Quick Fact Check: PM ਮੋਦੀ ਸਾਹਮਣੇ ਅਡਾਨੀ ਦੀ ਪਤਨੀ ਨਹੀਂ ਹੈ; ਫਰਜੀ ਦਾਅਵਾ ਮੁੜ ਤੋਂ ਹੋ ਰਿਹਾ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਤਸਵੀਰ ਵਿਚ ਦਿੱਸ ਰਹੀ ਮਹਿਲਾ ਗੌਤਮ ਅਡਾਨੀ ਦੀ ਪਤਨੀ ਨਹੀਂ, ਬਲਕਿ ਤੁਮਕੁਰ ਦੀ ਸਾਬਕਾ ਮੇਅਰ ਗੀਤਾ ਰੁਦ੍ਰੇਸ਼ ਹੈ।

Quick Fact Check: PM ਮੋਦੀ ਸਾਹਮਣੇ ਅਡਾਨੀ ਦੀ ਪਤਨੀ ਨਹੀਂ ਹੈ; ਫਰਜੀ ਦਾਅਵਾ ਮੁੜ ਤੋਂ ਹੋ ਰਿਹਾ ਵਾਇਰਲ

ਨਵੀਂ ਦਿੱਲੀ (Vishvas Team). ਸੋਸ਼ਲ ਮੀਡੀਆ ‘ਤੇ ਮੁੜ ਪੀਐਮ ਮੋਦੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਨ੍ਹਾਂ ਨੂੰ ਇੱਕ ਮਹਿਲਾ ਨੂੰ ਝੁਕ ਕੇ ਅਭਿਵਾਦਨ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਦਿੱਸ ਰਹੀ ਮਹਿਲਾ ਉਦਯੋਗਪਤੀ ਅਡਾਨੀ ਦੀ ਪਤਨੀ ਹੈ। ਵਿਸ਼ਵਾਸ ਟੀਮ ਨੇ ਪੋਸਟ ਦੀ ਜਾਂਚ ਕੀਤੀ। ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਇਹ ਮਹਿਲਾ ਅਡਾਨੀ ਦੀ ਪਤਨੀ ਨਹੀਂ, ਬਲਕਿ ਤੁਮਕੁਰ ਦੀ ਸਾਬਕਾ ਮੇਅਰ ਗੀਤਾ ਰੁਦ੍ਰੇਸ਼ ਹੈ।

ਦੱਸ ਦਈਏ ਕਿ ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਦਾਅਵੇ ਦੀ ਪੜਤਾਲ ਕਰ ਚੁੱਕਿਆ ਹੈ। ਹੁਣ ਕੁਝ ਲੋਕ ਮੁੜ ਤੋਂ ਇਸ ਦਾਅਵੇ ਨੂੰ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਇਸ ਤਸਵੀਰ ਨੂੰ ਅੱਧਾ ਪਿੰਡ ਸਿੱਧੂਆਂ ਤੋ ਮੱਚਿਆ ਪਿਆ ਨਾਂ ਦੇ ਫੇਸਬੁੱਕ ਪੇਜ ਦੁਆਰਾ 28 ਅਕਤੂਬਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ: “ਆਪਣੇ ਆਕਾ ਅਡਾਨੀ ਦੀ ਪਤਨੀ ਨੂੰ ਝੁਕ ਕੇ ਸਲਾਮ ਕਰਦੇ ਹੋਏ ਸਾਡੇ ਮਹਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ।”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਇਸ ਤਸਵੀਰ ਦੀ ਪੜਤਾਲ ਅਸੀਂ ਗੂਗਲ ਰਿਵਰਸ ਇਮੇਜ ਤੋਂ ਕੀਤੀ ਸੀ। ਸਾਨੂੰ ਆਪਣੀ ਪੜਤਾਲ ਦੌਰਾਨ ਕਈ ਅਜਿਹੇ ਟਵੀਟ ਮਿਲੇ ਸੀ ਜਿਸਦੇ ਵਿਚ ਇਸ ਤਸਵੀਰ ਦੀ ਸਚਾਈ ਦੱਸੀ ਗਈ ਸੀ। ਇਸ ਤਸਵੀਰ ਵਿਚ ਗੌਤਮ ਅਡਾਨੀ ਦੀ ਪਤਨੀ ਨਹੀਂ, ਬਲਕਿ ਤੁਮਕੁਰ ਦੀ ਸਾਬਕਾ ਮੇਯਰ ਗੀਤਾ ਰੁਦ੍ਰੇਸ਼ ਹਨ। ਅਸਲ ਵਿਚ 24 ਸਤੰਬਰ 2014 ਨੂੰ ਕਰਨਾਟਕ ਦੇ ਤੁਮਕੁਰ ਵਿਚ ਫੂਡ ਪਾਰਕ ਦਾ ਉਦਘਾਟਨ ਸੀ, ਜਿਸਦੇ ਵਿਚ ਪ੍ਰਧਾਨ ਮੰਤਰੀ ਪਹੁੰਚੇ ਸਨ। ਹੁਣ ਓਸੇ ਸਮੇਂ ਦੀ ਤਸਵੀਰ ਨੂੰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਅਸੀਂ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਫ ਕੀਤਾ ਕਿ ਵਾਇਰਲ ਤਸਵੀਰ ਵਿਚ ਤੁਮਕੁਰ ਦੀ ਸਾਬਕਾ ਮੇਯਰ ਹਨ ਨਾ ਕਿ ਗੌਤਮ ਅਡਾਨੀ ਦੀ ਪਤਨੀ।

ਇਸ ਦਾਅਵੇ ਦੀ ਵਿਸਤਾਰ ਨਾਲ ਕੀਤੀ ਪਿਛਲੀ ਪੂਰੀ ਪੜਤਾਲ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਵਾਰ ਇਸ ਤਸਵੀਰ ਨੂੰ ਅੱਧਾ ਪਿੰਡ ਸਿੱਧੂਆਂ ਤੋ ਮੱਚਿਆ ਪਿਆ ਨਾਂ ਦੇ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਪੇਜ ਨੂੰ 56,011 ਲੋਕ ਫਾਲੋ ਕਰਦੇ ਹਨ ਅਤੇ ਇਹ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਤਸਵੀਰ ਵਿਚ ਦਿੱਸ ਰਹੀ ਮਹਿਲਾ ਗੌਤਮ ਅਡਾਨੀ ਦੀ ਪਤਨੀ ਨਹੀਂ, ਬਲਕਿ ਤੁਮਕੁਰ ਦੀ ਸਾਬਕਾ ਮੇਅਰ ਗੀਤਾ ਰੁਦ੍ਰੇਸ਼ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts