ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਵਿੱਚ ਵਰਤੀ ਗਈ ਗ੍ਰਾਫਿਕ ਪਲੇਟ ਦੀ ਜਾਂਚ ਕੀਤੀ। ਜਾਂਚ ਕਰਨ ‘ਤੇ ਇਹ ਗ੍ਰਾਫਿਕ ਪਲੇਟ ਫਰਜ਼ੀ ਨਿਕਲਾ । ਕੇ ਨਿਊਜ਼ ਵੱਲੋਂ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਗਈ ਹੈ । ਗ੍ਰਾਫਿਕ ਪਲੇਟ ਨੂੰ ਕੁਝ ਲੋਕ ਕੰਪਿਊਟਰ ਰਾਹੀਂ ਐਡਿਟ ਕਰਕੇ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਸਿਆਸੀ ਪਾਰਾ ਵੀ ਚੜ ਚੁੱਕਿਆ ਹੈ। ਹਾਲ ਹੀ ਵਿੱਚ ਭਾਜਪਾ ਸਰਕਾਰ ਦੇ ਕੁਝ ਆਗੂਆਂ ਨੇ ਬੀਜੇਪੀ ਦਾ ਦਾਮਨ ਛੱਡ ਕੇ ਸਮਾਜਵਾਦੀ ਪਾਰਟੀ ਦਾ ਦਾਮਨ ਫੜ ਲਿਆ । ਇਸ ਨਾਲ ਜੋੜ ਕੇ ਨਿਊਜ਼ ਦਾ ਇੱਕ ਗ੍ਰਾਫਿਕ ਪਲੇਟ ਦਾ ਸਕ੍ਰੀਨਸ਼ਾਟ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗ੍ਰਾਫਿਕ ਪਲੇਟ ‘ਤੇ ਲਿਖਿਆ ਹੋਇਆ ਹੈ ਕਿ ਬ੍ਰੇਕਿੰਗ ਨਿਊਜ਼ ਅਮਿਤ ਸ਼ਾਹ ਨੇ ਕੀਤੀ ਮੁੱਖ ਮੰਤਰੀ ਬਦਲਣ ਦੀ ਗੱਲ, ਤਾਂ ਯੋਗੀ ਆਦਿਤਿਆਨਾਥ ਨੇ ਸਪਾ ਜਵਾਈਨ ਕਰਨ ਦੀ ਧਮਕੀ ਦੇ ਦਿੱਤੀ। ਲਖਨਊ ਡੈਮੇਜ ਕੰਟਰੋਲ ਕਰਨ ‘ਚ ਲੱਗੀ ਭਾਜਪਾ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਵਿੱਚ ਵਰਤੀ ਗਈ ਗ੍ਰਾਫਿਕ ਪਲੇਟ ਦੀ ਜਾਂਚ ਕੀਤੀ। ਜਾਂਚ ਕਰਨ ‘ਤੇ ਇਹ ਗ੍ਰਾਫਿਕ ਪਲੇਟ ਫਰਜ਼ੀ ਨਿਕਲੀ। ਕੇ ਨਿਊਜ਼ ਵੱਲੋਂ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਗਈ ਹੈ। ਗ੍ਰਾਫਿਕ ਪਲੇਟ ਨੂੰ ਕੁਝ ਲੋਕ ਕੰਪਿਊਟਰ ਰਾਹੀਂ ਐਡਿਟ ਕਰਕੇ ਵਾਇਰਲ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ “सोनू बौद्ध” ਨੇ ਵਾਇਰਲ ਸਕ੍ਰੀਨਸ਼ਾਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਬਿਗ ਬ੍ਰੇਕਿੰਗ ਦਿੱਲੀ ਅਮਿਤ ਸ਼ਾਹ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪਦ ਦੇ ਪ੍ਰਤਯਾਸ਼ੀ ਬਦਲਣ ਦੀ ਗੱਲ ਕੀਤੀ ਤਾਂ ਪਤਾ ਚਲਦੇ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੇ ਦਿਤੀ ‘ਸਪਾ’ ਜਵਾਈਨ ਕਰਨ ਦੀ ਧਮਕੀ ਅੰਦਰ ਦੀ ਗੱਲ । ਭਾਜਪਾ _ਸਾਫ਼
ਇੱਥੇ ਵਾਇਰਲ ਮੈਸੇਜ ਨੂੰ ਜਿਉਂ ਦਾ ਤਿਉਂ ਪੇਸ਼ ਕੀਤਾ ਗਿਆ ਹੈ। ਯੂਜ਼ਰਸ ਇਸ ਦਾਅਵੇ ਨੂੰ ਟਵਿਟਰ ‘ਤੇ ਵੀ ਸ਼ੇਅਰ ਕਰ ਰਹੇ ਹਨ। ਪੋਸਟ ਨਾਲ ਜੁੜੇ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ‘ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ , ਪਰ ਸਾਨੂੰ ਦਾਅਵੇ ਨਾਲ ਜੁੜੀ ਕੋਈ ਭਰੋਸੇਯੋਗ ਰਿਪੋਰਟ ਪ੍ਰਾਪਤ ਨਹੀਂ ਹੋਈ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੇ ਨਿਊਜ਼ ਦੀ ਵੈੱਬਸਾਈਟ ਅਤੇ ਯੂਟਿਊਬ ਚੈਨਲ ਨੂੰ ਖੰਗਾਲਣਾ ਸ਼ੁਰੂ ਕੀਤਾ । ਪਰ ਇੱਥੇ ਵੀ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ।
ਵੱਧ ਜਾਣਕਾਰੀ ਦੇ ਲਈ ਅਸੀਂ K News ਦੇ ਐਡੀਟਰ Durgendra Chauhan ਨਾਲ ਸੰਪਰਕ ਕੀਤਾ। ਅਸੀਂ ਵਟਸਐਪ ਰਾਹੀਂ ਵਾਇਰਲ ਦਾਅਵੇ ਨੂੰ ਉਨ੍ਹਾਂ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਗ੍ਰਾਫਿਕ ਪਲੇਟ ਫਰਜੀ ਹੈ। ਅਸੀਂ ਸਾਰੇ ਜ਼ਿੰਮੇਵਾਰ ਪੱਤਰਕਾਰ ਹਾਂ, ਅਸੀਂ ਕਦੇ ਵੀ ਇਸ ਤਰ੍ਹਾਂ ਦੀ ਗ਼ਲਤ ਖਬਰ ਨੂੰ ਨਹੀਂ ਚਲਾਵਾਂਗੇ। ਚੈਨਲ ਨੇ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਗਲਤ ਢੰਗ ਨਾਲ ਸਾਡੀ ਗ੍ਰਾਫਿਕ ਪਲੇਟ ਨੂੰ ਐਡਿਟ ਕਰ ਉਸ ਵਿੱਚ ਮਨਮਾਨਾ ਟੈਕਸਟ ਲਿਖਿਆ ਹੈ। ਅਸੀਂ ਅਪਣੇ ਸੋਸ਼ਲ ਮੀਡਿਆ ਹੈਂਡਲ ‘ਤੇ ਇਸ ਤਸਵੀਰ ਨੂੰ ਫਰਜ਼ੀ ਦੱਸਦੇ ਹੋਏ ਪੋਸਟ ਕਰ ਦਿੱਤਾ ਹੈ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਅਪਲੋਡ ਕੀਤੀ ਗਈ ਪੋਸਟ ਨੂੰ ਵੀ ਸਾਡੇ ਨਾਲ ਸ਼ੇਅਰ ਕੀਤਾ ।
Durgendra Chauhan ਨੇ ਸਾਡੇ ਨਾਲ ਅਸਲੀ ਗ੍ਰਾਫਿਕ ਪਲੇਟ ਨੂੰ ਵੀ ਸ਼ੇਅਰ ਕੀਤਾ । ਨਾਲ ਹੀ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਸਲ ਖਬਰ ਨੂੰ ਸਾਡੇ ਚੈਨਲ ਨੇ 11 ਜਨਵਰੀ ਨੂੰ 5 ਬਜਕਰ 16 ਮਿੰਟ ਤੇ ਚਲਾਇਆ ਸੀ। ਜਿਸ ਨੂੰ ਗਲਤ ਤਰੀਕੇ ਨਾਲ ਐਡਿਟ ਕੀਤਾ ਗਿਆ ਹੈ। ਅੰਤ ਵਿੱਚ ਅਸੀਂ K News ਦੇ ਫਰਜੀ ਗ੍ਰਾਫਿਕ ਸਕ੍ਰੀਨਸ਼ਾਟ ਦੀ ਤੁਲਨਾ ਅਸਲ ਗ੍ਰਾਫਿਕ ਨਾਲ ਕੀਤੀ। ਹੇਠਾਂ ਦੋਵਾਂ ਵਿਚਕਾਰ ਅੰਤਰ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਸੋਨੂੰ ਬੌਧ ਦੀ ਸੋਸ਼ਲ ਸਕੈਨਿੰਗ ਕੀਤੀ । ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਇੱਕ ਖਾਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਯੂਜ਼ਰ ਦਾ ਫੇਸਬੁੱਕ ਤੇ ਅਕਾਊਂਟ ਸਤੰਬਰ 2013 ਤੋਂ ਸਕ੍ਰਿਯ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਵਿੱਚ ਵਰਤੀ ਗਈ ਗ੍ਰਾਫਿਕ ਪਲੇਟ ਦੀ ਜਾਂਚ ਕੀਤੀ। ਜਾਂਚ ਕਰਨ ‘ਤੇ ਇਹ ਗ੍ਰਾਫਿਕ ਪਲੇਟ ਫਰਜ਼ੀ ਨਿਕਲਾ । ਕੇ ਨਿਊਜ਼ ਵੱਲੋਂ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਗਈ ਹੈ । ਗ੍ਰਾਫਿਕ ਪਲੇਟ ਨੂੰ ਕੁਝ ਲੋਕ ਕੰਪਿਊਟਰ ਰਾਹੀਂ ਐਡਿਟ ਕਰਕੇ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।