Fact Check: ਇਹ ਤਸਵੀਰ ਹਾਥਰਸ ਕਾਂਡ ਦੀ ਪੀੜਿਤਾ ਦੀ ਨਹੀਂ ਹੈ, ਕਿਸੇ ਹੋਰ ਕੁੜੀ ਦੀ ਤਸਵੀਰ ਗਲਤ ਦਾਅਵੇ ਨਾਲ ਵਾਇਰਲ

ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਦੀ ਪੀੜਿਤਾ ਦੀ ਤਸਵੀਰ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਗਲਤ ਹੈ। ਕਿਸੇ ਹੋਰ ਕੁੜੀ ਦੀ ਤਸਵੀਰ ਨੂੰ ਇਸ ਮਾਮਲੇ ਦੀ ਪੀੜਿਤ ਕੁੜੀ ਦੀ ਤਸਵੀਰ ਦੱਸਦੇ ਹੋਏ ਸੋਸ਼ਲ ਮੀਡੀਆ ‘ਤੇ ਉਸਨੂੰ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਹੋਈ ਵਾਰਦਾਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਕੁੜੀ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਥਰਸ ਵਾਰਦਾਤ ਦੀ ਪੀੜਿਤਾ ਦੀ ਤਸਵੀਰ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਹਾਥਰ੍ਸ ਵਾਰਦਾਤ ਦੀ ਪੀੜਿਤਾ ਦੇ ਨਾਂ ਤੋਂ ਵਾਇਰਲ ਤਸਵੀਰ ਕਿਸੇ ਦੂਜੀ ਕੁੜੀ ਦੀ ਹੈ, ਜਿਸਨੂੰ ਗਲਤ ਦਾਅਵੇ ਨਾਲ ਇਸ ਘਟਨਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “ਟੁੱਟੇ ਦਿਲ ਵਾਲਾ” ਨੇ ਇੱਕ ਕੁੜੀ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਯੂਪੀ ਦਾ ਰਾਮ ਰਾਜ 🤔ਹਾਥਰਸ ਵਿਚ ਇਸ ਬੇਟੀ ਦਾ ਬਲਾਤਕਾਰ ਕਰਨ ਤੋਂ ਬਾਅਦ ਜੀਭ ਕੱਟ ਦਿੱਤੀ ਤੇ ਗੁਪਤਅੰਗ ਨੂੰ ਸਾੜ ਦਿੱਤਾ 🤔ਜਿੰਦਗੀ ਦੀ ਜੰਗ ਹਾਰਨ ਵਾਲੀ ਇਹ ਦਲਿਤ ਧੀ ਹੈ ਜੇ ਬ੍ਰਾਹਮਣ ਦੀ ਹੁੰਦੀ ਗੋਦੀ ਮੀਡੀਆ ਬਹੁਤ ਭੌਕਣਾ ਸੀ ਹੁਣ ਸ਼ਾਂਤ ਹੈ ਪਰ ਆਪਾਂ ਇਸ ਨੂੰ ਸ਼ੇਅਰ ਕਰਕੇ ਦੁਨੀਆਂ ਤਕ ਪਹੁੰਚਾਈਏ ਵੀ ਯੂਪੀ ਦੇ ਗੁੰਡੇ ਰਾਜ ਦੀ ਲੋਕਾਂ ਨੂੰ ਅਸਲੀਅਤ ਪਤਾ ਲੱਗੇ 🙏🙏”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਯੋਨ ਅਪਰਾਧ ਦੀ ਰਿਪੋਰਟਿੰਗ ਨੂੰ ਲੈ ਕੇ ਤੇਯ ਕੀਤੇ ਗਏ ਦਿਸ਼ਾਨਿਰਦੇਸ਼ਾਂ ਦਾ ਧਿਆਨ ਰੱਖਦੇ ਹੋਏ ਵਿਸ਼ਵਾਸ ਨਿਊਜ਼ ਨੇ ਪੀੜਿਤਾ ਕੁੜੀ ਦੇ ਨਾਂ ਅਤੇ ਉਸਦੀ ਪਛਾਣ ਨੂੰ ਸਾਰਵਜਨਿਕ ਨਹੀਂ ਕੀਤਾ ਹੈ। ਇਸਦੇ ਨਾਲ ਹੀ ਅਸੀਂ ਪੀੜਿਤਾ ਦੀ ਪੁਸ਼ਟੀ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਿਆ ਹੈ। ਪਛਾਣ ਦੀ ਪੁਸ਼ਟੀ ਲਈ ਅਸੀਂ ਕੁੜੀ ਦੇ ਪਰਿਵਾਰ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਉਨ੍ਹਾਂ ਦੇ ਕਈ ਪਰਿਜਣਾ ਨਾਲ ਸੰਪਰਕ ਕੀਤਾ ਹੈ।

ਪੀੜਿਤਾ ਦੀ ਤਸਵੀਰ ਅਤੇ ਵਾਇਰਲ ਹੋ ਰਹੀ ਕੁੜੀ ਦੀ ਤਸਵੀਰ ਦੇ ਤੁਲਨਾਤਮਕ ਅਵਲੋਕਨ ਵਿਚਕਾਰ ਦੇ ਫਰਕ ਨੂੰ ਸਾਫ ਵੇਖਿਆ ਜਾ ਸਕਦਾ ਹੈ। ਦੋਵੇਂ ਤਸਵੀਰ 2 ਵੱਖ-ਵੱਖ ਕੁੜੀਆਂ ਦੀ ਹਨ ਅਤੇ ਜਿਹੜੀ ਕੁੜੀ ਦੀ ਤਸਵੀਰ ਨੂੰ ਹਾਥਰਸ ਵਾਰਦਾਤ ਦੀ ਪੀੜਿਤਾ ਦੀ ਤਸਵੀਰ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਕਿਸੇ ਹੋਰ ਕੁੜੀ ਦੀ ਤਸਵੀਰ ਹੈ।

ਵਿਸ਼ਵਾਸ ਨਿਊਜ਼ ਹਾਥਰਸ ਕਾਂਡ ਦੀ ਪੀੜਿਤਾ ਦੇ ਨਾਂ ‘ਤੇ ਵਾਇਰਲ ਹੋ ਰਹੀ ਤਸਵੀਰ ਦੀ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰਦਾ ਹੈ, ਪਰ ਇਹ ਹਾਥਰਸ ਕਾਂਡ ਦੀ ਪੀੜਿਤਾ ਦੀ ਤਸਵੀਰ ਨਹੀਂ ਹੈ, ਇਸ ਦਾਅਵੇ ਦੀ ਪੁਸ਼ਟੀ ਕਰਦਾ ਹੈ।

ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਹਾਥਰਸ ਪ੍ਰਭਾਰੀ ਰਿਪੋਰਟਰ ਅਤੇ ਇਸ ਘਟਨਾ ਨੂੰ ਕਵਰ ਕਰਨ ਵਾਲੇ ਹਿਮਾਂਸ਼ੂ ਗੁਪਤਾ ਨੇ ਦੱਸਿਆ, ‘ਵਾਇਰਲ ਹੋ ਰਹੀ ਤਸਵੀਰ ਹਾਥਰਸ ਮਾਮਲੇ ਦੀ ਪੀੜਿਤਾ ਦੀ ਨਹੀਂ ਹੈ।’ ਗੁਪਤਾ ਨੇ ਪੀੜਿਤਾ ਦੇ ਕਈ ਪਰਿਜਣਾ ਨਾਲ ਇਸਦੀ ਤਸਦੀਕ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਕਿਸੇ ਹੋਰ ਕੁੜੀ ਦੀ ਹੈ।

ਗੌਰ ਕਰਨ ਵਾਲੀ ਗੱਲ ਹੈ ਕਿ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸਨੂੰ ਹਾਥਰਸ ਦੀ ਪੀੜਿਤਾ ਦਾ ਦੱਸਿਆ ਜਾ ਰਿਹਾ ਹੈ। ਗੁਪਤਾ ਨੇ ਕਿਹਾ ਕਿ ਇਹ ਵੀਡੀਓ ਜ਼ਿਲ੍ਹਾ ਹਸਪਤਾਲ ਹਾਥਰਸ ਵਿਚ 14 ਸਿਤੰਬਰ ਨੂੰ ਰਿਕੋਰਡ ਕੀਤਾ ਗਿਆ ਸੀ, ਜਿਸਦੇ ਵਿਚ ਪੀੜਿਤਾ ਕੁੜੀ ਨੂੰ ਆਰੋਪੀਆਂ ਦੇ ਨਾਂ ਲੈਂਦੇ ਸੁਣਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ, ‘ਕੁੜੀ ਦਲਿਤ ਸਮੁਦਾਏ ਦੀ ਸੀ ਅਤੇ ਇਸੇ ਵਜ੍ਹਾ ਕਰਕੇ ਆਰੋਪੀਆਂ ਖਿਲਾਫ SC-ST ਐਕਟ ਵਿਚ ਮੁਕਦਮਾ ਦਰਜ ਕੀਤਾ ਗਿਆ ਹੈ।’

ਵਾਇਰਲ ਪੋਸਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੀੜਿਤਾ ਕੁੜੀ ਨਾਲ ਹੋਏ ਬਲਾਤਕਾਰ ਦੇ ਬਾਅਦ ਉਸਦੀ ਜੀਭ ਕੱਟੀ ਗਈ। ਹਾਲਾਂਕਿ, ਹਾਥਰਸ ਪੁਲਿਸ ਦੀ ਤਰਫੋਂ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਗਿਆ ਹੈ।

‘ਦੈਨਿਕ ਜਾਗਰਣ’ ਵਿਚ 30 ਸਿਤੰਬਰ 2020 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, ‘ਹਾਥਰਸ ਦੇ ਥਾਣਾ ਖੇਤਰ ਚੰਦਪਾ ਦੇ ਪਿੰਡ ਬੁਲਗੜੀ ਪ੍ਰਕਰਣ ਦੀ ਜਾਂਚ ਲਈ ਮੁੱਖਮੰਤਰੀ ਯੋਗੀ ਅਦਿੱਤਯਨਾਥ ਨੇ ਤਿੰਨ ਸਦਸ SIT ਕਮੇਟੀ ਦਾ ਗਠਨ ਕੀਤਾ ਹੈ। ਜਿਹੜੀ ਇਸ ਮਾਮਲੇ ਦੀ ਜਾਂਚ ਕਰ 7 ਦਿਨਾਂ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ।’

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਟੁੱਟੇ ਦਿਲ ਵਾਲਾ ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਦੀ ਪੀੜਿਤਾ ਦੀ ਤਸਵੀਰ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਗਲਤ ਹੈ। ਕਿਸੇ ਹੋਰ ਕੁੜੀ ਦੀ ਤਸਵੀਰ ਨੂੰ ਇਸ ਮਾਮਲੇ ਦੀ ਪੀੜਿਤ ਕੁੜੀ ਦੀ ਤਸਵੀਰ ਦੱਸਦੇ ਹੋਏ ਸੋਸ਼ਲ ਮੀਡੀਆ ‘ਤੇ ਉਸਨੂੰ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts