ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਸਾਰੇ ਨਾਗਰਿਕਾਂ ਨੂੰ 2000 ਹਜਾਰ ਰੁਪਏ ਮਹੀਨਾਵਾਰ ਬੋਨਸ ਮਿਲਣ ਦੇ ਦਾਅਵੇ ਨਾਲ ਵਾਇਰਲ ਲਿੰਕ ਫਰਜੀ ਹੈ। ਯੂਜ਼ਰਸ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿਕ ਨਾ ਕਰੇ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਨ ਧਨ ਯੋਜਨਾ ਸਕੀਮ ਅਧੀਨ ਹਰੇਕ ਨਾਗਰਿਕ ਨੂੰ ਦੋ ਹਜਾਰ ਰੁਪਏ ਮਹੀਨਾਵਾਰ ਬੋਨਸ ਦਿੱਤਾ ਜਾ ਰਿਹਾ ਹੈ। ਪੋਸਟ ਨਾਲ ਇੱਕ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ, ਜਿਸ ‘ਤੇ ਕਲਿਕ ਕਰਕੇ ਪੈਸੇ ਕੱਢਵਾਏ ਜਾ ਸਕਦੇ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਵਾਇਰਲ ਲਿੰਕ ਫਰਜੀ ਨਿਕਲਿਆ। ਲੋਕਾਂ ਨੂੰ ਫਸਾਉਣ ਦੇ ਮਕਸਦ ਨਾਲ ਇਸ ਪੋਸਟ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਯੂਜ਼ਰਸ ਇਸ ਲਿੰਕ ‘ਤੇ ਕਲਿਕ ਨਾ ਕਰੋ।
ਫੇਸਬੁੱਕ ਪੇਜ One Day Offer ਨੇ ( ਆਰਕਾਈਵ ਲਿੰਕ) 21 ਅਕਤੂਬਰ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ” ਜਨ ਧਨ ਯੋਜਨਾ ਸਕੀਮ ਅਧੀਨ ਹਰੇਕ ਨਾਗਰਿਕ ਦੇ ਖਾਤੇ ਵਿੱਚ ₹2000/- ਦਾ ਮਹੀਨਾਵਾਰ ਬੋਨਸ।”
ਇੱਕ ਹੋਰ ਯੂਜ਼ਰ ਨੇ ਵੀ ਅਜਿਹੀ ਹੀ ਇੱਕ ਪੋਸਟ ਸਾਂਝਾ ਕੀਤੀ ਹੈ ਅਤੇ ਲਿਖਿਆ ਹੈ, “ਮੈਜਿਕ ਬੋਕਸ ਨੂੰ ਛੂਹੋ ਅਤੇ 5000 ਰੁਪਏ ਤੱਕ ਦਾ ਕੈਸ਼ਬੈਕ ਜਿਤੋ।”
ਵਾਇਰਲ ਪੋਸਟ ਦੀ ਜਾਂਚ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਪੋਸਟ ਦੇ ਨਾਲ ਦਿੱਤੇ ਲਿੰਕ ਨੂੰ ਧਿਆਨ ਨਾਲ ਦੇਖਿਆ। ਇਸ ਦਾ ਯੂਆਰਐਲ cashzoneofferzz.dev ਹੈ, ਜਦਕਿ ਅਧਿਕਾਰਿਕ ਵੈਬਸਾਈਟ ਦਾ ਲਿੰਕ .gov.in ਹੈ। ਇਸਤੋਂ ਸਾਫ ਹੈ ਕਿ ਵਾਇਰਲ ਲਿੰਕ ਸ਼ਕੀ ਹੈ।
ਅਸੀਂ ਫੋਨ ਪੇ, ਪੇਟੀਐਮ ਅਤੇ ਗੂਗਲ ਪੇ ਦੇ ਸੋਸ਼ਲ ਮੀਡਿਆ ਹੈਂਡਲਸ ਨੂੰ ਸਰਚ ਕੀਤਾ, ਉੱਥੇ ਵੀ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।
ਦੁੱਜੀ ਪੋਸਟ
ਤੁਹਾਨੂੰ ਦੱਸ ਦੇਈਏ ਕਿ ਮੈਜਿਕ ਬਾਕਸ ਨਾਲ ਜੁੜੀ ਫੈਕਟ ਚੈੱਕ ਅਸੀਂ ਪਹਿਲਾ ਹੀ ਕੀਤੀ ਹੈ ਅਤੇ ਉਸਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਸ ਬਾਰੇ ਸਾਈਬਰ ਐਕਸਪਰਟ ਕਿਸਲੇ ਚੌਧਰੀ ਦਾ ਕਹਿਣਾ ਹੈ ਕਿ, ਇਹ ਮੈਸੇਜ ਫੇਕ ਹੈ। ਉਨ੍ਹਾਂ ਨੇ ਦੱਸਿਆ ਕਿ ਕਿਉਂਕਿ ਤੁਹਾਡਾ ਆਧਾਰ ਅਤੇ ਖਾਤਾ ਨੰਬਰ ਤੁਹਾਡੇ ਮੋਬਾਈਲ ਨੰਬਰ ਨਾਲ ਜੁੜੇ ਹੁੰਦੇ ਹਨ, ਇਸੀ ਗੱਲ ਦਾ ਫਾਇਦਾ ਸਾਈਬਰ ਅਪਰਾਧੀ ਉਠਾਉਂਦੇ ਹੈ ਅਤੇ ਅਜਿਹੇ ਲਿੰਕਸ ਜਾਂ ਮੈਸੇਜ ਸ਼ੇਅਰ ਕਰ ਲੋਕਾਂ ਨਾਲ ਧੋਖਾਧੜੀ ਕਰਦੇ ਹਨ।
ਵਿਸ਼ਵਾਸ ਨਿਊਜ ਦੇ ਸਕੈਮ ਸੈਕਸ਼ਨ ‘ਤੇ ਅਜਿਹੇ ਫਰਜੀ ਦਾਵਿਆਂ ਨਾਲ ਜੁੜੀ ਫੈਕਟ ਚੈੱਕ ਰਿਪੋਰਟਸ ਨੂੰ ਪੜ੍ਹਿਆ ਜਾ ਸਕਦਾ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਣ ਵਾਲੇ ਪੇਜ ਨੂੰ ਸਕੈਨ ਕੀਤਾ। ਪੇਜ ‘ਤੇ ਜਿਆਦਾਤਰ ਅਜਿਹੀ ਹੀ ਪੋਸਟ ਸ਼ੇਅਰ ਕੀਤੀ ਜਾਂਦੀ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਸਾਰੇ ਨਾਗਰਿਕਾਂ ਨੂੰ 2000 ਹਜਾਰ ਰੁਪਏ ਮਹੀਨਾਵਾਰ ਬੋਨਸ ਮਿਲਣ ਦੇ ਦਾਅਵੇ ਨਾਲ ਵਾਇਰਲ ਲਿੰਕ ਫਰਜੀ ਹੈ। ਯੂਜ਼ਰਸ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿਕ ਨਾ ਕਰੇ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।