ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਦੁਬਈ ਪੁਲਿਸ ਬੈਂਡ ਦਾ ਭਾਰਤੀ ਰਾਸ਼ਟਰੀ ਗੀਤ ਵਜਾਉਣ ਦਾ ਵੀਡੀਓ ਅਸਲ ਵਿੱਚ ਅਕਤੂਬਰ 2019 ਵਿੱਚ ਦੀਵਾਲੀ ਦੇ ਸਮਾਰੋਹ ਦਾ ਹੈ। 75 ਵੇਂ ਭਾਰਤੀ ਸੁਤੰਤਰਤਾ ਦਿਵਸ ਦੇ ਮੌਕੇ ਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖ਼ਲੀਫ਼ਾ ਤੇ ਤਿਰੰਗੇ ਦੀ ਲਾਈਟ ਜ਼ਰੂਰ ਲੱਗੀ ਸੀ। ਪਰ ਦੁਬਈ ਪੁਲਿਸ ਬੈਂਡ ਵੱਲੋਂ ਭਾਰਤੀ ਰਾਸ਼ਟਰੀ ਗੀਤ ਵਜਾਉਣ ਅਤੇ ਭਾਰਤੀ ਸੁਤੰਤਰਤਾ ਦਿਵਸ 2021 ਮਨਾਉਣ ਦੀਆਂ ਖ਼ਬਰਾਂ ਗਲਤ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਰਬੀ ਪਹਿਰਾਵੇ ਵਿੱਚ ਸਜੇ ਕੁਝ ਲੋਕਾਂ ਨੂੰ ਬੈਂਡ ਤੇ ਭਾਰਤੀ ਰਾਸ਼ਟਰੀ ਗੀਤ ਵਜਾਉਂਦੇ ਵੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦੁਬਈ ਪੁਲਿਸ ਦੁਆਰਾ ਦੁਬਈ ਵਿੱਚ ਹੋਏ 2021 ਦੇ ਭਾਰਤੀ ਸੁਤੰਤਰਤਾ ਦਿਵਸ ਸਮਾਰੋਹ ਦੇ ਦੌਰਾਨ ਦਾ ਹੈ। ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਦੁਬਈ ਪੁਲਿਸ ਬੈਂਡ ਦਾ ਭਾਰਤੀ ਰਾਸ਼ਟਰੀ ਗੀਤ ਵਜਾਉਂਦੇ ਹੋਏ ਇਹ ਵੀਡੀਓ ਅਸਲ ਵਿੱਚ ਅਕਤੂਬਰ 2019 ਵਿੱਚ ਦਿਵਾਲੀ ਸਮਾਰੋਹ ਦਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਵਾਇਰਲ ਵੀਡੀਓ ਨਾਲ ਕੈਪਸ਼ਨ ਲਿਖਿਆ ਹੈ “Independence day celebration 2021… By Dubai police…..UAE…” ਜਿਸਦਾ ਪੰਜਾਬੀ ਅਨੁਵਾਦ ਹੈ ” ਸੁਤੰਤਰਤਾ ਦਿਵਸ ਸਮਾਰੋਹ 2021… ਦੁਬਈ ਪੁਲਿਸ ਦੁਆਰਾ ….. ਯੂ.ਏ.ਈ…”
ਪੜਤਾਲ
ਆਪਣੀ ਜਾਂਚ ਸ਼ੁਰੂ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ InVID ਟੂਲ ਤੇ ਪਾ ਕੇ ਇਸਦੇ ਕੀਫ਼੍ਰੇਮਸ ਕੱਢੇ। ਅਸੀਂ ਇਹਨਾਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ 25 ਅਕਤੂਬਰ 2019 ਨੂੰ indianexpress.com ਤੇ ਅਪਲੋਡੇਡ ਇੱਕ ਖਬਰ ਵਿੱਚ ਮਿਲਿਆ। ਖਬਰ ਦੇ ਅਨੁਸਾਰ, “ਅਨੁਵਾਦਿਤ: ਦੁਬਈ ਵਿੱਚ ਦਿਵਾਲੀ ਉਤਸਵ ਦੇ ਦੌਰਾਨ ਸ਼ਹਿਰ ਦੇ ਪੁਲਿਸ ਬੈਂਡ ਨੇ ਭਾਰਤੀ ਰਾਸ਼ਟਰੀ ਗੀਤ ਵਜਾਇਆ।”
ਸਾਨੂੰ ਇਸ ਤੇ ਇੱਕ ਖਬਰ www.news18.com ਤੇ ਵੀ ਮਿਲੀ। ਇੱਥੇ ਮੌਜੂਦ ਜਾਣਕਾਰੀ ਦੇ ਅਨੁਸਾਰ, ਇਹ ਵੀਡੀਓ 2019 ਦਾ ਹੈ, ਜਦੋਂ ਦਿਵਾਲੀ ਉਤਸਵ ਦੌਰਾਨ ਸ਼ਹਿਰ ਦੇ ਪੁਲਿਸ ਬੈਂਡ ਨੇ ਭਾਰਤੀ ਰਾਸ਼ਟਰੀ ਗੀਤ ਵਜਾਇਆ ਸੀ।”
ਅਸੀਂ ਇਸ ਵਿਸ਼ੇ ਵਿੱਚ ਦੁਬਈ ਦੀ ਮੰਨੀ-ਪ੍ਰਮੰਨੀ ਪੱਤਰਕਾਰ ਹੇਬਾ ਹਾਸ਼ੇਮ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀ ਇਹ ਕਨਫਰਮ ਕੀਤਾ ਕਿ ਇਹ ਵੀਡੀਓ 2019 ਦਾ ਹੈ ਅਤੇ ਹਾਲ ਹੀ ਵਿੱਚ ਦੁਬਈ ਵਿੱਚ ਅਜਿਹਾ ਪ੍ਰੋਗਰਾਮ ਨਹੀਂ ਹੋਇਆ ਹੈ।
ਲੱਭਣ ਤੇ ਅਸੀਂ ਪਾਇਆ ਕਿ 75 ਵੇਂ ਭਾਰਤੀ ਸੁਤੰਤਰਤਾ ਦਿਵਸ ਦੇ ਮੌਕੇ’ ਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖ਼ਲੀਫ਼ਾ ਤੇ ਤਿਰੰਗੇ ਦੀ ਲਾਈਟ ਲੱਗੀ ਸੀ। ਪਰ ਦੁਬਈ ਪੁਲਿਸ ਬੈਂਡ ਵੱਲੋਂ ਭਾਰਤੀ ਰਾਸ਼ਟਰੀ ਗੀਤ ਵਜਾਉਣ ਅਤੇ ਭਾਰਤੀ ਸੁਤੰਤਰਤਾ ਦਿਵਸ 2021 ਮਨਾਉਣ ਦੀ ਕੋਈ ਖ਼ਬਰ ਕਿਤੇ ਵੀ ਨਹੀਂ ਮਿਲੀ।
ਇਸ ਵੀਡੀਓ ਨੂੰ Sindhu Rajesh ਨਾਂ ਦੇ ਫੇਸਬੁੱਕ ਯੂਜ਼ਰ ਨੇ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਸੀ। ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਉਸਦੇ ਫੇਸਬੁੱਕ ‘ਤੇ 2,634 ਫੋਲੋਵਰਸ ਹਨ।
ਨਤੀਜਾ: ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਦੁਬਈ ਪੁਲਿਸ ਬੈਂਡ ਦਾ ਭਾਰਤੀ ਰਾਸ਼ਟਰੀ ਗੀਤ ਵਜਾਉਣ ਦਾ ਵੀਡੀਓ ਅਸਲ ਵਿੱਚ ਅਕਤੂਬਰ 2019 ਵਿੱਚ ਦੀਵਾਲੀ ਦੇ ਸਮਾਰੋਹ ਦਾ ਹੈ। 75 ਵੇਂ ਭਾਰਤੀ ਸੁਤੰਤਰਤਾ ਦਿਵਸ ਦੇ ਮੌਕੇ ਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖ਼ਲੀਫ਼ਾ ਤੇ ਤਿਰੰਗੇ ਦੀ ਲਾਈਟ ਜ਼ਰੂਰ ਲੱਗੀ ਸੀ। ਪਰ ਦੁਬਈ ਪੁਲਿਸ ਬੈਂਡ ਵੱਲੋਂ ਭਾਰਤੀ ਰਾਸ਼ਟਰੀ ਗੀਤ ਵਜਾਉਣ ਅਤੇ ਭਾਰਤੀ ਸੁਤੰਤਰਤਾ ਦਿਵਸ 2021 ਮਨਾਉਣ ਦੀਆਂ ਖ਼ਬਰਾਂ ਗਲਤ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।