Fact Check : ਫਲਾਈਟ ਵਿੱਚ ਢੋਲ ਦਾ ਪੁਰਾਣਾ ਵੀਡੀਓ ਹੁਣ ਇੰਡੀਆ ਤੋਂ ਕੈਨੇਡਾ ਦੀ ਫਲਾਈਟ ਦੇ ਨਾਂ ਤੇ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਅਤੇ ਫਰਜ਼ੀ ਸਾਬਿਤ ਹੋਇਆ । ਕੁਝ ਸਾਲ ਪਹਿਲਾਂ ਬਰਮਿੰਘਮ ਤੋਂ ਅੰਮ੍ਰਿਤਸਰ ਦੀ ਫਲਾਈਟ ਸ਼ੁਰੂ ਹੋਣ ਤੇ ਵਿਮਾਨ ਦੇ ਅੰਦਰ ਢੋਲ ਵਜਾਇਆ ਗਿਆ ਸੀ। ਹੁਣ ਉਸ ਹੀ ਵੀਡੀਓ ਨੂੰ ਭਾਰਤ ਤੋਂ ਕੈਨੇਡਾ ਦੀ ਫਲਾਈਟ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ।

Fact Check : ਫਲਾਈਟ ਵਿੱਚ ਢੋਲ ਦਾ ਪੁਰਾਣਾ ਵੀਡੀਓ ਹੁਣ ਇੰਡੀਆ ਤੋਂ ਕੈਨੇਡਾ ਦੀ ਫਲਾਈਟ ਦੇ ਨਾਂ ਤੇ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਫਲਾਈਟ ਦੇ ਅੰਦਰ ਆਦਮੀ ਨੂੰ ਢੋਲ ਵਜਾਉਂਦੇ ਦੇਖਿਆ ਜਾ ਸਕਦਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਨਜ਼ਾਰਾ ਟਾਟਾ ਏਅਰ ਇੰਡੀਆ ਦੀ ਭਾਰਤ ਤੋਂ ਕੈਨੇਡਾ ਦੀ ਪਹਿਲੀ ਫਲਾਈਟ ਦਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ। ਦਾਅਵਾ ਗੁੰਮਰਾਹਕੁੰਨ ਅਤੇ ਗ਼ਲਤ ਸਾਬਿਤ ਹੋਇਆ। ਵੀਡੀਓ ਕੁਝ ਸਾਲ ਪੁਰਾਣਾ ਹੈ। ਉਸ ਸਮੇਂ ਬਰਮਿੰਘਮ ਤੋਂ ਅੰਮ੍ਰਿਤਸਰ ਦੀ ਫਲਾਈਟ ਸ਼ੁਰੂ ਹੋਣ ਤੇ ਵਿਮਾਨ ਦੇ ਅੰਦਰ ਢੋਲ ਵਜਾਇਆ ਗਿਆ ਸੀ ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਦਲਜੀਤ ਸਿੰਘ ਨੇ 1 ਨਵੰਬਰ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਆਪਣੇ ਅਕਾਊਂਟ ‘ਤੇ ਲਿਖਿਆ, Tata Air India first flight from India to Canada.

ਪੋਸਟ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਸ਼ੇਅਰ ਕਰ ਰਹੇ ਹਨ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਕਲਿੱਕ ਕਰ ਵੇਖੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਸੱਚਾਈ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਗੂਗਲ ਸਰਚ ਦੀ ਵਰਤੋਂ ਕੀਤੀ। ਸੰਬੰਧਿਤ ਕੀਵਰਡਸ ਟਾਈਪ ਕਰਕੇ ਖੋਜ ਕਰਨ ‘ਤੇ ਸਾਨੂੰ ਸਟੋਰੀਪਿਕ ਡਾਟ ਕੌਮ ਨਾਮ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। 23 ਫਰਵਰੀ 2018 ਨੂੰ ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਵੀਡੀਓ ਦੇ ਗਰੈਬਸ ਦੀ ਵਰਤੋਂ ਕੀਤੀ ਗਈ ਸੀ। ਇਸ ਵਿੱਚ ਦੱਸਿਆ ਗਿਆ ਕਿ ਜਦੋਂ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਫਲਾਈਟ ਸ਼ੁਰੂ ਹੋਣ ਤੇ ਵਿਮਾਨ ਦੇ ਅੰਦਰ ਢੋਲ ਵਜਾਏ ਗਏ ਸੀ। ਇੱਥੇ ਪੂਰੀ ਖ਼ਬਰ ਪੜ੍ਹ ਸਕਦੇ ਹੋ। ਖਬਰ ਦੇ ਅੰਦਰ ਐਨਡੀਟੀਵੀ ਦਾ ਹਵਾਲਾ ਦਿੱਤਾ ਗਿਆ ਸੀ।

ਐਨਡੀਟੀਵੀ ਡਾਟ ਕੌਮ ‘ਤੇ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ ਕਿ ਅੱਠ ਸਾਲ ਦੇ ਲੰਬੇ ਵਕਫ਼ੇ ਤੋਂ ਬਾਅਦ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਨਾਨ-ਸਟਾਪ ਫਲਾਈਟ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਢੋਲ ਬਲਾਸਟਰਸ ਨਾਮ ਦੇ ਗਰੁੱਪ ਵੱਲੋਂ ਇਹ ਆਯੋਜਨ ਕੀਤਾ ਗਿਆ ਸੀ। ਇੱਥੇ ਪੂਰੀ ਖ਼ਬਰ ਪੜ੍ਹੋ।

ਪੜਤਾਲ ਦੌਰਾਨ ਵਾਇਰਲ ਵੀਡੀਓ King Gurcharan Mall B.E.M ਨਾਮ ਦੇ ਇੱਕ ਯੂਟਿਊਬ ਚੈਨਲ ਤੇ ਵੀ ਮਿਲਿਆ। ਇਸ ਨੂੰ 9 ਮਾਰਚ 2018 ਨੂੰ ਅਪਲੋਡ ਕਰਦੇ ਹੋਏ ਦੱਸਿਆ ਗਿਆ ਸੀ ਕਿ ਏਅਰ ਇੰਡੀਆ ਦੀ ਫਲਾਈਟ ਵਿੱਚ। ਹੇਠਾਂ ਪੂਰੀ ਵੀਡੀਓ ਦੇਖੋ।

ਕਿੰਗ ਗੁਰਚਰਣ ਮਾਲ ਬੀਈਐਮ ਨਾਮ ਦੇ ਯੂਟਿਊਬ ਚੈਨਲ ‘ਤੇ ਸਾਨੂੰ ਇੱਕ ਮੋਬਾਈਲ ਨੰਬਰ ਮਿਲਿਆ। ਇਸ ਨੰਬਰ ‘ਤੇ ਸੰਪਰਕ ਕਰਨ ‘ਤੇ ਕਿੰਗ ਜੀ ਮਾਲ ਢੋਲ ਬਲਾਸਟਰਸ ਇੰਟਰਨੈਸ਼ਨਲ ਬੈਂਡ ਦੇ ਸੀ.ਈ.ਓ ਕਿੰਗ ਜੀ ਮਾਲ ਬੀ.ਈ.ਐਮ ਦੇ ਵੱਲੋਂ ਦੱਸਿਆ ਗਿਆ ਕਿ ਇਹ ਵੀਡੀਓ ਕਰੀਬ ਦੋ-ਤਿੰਨ ਸਾਲ ਪੁਰਾਣਾ ਹੈ। ਉਸ ਸਮੇਂ ਪਹਿਲੀ ਵਾਰ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਨਾਨ-ਸਟਾਪ ਫਲਾਈਟ ਸ਼ੁਰੂ ਹੋਈ ਸੀ। ਹੁਣ ਕੁਝ ਲੋਕ ਉਸ ਸਮੇਂ ਦੇ ਵੀਡੀਓ ਨੂੰ ਇੰਡੀਆ ਤੋਂ ਕੈਨੇਡਾ ਦੀ ਫਲਾਈਟ ਦੱਸ ਰਹੇ ਹਨ। ਇਹ ਗਲਤ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅੰਤ ਵਿੱਚ ਗੁੰਮਰਾਹਕੁੰਨ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਫੇਸਬੁੱਕ ਯੂਜ਼ਰ ਦਲਜੀਤ ਸਿੰਘ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਦੇ ਚਾਰ ਹਜ਼ਾਰ ਤੋਂ ਵੱਧ ਦੋਸਤ ਹਨ। ਇਸ ਨੂੰ ਦੋ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਦਿੱਲੀ ਦਾ ਵਸਨੀਕ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਅਤੇ ਫਰਜ਼ੀ ਸਾਬਿਤ ਹੋਇਆ । ਕੁਝ ਸਾਲ ਪਹਿਲਾਂ ਬਰਮਿੰਘਮ ਤੋਂ ਅੰਮ੍ਰਿਤਸਰ ਦੀ ਫਲਾਈਟ ਸ਼ੁਰੂ ਹੋਣ ਤੇ ਵਿਮਾਨ ਦੇ ਅੰਦਰ ਢੋਲ ਵਜਾਇਆ ਗਿਆ ਸੀ। ਹੁਣ ਉਸ ਹੀ ਵੀਡੀਓ ਨੂੰ ਭਾਰਤ ਤੋਂ ਕੈਨੇਡਾ ਦੀ ਫਲਾਈਟ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts