Fact Check: ਢਾਕਾ ਵਿੱਚ ਹੋਏ ਜਲਜਮਾਵ ਦੀ ਪੁਰਾਣੀ ਤਸਵੀਰ ਨੂੰ ਪੱਛਮੀ ਬੰਗਾਲ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸਾਲ 2018 ਵਿੱਚ ਭਾਰੀ ਬਾਰਿਸ਼ ਕਾਰਨ ਹੋਏ ਜਲਮਗਨ ਦੀ ਪੁਰਾਣੀ ਤਸਵੀਰ ਨੂੰ ਪੱਛਮੀ ਬੰਗਾਲ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ )। ਸੋਸ਼ਲ ਮੀਡੀਆ ਤੇ ਮੀਂਹ ਦੇ ਪਾਣੀ ਨਾਲ ਜਲਮਗਨ ਸੜਕਾਂ ਦੀ ਤਸਵੀਰ ਨੂੰ ਸਾਂਝਾ ਕਰਦਿਆਂ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਪੱਛਮੀ ਬੰਗਾਲ ਦੇ ਕਿਸੇ ਖੇਤਰ ਦੀ ਤਸਵੀਰ ਹੈ। ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਇਸ ਤਸਵੀਰ ਨੂੰ ਮੀਂਹ ਦੇ ਪਾਣੀ ਦੇ ਕਾਰਨ ਜਲਮਗਨ ਹੋਏ ਪੱਛਮੀ ਬੰਗਾਲ ਦੇ ਕਿਸੇ ਸੜਕ ਦਾ ਦੱਸਦਿਆਂ ਸਾਂਝਾ ਕੀਤਾ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਬੰਗਲਾਦੇਸ਼ ਦੀ ਇਹ ਪੁਰਾਣੀ ਤਸਵੀਰ ਹੈ, ਜਿਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਪੱਛਮੀ ਬੰਗਾਲ ਦੀ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Sk Amirul Islam’ ਨੇ ਵਾਇਰਲ ਤਸਵੀਰ (ਆਰਕਾਈਵ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”আমি চ্যালেঞ্জ করে বলতে পারি,পৃথিবীতে আর কোনো দেশ নেই কোনো নদি নেই,এমন কি কোনো শহর ও নেই যেখানে একই রাস্তায় বাস,বাইক,আর নৌকা এক সাথে চলতে পারে, আমরা গর্ব কিরে বলতে পারি,আমরা বাঙালি।কেননা এটা শুধুমাত্র আমাদের লন্ডনে সম্ভব।”

ਬੰਗਲਾਦੇਸ਼ ਦੀ ਪੁਰਾਣੀ ਤਸਵੀਰ ਪੱਛਮੀ ਬੰਗਾਲ ਦੇ ਨਾਮ ਤੇ ਰਹੀ ਹੈ ਵਾਇਰਲ

ਹਿੰਦੀ ਵਿੱਚ ਇਸ ਨੂੰ ਐਦਾਂ ਪੜ੍ਹਿਆ ਜਾ ਸਕਦਾ ਹੈ, “ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ, ਦੁਨੀਆ ਵਿੱਚ ਕੋਈ ਹੋਰ ਦੇਸ਼ ਜਾਂ ਨਦੀ ਨਹੀਂ, ਅਜਿਹਾ ਕੋਈ ਸ਼ਹਿਰ ਨਹੀਂ ਹੈ ਜਿੱਥੇ ਬੱਸਾਂ, ਬਾਇਕਾਂ ਅਤੇ ਕਿਸ਼ਤੀਆਂ ਇਕੋ ਸੜਕ ਤੇ ਚੱਲ ਸਕਦੀਆਂ ਹੋਣ,
ਅਸੀਂ ਮਾਣ ਨਾਲ ਕਿਵੇਂ ਕਹੀਏ , ਅਸੀਂ ਬੰਗਾਲੀ ਹਾਂ । ਕਿਉਂਕਿ ਇਹ ਸਿਰਫ ਸਾਡੇ ਲੰਡਨ ਵਿੱਚ ਹੀ ਸੰਭਵ ਹੈ।”

ਪੜਤਾਲ
ਗੂਗਲ ਰਿਵਰਸ ਇਮੇਜ ਸਰਚ ਵਿੱਚ ਸਾਨੂੰ ਇਹ ਤਸਵੀਰ ‘Hello Dhaka’ ਨਾਮ ਦੇ ਫੇਸਬੁੱਕ ਪੇਜ ਤੇ ਲੱਗੀ ਮਿਲੀ। 21 ਜੂਨ 2021 ਨੂੰ ਅਪਲੋਡ ਕੀਤੀ ਗਈ ਇਸ ਤਸਵੀਰ ਨੂੰ‘বিশ্বে এই প্রথম…. একই পথে গাড়ি,ভ্যান,নৌকা,বাস চলাচল করছে… ‘ (ਹਿੰਦੀ ਵਿੱਚ ਦੁਨੀਆ ਵਿੱਚ ਪਹਿਲੀ ਵਾਰ…. ਕਾਰਾਂ, ਵੈਨਾਂ, ਕਿਸ਼ਤੀਆਂ, ਬੱਸਾਂ ਇਕੋ ਤਰੀਕੇ ਨਾਲ ਚਲਦੀਆਂ ਹਨ.) ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ ਹੈ। ਹਾਲਾਂਕਿ, ਇਸ ਤਸਵੀਰ ਵਿੱਚ ਇਸ ਦੀ ਲੋਕੇਸ਼ਨ ਅਤੇ ਮਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Hello Dhaka ਪੇਜ ਤੇ ਲੱਗੀ ਤਸਵੀਰ

ਵਾਇਰਲ ਹੋ ਰਹੀ ਤਸਵੀਰ ਨੂੰ ਧਿਆਨ ਨਾਲ ਵੇਖਣ ਤੇ ਸੜਕ ਦੇ ਨਾਲ ਲੱਗਦੀ ਕੰਧ ਤੇ ‘Dhaka Mass Transit Company Ltd’ ਲਿਖਿਆ ਨਜ਼ਰ ਆਇਆ। ਗੂਗਲ ਸਰਚ ਵਿੱਚ ਮਿਲੇ ਨਤੀਜਿਆਂ ਅਨੁਸਾਰ, ਇਸ ਪਰਿਯੋਜਨਾ ਦਾ ਨਿਰਮਾਣ ਬੰਗਲਾਦੇਸ਼ ਦੇ ਢਾਕਾ ਅਤੇ ਨਾਰਾਇਣਗੰਜ ਜ਼ਿਲ੍ਹੇ ਵਿਚਾਲੇ ਕੀਤਾ ਜਾ ਰਿਹਾ ਹੈ, ਤਾਂ ਜੋ ਢਾਕਾ ਵਿੱਚ ਵਾਯੂ ਪ੍ਰਦੂਸ਼ਣ ਅਤੇ ਯਾਤਾਯਾਤ ਦੀ ਵੱਧਦੀ ਸਮੱਸਿਆ ਦਾ ਨਿਰਾਕਰਨ ਕੀਤਾ ਜਾ ਸਕੇ।

ਤਸਵੀਰ ਵਿੱਚ ਦਿਸ ਰਹੇ ਭਾਵਾਂ ਦੀਆਂ ਕੰਧਾਂ ਤੇ ਲੱਗੇ ਬੋਰਡ ਵਿੱਚ ਬੰਗਲਾ ਭਾਸ਼ਾ ਵਿੱਚ ‘লাইফ এইড স্পেশালাইজড হাসপাতাল লি’ यानी ‘Life Aid Specialized Hospital Ltd’ ਲਿਖਿਆ ਨਜ਼ਰ ਆਇਆ। ਗੂਗਲ ਸਰਚ ਕਰਨ ਤੇ ਇਸ ਹਸਪਤਾਲ ਦੀ ਲੋਕੇਸ਼ਨ ਬੰਗਲਾਦੇਸ਼ ਦੇ ਮੀਰਪੁਰ ਖੇਤਰ ਵਿੱਚ ਦਰਜ ਮਿਲੀ।

ਇਨ੍ਹਾਂ ਕੀਵਰਡਸ ਨਾਲ ਸਰਚ ਕਰਨ ਤੇ ਸਾਨੂੰ ਬੰਗਲਾਦੇਸ਼ੀ ਨਿਊਜ਼ ਪੋਰਟਲ bdnews24.com ਦੀ ਵੈਬਸਾਈਟ ਤੇ 1 ਜੂਨ, 2018 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਇਹ ਤਸਵੀਰ ਲੱਗੀ ਮਿਲੀ।

bdnews24.com ਦੀ ਵੈਬਸਾਈਟ ਤੇ ਇੱਕ ਜੂਨ 2018 ਨੂੰ ਪ੍ਰਕਾਸ਼ਿਤ ਤਸਵੀਰ

ਦਿੱਤੀ ਜਾਣਕਾਰੀ ਅਨੁਸਾਰ, ‘ਇਹ ਸਾਰੀਆਂ ਤਸਵੀਰਾਂ ਢਾਕਾ ਦੇ ਮੀਰਪੁਰ ਚ ਕਾਜ਼ੀਪਾਰਾ ਖੇਤਰ ਦੇ ਰੋਕੇਆ ਸਰਾਨੀ ਦੀਆਂ ਹਨ, ਜਦੋਂ ਸਾਲ 2018 ‘ਚ ਭਾਰੀ ਬਾਰਿਸ਼ ਦੇ ਕਾਰਨ ਹੋਏ ਜਲਮਗਨ ਦੇ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।’ ਤਸਵੀਰ ਵਾਇਰਲ ਹੋ ਰਹੀ ਹੈ ਅਸੀਂ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਕੋਲਕਾਤਾ ਬਿਉਰੋ ਚੀਫ ਜੇ ਕੇ ਵਾਜਪਾਈ ਨਾਲ ਸਾਂਝਾ ਕੀਤੀ। ਉਨ੍ਹਾਂ ਨੇ ਕਿਹਾ, ‘ਇਸ ਤਸਵੀਰ ਵਿੱਚ ਕੰਧ ਤੇ ਸਾਫ -ਸਾਫ ਢਾਕਾ ਮਾਸ ਟਰਾਂਜਿਟ ਕੰਪਨੀ ਲਿਮਟਿਡ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ। ਇਹ ਬੰਗਲਾਦੇਸ਼ ਦੇ ਢਾਕਾ ਦੀ ਪਰਿਯੋਜਨਾ ਹੈ ਅਤੇ ਸੰਬੰਧਿਤ ਤਸਵੀਰ ਵੀ ਉਥੋਂ ਦੀ ਹੈ।

ਵਾਇਰਲ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ਵਿੱਚ ਆਪਣੇ ਆਪ ਨੂੰ ਕੋਲਕਾਤਾ ਦਾ ਰਹਿਣ ਵਾਲਾ ਦੱਸਿਆ ਹੈ। ਉਨ੍ਹਾਂ ਦੀ ਪ੍ਰੋਫਾਈਲ ਨੂੰ ਫੇਸਬੁੱਕ ਤੇ124 ਲੋਕ ਫੋਲੋ ਕਰਦੇ ਹਨ।

ਨਤੀਜਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸਾਲ 2018 ਵਿੱਚ ਭਾਰੀ ਬਾਰਿਸ਼ ਕਾਰਨ ਹੋਏ ਜਲਮਗਨ ਦੀ ਪੁਰਾਣੀ ਤਸਵੀਰ ਨੂੰ ਪੱਛਮੀ ਬੰਗਾਲ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts