Fact Check: ਮੇਰਠ ਨਹੀਂ,ਬਲਕਿ ਰਾਮਪੁਰ ਵਿੱਚ ਤਾਇਨਾਤ ਸਿਪਾਹੀਆਂ ਦਾ ਹੈ ਇਹ ਵਾਇਰਲ ਵੀਡੀਓ , ਬਿਜਨੌਰ ਜੇਲ ਅਧਿਸ਼ਕ ਨੂੰ ਸੌਂਪੀ ਜਾਂਚ

ਵਾਇਰਲ ਵੀਡੀਓ ਮੇਰਠ ਦਾ ਨਹੀਂ ਹੈ। ਰਾਮਪੁਰ ਜੇਲ੍ਹ ਵਿੱਚ 26 ਜਨਵਰੀ ਨੂੰ ਪ੍ਰੋਗਰਾਮ ਹੋਏ ਸਨ। ਇਸ ਦੇ ਮਗਰੋਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਪੁਲਿਸ ਕਰਮੀਆਂ ਨੇ ਨਾਅਰੇ ਲਗਾਏ ਸੀ। ਇਸ ਦਾ ਮੇਰਠ ਨਾਲ ਕੋਈ ਸੰਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਯੂਪੀ ਚੋਣਾਂ 2022 ਤੋਂ ਪਹਿਲਾਂ ਸੋਸ਼ਲ ਮੀਡੀਆ ਤੇ 18 ਸੈਕਿੰਡ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਸਿਪਾਹੀ ਜਯੰਤ ਚੌਧਰੀ ਦਾ ਨਾਅਰਾ ਲਗਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਰਠ ‘ਚ ਪੁਲਿਸ ਕਰਮਚਾਰੀਆਂ ਨੇ ‘ਜਯੰਤ ਚੌਧਰੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਹਨ। ਇਸ ਤੋਂ ਬਾਅਦ ਐਸਐਸਪੀ ਨੇ ਦੋ ਸਿਪਾਹੀਆਂ ਨੂੰ ਨਿਲੰਬਿਤ ਕਰ ਦਿੱਤਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ‘ਚ ਪਾਇਆ ਕਿ ਵਾਇਰਲ ਵੀਡੀਓ ਮੇਰਠ ਨਹੀਂ, ਸਗੋਂ ਰਾਮਪੁਰ ਦਾ ਹੈ। ਇਸ ਮਾਮਲੇ ਵਿੱਚ ਇਨ੍ਹਾਂ ਸਿਪਾਹੀਆਂ ਨੂੰ ਨੋਟਿਸ ਜਾਰੀ ਕਰਕੇ ਵਿਭਾਗੀ ਜਾਂਚ ਬੈਠਾ ਦਿੱਤੀ ਗਈ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Syed Asif Raza Jafri ਨੇ 28 ਜਨਵਰੀ 2022 ਨੂੰ ਵੀਡੀਓ ਪੋਸਟ ਕਰਦੇ ਹੋਏ ਲਿਖਿਆ, मेरठ में पुलिस कर्मियों ने लगाए “जयंत चौधरी ज़िंदाबाद” के नारे ।
कप्तान ने दो सिपाहियों को निलंबित किया ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਮੇਰਠ ਪੁਲਿਸ ਦੇ ਟਵਿੱਟਰ ਅਕਾਉਂਟ ਨੂੰ ਖੰਗਾਲਿਆ । ਇਸ ਵਿੱਚ ਮੇਰਠ ਪੁਲਿਸ ਵੱਲੋਂ 28 ਜਨਵਰੀ ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਦੇ ਮੁਤਾਬਿਕ, ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਮੇਰਠ ਜਨਪਦ ਦਾ ਨਹੀਂ ਹੈ। ਗੁੰਮਰਾਹਕੁੰਨ ਸੂਚਨਾ ਫੈਲਾ ਕੇ ਮਾਹੌਲ ਖਰਾਬ ਕਰਨ ਦਾ ਪ੍ਰਯਾਸ ਨਾ ਕਰੋ। ਅਫਵਾਹ ਫੈਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਸ ਬਾਰੇ ਮੇਰਠ ‘ਚ ਤਾਇਨਾਤ ਡੀਐੱਸਪੀ ਅਰਵਿੰਦ ਚੌਰਸੀਆ ਦਾ ਕਹਿਣਾ ਹੈ, ”ਇਹ ਵੀਡੀਓ ਮੇਰਠ ਦਾ ਨਹੀਂ ਹੈ। ਰਾਮਪੁਰ ਦਾ ਹੈ। ਸੋਸ਼ਲ ਮੀਡੀਆ ਤੇ ਇਸਦੇ ਮੇਰਠ ਦਾ ਹੋਣ ਦੀਆਂ ਅਫਵਾਹਾ ਫੈਲਾਈਆ ਜਾ ਰਹੀਆ ਹਨ।

ਇਸ ਵੀਡੀਓ ਦੀ ਹੋਰ ਪੜਤਾਲ ਕਰਨ ਦੇ ਲਈ ਅਸੀਂ ਇਸਨੂੰ ਕੀਵਰਡਸ ਨਾਲ ਸਰਚ ਕੀਤਾ। ਇਸ ਵਿੱਚ ਸਾਨੂੰ ਦੈਨਿਕ ਭਾਸਕਰ ਵਿੱਚ ਛਪੀ ਖਬਰ ਦਾ ਲਿੰਕ ਮਿਲਿਆ। ਇਸ ਵਿੱਚ ਵਾਇਰਲ ਵੀਡੀਓ ਵੀ ਅਪਲੋਡ ਹੈ। ਇਸ ਦੇ ਮੁਤਾਬਿਕ, ਵੀਡੀਓ ਰਾਮਪੁਰ ਵਿੱਚ ਗਣਤੰਤਰ ਦਿਵਸ ਦੇ ਦਿਨ ਦਾ ਹੈ। ਇਸ ਵਿੱਚ ਪੁਲਿਸਕਰਮੀ ‘ਇਨਕਲਾਬ ਜ਼ਿੰਦਾਬਾਦ’, ‘ਵੰਦੇ ਮਾਤਰਮ’ ਅਤੇ ‘ਜਯੰਤ ਚੌਧਰੀ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਦਿੱਖ ਰਹੇ ਹਨ।

29 ਜਨਵਰੀ 2022 ਨੂੰ jagran ਵਿੱਚ ਛਪੀ ਖ਼ਬਰ ਦੇ ਅਨੁਸਾਰ,ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਛੇ ਪੁਲੀਸ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ, 26 ਜਨਵਰੀ ਨੂੰ ਰਾਮਪੁਰ ਜੇਲ੍ਹ ਵਿੱਚ ਪੁਲਿਸਕਰਮੀ ਸੰਦੀਪ ਸਮੇਤ ਕੁਝ ਪੁਲਿਸ ਕਰਮੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਪ੍ਰੋਗਰਾਮ ਤੋਂ ਬਾਅਦ ਸੰਦੀਪ ਅਤੇ ਉਸ ਦੇ ਸਾਥੀ ਜੇਲ੍ਹ ਦੇ ਬਾਹਰ ਨੱਚਣ ਲੱਗੇ। ਇਸ ਦੌਰਾਨ ਉਨ੍ਹਾਂ ਨੇ ‘ਵੰਦੇ ਮਾਤਰਮ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ। ਇਸ ਦੌਰਾਨ ਪੁਲਿਸ ਕਰਮੀਆਂ ਨੇ ‘ਜਯੰਤ ਚੌਧਰੀ ਜ਼ਿੰਦਾਬਾਦ’ ਦਾ ਨਾਅਰਾ ਵੀ ਲਗਾਇਆ।

ਇਸ ਬਾਰੇ ਵਿੱਚ ਰਾਮਪੁਰ ਦੇ ਦੈਨਿਕ ਜਾਗਰਣ ਦੇ ਬਿਊਰੋ ਚੀਫ਼ ਮੁਸਲੀਮੀਨ ਦਾ ਕਹਿਣਾ ਹੈ, ਪੁਲਿਸ ਕਰਮੀਆਂ ਨੇ ਨੋਟਿਸ ਦਾ ਜਵਾਬ ਦਿੱਤਾ ਸੀ। ਇਸ ਤੋਂ ਸੰਤੁਸ਼ਟ ਨਾ ਹੋਣ ਤੇ ਜੇਲ੍ਹ ਅਧਿਸ਼ਕ ਪ੍ਰਸ਼ਾਂਤ ਮੌਰਿਆ ਨੇ ਕਾਰਵਾਈ ਦੇ ਲਈ ਡੀਜੀ ਜੇਲ੍ਹ ਨੂੰ ਲਿਖਿਆ ਹੈ। ਨਾਲ ਹੀ ਬਿਜਨੌਰ ਦੇ ਜੇਲ੍ਹ ਅਧਿਸ਼ਕ ਨੂੰ ਇਸਦੀ ਜਾਂਚ ਸੌੰਪੀ ਗਈ ਹੈ।

ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ Syed Asif Raza Jafri ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਉਹ ਇੱਕ ਰਾਜਨੀਤਿਕ ਵਿਚਾਰਧਾਰਾ ਤੋਂ ਪ੍ਰੇਰਿਤ ਹਨ।

ਨਤੀਜਾ: ਵਾਇਰਲ ਵੀਡੀਓ ਮੇਰਠ ਦਾ ਨਹੀਂ ਹੈ। ਰਾਮਪੁਰ ਜੇਲ੍ਹ ਵਿੱਚ 26 ਜਨਵਰੀ ਨੂੰ ਪ੍ਰੋਗਰਾਮ ਹੋਏ ਸਨ। ਇਸ ਦੇ ਮਗਰੋਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਪੁਲਿਸ ਕਰਮੀਆਂ ਨੇ ਨਾਅਰੇ ਲਗਾਏ ਸੀ। ਇਸ ਦਾ ਮੇਰਠ ਨਾਲ ਕੋਈ ਸੰਬੰਧ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts