Quick Fact Check: PM ਮੋਦੀ ਨੇ ਪੰਡਤ ਦੀਨ ਦਯਾਲ ਉਪਾਧਯੇ ਦੀ ਮੂਰਤੀ ਅੱਗੇ ਹੱਥ ਜੋੜੇ ਸਨ, ਗੋਡਸੇ ਦੀ ਮੂਰਤੀ ਅੱਗੇ ਨਹੀਂ

ਵਾਇਰਲ ਪੋਸਟ ਫਰਜੀ ਹੈ। ਇਸ ਕੋਲਾਜ ਵਿਚ ਗੋਡਸੇ ਨਹੀਂ ਹੈ। ਜਿਹੜੀ ਮੂਰਤੀ ਨੂੰ ਨਥੂਰਾਮ ਗੋਡਸੇ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਪੰਡਤ ਦੀਨ ਦਯਾਲ ਉਪਾਧਯੇ ਦੀ ਹੈ।

ਨਵੀਂ ਦਿੱਲੀ (Vishvas News). ਸੋਸ਼ਲ ਮੀਡੀਆ ‘ਤੇ ਮੁੜ ਇੱਕ ਕੋਲਾਜ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਮੂਰਤੀਆਂ ਸਾਹਮਣੇ ਹੱਥ ਜੋੜੇ ਖੜੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ PM ਮੋਦੀ ਇੱਕ ਤਸਵੀਰ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਹੱਥ ਜੋੜ ਰਹੇ ਅਤੇ ਦੂਜੀ ਤਸਵੀਰ ਵਿਚ ਗਾਂਧੀ ਦੇ ਹੱਤਿਆਰੇ ਗੋਡਸੇ ਦੀ ਮੂਰਤੀ ਅੱਗੇ ਹੱਥ ਜੋੜ ਰਹੇ ਹਨ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਇਹ ਕੋਲਾਜ ਪਿਛਲੇ ਸਾਲ ਵੀ ਇਸੇ ਫਰਜੀ ਦਾਅਵੇ ਨਾਲ ਵਾਇਰਲ ਹੋਇਆ ਸੀ। ਇਸ ਕੋਲਾਜ ਵਿਚ ਗੋਡਸੇ ਨਹੀਂ ਹੈ। ਜਿਹੜੀ ਮੂਰਤੀ ਨੂੰ ਨਥੂਰਾਮ ਗੋਡਸੇ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਪੰਡਤ ਦੀਨ ਦਯਾਲ ਉਪਾਧਯੇ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਇਸ ਵਾਰ ਇਸ ਕੋਲਾਜ ਨੂੰ Bobby Sidhu ਨਾਂ ਦੇ ਫੇਸਬੁੱਕ ਯੂਜ਼ਰ ਨੇ ਅਪਲੋਡ ਕੀਤਾ ਅਤੇ ਇਸਦੇ ਨਾਲ ਲਿਖਿਆ: “#ਠੱਗ ਮਹਿਕਮਾ 😂😜”

ਇਸ ਕੋਲਾਜ ਦੇ ਉੱਤੇ ਲਿਖਿਆ ਹੋਇਆ ਹੈ: ਮਰਨ ਵਾਲੇ ਨੂੰ ਸ਼ਰਧਾਂਜਲੀ ਅਤੇ ਮਾਰਨ ਵਾਲੇ ਨੂੰ ਵੀ ਸ਼ਰਧਾਂਜਲੀ। ਠੱਗ ਮਹਿਕਮਾ

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਉਸ ਤਸਵੀਰ ਦਾ ਸਕ੍ਰੀਨਸ਼ੋਟ ਲੈ ਕੇ ਗੂਗਲ ਰਿਵਰਸ ਇਮੇਜ ਸਰਚ ਕੀਤਾ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ PM ਮੋਦੀ ਦੇ ਸਾਹਮਣੇ ਗੋਡਸੇ ਦੀ ਮੂਰਤੀ ਹੈ।

ਸਾਡੇ ਹੱਥ ਇੰਟਰਨੈਸ਼ਨਲ ਟਾਈਮਸ ਦੀ ਇਕ ਸਟੋਰੀ ਲੱਗੀ ਜਿਹੜੀ ਬੀਜੇਪੀ ਸਿਰਜਣਾ ਦਿਵਸ ਬਾਰੇ ਸੀ। ਇਸ ਆਰਟੀਕਲ ਵਿਚ ਇਸ ਵਾਇਰਲ ਤਸਵੀਰ ਦਾ ਇਸਤੇਮਾਲ ਕਿੱਤਾ ਗਿਆ ਸੀ। ਤਸਵੀਰ ਨਾਲ ਕੈਪਸ਼ਨ ਲਿਖਿਆ ਹੈ ” ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਨੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀਆਂ ਐਮ ਵੇਂਕੀ ਨਾਇਡੂ, ਸੁਰੇਸ਼ ਪ੍ਰਭੂ ਅਤੇ ਹੋਰ ਪਾਰਟੀ ਸਦਸ ਦੀ ਮੌਜੂਦਗੀ ਵਿਚ ਪੰਡਤ ਦੀਨ ਦਯਾਲ ਉਪਾਧਯੇ ਨੂੰ ਗੁਰਵਾਰ 6 ਅਪ੍ਰੈਲ, 2017 ਨੂੰ ਸ਼ਰਧਾਂਜਲੀ ਦਿੱਤੀ।”। ਸਾਫ ਹੈ ਕਿ ਤਸਵੀਰ ਵਿਚ ਮੌਜੂਦ ਮੂਰਤੀ ਪੰਡਤ ਦੀਨ ਦਯਾਲ ਉਪਾਧਯੇ ਦੀ ਹੈ ਨਾ ਕਿ ਨੱਥੂਰਾਮ ਗੋਡਸੇ ਦੀ।

ਅਸੀਂ ਇਸ ਮਾਮਲੇ ਨੂੰ ਲੈ ਕੇ ਬੀਜੇਪੀ ਦੇ IT ਸੈਲ ਹੈਡ ਅਮਿਤ ਮਾਲਵੀਏ ਨਾਲ ਗੱਲ ਕਿੱਤੀ ਸੀ। ਉਨ੍ਹਾਂ ਨੇ ਸਾਨੂੰ ਦਸਿਆ ਸੀ, “ਇਹ ਤਸਵੀਰ ਬੀਜੇਪੀ ਦੇ ਪੁਰਾਣੇ ਦਫਤਰ 11 ਅਸ਼ੋਕ ਰੋਡ ਵਿਚ 2017 ਵਿਚ ਲਿੱਤੀ ਗਈ ਸੀ ਅਤੇ ਤਸਵੀਰ ਵਿਚ ਮੌਜੂਦ ਮੂਰਤੀ ਨੱਥੂਰਾਮ ਗੋਡਸੇ ਦੀ ਨਹੀਂ ਬਲਕਿ ਪੰਡਤ ਦੀਨ ਦਯਾਲ ਉਪਾਧਯੇ ਦੀ ਹੈ।

ਨੱਥੂਰਾਮ ਗੋਡਸੇ ਅਤੇ ਪੰਡਤ ਦੀਨ ਦਯਾਲ ਉਪਾਧਯੇ ਦੀ ਤਸਵੀਰਾਂ ਅਤੇ ਮੂਰਤੀਆਂ ਵਿਚ ਅੰਤਰ ਤੁਸੀਂ ਹੇਠਾਂ ਦੇਖ ਸਕਦੇ ਹੋ।

ਵਿਸ਼ਵਾਸ ਟੀਮ ਦੀ ਇਸ ਕੋਲਾਜ ਨੂੰ ਲੈ ਕੇ ਪਿਛਲੀ ਪੂਰੀ ਪੜਤਾਲ ਹੇਠਾਂ ਪੜ੍ਹੀ ਜਾ ਸਕਦੀ ਹੈ:

ਇਸ ਤਸਵੀਰ ਨੂੰ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Bobby Sidhu ਨਾਂ ਦਾ ਫੇਸਬੁੱਕ ਯੂਜ਼ਰ। ਇਸ ਯੂਜ਼ਰ ਨੂੰ 9,446 ਲੋਕ ਫਾਲੋ ਕਰਦੇ ਹਨ ਅਤੇ ਅਕਾਊਂਟ ਵਿਚ ਲਿਖੇ ਇੰਟ੍ਰੋ ਅਨੁਸਾਰ ਇਹ ਯੂਜ਼ਰ ਦੁਬਈ ਵਿਚ ਰਹਿੰਦਾ ਹੈ।

ਨਤੀਜਾ: ਵਾਇਰਲ ਪੋਸਟ ਫਰਜੀ ਹੈ। ਇਸ ਕੋਲਾਜ ਵਿਚ ਗੋਡਸੇ ਨਹੀਂ ਹੈ। ਜਿਹੜੀ ਮੂਰਤੀ ਨੂੰ ਨਥੂਰਾਮ ਗੋਡਸੇ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਪੰਡਤ ਦੀਨ ਦਯਾਲ ਉਪਾਧਯੇ ਦੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts