Quick Fact Check: ਅਰਵਿੰਦ ਕੇਜਰੀਵਾਲ ਦੀ ਇਹ ਕਲਿਪ ਕ੍ਰੋਪਡ ਹੈ, ਉਨ੍ਹਾਂ ਨੇ ਨਹੀਂ ਕਿਹਾ ਕਿ ਉਹ RSS ਦੇ ਮੇਂਬਰ ਸਨ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅਸਲ ਵਿਚ ਇਸ ਵੀਡੀਓ ਨੂੰ ਕ੍ਰੋਪ ਕੀਤਾ ਗਿਆ ਹੈ। ਵਾਇਰਲ 9 ਸੈਕੰਡ ਦੀ ਕਲਿੱਪ, 22 ਮਿੰਟ ਦੇ ਇੱਕ ਇੰਟਰਵਿਊ ਤੋਂ ਲਈ ਗਈ ਹੈ ਜਿਹੜੀ ਕੇਜਰੀਵਾਲ ਨੇ 3 ਫਰਵਰੀ, 2020 ਨੂੰ NDTV ਨੂੰ ਦਿੱਤਾ ਸੀ।

Quick Fact Check: ਅਰਵਿੰਦ ਕੇਜਰੀਵਾਲ ਦੀ ਇਹ ਕਲਿਪ ਕ੍ਰੋਪਡ ਹੈ, ਉਨ੍ਹਾਂ ਨੇ ਨਹੀਂ ਕਿਹਾ ਕਿ ਉਹ RSS ਦੇ ਮੇਂਬਰ ਸਨ

ਨਵੀਂ ਦਿੱਲੀ (Vishvas Team). ਸੋਸ਼ਲ ਮੀਡੀਆ ‘ਤੇ ਇੱਕ ਵਾਰੀ ਫੇਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੈਮਰੇ ‘ਤੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ RSS ਦੇ ਸਦੱਸ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਇੰਟਰਵਿਊ ਵਿਚ ਕੇਜਰੀਵਾਲ ਨੇ ਮੰਨਿਆ ਹੈ ਕਿ ਉਨ੍ਹਾਂ ਦਾ ਪਰਿਵਾਰ RSS ਨਾਲ ਜੁੜਿਆ ਹੋਇਆ ਹੈ।

ਦੱਸ ਦਈਏ ਕਿ ਵਿਸ਼ਵਾਸ ਟੀਮ ਪਹਿਲਾਂ ਵੀ ਇਸ ਦਾਅਵੇ ਦੀ ਪੜਤਾਲ ਕਰ ਚੁੱਕਿਆ ਹੈ। ਅਸਲ ਵਿਚ ਇਸ ਵੀਡੀਓ ਨੂੰ ਕ੍ਰੋਪ ਕੀਤਾ ਗਿਆ ਹੈ। ਵਾਇਰਲ 9 ਸੈਕੰਡ ਦੀ ਕਲਿੱਪ, 22 ਮਿੰਟ ਦੇ ਇੱਕ ਇੰਟਰਵਿਊ ਤੋਂ ਲਈ ਗਈ ਹੈ ਜਿਹੜੀ ਕੇਜਰੀਵਾਲ ਨੇ 3 ਫਰਵਰੀ, 2020 ਨੂੰ NDTV ਨੂੰ ਦਿੱਤਾ ਸੀ। ਇਹ ਪੋਸਟ ਫਰਜੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਇਸ ਵਾਰ ਇਸ ਵੀਡੀਓ ਨੂੰ Avtar Singh Chak ਨਾਂ ਦੇ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਹੈ। 16 ਅਕਤੂਬਰ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ: “ਆਹ ਸੁਣ ਲਵੋ ਜ੍ਹਿਨਾਂ ਦੇ ਸਿਰ ਤੇ ਕੇਜਰੀਵਾਲ ਦਾਂ ਬਹੁਤ ਸੁਵਾਰ ਆ ਇਹ ਸੰਘ ਪ੍ਰਵਾਰ ਦਾਂ ਮੁੰਡਾ ਮਤਲਵ RSS ਦਾਂ ਹੁਣ ਇਹ ਨਾ ਕਹਿ ਦਿਉ ਫੇਕ ਆ ਕਿਉਂਕਿ ਫੇਕ ਤਾ ਤੁਸੀਂ ਹਰ ਉਸਗੱਲ੍ਹ ਨੂੰ ਕਹਿਣਾ hi ਹੁੰਦਾ ਜੋ ਆਪ ਦੇ ਖਿਲਾਫ਼ ਹੋਵੇ”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

Invid ਟੂਲ ਦੀ ਮਦਦ ਨਾਲ ਸਾਨੂੰ ਇਹ ਵੀਡੀਓ NDTV ਦੇ ਅਧਿਕਾਰਿਕ Youtube ਚੈੱਨਲ ‘ਤੇ 4 ਫਰਵਰੀ, 2020 ਨੂੰ ਅਪਲੋਡ ਮਿਲਿਆ ਸੀ, ਜਿਸਦੇ ਵਿਚ ਲਿਖਿਆ ਹੋਇਆ ਸੀ ਕਿ ਇਸ ਵੀਡੀਓ ਨੂੰ 3 ਫਰਵਰੀ ਨੂੰ ਲਾਈਵ ਸਟ੍ਰੀਮ ਕੀਤਾ ਗਿਆ ਸੀ।

https://www.youtube.com/watch?v=snM01RM-wzQ

22 ਮਿੰਟ ਦੇ ਇਸ ਵੀਡੀਓ ਵਿਚ 7 ਮਿੰਟ 16 ਸੈਕੰਡ ‘ਤੇ ਕੇਜਰੀਵਾਲ ਕਹਿੰਦੇ ਹਨ, “ਮੈਂ ਇੱਕ TV ਚੈੱਨਲ ‘ਤੇ ਵੇਖ ਰਿਹਾ ਸੀ ਕਿ ਇੱਕ ਭਾਰਤੀ ਜਨਤਾ ਪਾਰਟੀ ਦਾ ਸਮਰਥਕ ਇੱਕ ਚੈੱਨਲ ‘ਤੇ ਗੱਲ ਕਰ ਰਿਹਾ ਸੀ ਕਿ, ਸਾਡਾ ਪਰਿਵਾਰ ਜਨਸੰਘ ਦਾ ਪਰਿਵਾਰ ਹੈ, ਮੁੱਢ ਤੋਂ ਅਸੀਂ ਭਾਜਪਾ ਦੇ ਸਦੱਸ ਪੈਦਾ ਹੋਏ ਸਨ। ਮੇਰੇ ਪਿਤਾ ਜਨਸੰਘ ਵਿਚ ਸਨ ਅਤੇ ਐਮਰਜੰਸੀ ਦੌਰਾਨ ਜੇਲ੍ਹ ਗਏ ਸਨ। ਪਰ ਉਨ੍ਹਾਂ ਨੇ ਕਿਹਾ ਕਿ ਉਹ ਇਸ ਵਾਰ ਕੇਜਰੀਵਾਲ ਨੂੰ ਵੋਟ ਦੇਣਗੇ।” ਅਸੀਂ ਪਾਇਆ ਕਿ ਵਾਇਰਲ 9 ਸੈਕੰਡ ਦੀ ਕਲਿੱਪ 22 ਮਿੰਟ ਦੇ ਇਸ ਇੰਟਰਵਿਊ ਤੋਂ ਲਈ ਗਈ ਹੈ ਜਿਹੜੀ ਕੇਜਰੀਵਾਲ ਨੇ 3 ਫਰਵਰੀ, 2020 ਨੂੰ NDTV ਨੂੰ ਦਿੱਤਾ ਸੀ। ਇੰਟਰਵਿਊ ਵਿਚ, ਕੇਜਰੀਵਾਲ ਇੱਕ ਸਾਬਕਾ ਭਾਜਪਾ ਸਮਰਥਕ ਬਾਰੇ ਗੱਲ ਕਰ ਰਹੇ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਦਿੱਲੀ ਰਾਜ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ।

ਅਸੀਂ ਇਸ ਵੀਡੀਓ ਬਾਰੇ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਬਾਜਪਾਈ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ “ਭਾਜਪਾ ਅਤੇ ਸੰਘ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਇਹ ਫਰਜ਼ੀ ਵੀਡੀਓ ਇਸਲਈ ਬਣਾਇਆ ਕਿਓਂਕਿ ਉਹ ਦੇਸ਼ਭਕਤ ਅਤੇ ਇਮਾਨਦਾਰ ਨੇਤਾਵਾਂ ਤੋਂ ਆਪਣਾ ਸਬੰਧ ਦਿਖਾਉਣਾ ਚਾਹੁੰਦੇ ਹਨ।”

Avtar Singh Chak ਦੁਆਰਾ ਅਪਲੋਡ ਕੀਤੇ ਗਏ ਇਸ ਪੋਸਟ ਨੂੰ 500 ਤੋਂ ਵੀ ਉੱਤੇ ਲੋਕ ਸ਼ੇਅਰ ਕਰ ਚੁੱਕੇ ਹਨ। ਇਹ ਯੂਜ਼ਰ ਦੁਬਈ ਵਿਚ ਰਹਿੰਦਾ ਹੈ ਅਤੇ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਇਸ ਦਾਅਵੇ ਨੂੰ ਲੈ ਕੇ ਸਾਡੀ ਪਿਛਲੀ ਪੂਰੀ ਪੜਤਾਲ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅਸਲ ਵਿਚ ਇਸ ਵੀਡੀਓ ਨੂੰ ਕ੍ਰੋਪ ਕੀਤਾ ਗਿਆ ਹੈ। ਵਾਇਰਲ 9 ਸੈਕੰਡ ਦੀ ਕਲਿੱਪ, 22 ਮਿੰਟ ਦੇ ਇੱਕ ਇੰਟਰਵਿਊ ਤੋਂ ਲਈ ਗਈ ਹੈ ਜਿਹੜੀ ਕੇਜਰੀਵਾਲ ਨੇ 3 ਫਰਵਰੀ, 2020 ਨੂੰ NDTV ਨੂੰ ਦਿੱਤਾ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts