Fact Check: ਯੂਪੀ ਦੇ ਵਿਧਾਇਕ ਦੀ ਧੀ ਨੂੰ ਲੈ ਕੇ ਵਾਇਰਲ ਹੋਈ ਪੋਸਟ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਦੇ ਬਾਅਦ ਯੂਪੀ ਦੇ ਵਿਧਾਇਕ ਵਿਕ੍ਰਮ ਸਿੰਘ ਸੈਨੀ ਦੀ ਕੁੜੀ ਨੇ ਕਸ਼ਮੀਰੀ ਮੁੰਡੇ ਨਾਲ ਵਿਆਹ ਕਰਵਾ ਲਿਆ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਵਿਚ ਕੀਤਾ ਗਿਆ ਦਾਅਵਾ ਫਰਜ਼ੀ ਹੈ। ਦੂਜੀ ਗੱਲ, ਜਿਹੜੀ ਤਸਵੀਰ ਨੂੰ ਵਿਧਾਇਕ ਦੀ ਕੁੜੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ‘ਚ ਮਸ਼ਹੂਰ IAS ਜੋੜੀ ਟੀਨਾ ਡਾਬੀ ਅਤੇ ਉਨ੍ਹਾਂ ਦੇ ਪਤੀ ਅਤਹਰ ਆਮਿਰ ਦੀ ਹੈ। ਤਸਵੀਰ 9 ਸਤੰਬਰ 2018 ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਅਮੁਲ ਤਿਵਾਰੀ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ 10 ਅਗਸਤ ਨੂੰ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ, ”ਆਰਟੀਕਲ 370 ਦੇ ਨਤੀਜੇ: ਖਤੋਲੀ (ਉ.ਪ੍ਰ, ਭਾਜਪਾ) #ਵਿਧਾਇਕ ਦੀ ਧੀ “ਸੁਮਨ” ਕਲ ਕਸ਼ਮੀਰੀ ਮੁੰਡੇ “ਆਸਿਫ਼” ਦੇ ਨਾਲ ਫਰਾਰ, (ਭਗਤੋਂ) ਹੁਣ ਸੁਣਾਓ ਕਸ਼ਮੀਰ ਦੇ #ਸਮਾਚਾਰ..!!”

ਇਸ ਪੋਸਟ ਨੂੰ ਹੁਣ ਤਕ 100 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ। ਅਮੁਲ ਦੇ ਅਲਾਵਾ ਵੀ ਕਈ ਫੇਸਬੁੱਕ ਯੂਜ਼ਰ ਇਸ ਪੋਸਟ ਨੂੰ ਆਪਣੇ ਅਕਾਊਂਟ ਤੋਂ ਪੋਸਟ ਕਰ ਰਹੇ ਹਨ।

ਪੜਤਾਲ

ਵਾਇਰਲ ਪੋਸਟ ਦੀ ਸਚਾਈ ਜਾਣਨ ਲਈ ਅਸੀਂ ਦੋ ਹਿੱਸਿਆਂ ਵਿਚ ਆਪਣੀ ਪੜਤਾਲ ਕਰਨ ਦਾ ਫੈਸਲਾ ਕੀਤਾ। ਸਬਤੋਂ ਪਹਿਲਾਂ ਅਸੀਂ ਇਹ ਜਾਣਨਾ ਸੀ ਕਿ ਪੋਸਟ ਵਿਚ ਜਿਹੜੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਕਿਸਦੀ ਹੈ। ਇਸਦੇ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਡੇ ਸਾਹਮਣੇ ਗੂਗਲ ਦੇ ਕਈ ਪੇਜ ਖੁਲ੍ਹ ਗਏ। Inextlive.com ਨਾਂ ਦੀ ਵੈੱਬਸਾਈਟ ‘ਤੇ ਸਾਨੂੰ ਇਹ ਤਸਵੀਰ ਮਿਲੀ। 10 ਸਤੰਬਰ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਇਸ ਤਸਵੀਰ ਦੇ ਬਾਰੇ ਵਿਚ ਦੱਸਿਆ ਗਿਆ ਸੀ ਕਿ IAS ਟੀਨਾ ਡਾਬੀ ਅਤੇ ਆਪਣੇ IAS ਪਤੀ ਅਤਹਰ ਆਮਿਰ ਦੇ ਨਾਲ ਤਾਜਮਹਿਲ ਵੇਖਣ ਆਗਰਾ ਗਈ ਸੀ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।

ਟੀਨਾ ਡਾਬੀ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਹਨ। ਇਸਲਈ ਵਿਸ਼ਵਾਸ ਟੀਮ ਨੇ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਖੰਗਾਲਣਾ ਸ਼ੁਰੂ ਕੀਤਾ। ਆਖਰਕਾਰ ਸਾਨੂੰ 9 ਸਤੰਬਰ 2018 ਨੂੰ ਅਪਲੋਡ ਕੀਤੀ ਗਈ ਟੀਨਾ ਡਾਬੀ ਅਤੇ ਉਨ੍ਹਾਂ ਦੇ ਪਤੀ ਦੀ ਓਹੀ ਤਸਵੀਰ ਮਿਲ ਗਈ, ਜਿਹੜੀ ਹੁਣ ਯੂਪੀ ਦੇ ਵਿਧਾਇਕ ਦੀ ਧੀ ਦੇ ਨਾਂ ਤੋਂ ਵਾਇਰਲ ਹੋ ਰਹੀ ਹੈ।

ਇੱਕ ਗੱਲ ਤਾਂ ਸਾਫ ਹੋਈ ਕਿ ਵਾਇਰਲ ਹੋ ਰਹੀ ਤਸਵੀਰ ਦਾ ਵਿਧਾਇਕ ਦੀ ਕੁੜੀ ਨਾਲ ਕੋਈ ਸਬੰਧ ਨਹੀਂ ਹੈ।

ਹੁਣ ਸਾਨੂੰ ਇਹ ਜਾਣਨਾ ਸੀ ਕਿ ਵਿਧਾਇਕ ਦੀ ਕੁੜੀ ਨੂੰ ਲੈ ਕੇ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਵਿਚ ਕਿੰਨੀ ਸਚਾਈ ਹੈ। ਇਸਦੇ ਲਈ ਸਾਨੂੰ ਸਬਤੋਂ ਪਹਿਲਾਂ ਇਹ ਜਾਣਨਾ ਸੀ ਕਿ ਯੂਪੀ ਦੇ ਖਤੋਲੀ ਵਿਧਾਨਸਭਾ ਦੇ ਵਿਧਾਇਕ ਕੌਣ ਹਨ? ਇਸਦੇ ਲਈ ਅਸੀਂ myneta.info ‘ਤੇ ਗਏ। ਓਥੇ ਅਸੀਂ ਖਤੋਲੀ ਵਿਧਾਇਕ ਦੇ ਬਾਰੇ ਵਿਚ ਸਰਚ ਕੀਤਾ ਤਾਂ ਸਾਨੂੰ ਪਤਾ ਚਲਿਆ ਕਿ ਓਥੇ ਦੇ ਵਿਧਾਇਕ ਦਾ ਨਾਂ ਵਿਕ੍ਰਮ ਸਿੰਘ ਹੈ। ਪੂਰੀ ਜਾਣਕਾਰੀ ਇਥੇ ਮੌਜੂਦ ਹੈ।

ਇਸਦੇ ਬਾਅਦ ਅਸੀਂ ਗੂਗਲ ਵਿਚ ‘ਖਤੋਲੀ ਵਿਧਾਇਕ ਵਿਕ੍ਰਮ ਸਿੰਘ’ ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ਤਾਜ਼ਾ ਖਬਰਾਂ ਮਿਲੀਆਂ। ਇਨ੍ਹਾਂ ਵਿਚੋਂ ਦੀ ਇੱਕ ਖਬਰ ਪਤ੍ਰਿਕਾ ਡਾਟ ਕੌਮ ‘ਤੇ ਮਿਲੀ। 10 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਗਈ ਇਸ ਖਬਰ ਵਿਚ ਦੱਸਿਆ ਗਿਆ ਸੀ ਕਿ ਸੋਸ਼ਲ ਮੀਡੀਆ ‘ਤੇ ਵਿਧਾਇਕ ਦੀ ਕੁੜੀ ਲਈ ਇੱਕ ਘਟੀਆ ਪੋਸਟ ਵਾਇਰਲ ਹੋ ਰਹੀ ਹੈ। ਇਸਨੂੰ ਲੈ ਕੇ FIR ਵੀ ਦਰਜ ਕਰਵਾਈ ਗਈ ਹੈ।

ਆਪਣੀ ਸਰਚ ਦੇ ਦੌਰਾਨ ਅਸੀਂ ਦੈਨਿਕ ਜਾਗਰਣ ਦੇ E-paper ਨੂੰ ਵੀ ਖੰਗਾਲਿਆ। ਸਾਨੂੰ ਮੁਜੱਫਰਨਗਰ ਦੇ 11 ਅਗਸਤ ਦੇ E-paper ਵਿਚ ਇੱਕ ਖਬਰ ਮਿਲੀ। ਇਸ ਵਿਚ ਦੱਸਿਆ ਗਿਆ ਸੀ ਕਿ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਫੇਸਬੁੱਕ ‘ਤੇ ਇੱਕ ਘਟੀਆ ਪੋਸਟ ਪਾਈ ਗਈ ਸੀ। ਜਿਸਦੇ ਬਾਅਦ ਵਿਧਾਇਕ ਦੇ ਪ੍ਰਤੀਨਿਧੀ ਪੰਕਜ ਭਟਨਾਗਰ ਨੇ ਮੁਕਦਮਾ ਦਰਜ ਕਰਵਾਇਆ।

ਮਾਮਲੇ ਦੀ ਸਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਖਤੋਲੀ ਦੇ ਵਿਧਾਇਕ ਵਿਕ੍ਰਮ ਸਿੰਘ ਸੈਨੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਕੁਝ ਲੋਕ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਖਾਤਰ ਕਰ ਰਹੇ ਹਨ। ਉਨ੍ਹਾਂ ਦੀ ਧੀ ਨੂੰ ਲੈ ਕੇ ਫੇਸਬੁੱਕ ‘ਤੇ ਇੱਕ ਪੋਸਟ ਫੈਲਿਆ ਹੋਇਆ ਹੈ, ਜਿਸਦਾ ਸਚਾਈ ਦੇ ਨਾਲ ਕੋਈ ਸਬੰਧ ਨਹੀਂ ਹੈ। ਪੂਰੇ ਮਾਮਲੇ ਨੂੰ ਲੈ ਕੇ ਮੁਕਦਮਾ ਵੀ ਦਰਜ ਕਰਵਾਇਆ ਗਿਆ ਹੈ।

ਵਿਕ੍ਰਮ ਸਿੰਘ ਸੈਨੀ ਨੇ ਸਾਨੂੰ FIR ਦੀ ਕਾਪੀ ਭੇਜੀ, ਜਿਹੜੀ ਤੁਸੀਂ ਹੇਠਾਂ ਵੇਖ ਸਕਦੇ ਹੋ।

ਜਾਂਚ ਦੌਰਾਨ ਸਾਨੂੰ ਪਤਾ ਚਲਿਆ ਕਿ 8 ਅਗਸਤ ਨੂੰ ਅਸਮੀਨਾ ਖਾਨ ਨਾਂ ਦੇ ਇੱਕ ਫੇਸਬੁੱਕ ਪੇਜ ‘ਤੇ ਵੀ ਵਿਧਾਇਕ ਦੀ ਕੁੜੀ ਨੂੰ ਲੈ ਕੇ ਫਰਜੀ ਪੋਸਟ ਪਾਈ ਗਈ ਸੀ। ਇਸ ਪੋਸਟ ਨੂੰ ਰਾਤ 8:40 ਵਜੇ ਪੋਸਟ ਕੀਤਾ ਗਿਆ ਸੀ। ਇਸਨੂੰ ਹੁਣ ਤੱਕ 3.8 ਹਜ਼ਾਰ ਲੋਕ ਸ਼ੇਅਰ ਕਰ ਚੁੱਕੇ ਹਨ। ਸਾਡੀ ਪੜਤਾਲ ਵਿਚ ਪਤਾ ਚਲਿਆ ਕਿ ਇਸ ਪੇਜ ਨੂੰ 25 ਜੁਲਾਈ 2017 ਨੂੰ ਬਣਾਇਆ ਗਿਆ ਸੀ। ਇਸ ਪੇਜ ਨੂੰ 1.27 ਲੱਖ ਲੋਕ ਫਾਲੋ ਕਰਦੇ ਹਨ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮੁਜੱਫਰਨਗਰ ਪੁਲਿਸ ਦੇ ਟਵਿੱਟਰ ਹੈਂਡਲ ‘ਤੇ ਗਏ। ਓਥੇ ਸਾਨੂੰ ਇੱਕ ਟਵੀਟ ਮਿਲਿਆ। ਜਿਸਦੇ ਜਵਾਬ ਵਿਚ ਮੁਜ਼ੱਫਰਨਗਰ ਪੁਲਿਸ ਨੇ ਲਿਖਿਆ ਕਿ ਖਤੋਲੀ ਪੁਲਿਸ ਸਟੇਸ਼ਨ ਵਿਚ ਇਸ ਮਾਮਲੇ ਨੂੰ ਲੈ ਕੇ FIR ਦਰਜ ਕੀਤੀ ਜਾਵੇਗੀ। ਮੁਲਜ਼ਮਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ। ਸਾਈਬਰ ਸੇਲ ਅਤੇ ਟੀਮ ਇਸ ‘ਤੇ ਕੰਮ ਕਰ ਰਹੀ ਹੈ। ਇਹ ਟਵੀਟ 10 ਅਗਸਤ 2019 ਨੂੰ ਕੀਤਾ ਗਿਆ ਸੀ।

ਅੰਤ ਵਿਚ ਵਿਸ਼ਵਾਸ ਨਿਊਜ਼ ਨੇ ਅਮੁਲ ਤਿਵਾਰੀ ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਅਮੁਲ ਦੁਰਗ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਲ ‘ਤੇ ਇੱਕ ਖਾਸ ਪਾਰਟੀ ਦੇ ਖਿਲਾਫ ਹੀ ਪੋਸਟ ਹੁੰਦੀਆਂ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਯੂਪੀ ਦੇ ਖਤੋਲੀ ਵਿਧਾਇਕ ਵਿਕ੍ਰਮ ਸਿੰਘ ਸੈਨੀ ਦੀ ਕੁੜੀ ਦੇ ਨਾਂ ‘ਤੇ ਜੋ ਪੋਸਟ ਵਾਇਰਲ ਹੋ ਰਹੀ ਹੈ, ਉਹ ਪੂਰੀ ਤਰ੍ਹਾਂ ਫਰਜ਼ੀ ਹੈ। ਵਾਇਰਲ ਪੋਸਟ ਵਿਚ ਦਿੱਸ ਰਹੀ ਕੁੜੀ IAS ਟੀਨਾ ਡਾਬੀ ਅਤੇ ਉਨ੍ਹਾਂ ਦੇ ਪਤੀ ਅਤਹਰ ਆਮਿਰ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts