X
X

Fact Check :ਵਾਇਰਲ ਫੋਟੋ ਵਿੱਚ ਐਕਟ੍ਰੇਸ ਪੂਨਮ ਪਾਂਡੇ ਨਹੀਂ ਹੈ, ਪੋਸਟ ਗੁੰਮਰਾਹਕੁੰਨ ਹੈ

ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਤਾਂ ਅਸੀਂ ਪਾਇਆ ਕਿ ਫੋਟੋ ਵਿੱਚ ਨਜ਼ਰ ਆ ਰਹੀ ਮਹਿਲਾ ਐਕਟ੍ਰੇਸ ਪੂਨਮ ਪਾਂਡੇ ਨਹੀਂ ਹੈ। ਹਾਲਾਂਕਿ ਖਬਰਾਂ ਮੁਤਾਬਿਕ ਉਨ੍ਹਾਂ ਦੇ ਹਸਪਤਾਲ ‘ਚ ਭਰਤੀ ਹੋਣ ਦਾ ਦਾਅਵਾ ਸਹੀ ਹੈ।

  • By: Umam Noor
  • Published: Nov 12, 2021 at 03:14 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ਤੇ ਐਕਟ੍ਰੇਸ ਅਤੇ ਮਾਡਲ ਪੂਨਮ ਪਾਂਡੇ ਦੇ ਨਾਂ ਤੇ ਇੱਕ ਔਰਤ ਦੀ ਫੋਟੋ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ‘ਚ ਹਸਪਤਾਲ ਦੇ ਬੈੱਡ ‘ਤੇ ਦਰਦਨਾਕ ਹਾਲਤ ‘ਚ ਲੇਟੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਐਕਟ੍ਰੇਸ ਪੂਨਮ ਪਾਂਡੇ ਹੈ, ਜੋ ਆਪਣੇ ਦੇ ਜ਼ਰੀਏ ਕੀਤੀ ਗਈ ਪ੍ਰਤਾੜਨਾ ਤੋਂ ਬਾਅਦ ਹਸਪਤਾਲ ‘ਚ ਭਰਤੀ ਹੈ। ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਫੋਟੋ ਵਿੱਚ ਨਜ਼ਰ ਆ ਰਹੀ ਮਹਿਲਾ ਐਕਟ੍ਰੇਸ ਪੂਨਮ ਪਾਂਡੇ ਨਹੀਂ ਹੈ। ਹਾਲਾਂਕਿ ਖਬਰਾਂ ਦੇ ਮੁਤਾਬਿਕ ਉਨ੍ਹਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦਾ ਦਾਅਵਾ ਸਹੀ ਹੈ ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਨੇ ਵਾਇਰਲ ਫੋਟੋ ਨੂੰ ਅਪਲੋਡ ਕੀਤਾ ਅਤੇ ਲਿਖਿਆ ਹੈ : ਇਹ C ਗ੍ਰੇਡ ਦੀ ਪੂਨਮ ਪਾਂਡੇ ਹੈ ਜੋ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਊਲ ਜੁਲੂਲ ਹਰਕਤਾਂ ਨਾਲ ਚਰਚਾਵਾਂ ਵਿੱਚ ਬਣੀ ਰਹਿੰਦੀ ਹੈ। ਇਹ ਹਿੰਦੂਤਵ ਨੂੰ ਅਤੇ ਹਿੰਦੂਆਂ ਦੇ ਹਿੰਦੂ ਦੇਵੀ ਦੇਵਤਿਆਂ ‘ਤੇ ਵੀ ਅਭੱਦਰ ਟਿੱਪਣੀਆਂ ਕਰਦੀ ਰਹਿੰਦੀ ਹੈ। ਫਿਰ ਸੈਕੂਲਰਿਜ਼ਮ ਦੀ ਵੱਧ ਚੁੱਲ ਮੱਚਣ ਤੇ ਇਨ੍ਹਾਂ ਨੇ ਸ਼ਮਸ਼ਾਦ ਅਲੀ ਉਰਫ ਸੈਮ ਬੰਬੇ ਨਾਲ ਨਿਕਾਹ ਕੀਤਾ । ਇਹ ਭੁੱਲ ਗਈ ਕਿ ਸ਼ਮਸ਼ਾਦ ਅਲੀ ਜਿਸ ਧਰਮ ਦਾ ਹੈ ਦਾ ਉਹ ਧਰਮ ਕਹਿੰਦਾ ਹੈ ਕਿ ਮਹਿਲਾਵਾ ਤੁਹਾਡੇ ਖੇਤ ਹਨ ਜਿਵੇਂ ਤੁਸੀਂ ਆਪਣੇ ਖੇਤ ਵਿੱਚ ਕਿਸੇ ਵੀ ਰਸਤੇ ਤੋਂ ਜਾ ਸਕਦੇ ਹੋ, ਉਸ ਤਰ੍ਹਾਂ ਤੁਸੀਂ ਆਪਣੀਆਂ ਔਰਤਾਂ ਦੇ ਕਿਸੇ ਵੀ ਰਸਤੇ ਪ੍ਰਵੇਸ਼ ਕਰ ਸਕਦੇ ਹੋ, ਫੇਰ ਸ਼ਮਸ਼ਾਦ ਅਲੀ ਇੱਕ ਵਾਰ ਹੋਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਤੋਂ ਕੁੱਟਿਆ ਸੀ ਅਤੇ ਆਪਣੇ ਖੇਤ ਵਿੱਚ ਯਾਨੀ ਆਪਣੀ ਬੇਗਮ ਚ ਹਰ ਤਰ੍ਹਾਂ ਤੋਂ ਜਬਰਦਸਤੀ ਪ੍ਰਵੇਸ਼ ਕਰਨ ਲੱਗਿਆ ਤੇ ਪੁਲਿਸ ਕੇਸ ਹੋਇਆ। ਅਨਨੈਚੁਰਲ ਦੇ ਤਹਿਤ ਕੇਸ ਦਰਜ ਕਰਵਾਇਆ । ਬਾਅਦ ਵਿੱਚ ਸਮਝੌਤਾ ਹੋ ਗਿਆ । ਅਤੇ ਇਸ ਵਾਰ ਸ਼ਮਸ਼ੇਦ ਨੇ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਤੋਂ ਕੁੱਟਿਆ ਕਿ ਇਨ੍ਹਾਂ ਦਾ ਜਬਾੜਾ ਟੁੱਟ ਗਿਆ। ਇਨ੍ਹਾਂ ਦੀ ਅੱਖ ਵਿੱਚ ਚੋਟ ਆਈ ਇਨ੍ਹਾਂ ਦੀ ਗਰਦਨ ਵਿੱਚ ਮੋਚ ਆਈ ਤੇ ਅਜੇ ਹਸਪਤਾਲ ਵਿੱਚ ਦਾਖਲ ਹਨ । ਜੈ ਸੈਕੂਲਰਿਜ਼ਮ ਜੈ ਚੁੱਲ।”

ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ ਅਤੇ ਸਰਚ ਵਿੱਚ ਸਾਨੂੰ ਜਾਗਰਣ ਦੀ ਵੈੱਬਸਾਈਟ ‘ਤੇ 15 ਸਤੰਬਰ, 2018 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਵਿੱਚ ਸਾਨੂੰ ਵਾਇਰਲ ਤਸਵੀਰ ਦੇਖਣ ਨੂੰ ਮਿਲੀ। ਇੱਥੇ ਖਬਰ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਿਕ, ਪੂਨਮ ਹੱਤਿਆਕਾਂਡ ਦੀ ਇਕਲੌਤੀ ਚਸ਼ਮਦੀਦ ਅਰਸ਼ੀ ਪਾਂਡੇ 18 ਦਿਨਾਂ ਬਾਅਦ ਗੁਰੂਵਾਰ ਨੂੰ ਹਸਪਤਾਲ ਤੋਂ ਡਿਸਚਾਰਜ ਹੋ ਗਈ। ਦੁਪਹਿਰ ਵਿੱਚ ਉਹਨਾਂ ਦੇ ਪਰਿਜਨ ਉਸ ਨੂੰ ਲੈ ਕੇ ਘਰ ਚਲੇ ਗਏ। ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਘਰ ‘ਤੇ ਪੁਲਿਸ ਦਾ ਪਹਿਰਾ ਰਹੇਗਾ ।

ਸਾਨੂੰ 11 ਸਤੰਬਰ 2021 ਨੂੰ ਜਾਗਰਣ ਦੀ ਵੈੱਬਸਾਈਟ ‘ਤੇ ਇਸ ਮਾਮਲੇ ਨਾਲ ਸਬੰਧਿਤ ਅਪਡੇਟ ਖ਼ਬਰ ਮਿਲੀ । ਖਬਰ ਵਿੱਚ ਦਿੱਤੀ ਗਈ ਮਾਲੂਮਾਤ ਦੇ ਅਨੁਸਾਰ,’ 27 ਅਗਸਤ 2018 ਦੀ ਰਾਤ ਹਲਦਵਾਨੀ ਦੇ ਮੰਡੀ ਚੌਂਕੀ ਇਲਾਕੇ ਦੇ ਗੋਰਾਪੜਾਵ ਵਿੱਚ ਟਰਾਂਸਪੋਰਟਰ ਲਕਸ਼ਮੀ ਦੱਤ ਪਾਂਡੇ ਦੇ ਘਰ ਵਿੱਚ ਉਨ੍ਹਾਂ ਦੀ ਪਤਨੀ ਪੂਨਮ ਅਤੇ ਬੇਟੀ ‘ਤੇ ਅਣਪਛਾਤੇ ਲੋਕਾਂ ਨੇ ਧਾਰਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ, ਜਿਸ ‘ਚ ਪੂਨਮ ਦੀ ਮੌਤ ਹੋ ਗਈ ਸੀ, ਜਦਕਿ ਬੇਟੀ ਕਈ ਦਿਨਾਂ ਤੋਂ ਹਸਪਤਾਲ ‘ਚ ਮੌਤ ਨਾਲ ਜੂਝਦੀ ਰਹੀ । ਇਸ ਚਰਚਿਤ ਹਤਿਆਕਾਂਡ ਦਾ ਪਰਦਾਫਾਸ਼ ਕਰਨ ਲਈ ਪੁਲਿਸ ਦੀਆਂ ਕਈ ਟੀਮਾਂ ਲਗਾਈਆ ਗਈਆਂ। ਦੇਹਰਾਦੂਨ ਤੱਕ ਇਸ ਹੱਤਿਆਕਾਂਡ ਦੀ ਗੂੰਜ ਉੱਠੀ, ਪਰ ਵਾਰਦਾਤ ਤੋਂ ਪਰਦਾ ਤਿੰਨ ਸਾਲ ਬਾਅਦ ਵੀ ਨਹੀਂ ਉੱਠ ਸਕਿਆ ਹੈ।

ਹੁਣ ਤੱਕ ਦੀ ਜਾਂਚ ਤੋਂ ਇਹ ਤਾਂ ਸਾਫ਼ ਸੀ ਕਿ ਵਾਇਰਲ ਤਸਵੀਰ ਵਿੱਚ ਨਜ਼ਰ ਆ ਰਹੀ ਔਰਤ ਪੂਨਮ ਪਾਂਡੇ ਨਹੀਂ ਹੈ। ਹਾਲਾਂਕਿ, ਜਾਂਚ ਦੇ ਦੂਜੇ ਪੜਾਅ ਵਿੱਚ, ਅਸੀਂ ਵਾਇਰਲ ਦਾਅਵੇ ਦੀ ਵੀ ਤਫਤੀਸ਼ ਸ਼ੁਰੂ ਕੀਤੀ ।

9 ਨਵੰਬਰ 2021 ਦੀ ਖਬਰ ਮੁਤਾਬਕ, ”ਅਭਿਨੇਤਰੀ ਪੂਨਮ ਪਾਂਡੇ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਹੈ। ਉਨ੍ਹਾਂ ਦੇ ਪਤੀ ਸੈਮ ਬੰਬੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੈਮ ਬੰਬੇ ਤੇ ਪੂਨਮ ਪਾਂਡੇ ਦੇ ਨਾਲ ਕੁੱਟਮਾਰ ਕਰਨ ਦਾ ਆਰੋਪ ਹੈ। ਮੁੰਬਈ ਪੁਲੀਸ ਨੇ ਉਨ੍ਹਾਂ ਤੇ ਇਹ ਕਾਰਵਾਈ ਪੂਨਮ ਪਾਂਡੇ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਹੈ। ਇੰਨਾ ਹੀ ਨਹੀਂ, ਸੈਮ ਬੰਬੇ ਨੇ ਅਭਿਨੇਤਰੀ ਦੇ ਨਾਲ ਇੰਨੀ ਕੁੱਟਮਾਰ ਕੀਤੀ ਹੈ ਕਿ ਉਹ ਹਸਪਤਾਲ ‘ਚ ਭਰਤੀ ਹਨ । ANI ਦੀ ਖਬਰ ਮੁਤਾਬਿਕ ਪੂਨਮ ਪਾਂਡੇ ਗੰਭੀਰ ਰੂਪ ਤੋਂ ਜ਼ਖਮੀ ਹੈ। ਉਨ੍ਹਾਂ ਦੇ ਸਿਰ, ਅੱਖ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਹਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਵਾਇਰਲ ਪੋਸਟ ਨਾਲ ਜੁੜੀ ਪੁਸ਼ਟੀ ਦੇ ਲਈ ਅਸੀਂ ਏੰਟਰਟੇਨਮੇੰਟ ਨੂੰ ਕਵਰ ਕਰਨ ਵਾਲੇ ਰਿਪੋਰਟਰ ਪਰਾਗ ਛਾਪੇਕਰ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ , ‘ਪੂਨਮ ਪਾਂਡੇ ਹਸਪਤਾਲ ‘ਚ ਐਡਮਿਟ ਹੈ। ਪਰ ਇਹ ਵਾਇਰਲ ਫੋਟੋ ਉਨ੍ਹਾਂ ਦੀ ਨਹੀਂ ਹੈ।

ਗੁੰਮਰਾਹਕੁੰਨ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਪੀਤਾਂਬਰ ਸਾਹੂ ਦੀ ਸੋਸ਼ਲ ਸਕੈਨਿੰਗ ‘ਚ ਅਸੀਂ ਪਾਇਆ ਕਿ ਯੂਜ਼ਰ ਨੂੰ 559 ਲੋਕ ਫੋਲੋ ਕਰਦੇ ਹਨ। ਯੂਜ਼ਰ ਐਫ.ਬੀ ਤੇ ਬਹੁਤ ਐਕਟਿਵ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਤਾਂ ਅਸੀਂ ਪਾਇਆ ਕਿ ਫੋਟੋ ਵਿੱਚ ਨਜ਼ਰ ਆ ਰਹੀ ਮਹਿਲਾ ਐਕਟ੍ਰੇਸ ਪੂਨਮ ਪਾਂਡੇ ਨਹੀਂ ਹੈ। ਹਾਲਾਂਕਿ ਖਬਰਾਂ ਮੁਤਾਬਿਕ ਉਨ੍ਹਾਂ ਦੇ ਹਸਪਤਾਲ ‘ਚ ਭਰਤੀ ਹੋਣ ਦਾ ਦਾਅਵਾ ਸਹੀ ਹੈ।

  • Claim Review : ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਅਭਿਨੇਤਰੀ ਪੂਨਮ ਪਾਂਡੇ ਹੈ ਜੋ ਅਪਣੇ ਦੇ ਜ਼ਰੀਏ ਕੀਤੀ ਗਈ ਪ੍ਰਤਾੜਨਾ ਤੋਂ ਬਾਅਦ ਹਸਪਤਾਲ 'ਚ ਭਰਤੀ ਹਨ।
  • Claimed By : ਪੀਤਾਂਬਰ ਸਾਹੂ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later