Fact Check: ਇਹ ਤਸਵੀਰ ਚੀਨ ਦੇ ਸ਼ੈਂਡੋਂਗ ਪ੍ਰਾਂਤ ਵਿੱਚ ਸਥਿਤ ਯੇਂਤਾਈ ਏਅਰਪੋਰਟ ਦੀ ਹੈ, ਦਿੱਲੀ ਏਅਰਪੋਰਟ ਦੇ ਨਾਮ ਤੇ ਹੋ ਰਹੀ ਹੈ ਵਾਇਰਲ

ਦਿੱਲੀ ਵਿੱਚ ਹੋਈ ਭਾਰੀ ਮੀਂਹ ਕਾਰਨ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਹੋਏ ਜਲਭਰਾਵ ਨਾਲ ਜੁੜੀ ਤਸਵੀਰ ਦੇ ਨਾਮ ਤੇ ਵਾਇਰਲ ਹੋ ਰਹੀ ਹੈ ਇਹ ਤਸਵੀਰ ਚੀਨ ਦੇ ਸ਼ੈਂਡੋਂਗ ਪ੍ਰਾਂਤ ਵਿੱਚ ਮੌਜੂਦ ਯੇਂਤਾਈ ਏਅਰਪੋਰਟ ਦੀ ਪੁਰਾਣੀ ਤਸਵੀਰ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਦਿੱਲੀ ਏਅਰਪੋਰਟ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਦਿੱਲੀ ਵਿੱਚ ਭਾਰੀ ਮੀਂਹ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਾਣੀ ਭਰਨ ਨਾਲ ਜੁੜੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ’ ਤੇ ਵਾਇਰਲ ਹੋਈਆਂ। ਅਜਿਹੀ ਹੀ ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਿੱਲੀ ਏਅਰਪੋਰਟ ਨਾਲ ਸਬੰਧਿਤ ਹੈ। ਤਸਵੀਰ ਵਿੱਚ, ਕਈ ਲੋਕ ਇੱਕ ਜਹਾਜ਼ ਨੂੰ ਧੱਕਦੇ ਹੋਏ ਵੇਖੇ ਜਾ ਸਕਦੇ ਹਨ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਹੀ ਤਸਵੀਰ ਚੀਨ ਦੇ ਸ਼ੈਂਡੋਂਗ ਪ੍ਰਾਂਤ ਵਿੱਚ ਸਥਿਤ ਯੇਂਤਾਈ ਏਅਰਪੋਰਟ ਦੀ ਹੈ, ਜਿਸ ਨੂੰ ਦਿੱਲੀ ਏਅਰਪੋਰਟ ਦਾ ਦੱਸਦਿਆਂ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ ?

ਸੋਸ਼ਲ ਮੀਡਿਆ ਯੂਜ਼ਰ ਨੇ ਵਾਇਰਲ ਤਸਵੀਰ ( ਆਰਕਾਇਵਡ ਲਿੰਕ ) ਨੂੰ ਸ਼ੇਅਰ ਕਰਦੇ ਹੋਏ ਲਿਖਿਆ,” ਬੂੰਦ – ਬੂੰਦ ਨਾਲ ਬਣਦਾ ਹੈ ਸਾਗਰ”,DelhiAirport claims it’s all clear now and the water has been drained out.DelhiRains.”

ਕਈ ਹੋਰ ਯੂਜ਼ਰਸ ਵੀ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

https://twitter.com/DoctorrSayss/status/1436587367565987841?s=19

ਪੜਤਾਲ

ਨਿਊਜ਼ ਰਿਪੋਰਟ ਦੇ ਅਨੁਸਾਰ, 11 ਸਤੰਬਰ ਨੂੰ ਦਿੱਲੀ ਵਿੱਚ ਭਾਰੀ ਮੀਂਹ ਦੇ ਕਾਰਨ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਜਲ ਭਰਾਵ ਦੇ ਕਾਰਨ ਕਈ ਉਡਾਣਾਂ ਰੱਦ ਕਰਨੀਆ ਪਈਆ ਅਤੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਯੂਜ਼ਰਸ ਦੁਆਰਾ ਸੋਸ਼ਲ ਮੀਡੀਆ ‘ਤੇ ਪਾਣੀ ਭਰਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਦਿੱਲੀ ਏਅਰਪੋਰਟ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗੀ ਗਈ ਅਤੇ ਜਲ ਭਰਾਵ ਨੂੰ ਹਟਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ।

https://twitter.com/i/status/1436560109845446657

ਨਿਊਜ਼ ਏਜੇਂਸੀ ਏ.ਐਨ.ਆਈ ਤੇ ਟਵੀਟਰ ਹੈਂਡਲ ਤੋਂ ਵੀ 11 ਸਤੰਬਰ ਨੂੰ ਦਿੱਲੀ ਏਅਰਪੋਰਟ ਦੇ ਟਰਮਿਨਲ 3 ਤੇ ਹੋਏ ਜਮਭਰਾਵ ਦੇ ਵੀਡੀਓ ਨੂੰ ਜਾਰੀ ਕੀਤਾ ਗਿਆ ਹੈ।

ਹਾਲਾਂਕਿ, ਸਾਨੂੰ ਕਿਤੇ ਵੀ ਵਾਇਰਲ ਤਸਵੀਰ ਨਹੀਂ ਮਿਲੀ। ਅਸੀਂ ਵਾਇਰਲ ਤਸਵੀਰ ਦੇ ਅਸਲ ਸਰੋਤ ਲੱਭਣ ਲਈ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਲਈ। ਸਰਚ ਵਿੱਚ ਸਾਨੂੰ ਇਹ ਤਸਵੀਰ flightglobal.com ਦੀ ਵੈਬਸਾਈਟ ਤੇ 14 ਅਗਸਤ 2007 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਲੱਗੀ ਮਿਲੀ।


flightglobal.com ਦੀ ਵੈਬਸਾਈਟ ਤੇ 14 ਅਗਸਤ 2007 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਲੱਗੀ ਮਿਲੀ।

ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਤਸਵੀਰ ਚੀਨ ਦੇ ਸ਼ੈਂਡੋਂਗ ਪ੍ਰਾਂਤ ਦੇ ਯੇਂਤਾਈ ਏਅਰਪੋਰਟ ਦੀ ਤਸਵੀਰ ਹੈ, ਜਿੱਥੇ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਤੇ 12 ਅਗਸਤ 2007 ਨੂੰ ਏਅਰਪੋਰਟ ਦਾ ਰਨਵੇਅ ਪਾਣੀ ਨਾਲ ਭਰ ਗਿਆ ਅਤੇ ਫਿਰ ਏਅਰਪੋਰਟ ਦੇ ਕਰਮਚਾਰੀਆਂ ਨੇ ਸ਼ੈਂਡੋਂਗ ਏਅਰਲਾਈਨਸ ਦੇ ਵਿਮਾਨ ਨੂੰ ਧੱਕਾ ਲਗਾ ਕੇ ਉਸ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਗਏ।

ਸਾਨੂੰ ਇਹ ਤਸਵੀਰ jiaodong.net ਮੰਡਾਰਿਨ ਭਾਸ਼ਾ ਦੀ ਵੈਬਸਾਈਟ ਤੇ ਵੀ ਲਗੀ ਮਿਲੀ। 14 ਅਗਸਤ 2007 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਵਰਤੀ ਗਈ ਇਸ ਤਸਵੀਰ ਦੇ ਨਾਲ ਦਿੱਤੀ ਜਾਣਕਾਰੀ ਦੇ ਅਨੁਸਾਰ, ਇਹ ਯੇਂਤਾਈ ਏਅਰਪੋਰਟ ਦੀ ਘਟਨਾ ਹੈ, ਜਦੋਂ 12 ਅਗਸਤ 2007 ਦੀ ਸਵੇਰ ਜਲਮਗਨ ਹੋ ਚੁੱਕੇ ਰਨਵੇਅ ਤੋਂ ਸ਼ੈਂਡੋਂਗ ਏਅਰਲਾਈਨਸ ਦੇ ਵਿਮਾਨ ਨੂੰ ਧੱਕਾ ਦਿੰਦੇ ਹੋਏ ਇੱਕ ਸੁਰੱਖਿਅਤ ਥਾਂ ਤੇ ਲੈ ਗਏ।


jiaodong.net ਮੰਡਾਰਿਨ ਭਾਸ਼ਾ ਦੀ ਵੈਬਸਾਈਟ ਤੇ ਵੀ ਲਗੀ ਮਿਲੀ। 14 ਅਗਸਤ 2007 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਵਰਤੀ ਗਈ ਇਸ ਤਸਵੀਰ

ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਕਿ ਵਾਇਰਲ ਹੋ ਰਹੀ ਤਸਵੀਰ ਦਿੱਲੀ ਦੀ ਨਹੀਂ, ਬਲਕਿ ਚੀਨ ਦੇ ਸ਼ੈਂਡੋਂਗ ਪ੍ਰਾਂਤ ਵਿੱਚ ਸਥਿਤ ਯੇਂਤਾਈ ਏਅਰਪੋਰਟ ਦੀ ਹੈ। ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਪੱਛਮੀ ਦਿੱਲੀ ਅਤੇ ਏਅਰਪੋਰਟ ਨੂੰ ਕਵਰ ਕਾਰਨ ਵਾਲੇ ਪੱਤਰਕਾਰ ਭਗਵਾਨ ਝਾਅ ਨੇ ਵੀ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ, “ਵਾਇਰਲ ਹੋ ਰਹੀ ਤਸਵੀਰ ਦਿੱਲੀ ਏਅਰਪੋਰਟ ਦੀ ਨਹੀਂ ਹੈ।”

ਵਾਇਰਲ ਤਸਵੀਰ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਲਗਭਗ 20 ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਇੱਕ ਮੀਡੀਆ ਹਾਊਸ ਦਾ ਪੇਜ ਹੈ।

ਨਤੀਜਾ: ਦਿੱਲੀ ਵਿੱਚ ਹੋਈ ਭਾਰੀ ਮੀਂਹ ਕਾਰਨ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਹੋਏ ਜਲਭਰਾਵ ਨਾਲ ਜੁੜੀ ਤਸਵੀਰ ਦੇ ਨਾਮ ਤੇ ਵਾਇਰਲ ਹੋ ਰਹੀ ਹੈ ਇਹ ਤਸਵੀਰ ਚੀਨ ਦੇ ਸ਼ੈਂਡੋਂਗ ਪ੍ਰਾਂਤ ਵਿੱਚ ਮੌਜੂਦ ਯੇਂਤਾਈ ਏਅਰਪੋਰਟ ਦੀ ਪੁਰਾਣੀ ਤਸਵੀਰ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਦਿੱਲੀ ਏਅਰਪੋਰਟ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts