ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ। 3 ਸਾਲ ਪੁਰਾਣੀ ਤਸਵੀਰ ਨੂੰ ਹਰਿਆਣਾ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਇੱਕ ਪੁਰਾਣੇ ਪ੍ਰਦਰਸ਼ਨ ਦੀ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਨਾਲ ਜੁੜੇ ਕਈ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਅਤੇ ਇਨ੍ਹਾਂ ਵਾਇਰਲ ਪੋਸਟਾਂ ਵਿਚ ਕੁਝ ਪੁਰਾਣੀਆਂ ਤਸਵੀਰਾਂ ਸ਼ਾਮਲ ਹਨ। ਇਸੇ ਤਰ੍ਹਾਂ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਕਿਸਾਨਾਂ ਦੇ ਹੜ ਦੀ ਇੱਕ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦਾ ਇਹ ਹੁਜੂਮ ਹਰਿਆਣਾ ਦੇ ਜੀਂਦ ਦਾ ਹੈ ਜਿਹੜਾ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ। ਵਿਸ਼ਵਾਸ ਟੀਮ ਨੇ ਇਸ ਪੋਸਟ ਦੀ ਪੜਤਾਲ ਕੀਤੀ। ਅਸੀਂ ਪਾਇਆ ਕਿ 3 ਸਾਲ ਪੁਰਾਣੀ ਤਸਵੀਰ ਨੂੰ ਹਰਿਆਣਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਇੱਕ ਪੁਰਾਣੇ ਪ੍ਰਦਰਸ਼ਨ ਦੀ ਹੈ।
ਦੱਸ ਦਈਏ ਕਿ ਵਿਸ਼ਵਾਸ ਟੀਮ ਪਹਿਲਾਂ ਵੀ ਇਸ ਤਸਵੀਰ ਦੀ ਪੜਤਾਲ ਕਰ ਚੁੱਕਿਆ ਹੈ ਅਤੇ ਹੁਣ ਮੁੜ ਇਹ ਤਸਵੀਰ ਵਾਇਰਲ ਹੋ ਰਹੀ ਹੈ।
ਫੇਸਬੁੱਕ ਪੇਜ Sikh News Tv ਨੇ 26 ਨਵੰਬਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੀ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਹਰਿਆਣਾ ਦੇ ਸ਼ਹਿਰ ਜੀਂਦ ਵਿਚ ਜੁੜਿਆ ਕਿਸਾਨਾਂ ਦਾ ਹੜ,, ਮੀਡੀਆ ਨਹੀਂ ਦਿਖਾਏਗਾ ਤੁਸੀਂ ਸ਼ੇਅਰ ਕਰਕੇ ਲੋਕਾ ਤੱਕ ਪਹੁੰਚਾਉਣਾ ਹੈ 🙏ਕਿਸਾਨ #ਭਰਾਵਾਂ ਦੀ ਚੜ੍ਹਦੀ ਕਲਾ #ਰਹੇਗੀ”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੰਜਾਬ-ਹਰਿਆਣਾ ਦੇ ਕਿਸਾਨ “ਦਿੱਲੀ ਚਲੋ” ਅੰਦੋਲਨ ਵਿਚ ਡੱਟ ਕੇ ਹਿੱਸਾ ਲੈ ਰਹੇ ਹਨ। ਇਸੇ ਪ੍ਰਦਰਸ਼ਨ ਨਾਲ ਜੋੜ ਵਾਇਰਲ ਤਸਵੀਰ ਨੂੰ ਹਰਿਆਣਾ ਦੇ ਜੀਂਦ ਦਾ ਦੱਸਿਆ ਜਾ ਰਿਹਾ ਹੈ।
ਤਸਵੀਰ ਦੀ ਪੜਤਾਲ ਅਸੀਂ ਗੂਗਲ ਰਿਵਰਸ ਇਮੇਜ ਨਾਲ ਸ਼ੁਰੂ ਕੀਤੀ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ‘ਤੇ ਅਸੀਂ ਇੱਕ ਫੇਸਬੁੱਕ ਪੋਸਟ ‘ਤੇ ਜਾ ਪੁੱਜੇ, ਜਿਸਨੂੰ 2017 ਵਿਚ ਅਪਲੋਡ ਕੀਤਾ ਗਿਆ ਸੀ। 5 ਸਿਤੰਬਰ 2017 ਨੂੰ JAT Hostel PALI ਨਾਂ ਦੇ ਫੇਸਬੁੱਕ ਪੇਜ ਦੁਆਰਾ ਅਪਲੋਡ ਇੱਕ ਪੋਸਟ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਪੋਸਟ ਨਾਲ ਇਹ ਸਾਫ ਹੋਇਆ ਕਿ ਵਾਇਰਲ ਤਸਵੀਰ ਪੁਰਾਣੀ ਹੈ। ਇਸ ਪੋਸਟ ਅਨੁਸਾਰ, ਇਹ ਤਸਵੀਰ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ। ਇਸ ਪੋਸਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਇਸ ਪ੍ਰਦਰਸ਼ਨ ਦੀਆਂ ਕੁਝ ਝਲਕੀਆਂ ਪਤ੍ਰਿਕਾ ਦੇ Youtube ਚੈੱਨਲ ‘ਤੇ ਅਪਲੋਡ ਇਸ ਵੀਡੀਓ ਵਿਚ ਵੇਖੀਆਂ ਜਾ ਸਕਦੀਆਂ ਹਨ। ਇਹ ਵੀਡੀਓ 4 ਸਿਤੰਬਰ 2017 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦੇ ਨਾਲ ਹੇਡਲਾਇਨ ਲਿਖੀ ਗਈ: kisan rally in sikar
ਹੁਣ ਅਸੀਂ ਇਸ ਤਸਵੀਰ ਨੂੰ ਲੈ ਕੇ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਜੈਪੁਰ ਇੰਚਾਰਜ ਨਰੇਂਦਰ ਸ਼ਰਮਾ ਨਾਲ ਗੱਲ ਕੀਤੀ। ਨਰੇਂਦਰ ਨੇ ਇਸ ਤਸਵੀਰ ਨੂੰ ਦੇਖਦੇ ਹੀ ਕਿਹਾ ਕਿ ਇਹ ਤਸਵੀਰ ਰਾਜਸਥਾਨ ਦੇ ਸੀਕਰ ਦੀ ਹੈ, ਹਰਿਆਣਾ ਦੀ ਨਹੀਂ। ਨਰੇਂਦਰ ਨੇ ਦੱਸਿਆ ਕਿ ਇਹ ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੀ ਹੈ।
ਵਿਸ਼ਵਾਸ ਨਿਊਜ਼ ਦੁਆਰਾ ਇਸ ਤਸਵੀਰ ਨੂੰ ਲੈ ਕੇ ਕੀਤੀ ਗਈ ਪਿੱਛਲੀ ਪੂਰੀ ਪੜਤਾਲ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਹਰਿਆਣਾ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Sikh News Tv ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ। 3 ਸਾਲ ਪੁਰਾਣੀ ਤਸਵੀਰ ਨੂੰ ਹਰਿਆਣਾ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ 2017 ਵਿਚ ਰਾਜਸਥਾਨ ਦੇ ਸੀਕਰ ਵਿਚ ਹੋਏ ਕਿਸਾਨਾਂ ਦੇ ਇੱਕ ਪੁਰਾਣੇ ਪ੍ਰਦਰਸ਼ਨ ਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।