Fact Check: ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਦਾ ਇਹ ਵੀਡੀਓ ਦਿੱਲੀ ਦਾ ਹੈ ਪੱਛਮੀ ਬੰਗਾਲ ਦਾ ਨਹੀਂ
ਸਾਡੀ ਜਾਂਚ ਵਿੱਚ ਇਹ ਸਾਫ ਹੋ ਗਿਆ ਕਿ ਵੀਡੀਓ ਪੱਛਮੀ ਬੰਗਾਲ ਦਾ ਨਹੀਂ ਹੈ, ਸੰਗੋ ਦਿੱਲੀ ਦੇ ਉਤੱਮ ਨਗਰ ਦਾ ਹੈ ।ਰਿੰਕੂ ਗੁਪਤਾ ਅਤੇ ਉਸਦੇ ਸਾਥਿਆਂ ਉਤੇ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਦਾ ਆਰੋਪ ਹੈ ।
- By: Amanpreet Kaur
- Published: Apr 20, 2021 at 06:50 PM
- Updated: Apr 20, 2021 at 06:53 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ ) ਸੋਸ਼ਲ ਮੀਡਿਆ ਵਿੱਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੋ ਆਦਮੀ ਇਕ ਪੁਲਿਸ ਮੁਲਾਜ਼ਮ ਨੂੰ ਅਪਸ਼ਬਦ ਕਹਿੰਦੇ ਹੋਏ ਉਸਦੀ ਕੁਟਾਈ ਕਰ ਰਹੇ ਹਨ, ਜਦ ਕਿ ਨਾਲ ਖੜੀਆਂ ਪੁਲਿਸ ਮੁਲਾਜ਼ਮ ਕੁਟਾਈ ਕਰ ਰਹੇ ਆਦਮੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਨੇਤਾ ਰਿੰਕੂ ਵਰਮਾ ਨੇ ਇਸ ਪੁਲਿਸ ਵਾਲੇ ਦੀ ਕੁਟਾਈ ਕੀਤੀ ਇਹ ਮਾਮਲਾ ਬੰਗਾਲ ਦਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗ਼ਲਤ ਸਾਬਿਤ ਹੋਇਆ ।
ਅਸਲ ਵਿੱਚ ਵਾਇਰਲ ਵੀਡੀਓ 1 ਅਪ੍ਰੈਲ ਦਾ ਹੈ ਅਤੇ ਇਹ ਮਾਮਲਾ ਦਿੱਲੀ ਦੇ ਉਤੱਮ ਨਗਰ ਦਾ ਹੈ, ਜਿਥੇ ਸੁਸ਼ੀਲ ਨਾਮ ਦੇ ਪੁਲਿਸ ਮੁਲਾਜ਼ਮ ਨਾਲ ਇਕ ਜਿਮ ਦੇ ਮਾਲਿਕ ਅਤੇ ਉਸਦੇ ਰਿਸ਼ਤੇਦਾਰਾਂ ਤੇ ਕੁੱਟਮਾਰ ਦਾ ਆਰੋਪ ਲੱਗਿਆ ਸੀ ।
ਕਿ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ Injamamul Laskar ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਬਾਂਗਲਾ ਭਾਸ਼ਾ ਵਿੱਚ ਕੈਪਸ਼ਨ ਲਿਖਿਆ, ਜਿਸਦਾ ਪੰਜਾਬੀ ਅਨੁਵਾਦ ਹੈ: ਬੀਜੇਪੀ ਨੇਤਾ ਰਿੰਕੂ ਵਰਮਾ ਨੇ ਆਨ ਡਿਊਟੀ ਪੁਲਿਸ ਮੁਲਾਜ਼ਮ ਦੀ ਕੁਟਾਈ ਕੀਤੀ ਅਤੇ ਇਨ੍ਹਾਂ ਦੇ ਨੇਤਾ ਕਹਿੰਦੇ ਹਨ ਕਿ ਇਹ ਬਾਂਗਲਾ ਨੂੰ ਸੋਨਾਰ ਬਾਂਗਲਾ ਬਣਾਉਣਗੇ।
ਪੋਸਟ ਦਾ ਅਰਕਾਈਵਡ ਲਿੰਕ ਇੱਥੇ ਦੇਖੋ ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਦਾਵਿਆਂ ਦੀ ਜਾਂਚ ਕਰਨ ਲਈ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਸਾਨੂੰ ਵੀਡੀਓ ਵਿੱਚ 26 ਸੈਕੰਡ ਦੇ ਬਾਅਦ ਪੁਲਿਸ ਵਾਲੇ ਦੇ ਕੰਧੇ ਉਤੇ ਅੰਗਰੇਜ਼ੀ ਵਿੱਚ ਡੀ ਪੀ ਲਿਖਿਆ ਹੋਇਆ ਨਜ਼ਰ ਆਇਆ । ਡੀ ਪੀ ਦਾ ਮਤਲਬ ਹੁੰਦਾ ਹੈ- ਦਿੱਲੀ ਪੁਲਿਸ , ਹਰ ਰਾਜ ਦੇ ਪੁਲਿਸ ਮੁਲਾਜ਼ਮ ਦੀ ਵਰਦੀ ਉਤੇ ਉਸ ਰਾਜ ਦੇ ਇਨੀਸ਼ਿਅਲ ਲਿਖੇ ਹੁੰਦੇ ਹਨ । ਵੀਡੀਓ ਵਿੱਚ ਇਹ ਸਮਝ ਆ ਗਿਆ ਹੈ ਕਿ ਇਹ ਪੁਲਿਸ ਮੁਲਾਜ਼ਮ ਦਿੱਲੀ ਪੁਲਿਸ ਵਿੱਚ ਹੈ ।
ਇਸਦੇ ਬਾਅਦ ਅਸੀਂ ਕੀਵਰ੍ਡ੍ਸ ਤੋਂ ਇੰਟਰਨੈਟ ਤੇ ਸਰਚ ਕੀਤਾ ਸਾਨੂੰ ਹਿੰਦੁਸਤਾਨ ਟਾਇਮਸ ਦੀ ਇਕ ਰਿਪੋਰਟ ਵਿੱਚ ਵਾਇਰਲ ਵੀਡੀਓ ਮਿਲ ਗਿਆ । 15 ਅਪ੍ਰੈਲ ਨੂੰ ਅਪਲੋਡ ਕੀਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਲਿਖਿਆ ਹੋਇਆ ਸੀ:Watch: Delhi police personnel allegedly assaulted by man, video goes ਵਾਇਰਲ
ਸਾਨੂੰ ਕੁਝ ਮੀਡਿਆ ਰਿਪੋਰਟ ਵੀ ਮਿਲਿਆ ਜਿਸਦੇ ਮੁਤਾਬਿਕ ਇਹ ਘਟਨਾ 1 ਅਪ੍ਰੈਲ ਦੀ ਦਿੱਲੀ ਦੀ ਹੈ। ਰਿਪੋਰਟ ਦੇ ਅਨੁਸਾਰ ਵੀਡੀਓ ਵਿੱਚ ਦਿੱਖ ਰਿਹਾ ਪੁਲਿਸ ਮੁਲਾਜ਼ਮ ਦਾ ਨਾਮ ਸੁਸ਼ੀਲ ਹੈ ਅਤੇ ਉਹ ਬਾਬਾ ਹਰਿਦਾਸ ਨਗਰ ਠਾਣੇ ਵਿੱਚ ਪੋਸਟੇਡ ਹੈ । ਉਹ ਪ੍ਰੋਪਰਟੀ ਡੀਲਰ ਸੰਜੇ ਗੁਪਤਾ ਦਾ ਪਰਸਨਲ ਸਿਕਯੂਰਿਟੀ ਅਫਸਰ ਸੀ। ਗੁਪਤਾ ਨੇ 2016 ਤੇ 2018 ਵਿੱਚ ਫਿਰੌਤੀ ਮੰਗਣ ਦੇ ਦੋ ਕੇਸ ਦਰਜ ਕਰਾਏ ਸੀ, ਜਿਸਦੇ ਬਾਅਦ ਦਿੱਲੀ ਪੁਲਿਸ ਨੇ ਉਸਨੂੰ ਪਰਸਨਲ ਸਿਕਯੂਰਿਟੀ ਦਿਤੀ ਸੀ ।
ਮੀਡਿਆ ਰਿਪੋਰਟ ਦੇ ਅਨੁਸਾਰ ਸੁਸ਼ੀਲ ਦਾ 1 ਅਪ੍ਰੈਲ ਨੂੰ ਗੁਪਤਾ ਦੇ ਰਿਸ਼ਤੇਦਾਰ ਨਾਲ ਝਗੜਾ ਹੋ ਗਿਆ ਸੀ, ਜਿਸਦੇ ਬਾਅਦ ਗੁਪਤਾ ਦੇ ਛੋਟੇ ਭਰਾ ਰਿੰਕੂ ਅਤੇ ਉਸਦੇ ਸਾਥੀ ਕਾਕੂ ਨੇ ਸ਼ੁਸ਼ੀਲ ਨਾਲ ਕੁੱਟਮਾਰ ਕਰ ਵੀਡੀਓ ਬਣਾਇਆ । ਰਿੰਕੂ ਜਿਮ ਮਾਲਿਕ ਹੈ ਅਤੇ ਕਿਸੇ ਵੀ ਰਿਪੋਰਟ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਰਿੰਕੂ ਬੀਜੇਪੀ ਨੇਤਾ ਹੈ ।
ਵੱਧ ਜਾਣਕਾਰੀ ਲਈ ਅਸੀਂ ਡੀਸੀਪੀ ( ਦਵਾਰਕਾ ) ਸੰਤੋਸ਼ ਕੁਮਾਰ ਮੀਣਾ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਦਿਲੀ ਦੇ ਉਤੱਮ ਨਗਰ ਦਾ ਹੈ ਬੰਗਾਲ ਦਾ ਨਹੀਂ । ਸ਼ੁਰੂਆਤ ਜਾਂਚ ਵਿੱਚ ਪਾਇਆ ਗਿਆ ਕਿ ਕੁਝ ਲੋਕਾਂ ਨੇ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ ਹੈ । ਮਾਮਲੇ ਦੀ ਜਾਂਚ ਚੱਲ ਰਹੀ ਹੈ । ਰਿੰਕੂ ਗੁਪਤਾ, ਅਸ਼ਵਨੀ ਅਤੇ ਕਾਕੂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ ।
ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Injamamul Laskar ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਸਰਿਸ਼ਾ,ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ।
ਨਤੀਜਾ: ਸਾਡੀ ਜਾਂਚ ਵਿੱਚ ਇਹ ਸਾਫ ਹੋ ਗਿਆ ਕਿ ਵੀਡੀਓ ਪੱਛਮੀ ਬੰਗਾਲ ਦਾ ਨਹੀਂ ਹੈ, ਸੰਗੋ ਦਿੱਲੀ ਦੇ ਉਤੱਮ ਨਗਰ ਦਾ ਹੈ ।ਰਿੰਕੂ ਗੁਪਤਾ ਅਤੇ ਉਸਦੇ ਸਾਥਿਆਂ ਉਤੇ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਦਾ ਆਰੋਪ ਹੈ ।
- Claim Review : ਬੀਜੇਪੀ ਨੇਤਾ ਰਿੰਕੂ ਵਰਮਾ ਨੇ ਆਨ ਡਿਊਟੀ ਪੁਲਿਸ ਮੁਲਾਜਮ ਦੀ ਕੁਟਾਈ ਕੀਤੀ ਅਤੇ ਇਨ੍ਹਾਂ ਦੇ ਨੇਤਾ ਕਹਿੰਦੇ ਹਨ ਕਿ ਇਹ ਬਾਂਗਲਾ ਨੂੰ ਸੋਨਾਰ ਬਾਂਗਲਾ ਬਣਾਉਣਗੇ।
- Claimed By : FB user:Injamamul Laskar
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...