Fact Check: ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਦੀ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਬਾਕੀ ਤਸਵੀਰਾਂ ਪੁਰਾਣੀਆਂ ਹਨ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਇਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਫੋਟੋ ਕੋਲਾਜ ਦੇਖਿਆ ਜਾ ਸਕਦਾ ਹੈ। ਇਸ ਕੋਲਾਜ ਵਿਚ ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਸੰਨੀ ਦਿਓਲ ਅਤੇ ਗੌਤਮ ਗੰਭੀਰ ਨੂੰ ਦੇਖਿਆ ਜਾ ਸਕਦਾ ਹੈ। ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ ਵਿਚੋਂ ਕੁਝ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਕੁਝ ਤਸਵੀਰਾਂ ਪੁਰਾਣੀਆਂ ਹਨ।

ਕੀ ਹੈ ਵਾਇਰਲ ਪੋਸਟ ਵਿਚ?

ਵਾਇਰਲ ਹੋ ਰਹੇ ਫੋਟੋ ਕੋਲਾਜ ਵਿਚ ਵਿਰਾਟ ਕੋਹਲੀ ਨਰਿੰਦਰ ਮੋਦੀ ਨਾਲ ਹੱਥ ਮਿਲਾ ਰਹੇ ਹਨ ਅਤੇ ਉਨ੍ਹਾਂ ਦੇ ਗਲੇ ਵਿਚ ਬੀਜੇਪੀ ਲਿਖਿਆ ਹੋਇਆ ਇਕ ਦੁਪੱਟਾ ਪਿਆ ਹੈ ਅਤੇ ਉਨ੍ਹਾਂ ਦੇ ਸਿਰ ‘ਤੇ ਬੀਜੇਪੀ ਲਿਖੀ ਹੋਈ ਟੋਪੀ ਹੈ। ਇਸ ਫੋਟੋ ਕੋਲਾਜ ਵਿਚ ਸਚਿਨ ਤੇਂਦੁਲਕਰ ਵੀ ਹੈ, ਜਿਨ੍ਹਾਂ ਦੇ ਪਿੱਛੇ ਇਕ ਓਰੇਂਜ਼ ਕਲਰ ਦੇ ਵਾਲਪੇਪਰ ‘ਤੇ ਬੀਜੇਪੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਬਣਿਆ ਹੈ। ਇਸ ਕੋਲਾਜ ਵਿਚ ਇਸਤੇਮਾਲ ਕੀਤੀ ਜਾ ਰਹੀ ਤੀਸਰੀ ਤਸਵੀਰ ਵਿਚ ਸੰਨੀ ਦਿਓਲ ਨੂੰ ਦੇਖਿਆ ਜਾ ਸਕਦਾ ਹੈ ਅਤੇ ਉਸ ਦੇ ਗਲੇ ਵਿਚ ਬੀਜੇਪੀ ਦਾ ਸਕਾਰਫ਼ ਹੈ। ਚੌਥੀ ਤਸਵੀਰ ਵਿਚ ਕ੍ਰਿਕਟਰ ਗੌਤਮ ਗੰਭੀਰ ਹਨ, ਜਿਨ੍ਹਾਂ ਦੇ ਪਿੱਛੇ ਵੀ ਭਾਰਤੀ ਜਨਤਾ ਪਾਰਟੀ ਦਾ ਚੋਣ ਚਿੰਨ੍ਹ ਬਣਿਆ ਹੋਇਆ ਹੈ।
ਤਸਵੀਰ ਦੇ ਨਾਲ ਲਿਖੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ- ‘ਪੱਪੂ ਵਾਲੇ ਦੂਰ ਰਹਿਣ ਕੇਵਲ ਬੀਜੇਪੀ ਵਾਲੇ ਬੀਜੇਪੀ ਲਿਖ ਕੇ ਸਮਰਥਨ ਕਰਨ’।
ਇਸ ਫੋਟੋ ਨੂੰ ਹੁਣ ਤੱਕ 11 ਹਜ਼ਾਰ ਇੰਟਰੈਕਸ਼ਨ ਮਿਲੇ ਹਨ ਅਤੇ 42000 ਵਾਰ ਸ਼ੇਅਰ ਕੀਤਾ ਗਿਆ ਹੈ।

Fact Check

ਅਸੀਂ ਆਪਣੀ ਪੜਤਾਲ ਕਰਨ ਦੇ ਲਈ ਸਭ ਤੋਂ ਪਹਿਲਾਂ ਇਨ੍ਹਾਂ ਚਾਰ ਫੋਟੋ ਦੇ ਅਲੱਗ-ਅਲੱਗ ਸਕਰੀਨਸ਼ਾਟ ਲਏ ਅਤੇ ਉਨ੍ਹਾਂ ਨੂੰ ਗੂਗਲ ਰੀਵਰਸ ਇਮੇਜ ਸਰਚ ਕੀਤਾ।

ਵਿਰਾਟ ਕੋਹਲੀ


ਇਸ ਕੋਲਾਜ ਵਿਚ ਸਭ ਤੋਂ ਪਹਿਲੇ ਵਿਰਾਟ ਕੋਹਲੀ ਦੀ ਤਸਵੀਰ ਦੇਖੀ ਜਾ ਸਕਦੀ ਹੈ, ਜਿਸ ਵਿਚ ਉਨ੍ਹਾਂ ਨੇ ਗਲੇ ਵਿਚ ਬੀਜੇਪੀ ਲਿਖਿਆ ਦੁਪੱਟਾ ਪਾਇਆ ਹੈ ਅਤੇ ਸਿਰ ‘ਤੇ ਬੀਜੇਪੀ ਲਿਖੀ ਹੋਈ ਇਕ ਟੋਪੀ ਪਹਿਨੀ ਹੈ। ਇਸ ਤਸਵੀਰ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੱਥ ਮਿਲਾ ਰਹੇ ਹਨ। ਅਸੀਂ ਇਸ ਤਸਵੀਰ ਦਾ ਰੀਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ANI ਦਾ ਇਕ ਟਵੀਟ ਮਿਲਿਆ, ਜਿਸ ਵਿਚ ਇਸ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ। ਅਸਲ ਵਿਚ ਇਹ ਤਸਵੀਰ ਉਦੋਂ ਦੀ ਹੈ ਜਦ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਆਪਣੇ ਰਿਸੈਪਸ਼ਨ ਦਾ ਕਾਰਡ ਦੇਣ ਦੇ ਲਈ ਪ੍ਰਧਾਨ ਮੰਤਰੀ ਨੂੰ ਸੱਦਣ ਖੁਦ ਗਏ ਸਨ।

ਸਚਿਨ ਤੇਂਦੁਲਕਰ

ਇਸ ਫੋਟੋ ਕੋਲਾਜ ਵਿਚ ਦੂਸਰੀ ਤਸਵੀਰ ਸਚਿਨ ਤੇਂਦੁਲਕਰ ਦੀ ਹੈ। ਇਸ ਤਸਵੀਰ ਨੂੰ ਰੀਵਰਸ ਇਮੇਜ ਸਰਚ ਕਰਨ ‘ਤੇ ਅਸੀਂ ਪਾਇਆ ਕਿ ਇਹ ਤਸਵੀਰ ਅਸਲ ਵਿਚ ਉਦੋਂ ਦੀ ਹੈ ਜਦੋਂ ਸਚਿਨ ਤੇਂਦੁਲਕਰ ਆਪਣੇ 42ਵੇਂ ਜਨਮ ਦਿਨ ‘ਤੇ ਸਿੱਧੀਵਿਨਾਇਕ ਮੰਦਿਰ ਗਏ ਸਨ। ਇਸ ਤਸਵੀਰ ਨੂੰ ਫੋਟੋਸ਼ਾਪ ਕਰਕੇ ਪਿੱਛੇ ਕਮਲ ਦੇ ਫੁੱਲ ਲਗਾਏ ਗਏ ਹਨ।


ਸਨੀ ਦਿਓਲ

ਇਸ ਕੜੀ ਵਿਚ ਤੀਸਰੀ ਤਸਵੀਰ ਸੰਨੀ ਦਿਓਲ ਦੀ ਹੈ। ਇਸ ਤਸਵੀਰ ਵਿਚ ਸੰਨੀ ਦਿਓਲ ਦੇ ਗਲੇ ਵਿਚ ਇਕ ਬੀਜੇਪੀ ਦਾ ਦੁਪੱਟਾ ਪਿਆ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ 2014 ਦੀ ਹੈ ਜਦ ਸੰਨੀ ਦਿਓਲ ਨੇ ਬੀਜੇਪੀ ਦੇ ਉਮੀਦਵਾਰ ਸੱਤਿਆਪਾਲ ਸਿੰਘ ਦੇ ਲਈ ਬਾਗਪਤ ਹਲਕੇ ਵਿਚ ਕੰਪੇਨਿੰਗ ਕੀਤੀ ਸੀ।

ਸਾਨੂੰ ਸੰਨੀ ਦਿਓਲ ਦਾ ਇਕ ਟਵੀਟ ਮਿਲਿਆ, ਜਿਸ ਵਿਚ ਉਨ੍ਹਾਂ ਨੇ ਸਾਫ਼ ਲਿਖਿਆ ਹੈ ਕਿ ਉਹ ਕੋਈ ਵੀ ਇਲੈਕਸ਼ਨ ਨਹੀਂ ਲੜ ਰਹੇ ਹਨ ਅਤੇ ਉਹ ਆਪਣੇ ਬੇਟੇ ਕਰਣ ਦਿਓਲ ਦੀ ਲਾਂਚ ਫਿਲਮ “ਪਲ ਪਲ ਦਿਲ ਕੇ ਪਾਸ” ਦੀ ਤਿਆਰੀ ਚ ਜੁਟੇ ਹੋਏ ਹਨ।

ਗੌਤਮ ਗੰਭੀਰ

ਇਸ ਕੋਲਾਜ ਵਿਚ ਚੌਥੀ ਤਸਵੀਰ ਗੌਤਮ ਗੰਭੀਰ ਦੀ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਅਸਲ ਵਿਚ 2014 ਲੋਕ ਸਭਾ ਚੋਣਾਂ ਦੀ ਹੈ, ਜਦ ਗੌਤਮ ਗੰਭੀਰ ਨੇ ਅਰੁਣ ਜੇਤਲੀ ਦੇ ਲਈ ਅੰਮ੍ਰਿਤਸਰ ਵਿਚ ਕੰਪੇਨਿੰਗ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਗੌਤਮ ਗੰਭੀਰ ਨੇ 22 ਮਾਰਚ, 2019 ਨੂੰ ਬੀਜੇਪੀ ਜੁਆਇੰਨ ਕਰ ਲਈ ਹੈ।


ਇਸ ਤਸਵੀਰ ਨੂੰ Swami Sanjeev ਨਾਮ ਦੇ ਫੇਸਬੁਕ ਯੂਜ਼ਰ ਨੇ। Support Yogi ਨਾਮ ਦੇ ਫੇਸਬੁਕ ਪੇਜ਼ ‘ਤੇ ਸ਼ੇਅਰ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਪੇਜ਼ ਦੇ 889,908 ਮੈਂਬਰ ਹਨ।

ਨਤੀਜਾ-ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ ਵਿਚੋਂ ਕੁਝ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਕੁਝ ਤਸਵੀਰਾਂ ਪੁਰਾਣੀਆਂ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts