Fact Check : ਸ਼ੇਅਰ ਕੀਤੀ ਜਾ ਰਹੀ ਪੋਸਟ ਗਲਤ ਹੈ, ATM ਪਿੰਨ ਉਲਟਾ ਪਾਉਣ ਨਾਲ ਨਹੀਂ ਆਉਂਦੀ ਹੈ ਪੁਲਿਸ

ਨਵੀਂ ਦਿੱਲੀ, (ਵਿਸ਼ਵਾਸ ਟੀਮ)। ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਤੁਹਾਨੂੰ ਧਮਕਾ ਕੇ ਏ. ਟੀ. ਐਮ. (ATM) ਵਿਚੋਂ ਪੈਸੇ ਕੱਢਣ ਨੂੰ ਕਹੇ ਤਾਂ ਆਪਣਾ ਏ. ਟੀ. ਐਮ. ਪਿੰਨ (ATM PIN) ਉਲਟਾ ਪਾ ਦਿਓ। ਅਜਿਹਾ ਕਰਨ ‘ਤੇ ਨਜ਼ਦੀਕੀ ਪੁਲਿਸ ਤੁਹਾਡੇ ਤੱਕ ਪਹੁੰਚ ਜਾਵੇਗੀ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਖਬਰ ਫਰਜ਼ੀ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਪੋਸਟ ਵਿਚ ਕਲੇਮ ਕੀਤਾ ਗਿਆ ਹੈ ”ਜੇਕਰ ਕੋਈ ATM CARD ਸਮੇਤ ਤੁਹਾਨੂੰ ਅਗਵਾ ਕਰ ਲਵੇ ਤਾਂ ਵਿਰੋਧ ਨਾ ਕਰੋ। ਅਗਵਾਕਾਰ ਦੀ ਇੱਛਾ ਅਨੁਸਾਰ ATM ਮਸ਼ੀਨ ਵਿਚ ਪਾ ਦਿਓ। ਆਪਣਾ ਕੋਰਡ ਵਰਡ ਰੀਵਰਸ ਵਿਚ ਡਾਇਲ ਕਰੋ। ਜਿਵੇਂ, ਜੇਕਰ ਤੁਹਾਡਾ ਕੋਡ 1234 ਹੈ ਤਾਂ ਉਸ ਦੀ ਜਗ੍ਹਾ 4321 ਡਾਇਲ ਕਰੋ। ਅਜਿਹਾ ਕਰਨ ‘ਤੇ ATM ਖ਼ਤਰੇ ਨੂੰ ਸਮਝ ਕੇ ਪੈਸੇ ਤਾਂ ਕੱਢੇਗਾ ਪਰ ਅੱਧਾ ATM ਮਸ਼ੀਨ ਵਿਚ ਫਸਿਆ ਰਹਿ ਜਾਵੇਗਾ। ਇਸ ਦੌਰਾਨ ATM ਮਸ਼ੀਨ ਖਤਰੇ ਨੂੰ ਮਹਿਸੂਸ ਕਰਦੇ ਹੋਏ ਬੈਂਕ ਅਤੇ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੁਚਿਤ ਕਰ ਦੇਵੇਗੀ ਅਤੇ ਨਾਲ. . . ਹੀ ਏ. ਟੀ. ਐਮ. (ATM) ਦਾ ਡੋਰ ਆਟੋ-ਲਾਕ ਹੋ ਜਾਵੇਗਾ। ਇਸ ਤਰ੍ਹਾਂ ਬਗੈਰ ਅਗਵਾਕਾਰ ਨੂੰ ਭਿਣਕ ਲੱਗੇ ਤੁਸੀਂ ਸੁਰੱਖਿਅਤ ਬਚ ਜਾਓਗੇ। “ATM ਪਹਿਲਾਂ ਤੋਂ ਹੀ ਸਕਿਉਰਟੀ ਮੈਕੇਨਿਜ਼ਮ ਹੈ, ਜਿਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ।” ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਖਬਰ ਫਰਜ਼ੀ ਹੈ।

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਦੇ ਲਈ ਅਸੀਂ ਸਭ ਤੋਂ ਪਹਿਲੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਕੰਜਿਊਮਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਡਿਪਾਰਟਮੈਂਟ ਦੇ ਚੀਫ ਜਨਰਲ ਮੈਨੇਜਰ Shri Dambarudhar Sethy ਦੇ ਦਫਤਰ ਵਿਚ ਗੱਲ ਕੀਤੀ। ਸਾਨੂੰ ਦੱਸਿਆ ਗਿਆ ਕਿ ਅਜਿਹੀ ਕੋਈ ਵੀ ਗਾਈਡਲਾਈਨ RBI ਦੁਆਰਾ ਜਾਰੀ ਨਹੀਂ ਕੀਤੀ ਗਈ ਹੈ। RBI ਦੀ ਜਾਣਕਾਰੀ ਵਿਚ ਇਹ ਸੂਚਨਾ ਵੀ ਨਹੀਂ ਹੈ, ਕਿਸੇ ਬੈਂਕ ਨੇ ਅਜਿਹਾ ਕੁਝ ਲਾਗੂ ਕੀਤਾ ਹੈ।

ਕਿਉਂਕਿ ਦੇਸ਼ ਦੇ ਕੁਝ ਵੱਡੇ ਪ੍ਰਾਈਵੇਟ ਬੈਂਕਾਂ ਜਿਵੇਂ ਐਕਸਿਸ ਬੈਂਕ (Axis Bank) ਅਤੇ ਆਈ ਸੀ ਆਈ ਸੀ ਆਈ ਬੈਂਕ (ICICI Bank) ਵਿਚ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜਿਹੀ ਕੋਈ ਟੈਕਨਾਲੋਜੀ ਦਾ ਇਸਤੇਮਾਲ ਬੈਂਕਾਂ ਰਾਹੀਂ ਨਹੀਂ ਕੀਤਾ ਜਾ ਰਿਹਾ ਹੈ।

ਕਿਉਂਕਿ ਇਸ ਪੋਸਟ ਵਿਚ ਕਿਹਾ ਗਿਆ ਹੈ ਕਿ ਮਸ਼ੀਨ ਖ਼ਤਰੇ ਨੂੰ ਮਹਿਸੂਸ ਕਰਕੇ ਬੈਂਕ ਅਤੇ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੁਚਿਤ ਕਰ ਦੇਵੇਗੀ ਇਸ ਲਈ ਅਸੀਂ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਸਾਰਿਆਂ ਨੇ ਸਾਨੂੰ ਦੱਸਿਆ ਕਿ ਇਹ ਜਾਣਕਾਰੀ ਇਕਦਮ ਗਲਤ ਹੈ।

ਅਸਲ ਵਿਚ ATM Safeth PIN software ਨਾਮ ਦੇ ਇਕ ਸਿਸਟਮ ਨੂੰ 1998 ਵਿਚ Joseph Zingher ਨਾਮ ਦੇ ਇਕ Chicago ਦੇ ਬਿਜਨਸ਼ਮੈਨ ਰਾਹੀਂ ਪੇਟੈਂਟ ਕੀਤਾ ਗਿਆ ਸੀ ਪਰ ਇਸ ਸਿਸਟਮ ਨੂੰ ਕਿਸੇ ਵੀ ਬੈਂਕ ਨੇ ਨਹੀਂ ਅਪਣਾਇਆ ਸੀ।

ਇਸ ਪੋਸਟ ਨੂੰ “ਸੋਚ ਸਾਡੀ” ਨਾਮਕ ਇਕ ਫੇਸਬੁੱਕ (Facebook) ਪੇਜ਼ ‘ਤੇ ਸ਼ੇਅਰ ਕੀਤਾ ਗਿਆ ਸੀ। ਇਸ ਪੇਜ਼ ਦੇ 1,731 ਫਾਲੋਅਰ ਹਨ।

ਨਤੀਜਾ : ਸਾਡੀ ਪੜਤਾਲ ਵਿਚ ਪਾਇਆ ਗਿਆ ਕਿ ਇਹ ਖਬਰ ਗਲਤ ਹੈ। ਏ.ਟੀ.ਐਮ. (ATM) ਪਿੰਨ ਉਲਟਾ ਪਾਉਣ ਨਾਲ ਪੁਲਿਸ ਨਹੀਂ ਆਉਂਦੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts