Quick Fact Check: ਇੰਡੀਆ ਗੇਟ ਦੇ ਨਾਂ ਤੋਂ ਮੁੜ ਵਾਇਰਲ ਹੋਇਆ ਫਰਜ਼ੀ ਪੋਸਟ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। ਇੰਡੀਆ ਗੇਟ ਉੱਤੇ ਸੁਤੰਤਰ ਸੈਨਾਨੀਆਂ ਦੇ ਨਹੀਂ, ਬਲਕਿ ਪਹਿਲੇ ਵਿਸ਼ਵ ਯੁੱਧ ਅਤੇ ਤੀਜੇ ਐਂਗਲੋ ਅਫਗਾਨ ਯੁੱਧ ਦੇ ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਮੁੜ ਰਵੀਸ਼ ਕੁਮਾਰ ਦੇ ਹਵਾਲਿਓਂ ਇੰਡੀਆ ਗੇਟ ਨੂੰ ਲੈ ਕੇ ਇੱਕ ਫਰਜ਼ੀ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡਿਆ ਗੇਟ ‘ਤੇ ਸੁਤੰਤਰ ਸੈਨਾਨੀਆਂ ਦੇ ਨਾਂ ਲਿਖੇ ਹੋਏ ਹਨ ਜ੍ਹਿਨਾਂ ਵਿਚ 61,395 ਸੁਤੰਤਰ ਸੈਨਾਨੀ ਮੁਸਲਮਾਨ ਹਨ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। ਵਿਸ਼ਵਾਸ ਟੀਮ ਪਹਿਲਾਂ ਵੀ ਇਸ ਦਾਅਵੇ ਦੀ ਪੜਤਾਲ ਕਰ ਚੁੱਕਿਆ ਹੈ। ਇੰਡਿਆ ਗੇਟ ਉੱਤੇ ਸੁਤੰਤਰ ਸੈਨਾਨੀਆਂ ਦੇ ਨਹੀਂ, ਬਲਕਿ ਪਹਿਲੇ ਵਿਸ਼ਵ ਯੁੱਧ ਅਤੇ ਤੀਜੇ ਐਂਗਲੋ ਅਫਗਾਨ ਯੁੱਧ ਦੇ ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ।

ਕੀ ਹੋ ਰਿਹਾ ਹੈ ਵਾਇਰਲ?

ਇਸ ਵਾਰ Pritam Singh Bhana ਨਾਂ ਦੇ ਫੇਸਬੁੱਕ ਯੂਜ਼ਰ ਨੇ ਇਸ ਦਾਅਵੇ ਨੂੰ ਵਾਇਰਲ ਕੀਤਾ। ਪੋਸਟ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ: ਦੇਸ਼ ਦੇ ਅਸਲ ਮਾਲਕ ਕੌਣ ਹਨ ??

ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡਿਆ ਗੇਟ ‘ਤੇ ਸੁਤੰਤਰ ਸੈਨਾਨੀਆਂ ਦੇ ਨਾਂ ਲਿਖੇ ਹੋਏ ਹਨ ਜ੍ਹਿਨਾਂ ਵਿਚ 61,395 ਸੁਤੰਤਰ ਸੈਨਾਨੀ ਮੁਸਲਮਾਨ ਸਨ। ਇਸ ਪੋਸਟ ਵਿਚ ਲਿਖਿਆ ਵੇਰਵਾ ਹੇਠਾਂ ਵੇਖਿਆ ਜਾ ਸਕਦਾ ਹੈ:

ਮੁਸਲਿਮ-61,395
ਸਿੱਖ-8,050
ਹਿੰਦੂ (ਪਿੱਛੜੀ ਜਾਤ)- 14,480
ਹਿੰਦੂ (ਦਲਿਤ)- 10,777
ਹਿੰਦੂ (ਉੱਚ ਜਾਤ)- 598
ਹਿੰਦੂ (RSS ਦੇ ਸੰਘੀ)- 00

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਗੂਗਲ ਸਰਚ ਤੋਂ ਸਾਨੂੰ ਪਤਾ ਚਲਿਆ ਕਿ ਦਿੱਲੀ ਵਿਚ ਸਤਿਥ ਇੰਡਿਆ ਗੇਟ ਦਾ ਨਿਰਮਾਣ ਅੰਗਰੇਜ਼ਾਂ ਨੇ ਕਰਵਾਇਆ ਸੀ। ਇਸ ਨਾਲ ਸਾਡੇ ਮਨ ਵਿਚ ਸਵਾਲ ਉੱਠਿਆ ਕਿ ਅੰਗਰੇਜ ਕਿਊਂ ਭਾਰਤ ਦੇ ਸੁਤੰਰਤਰ ਸੈਨਾਨੀਆਂ ਲਈ ਕਿਸੇ ਮੈਮੋਰੀਅਲ ਦਾ ਨਿਰਮਾਣ ਕਰਵਾਉਣਗੇ। ਫੇਰ ਅਸੀਂ ਇਸਦੇ ਅਸਲ ਸੱਚ ਨੂੰ ਜਾਣਨ ਦਾ ਫੈਸਲਾ ਕੀਤਾ। ਇਹ ਵਾਰ ਮੈਮੋਰੀਅਲ 1921 ਵਿਚ ਬਣਨਾ ਸ਼ੁਰੂ ਹੋਇਆ ਸੀ ਅਤੇ ਇਹ 1931 ਵਿਚ ਬਣਕੇ ਤਿਆਰ ਹੋਇਆ ਸੀ। ਇੰਡਿਆ ਗੇਟ ਨੂੰ 82,000 ਭਾਰਤੀ ਅਤੇ ਬ੍ਰਿਟਿਸ਼ ਸੈਨਿਕਾਂ ਦੇ ਸ਼ਹੀਦੀ ਦੀ ਯਾਦ ਵਿਚ ਬਣਾਇਆ ਗਿਆ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਤਰਫ਼ੋਂ ਪਹਿਲੇ ਵਿਸ਼ਵ ਯੁੱਧ (1914-1918) ਅਤੇ ਤੀਜੇ ਐਂਗਲੋ ਅਫਗਾਨ ਵਾਰ (1919) ਦੌਰਾਨ ਆਪਣੀ ਜਾਨ ਗਵਾਈ ਸੀ।

ਇੰਡਿਆ ਗੇਟ ਦੀ ਦੀਵਾਰ ‘ਤੇ ਵੱਡਾ INDIA ਲਿਖਿਆ ਹੈ ਅਤੇ ਨਾਲ ਹੀ ਹਜ਼ਾਰਾਂ ਸ਼ਹੀਦ ਸੈਨਿਕਾਂ ਦੇ ਨਾਂ ਗੜੇ ਹੋਏ ਹਨ। ਇਸਦੇ ਅਲਾਵਾ ਅੰਗਰੇਜ਼ੀ ਵਿਚ ਲਿਖਿਆ ਹੈ: To the dead of the Indian armies who fell honoured in France and Flanders Mesopotamia and Persia East Africa Gallipoli and elsewhere in the near and the far-east and in sacred memory also of those whose names are recorded and who fell in India or the north-west frontier and during the Third Afgan War.

ਇਸ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਇੰਡਿਆ ਗੇਟ ਦਾ ਸੁਤੰਤਰ ਸੈਨਾਨੀਆਂ ਨਾਲ ਕੋਈ ਸਬੰਧ ਨਹੀਂ ਹੈ।

ਕਿਓਂਕਿ ਇਸ ਦਾਅਵੇ ਨੂੰ ਰਵੀਸ਼ ਕੁਮਾਰ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ, ਇਸ ਕਰਕੇ ਅਸੀਂ ਰਵੀਸ਼ ਕੁਮਾਰ ਨਾਲ ਵੀ ਗੱਲ ਕੀਤੀ ਸੀ। ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਪੋਸਟ ਪੂਰੀ ਤਰ੍ਹਾਂ ਫਰਜੀ ਹੈ। ਅਜਿਹਾ ਕੋਈ ਵੀ ਬਿਆਨ ਮੈਂ ਕਦੇ ਨਹੀਂ ਦਿੱਤਾ ਹੈ।”

ਵਿਸ਼ਵਾਸ ਟੀਮ ਦੀ ਪਿਛਲੀ ਪੂਰੀ ਪੜਤਾਲ ਹੇਠਾਂ ਪੜ੍ਹੋ:

ਇਸ ਪੋਸਟ ਨੂੰ ਸ਼ੇਅਰ ਕਰਨ ਵਾਲਾ ਫੇਸਬੁੱਕ ਯੂਜ਼ਰ Pritam Singh Bhana ਫਰੀਦਕੋਟ ਵਿਚ ਰਹਿੰਦਾ ਹੈ ਅਤੇ ਇਸ ਯੂਜ਼ਰ ਨੂੰ 393 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। ਇੰਡੀਆ ਗੇਟ ਉੱਤੇ ਸੁਤੰਤਰ ਸੈਨਾਨੀਆਂ ਦੇ ਨਹੀਂ, ਬਲਕਿ ਪਹਿਲੇ ਵਿਸ਼ਵ ਯੁੱਧ ਅਤੇ ਤੀਜੇ ਐਂਗਲੋ ਅਫਗਾਨ ਯੁੱਧ ਦੇ ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts