Fact Check: ਯੂਪੀ ਪੁਲਿਸ ਨੇ ਇਸ ਬੱਚੇ ਦੀ ਮਦਦ ਕੀਤੀ ਸੀ, ਗਿਰਫ਼ਤਾਰ ਕਰਨ ਦੀ ਖਬਰ ਫਰਜੀ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। 2 ਸਾਲ ਪਹਿਲਾਂ ਗੋਤਮਬੁੱਧ ਨਗਰ ਵਿਚ PRV 1873 ਨੇ ਇਸ ਬੱਚੇ ਦੀ ਮਦਦ ਕਰ ਇਸਨੂੰ ਜ਼ੰਜੀਰਾਂ ਤੋਂ ਅਜਾਦ ਕਰਵਾਇਆ ਸੀ। ਹੁਣ ਓਸੇ ਮਾਮਲੇ ਦੀ ਤਸਵੀਰ ਨੂੰ ਫਰਜੀ ਦਾਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਯੂਪੀ ਪੁਲਿਸ ਉੱਤੇ ਨਿਸ਼ਾਨਾ ਕੀਤਾ ਜਾ ਰਿਹਾ ਹੈ। ਇਸ ਤਸਵੀਰ ਵਿਚ 2 ਪੁਲਿਸਵਾਲਿਆਂ ਵਿਚਕਾਰ ਇੱਕ ਛੋਟੇ ਬੱਚੇ ਨੂੰ ਵੇਖਿਆ ਜਾ ਸਕਦਾ ਹੈ, ਜਿਸਦੇ ਪੈਰਾਂ ਵਿਚ ਤਾਲਾ ਅਤੇ ਜ਼ੰਜੀਰਾਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਪੀ ਪੁਲਿਸ ਨੇ ਇਸ ਬੱਚੇ ਨੂੰ ਇਸਲਈ ਫੜ੍ਹਿਆ, ਕਿਓਂਕਿ ਇਹ ਬੱਚਾ ਮੁਸਲਮਾਨ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। 2 ਸਾਲ ਪਹਿਲਾਂ ਗੋਤਮਬੁੱਧ ਨਗਰ ਵਿਚ PRV 1873 ਨੇ ਇਸ ਬੱਚੇ ਦੀ ਮਦਦ ਕਰ ਇਸਨੂੰ ਜ਼ੰਜੀਰਾਂ ਤੋਂ ਅਜਾਦ ਕਰਵਾਇਆ ਸੀ। ਹੁਣ ਓਸੇ ਮਾਮਲੇ ਦੀ ਤਸਵੀਰ ਨੂੰ ਫਰਜੀ ਦਾਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “JAnTa RoCks‎” ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “विकास दुबे से भी खतरनाक मुजरिम है। यह इतना बड़ा गुनहगार है कि आप देख सकते हैं खुलेआम सर पर टोपी लगाकर घूमता है और मुसलमान खानदान में पैदा हुआ है और इन बहादुर पुलिस ने इसे गिरफ्तार कर लिया है…”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਗੂਗਲ ਰਿਵਰਸ ਇਮੇਜ ਤੋਂ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸੱਚ ਨੂੰ ਤਲਾਸ਼ਣਾ ਸ਼ੁਰੂ ਕੀਤਾ। ਗੂਗਲ ਰਿਵਰਸ ਇਮੇਜ ਕਰਨ ‘ਤੇ ਇਹ ਗੱਲ ਸਾਫ ਹੋ ਗਈ ਕਿ ਵਾਇਰਲ ਤਸਵੀਰ ਨਾਲ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਫਰਜੀ ਹੈ। ਸਾਨੂੰ ਇਹ ਤਸਵੀਰ ਯੂਪੀ ਪੁਲਿਸ ਦੇ ਡਾਇਲ 112 ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਮਿਲੀ। ਇਸ ਤਸਵੀਰ ਨੂੰ 20 ਜਨਵਰੀ 2018 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦੇ ਨਾਲ ਲਿਖਿਆ ਗਿਆ ਸੀ: “गौतमबुद्धनगर -पीआरवी 1873 ने मंगरौली पुलिया जेवर के पास जंजीरों से जकड़े बच्चे को जिसमें ताला लगा था, को जंजीरों से मुक्त कर परिजनों को सूचना / सुपुर्द करने हेतु थाने पहुंचाया “ (ਪੰਜਾਬੀ ਅਨੁਵਾਦ: ਗੋਤਮਬੁੱਧ ਨਗਰ – PRV 1873 ਨੇ ਮੰਗਰੋਲੀ ਪੁਲਿਆ ਜੇਵਰ ਦੇ ਨੇੜੇ ਜ਼ੰਜੀਰਾਂ ਵਿਚ ਜਕੜੇ ਬੱਚੇ ਨੂੰ ਜਿਸਦੇ ਵਿਚ ਤਾਲਾ ਲੱਗਿਆ ਹੋਇਆ ਸੀ, ਨੂੰ ਜ਼ੰਜੀਰਾਂ ਤੋਂ ਮੁਕਤ ਕਰਵਾ ਪਰਿਜਨਾ ਨੂੰ ਜਾਣਕਾਰੀ / ਪਹੁੰਚਾਉਣ ਲਈ ਥਾਣੇ ਲੈ ਕੇ ਜਾਇਆ ਗਿਆ)

ਮਤਲਬ ਇਹ ਗੱਲ ਸਾਫ ਸੀ ਕਿ ਇਸ ਬੱਚੇ ਨੂੰ ਪੁਲਿਸਵਾਲਿਆਂ ਨੇ ਬਚਾਇਆ ਸੀ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਸਿੱਧਾ ਯੂਪੀ ਪੁਲਿਸ ਦੇ ਡਾਇਲ 112 ਦੀ ਅਧਿਕਾਰਕ ਵੈੱਬਸਾਈਟ ਵੱਲ ਰੁਖ ਕੀਤਾ। ਸਰਚ ਕਰਨ ‘ਤੇ ਸਾਨੂੰ ਇਸ ਮਾਮਲੇ ਨਾਲ ਜੁੜਿਆ ਇੱਕ ਅਧਿਕਾਰਿਕ ਦਸਤਾਵੇਜ ਮਿਲ ਗਿਆ। ਦਸਤਾਵੇਜ ਅਨੁਸਾਰ, ਘਟਨਾ ਦਾ ਵਿਵਰਣ (ਪੰਜਾਬੀ ਅਨੁਵਾਦ) : “PRV 1873 ਨੂੰ ਥਾਣਾ ਜੇਵਰ ਅਧੀਨ ਮਿਤੀ 19.01.2018 ਨੂੰ ਸਮੇਂ 08:18 ਵਜੇ ਈਵੈਂਟ 0828 ਦੁਆਰਾ ਕਾਲਰ ਨੇ ਜਾਣਕਾਰੀ ਦਿੱਤੀ ਕਿ ਮੰਗਰੋਲੀ ਪੁਲਿਆ ਹਾਈਵੇ ਜੇਵਰ ‘ਤੇ ਇੱਕ ਜ਼ੰਜੀਰਾਂ ਨਾਲ ਜਕੜਿਆ ਬੱਚਾ ਮਿਲਿਆ ਹੈ ਜਿਹੜਾ ਬਹੁਤ ਰੋ ਰਿਹਾ ਹੈ। ਇਸ ਜਾਣਕਾਰੀ ‘ਤੇ PRV ਨੇ ਤੱਤਕਾਲ ਮੌਕੇ ‘ਤੇ ਜਾ ਕੇ ਰੋ ਰਹੇ ਬੱਚੇ ਨੂੰ ਆਪਣੀ ਸ਼ਰਨ ਵਿਚ ਲਿਆ, ਬੱਚੇ ਨੂੰ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਬਾਅਦ ਗੱਲ ਕਰਨ ‘ਤੇ ਪਤਾ ਚਲਿਆ ਕਿ ਬੱਚੇ ਦਾ ਨਾਂ ਆਰਿਫ਼ ਪੁੱਤਰ ਅਕਬਰ ਨਿਵਾਸੀ ਮੋਹੱਲਾ ਕੁਰੇਸ਼ਿਆਨ ਕਸਬਾ ਪਲਵਲ ਜਿਲ੍ਹਾ ਫਰੀਦਾਬਾਦ, ਹਰਿਆਣਾ ਹੈ। ਬੱਚੇ ਨੂੰ ਸਥਾਨਕ ਥਾਣੇ ਲੈ ਕੇ ਜਾਇਆ ਗਿਆ। ਥਾਣੇ ਵਿਚ ਜਾਣਕਾਰੀ ਕਰਨ ‘ਤੇ ਪਤਾ ਚਲਿਆ ਕਿ ਬੱਚੇ ਨੂੰ ਪੜ੍ਹਨ ਲਈ ਮਦਰਸਾ ਭੇਜਿਆ ਗਿਆ ਸੀ। ਬੱਚੇ ਨੂੰ ਉਸਦੇ ਪਿਤਾ ਨਿਵਾਸੀ ਜੇਵਰ ਕਸਬਾ ਦੇ ਕੋਲ ਪਹੁੰਚਾ ਦਿੱਤਾ ਗਿਆ ਹੈ।”


ਅਧਿਕਾਰਿਕ ਦਸਤਾਵੇਜ ਦਾ ਸਕ੍ਰੀਨਸ਼ੋਟ

ਇਸ ਮਾਮਲੇ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ ਦੇ ਗੋਤਮਬੁੱਧ ਨਗਰ ਕ੍ਰਾਈਮ ਰਿਪੋਰਟਰ ਪ੍ਰਵੀਣ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, ਇਹ ਮਾਮਲਾ 2 ਸਾਲ ਪੁਰਾਣਾ ਹੈ ਜਦੋਂ ਪੁਲਿਸਵਾਲਿਆਂ ਨੇ ਇਸ ਬੱਚੇ ਨੂੰ ਬਚਾਇਆ ਸੀ।

ਇਸ ਤਸਵੀਰ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ JAnTa RoCks ਨਾਂ ਦਾ ਫੇਸਬੁੱਕ ਪੇਜ।

इस आर्टिकल को हिंदी में नीचे पढ़ा जा सकता है।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। 2 ਸਾਲ ਪਹਿਲਾਂ ਗੋਤਮਬੁੱਧ ਨਗਰ ਵਿਚ PRV 1873 ਨੇ ਇਸ ਬੱਚੇ ਦੀ ਮਦਦ ਕਰ ਇਸਨੂੰ ਜ਼ੰਜੀਰਾਂ ਤੋਂ ਅਜਾਦ ਕਰਵਾਇਆ ਸੀ। ਹੁਣ ਓਸੇ ਮਾਮਲੇ ਦੀ ਤਸਵੀਰ ਨੂੰ ਫਰਜੀ ਦਾਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts