Quick Fact Check: ਅਸਮ ਵਿਚ ਹੋਈ ਆਦਿਵਾਸੀ ਔਰਤ ਨਾਲ ਕੁੱਟਮਾਰ ਦੀਆਂ ਪੁਰਾਣੀ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਮੁੜ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਇਹ ਤਸਵੀਰਾਂ 2007 ਦੀਆਂ ਹਨ ਜਦੋਂ ਇੱਕ ਆਦਿਵਾਸੀ ਔਰਤ ਅਸਮ ਦੇ ਗੁਵਾਹਾਟੀ ਵਿਚ ਪ੍ਰਦਰਸ਼ਨ ਕਰਦੇ ਦੌਰਾਨ ਆਪਣੇ ਦਲ ਤੋਂ ਵੱਖ ਹੋ ਗਈ ਸੀ ਜਿਸਦੇ ਬਾਅਦ ਉਸਨੂੰ ਕੁਝ ਲੋਕਾਂ ਨੇ ਬੇਹਰਿਹਮੀ ਨਾਲ ਕੁੱਟਿਆ ਸੀ। ਹੁਣ ਉਸੇ ਮਾਮਲੇ ਦੀਆਂ ਤਸਵੀਰਾਂ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Quick Fact Check: ਅਸਮ ਵਿਚ ਹੋਈ ਆਦਿਵਾਸੀ ਔਰਤ ਨਾਲ ਕੁੱਟਮਾਰ ਦੀਆਂ ਪੁਰਾਣੀ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਮੁੜ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (Vishvas News). ਸੋਸ਼ਲ ਮੀਡੀਆ ‘ਤੇ ਮੁੜ ਇੱਕ ਅਖਬਾਰ ਦੀ ਕਲਿਪ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਹਰਾਦੂਨ ਵਿਚ ਪੈਂਦੇ ਹਨੋਲ ਮੰਦਿਰ ਵਿਚ ਇੱਕ ਪੁਜਾਰੀ ਨੇ ਇੱਕ ਦਲਿਤ ਕੁੜੀ ਨੂੰ ਬੇਹਰਿਹਮੀ ਨਾਲ ਕੁੱਟਿਆ। ਪੋਸਟ ਵਿਚ 2 ਤਸਵੀਰਾਂ ਨੂੰ ਕੱਟਕੇ ਲਾਇਆ ਗਿਆ ਹੈ ਜਿਸਦੇ ਵਿਚ ਇੱਕ ਔਰਤ ਨੂੰ ਇੱਕ ਆਦਮੀ ਲੱਤ ਮਾਰ ਰਿਹਾ ਹੈ ਅਤੇ ਉਹ ਕੁੜੀ ਬਿਨਾ ਕਪੜਿਆਂ ਤੋਂ ਦਿੱਸ ਰਹੀ ਹੈ।

ਵਿਸ਼ਵਾਸ ਟੀਮ ਪਹਿਲਾਂ ਵੀ ਇਸ ਕਲਿਪ ਦੀ ਪੜਤਾਲ ਕਰ ਚੁੱਕੀ ਹੈ। ਇਹ ਤਸਵੀਰਾਂ 2007 ਦੀਆਂ ਹਨ ਜਦੋਂ ਇੱਕ ਆਦਿਵਾਸੀ ਔਰਤ ਅਸਮ ਦੇ ਗੁਵਾਹਾਟੀ ਵਿਚ ਪ੍ਰਦਰਸ਼ਨ ਕਰਦੇ ਦੌਰਾਨ ਆਪਣੇ ਦਲ ਤੋਂ ਵੱਖ ਹੋ ਗਈ ਸੀ ਜਿਸਦੇ ਬਾਅਦ ਉਸਨੂੰ ਕੁਝ ਲੋਕਾਂ ਨੇ ਬੇਹਰਿਹਮੀ ਨਾਲ ਕੁੱਟਿਆ ਸੀ। ਹੁਣ ਉਸੇ ਮਾਮਲੇ ਦੀਆਂ ਤਸਵੀਰਾਂ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਇਸ ਵਾਰ ਇਸ ਕਲਿਪ ਨੂੰ Sativan Singh KT ਨਾਂ ਦੇ ਫੇਸਬੁੱਕ ਯੂਜ਼ਰ ਨੇ ਅਪਲੋਡ ਕੀਤਾ। ਇਸ ਕਲਿਪ ਉੱਤੇ ਅਲਗ ਤੋਂ “ਹਿੰਦੁਰਾਸ਼ਟਰ ਦੇਖ ਲਵੋ” ਲਿਖਿਆ ਗਿਆ ਹੈ। ਕਲਿਪ ਅਨੁਸਾਰ ਇਹ ਘਟਨਾ ਉੱਤਰਾਖੰਡ ਦੇ ਪ੍ਰਸਿੱਧ ਹਨੋਲ ਮੰਦਿਰ ਦੀ ਹੈ ਜਿਥੇ ਇੱਕ ਪੁਜਾਰੀ ਨੇ ਇੱਕ ਦਲਿਤ ਕੁੜੀ ਨੂੰ ਬੇਹਰਿਹਮੀ ਨਾਲ ਕੁੱਟਿਆ।

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਕੀਵਰਡ ਸਰਚ ਦਾ ਸਹਾਰਾ ਲੈ ਕੇ ਗੂਗਲ ਸਰਚ ਕਰਨ ‘ਤੇ ਸਾਨੂੰ ਆਪਣੀ ਪੜਤਾਲ ਦੌਰਾਨ ਪਤਾ ਚਲਿਆ ਕਿ ਇਹ ਤਸਵੀਰ ਪਹਿਲਾਂ ਵੀ ਕਈ ਵਾਰ ਫਰਜੀ ਦਾਅਵਿਆਂ ਨਾਲ ਵਾਇਰਲ ਹੋ ਚੁੱਕੀ ਹੈ। Quint ਦੀ 2018 ਨੂੰ ਅਪਡੇਟ ਕੀਤੀ ਇੱਕ ਰਿਪੋਰਟ ਅਨੁਸਾਰ ਇਹ ਤਸਵੀਰ ਪਹਿਲਾਂ ਵੀ ਰਾਜਨਿਤਿਕ ਰੰਗ ਦੇ ਕੇ ਵਾਇਰਲ ਹੋਈ ਸੀ। Quint ਦੀ 5 ਸਤੰਬਰ 2018 ਦੀ ਰਿਪੋਰਟ ਦੀ ਹੇਡਲਾਈਨ ਸੀ: “Old Photos of Abused Adivasi Woman Falsely Shared as Cong Atrocity”

ਇਸ ਰਿਪੋਰਟ ਵਿਚ ਵੀ ਇਨ੍ਹਾਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਸਾਨੂੰ ਆਪਣੀ ਪੜਤਾਲ ਦੌਰਾਨ The Telegraph ਦੀ ਇਸ ਕੁੜੀ ਨਾਲ ਹੋਏ ਮਾਮਲੇ ਨੂੰ ਲੈ ਕੇ ਖਬਰ ਵੀ ਮਿਲੀ ਜਿਸਨੂੰ ਤੁਸੀਂ ਇਥੇ ਪੜ੍ਹ ਸਕਦੇ ਹੋ।

ਕੀ ਹੋਇਆ ਸੀ ਕੁੜੀ ਨਾਲ!

ਨਵੰਬਰ 2007 ਵਿਚ ਅਸਮ ਦੇ ਗੁਵਾਹਾਟੀ ਅੰਦਰ ਕੁਝ ਆਦਿਵਾਸੀ ਲੋਕ ਆਪਣੇ ਹਿਤਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਪ੍ਰਦਰਸ਼ਨ ਵਿਚ ਇਹ ਕੁੜੀ ਜਿਸਦਾ ਨਾਂ ਲਕਸ਼ਮੀ ਓਰੰਗ ਹੈ ਵੀ ਸ਼ਾਮਲ ਸੀ। ਇਹ ਕੁੜੀ ਪ੍ਰਦਰਸ਼ਨ ਦੌਰਾਨ ਆਪਣੇ ਦਲ ਤੋਂ ਵੱਖ ਹੋ ਗਈ ਜਿਸਦੇ ਕਰਕੇ ਕੁਝ ਲੋਕਾਂ ਨੇ ਇਸਨੂੰ ਘੇਰ ਲਿਆ ਅਤੇ ਬੇਹਰਿਹਮੀ ਨਾਲ ਕੁੱਟਿਆ ਅਤੇ ਇਸਦੇ ਕਪੜੇ ਵੀ ਫਾੜੇ। ਇਸ ਮਾਮਲੇ ਦੀ ਵੀਡੀਓ ਜਦੋਂ ਅੱਗ ਵਾਂਗ ਵਾਇਰਲ ਹੋਈ ਤਾਂ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਗਿਰਫ਼ਤਾਰ ਕੀਤਾ।

ਇਹ ਗੱਲ ਸਾਫ ਹੋ ਗਈ ਸੀ ਕਿ ਇਹ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ। ਕਿਓਂਕਿ ਇਸ ਪੋਸਟ ਵਿਚ ਦੇਹਰਾਦੂਨ ਦੇ ਹਨੋਲ ਮੰਦਿਰ ਦਾ ਜਿਕਰ ਕੀਤਾ ਗਿਆ ਹੈ, ਇਸਲਈ ਅਸੀਂ ਆਪਣੇ ਦੈਨਿਕ ਜਾਗਰਣ ਦੇ ਉੱਤਰਾਖੰਡ ਇੰਚਾਰਜ ਰਿਪੋਰਟਰ ਦੇਵੇਂਦਰ ਸਤੀ ਨਾਲ ਗੱਲ ਕੀਤੀ। ਦੇਵੇਂਦਰ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਹਨੋਲ ਮੰਦਿਰ ਦੀਆਂ ਨਹੀਂ ਹਨ ਅਤੇ ਜਿਹੜਾ ਦਾਅਵਾ ਵਾਇਰਲ ਹੋ ਰਿਹਾ ਹੈ ਇਨ੍ਹਾਂ ਤਸਵੀਰਾਂ ਨਾਲ ਉਹ ਫਰਜ਼ੀ ਹੈ। ਹਾਲ ਫਿਲਹਾਲ ਵਾਇਰਲ ਦਾਅਵੇ ਵਰਗੀ ਕੋਈ ਘਟਨਾ ਇਥੇ ਨਹੀਂ ਹੋਈ ਹੈ।

ਇਸ ਫਰਜੀ ਕਲਿਪ ਨੂੰ Sativan Singh KT ਨਾਂ ਦੇ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ‘ਤੇ ਅਸੀਂ ਪਾਇਆ ਕਿ ਇਹ ਯੂਜ਼ਰ ਪੰਜਾਬ ਦੇ ਜਲੰਧਰ ਵਿਚ ਰਹਿੰਦਾ ਹੈ ਅਤੇ ਇਹ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਕਲਿਪ ਦੀ ਪੜਤਾਲ ਕਰ ਚੁੱਕਿਆ ਹੈ। ਇਸ ਕਲਿਪ ਨੂੰ ਲੈ ਕੇ ਕੀਤੀ ਗਈ ਸਾਡੀ ਪਿਛਲੀ ਪੜਤਾਲ ਹੇਠਾਂ ਪੜ੍ਹੀ ਜਾ ਸਕਦੀ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਇਹ ਤਸਵੀਰਾਂ 2007 ਦੀਆਂ ਹਨ ਜਦੋਂ ਇੱਕ ਆਦਿਵਾਸੀ ਔਰਤ ਅਸਮ ਦੇ ਗੁਵਾਹਾਟੀ ਵਿਚ ਪ੍ਰਦਰਸ਼ਨ ਕਰਦੇ ਦੌਰਾਨ ਆਪਣੇ ਦਲ ਤੋਂ ਵੱਖ ਹੋ ਗਈ ਸੀ ਜਿਸਦੇ ਬਾਅਦ ਉਸਨੂੰ ਕੁਝ ਲੋਕਾਂ ਨੇ ਬੇਹਰਿਹਮੀ ਨਾਲ ਕੁੱਟਿਆ ਸੀ। ਹੁਣ ਉਸੇ ਮਾਮਲੇ ਦੀਆਂ ਤਸਵੀਰਾਂ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts