪੀ ਵਿੱਚ ਭਾਰਤ ਸਰਕਾਰ ਦੁਆਰਾ ਮੁਫਤ ਰਾਸ਼ਨ ਲਈ ਲੱਗੀ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ।
ਸਾਡੀ ਜਾਂਚ ਵਿੱਚ ਪਤਾ ਲੱਗਿਆ ਕਿ 2020 ਦਾ ਇਹ ਵੀਡੀਓ ਯੂਪੀ ਦੇ ਮੁਜ਼ੱਫਰਨਗਰ ਦਾ ਹੈ। ਇਸ ਵੀਡੀਓ ਵਿੱਚ ਔਰਤਾਂ ਇੱਕ ਬੈਂਕ ਦੇ ਸਾਹਮਣੇ ਆਪਣੇ ਜਨ ਧਨ ਖਾਤਿਆਂ ਵਿੱਚੋਂ ਪੈਸੇ ਕੱਢਣ ਲਈ ਲੱਗੀਆਂ ਸਨ। ਇਸ ਵੀਡੀਓ ਦਾ ਮੁਫਤ ਰਾਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਵਿਜੇ ਕੁਮਾਰ ਨੇ 26 ਮਈ ਨੂੰ ਇਕ ਵੀਡੀਓ ਅਪਲੋਡ ਕਰਦਿਆਂ ਲਿਖਿਆ: ‘ਯੂ ਪੀ ਵਿੱਚ ਭਾਰਤ ਸਰਕਾਰ ਤੋਂ ਫ੍ਰੀ ਵਿੱਚ ਰਾਸ਼ਨ ਮਿਲਣ ਵਾਲੀ ਭੀੜ ਤਾਂ ਵੇਖੋ ਤੁਹਾਡੀਆਂ ਅੱਖਾਂ ਖੁਲੀ ਦੀ ਖੁਲੀ ਰਹਿ ਜਾਣ ਗਈਆ?’
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖੋ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਹ ਭੀੜ ਕਿਸੇ ਰਾਸ਼ਨ ਦੀ ਦੁਕਾਨ ਦੇ ਸਾਹਮਣੇ ਨਹੀਂ, ਬਲਕਿ ਬੈਂਕ ਆਫ ਬੜੌਦਾ ਦੇ ਸਾਹਮਣੇ ਦਿਖੀ। ਇਸ ਤੋਂ ਬਾਅਦ ਅਸੀਂ ਗੂਗਲ ਵਿੱਚ ਵੱਖ- ਵੱਖ ਕੀਵਰਡਸ ਬਣਾ ਕੇ ਅਸਲ ਵੀਡੀਓ ਦੀ ਖੋਜ ਕਰਨੀ ਸ਼ੁਰੂ ਕੀਤੀ। ਸਾਨੂੰ ਕਈ ਥਾਵਾਂ ਤੇ ਸੰਬੰਧਿਤ ਵੀਡੀਓ ਮਿਲੇ। ਸਾਨੂੰ ਨਿਊਜ਼ 18 ਦੇ ਯੂ ਟੀਊਬ ਚੈਨਲ ਤੇ ਇੱਕ ਖ਼ਬਰ ਮਿਲੀ। ਇਸ ਵਿੱਚ ਦੱਸਿਆ ਗਿਆ ਸੀ ਕਿ ਇਹ ਵੀਡੀਓ ਮੁਜ਼ੱਫਰਨਗਰ ਦੇ ਬੈਂਕ ਆਫ ਬੜੌਦਾ ਦੇ ਬਾਹਰ ਦਾ ਹੈ। ਇਹ ਵੀਡੀਓ 2020 ਵਿੱਚ ਅਪਲੋਡ ਕੀਤਾ ਗਿਆ ਸੀ।
ਇਸੇ ਤਰ੍ਹਾਂ ਸਾਨੂੰ ਆਰਬੀ ਨਿਊਜ਼ ਨਾਮ ਦੇ ਇਕ ਯੂ ਟੀਊਬ ਚੈਨਲ ਤੇ ਵੀ ਅਸਲ ਵੀਡੀਓ ਮਿਲਿਆ। ਇਸ ਨੂੰ 17 ਅਪ੍ਰੈਲ 2020 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਇਹ ਵੀਡੀਓ ਮੁਜ਼ੱਫਰਨਗਰ ਦੇ ਗਾਂਧੀ ਕਾਲੋਨੀ ਦਾ ਹੈ।
ਸਾਨੂੰ ਅਮਰ ਉਜਾਲਾ ਡਾਟ ਕਾੱਮ ਦੀ ਵੈੱਬਸਾਈਟ ਤੇ ਇੱਕ ਖ਼ਬਰ ਮਿਲੀ। 17 ਅਪ੍ਰੈਲ 2020 ਨੂੰ ਪ੍ਰਕਾਸ਼ਤ ਇਸ ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਗਾਂਧੀ ਕਾਲੋਨੀ ਵਿੱਚ ਸਥਿਤ ਬੈਂਕ ਆਫ਼ ਬੜੌਦਾ ਦੀ ਸ਼ਾਖਾ ਦੇ ਬਾਹਰ ਕਰੀਬ ਇੱਕ ਕਿਲੋਮੀਟਰ ਲੰਬੀ ਲਾਈਨ ਲੱਗ ਗਈ ਸੀ।
ਵਿਸ਼ਵਾਸ਼ ਨਿਊਜ਼ ਨੇ ਜਾਂਚ ਜਾਰੀ ਰੱਖਦਿਆਂ ਦੈਨਿਕ ਜਾਗਰਣ ਮੁਜ਼ੱਫਰਨਗਰ ਦੇ ਬਯੂਰੋ ਚੀਫ ਮਨੀਸ਼ ਸ਼ਰਮਾ ਨਾਲ ਸੰਪਰਕ ਕੀਤਾ। ਊਨਾ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪਿਛਲੇ ਸਾਲ 2020 ਵਿੱਚ ਲਗੇ ਲਾਕ ਡਾਊਨ ਦਾ ਹੈ। ਪਿਛਲੇ ਸਾਲ ਲਾਕਡਾਊਨ ਦੇ ਦੌਰਾਨ ਕੇਂਦਰ ਸਰਕਾਰ ਨੇ ਸਾਰੇ ਅਸਹਾਏ ਲੋਕਾਂ ਦੀ ਵਿੱਤੀ ਸਹਾਇਤਾ ਲਈ ਜਨ ਧਨ ਖਾਤਿਆਂ ਵਿੱਚ ਕਿਸ਼ਤਾਂ ਭੇਜੀਆਂ ਸਨ। ਇਸ ਤੋਂ ਬਾਅਦ, ਲੋਕ ਵਿਸ਼ੇਸ਼ ਤੌਰ ‘ਤੇ ਔਰਤਾਂ ਬੈਂਕਾਂ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੀ। ਇਸ ਵੀਡੀਓ ਵਿੱਚ ਜਿਹੜੀ ਲੰਬੀ ਲਾਈਨ ਦਿਖਾਈ ਗਈ ਹੈ ਉਹ ਨਵੀਂ ਮੰਡੀ ਕੋਤਵਾਲੀ ਖੇਤਰ ਅਧੀਨ ਗਾਂਧੀ ਕਾਲੋਨੀ ਦੇ ਬੈਂਕ ਆਫ ਬੜੌਦਾ ਦੇ ਬਾਹਰ ਦੀ ਹੈ। ਇਸ ਵੀਡੀਓ ਨੂੰ ਹਾਲ ਹੀ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਗਲਤ ਹੈ।
ਜਾਂਚ ਦੇ ਆਖਰੀ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜ਼ੀ ਪੋਸਟ ਨੂੰ ਵਾਇਰਲ ਕਰਨ ਵਾਲੇ ਉਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਵਿਜੇ ਕੁਮਾਰ ਰਾਜਸਥਾਨ ਦੇ ਅਲਵਰ ਦੇ ਬਾਨਸੁਰ ਦਾ ਵਸਨੀਕ ਹੈ। ਉਹ ਭਗਵਾ ਰਕਸ਼ਕ ਟੀਮ ਦਾ ਮੈਂਬਰ ਹੈ।
ਨਤੀਜਾ: ਨਤੀਜਾ : ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਇਆ ਹੈ। ਇੱਕ ਸਾਲ ਪਹਿਲਾਂ ਬੈਂਕ ਦੇ ਸਾਹਮਣੇ ਲੱਗੀ ਲਾਈਨ ਦੇ ਵੀਡੀਓ ਨੂੰ ਹੁਣ ਰਾਸ਼ਨ ਦੀ ਲਾਈਨ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।