Fact Check : ਨਿਊਜ਼ੀਲੈਂਡ ਦੀ ਪੀ.ਐਮ ਦੁਆਰਾ ਕਿਸਾਨਾਂ ਦੇ ਸਮਰਥਨ ਨੂੰ ਲੈ ਕੇ ਵਾਇਰਲ ਹੋਇਆ ਇਹ ਪੋਸਟ ਹੈ ਫਰਜ਼ੀ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲਿਆ। ਵਾਇਰਲ ਤਸਵੀਰ ਪੁਰਾਣੀ ਹੈ ਅਤੇ ਕਿਸਾਨਾਂ ਨਾਲ ਤਸਵੀਰ ਦਾ ਕੋਈ ਸਬੰਧ ਨਹੀਂ ਹੈ। ਕਾਲੇ ਜਹਾਜ ਦੀ ਤਸਵੀਰ ਇੱਕ ਐਨੀਮੇਟੇਡ ਡਿਜ਼ਾਈਨ ਵੀਡੀਓ ਕਲਿਪ ਦਾ ਸਕ੍ਰੀਨਸ਼ੋਟ ਹੈ ।
- By: Jyoti Kumari
- Published: May 27, 2021 at 05:37 PM
- Updated: May 27, 2021 at 05:50 PM
ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। 26 ਮਈ 2021 ਨੂੰ ਦੇਸ਼ ਦੇ ਕਿਸਾਨ ਨੇ ਖੇਤੀ ਬਿਲਾਂ ਖਿਲਾਫ਼ ਕਾਲਾ ਦਿਵਸ ਮਨਾਇਆ ਸੀ। ਕਈ ਸਿਆਸੀ ਲੀਡਰਾਂ ਅਤੇ ਹਸਤੀਆਂ ਵੱਲੋਂ ਕਾਲਾ ਝੰਡਾ ਆਪਣੇ ਘਰਾਂ ‘ਤੇ ਲਾ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿੱਚ ਇੱਕ ਕਾਲੇ ਹਵਾਈ ਜਹਾਜ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਐਡਰਨ ਨੂੰ ਕਾਲੇ ਸੂਟ ਵਿੱਚ ਵੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ। ਕਿ ਕਿਸਾਨਾਂ ਦੇ ਸਮਰਥਨ ਵਿੱਚ ਜੇਸਿੰਡਾ ਨੇ ਆਪਣੇ ਸਰਕਾਰੀ ਜਹਾਜ਼ ਨੂੰ ਕਾਲਾ ਕਰਵਾਇਆ ਅਤੇ ਆਪ ਕਾਲੇ ਕੱਪੜੇ ਪਾਏ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ ਅਤੇ ਕਿਸਾਨਾਂ ਨਾਲ ਇਸ ਤਸਵੀਰ ਦਾ ਕੋਈ ਸੰਬੰਧ ਨਹੀਂ ਹੈ ਅਤੇ ਕਾਲੇ ਜਹਾਜ਼ ਦੀ ਤਸਵੀਰ ਇੱਕ ਐਨੀਮੇਟੇਡ ਡਿਜ਼ਾਈਨ ਵੀਡੀਓ ਕਲਿਪ ਦਾ ਸਕ੍ਰੀਨਸ਼ੋਟ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ “Lakhabir Kaur Dhaliwal” ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਸ਼ੇਅਰ ਕਰਦੇ ਹੋਏ ਲਿਖਿਆ, “ਇੱਕ ਹੋਰ ਮਹਾਨ ਲੀਡਰ,ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ Jacinda Ardern ਨੇ ਕਿਸਾਨਾਂ ਦੇ ਹੱਕ ਚ ਕਾਲੀ ਡਰੈੱਸ ਪਾ ਅਤੇ ਆਪਣੇ ਸਰਕਾਰੀ ਜਹਾਜ਼ ਨੂੰ ਕਾਲਾ ਰੰਗ ਕਰਵਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ👏👏👏 ਕਿਸਾਨ ਏਕਤਾ ਜ਼ਿੰਦਾਬਾਦ। #KisaanMajdoorEktaZindabaad”
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾ ਇਹ ਸਰਚ ਕੀਤਾ ਕਿ ਕਿ ਵਾਇਰਲ ਦਾਅਵੇ ਵਰਗਾ ਸਮਰਥਨ ਨਿਊਜ਼ੀਲੈਂਡ ਦੀ ਪੀ.ਐੱਮ ਦੁਆਰਾ ਕਿਸਾਨੀ ਸੰਘਰਸ਼ ਦਾ ਕੀਤਾ ਗਿਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਕੋਈ ਅਜਿਹੀ ਖਬਰ ਨਹੀਂ ਮਿਲੀ,ਜਿਸਦੇ ਵਿੱਚ ਵਾਇਰਲ ਦਾਅਵੇ ਵਰਗੀ ਕੋਈ ਗੱਲ ਕਹੀ ਗਈ ਹੋਵੇ।
ਫਿਰ ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਲਈ ਨਿਊਜ਼ੀਲੈਂਡ ਦੀ ਪੀ.ਐਮ ਜੇਸਿੰਡਾ ਐਡਰਨ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਤੋਂ ਲੱਭਿਆ। ਸਾਨੂੰ ਕੁਝ ਮੀਡਿਆ ਰਿਪੋਰਟ ਵਿੱਚ ਇਹ ਤਸਵੀਰ ਮਿਲੀ। ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਇਹ ਪਤਾ ਲੱਗਿਆ ਕਿ ਇਹ ਤਸਵੀਰ ਮਾਰਚ 2019 ਦੀ ਹੈ ਅਤੇ ਇਸ ਦਾ ਕਿਸਾਨ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਹੈ। ਸਾਨੂੰ 22 ਮਾਰਚ 2019 ਨੂੰ ਪ੍ਰਕਾਸ਼ਿਤ The Guardian ਦੀ ਇੱਕ ਖਬਰ ਵਿੱਚ ਵਾਇਰਲ ਤਸਵੀਰ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, “New Zealand attack: Al Noor mosque imam tells world leaders to fight hate speech” ਖ਼ਬਰ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਤਰ੍ਹਾਂ ਦੀ ਹੀ ਇੱਕ ਖ਼ਬਰ ਸਾਨੂੰ NDTV ਦੀ ਵੈੱਬਸਾਈਟ ਤੇ 22 ਮਿਰਚ 2019 ਨੂੰ ਪ੍ਰਕਾਸ਼ਿਤ ਮਿਲੀ। ਖ਼ਬਰ ਦਾ ਸਿਰਲੇਖ ਲਿਖਿਆ ਗਿਆ ਸੀ,” ਵਿਸ਼ਵ ਦੇ ਨੇਤਾਵਾਂ ਲਈ ਸਬਕ “: ਪ੍ਰਾਰਥਨਾ ਤੋਂ ਬਾਅਦ ਇਮਾਮ ਨੇ ਨਿਊਜ਼ੀਲੈਂਡ ਦੀ ਪੀ.ਐਮ ਦਾ ਕੀਤਾ ਧੰਨਵਾਦ ” ਪੂਰੀ ਖ਼ਬਰ ਇੱਥੇ ਪੜ੍ਹੋ।
ਕੀਵਰ੍ਡ੍ਸ ਨਾਲ ਸਰਚ ਕਰਨ ਤੇ ਸਾਨੂੰ 2019 ਵਿੱਚ ਹੋਈ ਇਸ ਪ੍ਰਾਰਥਨਾ ਸਭਾ ਦੀ ਕੁਝ ਤਸਵੀਰਾਂ ਗੈਟੀ ਇਮੇਜੇਸ ਤੇ ਮਿਲੀ, ਇਹਨਾਂ ਤਸਵੀਰਾਂ ਵਿੱਚ ਦਿੱਤੇ ਗਏ ਡਿਸਕ੍ਰਿਪਸ਼ਨ ਅਨੁਸਾਰ ਇਹ ਤਸਵੀਰ ਮਾਰਚ 2019 ਦੀ ਹੈ। ਜਦੋਂ ਨਿਊਜ਼ੀਲੈਂਡ ਵਿੱਚ ਹੋਏ ਆਤੰਕਵਾਦੀ ਹਮਲੇ ਦੇ ਬਾਅਦ ਚਰਚ ਵਿੱਚ ਪ੍ਰਾਰਥਨਾ ਕੀਤੀ ਗਈ ਸੀ।
ਇਸ ਵਿਸ਼ੇ ਵਿੱਚ ਅਸੀਂ ਗੈਟੀ ਇਮੇਜੇਸ ਦੇ ਸਟਾਫ ਫੋਟੋ ਜਰਨਲਿਸ੍ਟ Carl Court ਨਾਲ ਟਵੀਟਰ ਦੇ ਜ਼ਰੀਏ ਸੰਪਰਕ ਕੀਤਾ,” ਉਨ੍ਹਾਂ ਨੇ ਸਾਨੂੰ ਦੱਸਿਆ ਕੀ ਇਹ ਤਸਵੀਰ 2019 ਦੀ ਹੈ ਅਤੇ ਪੀ.ਐਮ ਜੇਸਿੰਡਾ ਐਡਰਨ ਨੇ ਇਹ ਡ੍ਰੇਸ ਉਸ ਸਮੇਂ ਪਾਈ ਸੀ ਜਦੋਂ ਨਿਊਜ਼ੀਲੈਂਡ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਚਰਚ ਵਿੱਚ ਅਰਦਾਸ ਕੀਤੀ ਸੀ।ਉਨ੍ਹਾਂ ਨੇ ਕਿਹਾ ਇਸ ਤਸਵੀਰ ਦਾ ਭਾਰਤ ਦੇ ਕਿਸਾਨਾਂ ਨਾਲ ਕੋਈ ਸੰਬੰਧ ਨਹੀਂ ਹੈ।
ਇੰਨੀ ਪੜਤਾਲ ਤੋਂ ਸਾਫ ਹੋਇਆ ਕਿ ਤਸਵੀਰ ਦਾ ਕਿਸਾਨ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਹੈ।
ਜਹਾਜ਼ ਦੀ ਤਸਵੀਰ
ਹੁਣ ਵਾਰੀ ਸੀ ਸ਼ੇਅਰ ਕੀਤੇ ਗਏ ਪੋਸਟ ਵਿੱਚ ਦੂਜੀ ਤਸਵੀਰ ਦੀ, ਜਦੋਂ ਅਸੀਂ ਕੀਵਰਡ ਦੀ ਮਦਦ ਨਾਲ ਕਾਲੇ ਜਹਾਜ਼ ਬਾਰੇ ਸਰਚ ਕੀਤਾ ਤਾਂ ਸਾਨੂੰ ਇਸ ਨਾਲ ਜੁੜੀ ਕੋਈ ਖ਼ਬਰ ਨਹੀਂ ਮਿਲੀ।
ਫੇਰ ਅਸੀਂ ਕਾਲੇ ਜਹਾਜ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿੱਚ ਸਰਚ ਕੀਤਾ ਤਾਂ ਸਾਨੂੰ ਇਹ ਤਸਵੀਰ Air New Zealand ਦੇ ਅਧਿਕਾਰਿਕ Youtube ਚੈੱਨਲ ‘ਤੇ ਅਪਲੋਡ ਇੱਕ ਵੀਡੀਓ ਵਿਚ ਮਿਲੀ। ਇਹ ਵੀਡੀਓ 8 ਦਿਸੰਬਰ 2010 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, “Air New Zealand’s new All Black Livery” ਇਹ Air New Zealand ਦੇ ਜਹਾਜ਼ ਦਾ ਐਨੀਮੇਟਿਡ ਡਿਜ਼ਾਈਨ ਵੀਡੀਓ ਹੈ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। ਇਸ ਐਨੀਮੇਟਡ ਵੀਡੀਓ ਵਿੱਚੋਂ ਵਾਇਰਲ ਪੋਸਟ ਦਾ ਸਕ੍ਰੀਨਸ਼ੋਟ ਕਟ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫ਼ਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ Lakhabir Kaur Dhaliwal ਓਂਟਾਰਿਓ ਦੀ ਵਸਨੀਕ ਹੈ। ਯੂਜ਼ਰ ਦੇ ਫੇਸਬੁੱਕ ਵਿੱਚ 3,241 ਮਿੱਤਰ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲਿਆ। ਵਾਇਰਲ ਤਸਵੀਰ ਪੁਰਾਣੀ ਹੈ ਅਤੇ ਕਿਸਾਨਾਂ ਨਾਲ ਤਸਵੀਰ ਦਾ ਕੋਈ ਸਬੰਧ ਨਹੀਂ ਹੈ। ਕਾਲੇ ਜਹਾਜ ਦੀ ਤਸਵੀਰ ਇੱਕ ਐਨੀਮੇਟੇਡ ਡਿਜ਼ਾਈਨ ਵੀਡੀਓ ਕਲਿਪ ਦਾ ਸਕ੍ਰੀਨਸ਼ੋਟ ਹੈ ।
- Claim Review : ਕਿਸਾਨਾਂ ਦੇ ਸਮਰਥਨ ਵਿਚ ਜੇਸਿੰਡਾ ਨੇ ਆਪਣੇ ਸਰਕਾਰੀ ਜਹਾਜ ਨੂੰ ਕਾਲਾ ਕਰਵਾਇਆ ਅਤੇ ਆਪ ਕਾਲੇ ਕੱਪੜੇ ਪਾਏ।
- Claimed By : ਫੇਸਬੁੱਕ ਯੂਜ਼ਰ Lakhabir Kaur Dhaliwal
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...