Fact Check: ਕਰਨਾਟਕ ਦੇ ਪਿੰਡ ਵਿੱਚ ਸੜਕ ਤੇ ਨਿਕਲੇ ਮਗਰਮੱਛ ਦੀ ਤਸਵੀਰ ਮਹਾਰਾਸ਼ਟਰ ਦੇ ਨਾਮ ਤੋਂ ਵਾਇਰਲ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਮਗਰਮੱਛ ਦੇ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦਾ ਹੈ, ਜਿਸ ਨੂੰ ਮਹਾਰਾਸ਼ਟਰ ਦੇ ਨਾਮ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।
- By: ameesh rai
- Published: Aug 4, 2021 at 05:47 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ) । ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਗਰਮੱਛ ਨੂੰ ਸੜਕ ਤੇ ਚੱਲਦੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਵਾਇਰਲ ਵੀਡੀਓ ਮਹਾਰਾਸ਼ਟਰ ਦੇ ਚਿਪਲੂਨ ਦਾ ਹੈ।ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਨਿਕਲਿਆ ਹੈ। ਵਾਇਰਲ ਵੀਡੀਓ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦਾ ਹੈ, ਜਿਸ ਨੂੰ ਮਹਾਰਾਸ਼ਟਰ ਦੇ ਨਾਮ ਤੋਂ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ A sir ਨੇ ਵਾਇਰਲ ਵੀਡੀਓ ਨੂੰ ਪੋਸਟ ਕਰ ਅੰਗਰੇਜ਼ੀ ਵਿੱਚ ਲਿਖਿਆ ਹੈ, ‘ਚਿਪਲੂਨ ਵਿੱਚ ਮਗਰਮੱਛ ਸੜਕ ਤੇ।’ ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿਕ ਕਰਕੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਦੁਆਰਾ ਮਗਰਮੱਛ ਦੇ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਵੀਡੀਓ ਵੇਰਿਫਿਕੇਸ਼ਨ ਦੇ ਇੱਕ ਮਹੱਤਵਪੂਰਣ ਟੂਲ InVID ਦਾ ਸਹਾਰਾ ਲਿਆ। ਅਸੀਂ ਇਨਵਿਡ ਟੂਲ ਨਾਲ ਵਾਇਰਲ ਵੀਡੀਓ ਦੇ ਕੀਫ੍ਰੇਮ ਕੱਢੇ। ਅਸੀਂ ਉਨ੍ਹਾਂ ਕੀਫ੍ਰੇਮਾਂ ਤੇ ਗੂਗਲ ਰਿਵਰਸ ਇਮੇਜ ਸਰਚ ਟੂਲ ਦੀ ਵਰਤੋਂ ਕੀਤੀ। ਸਾਨੂੰ ਇਸ ਵਾਇਰਲ ਵੀਡੀਓ ਦਾ ਛੋਟਾ ਹਿੱਸਾ ਭਾਰਤੀ ਵਨ ਸੇਵਾ (IFS) ਦੇ ਸੀਨੀਅਰ ਅਧਿਕਾਰੀ ਰਮੇਸ਼ ਪਾਂਡੇ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੇ ਮਿਲਿਆ। IFS ਅਧਿਕਾਰੀ ਰਮੇਸ਼ ਪਾਂਡੇ ਨੇ 1 ਜੁਲਾਈ, 2021 ਨੂੰ ਕੀਤੇ ਗਏ ਟਵੀਟ ਵਿੱਚ ਇਸ ਵਾਇਰਲ ਵੀਡੀਓ ਨੂੰ ਕਰਨਾਟਕ ਦੇ ਦਾਂਦੇਲੀ ਦੇ ਕੋਗਿਲਾਬਨਾ ਪਿੰਡ ਦਾ ਦੱਸਿਆ ਹੈ। ਉਨ੍ਹਾਂ ਨੇ ਟਵੀਟ ਵਿੱਚ ਇਹ ਵੀ ਦੱਸਿਆ ਕਿ ਮਗਰਮੱਛ ਦਾ ਰੇਸਕਯੁ ਕਰ ਲਿਆ ਗਿਆ। ਇਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
IFS ਅਧਿਕਾਰੀ ਰਮੇਸ਼ ਪਾਂਡੇ ਦੇ ਟਵੀਟ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ਤੇ, ਅਸੀਂ ਇੰਟਰਨੈੱਟ ਤੇ ਵਾਇਰਲ ਵੀਡੀਓ ਬਾਰੇ ਹੋਰ ਪੜਤਾਲ ਕੀਤੀ। ਸਾਨੂੰ Deccan Herald ਦੀ ਵੈਬਸਾਈਟ ਤੇ 1 ਜੁਲਾਈ 2021 ਨੂੰ ਨਿਊਜ਼ ਏਜੰਸੀ ਪੀ.ਟੀ.ਆਈ ਦੇ ਹਵਾਲੇ ਤੋਂ ਪ੍ਰਕਾਸ਼ਿਤ ਕੀਤੀ ਖਬਰ ਵਿੱਚ ਵਾਇਰਲ ਵੀਡੀਓ ਤੋਂ ਲਈ ਗਈ ਤਸਵੀਰ ਮਿਲੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਕਾਲੀ ਨਦੀ ਤੋਂ ਨਿਕਲਿਆ ਮਗਰਮੱਛ ਕਰਨਾਟਕ ਦੇ ਦਾਂਦੇਲੀ ਦੇ ਕੋਗਿਲਾਬਨਾ ਪਿੰਡ ਵਿੱਚ ਸੜਕ ਉੱਤੇ ਘੁੰਮਦਾ ਹੋਇਆ ਦਿਸਿਆ। ਰਿਪੋਰਟ ਦੇ ਅਨੁਸਾਰ ਵਨ ਅਧਿਕਾਰੀਆਂ ਨੇ ਮਗਰਮੱਛ ਨੂੰ ਵਾਪਸ ਨਦੀ ਵਿੱਚ ਛੱਡਣ ਵਿੱਚ ਸਫਲਤਾ ਪਾਈ। ਇਸੇ ਤਰ੍ਹਾਂ ਹਿੰਦੁਸਤਾਨ ਟਾਈਮਜ਼ ਦੀ ਵੈਬਸਾਈਟ ਤੇ 1 ਜੁਲਾਈ, 2021 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਕਰਨਾਟਕ ਦੀ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ।
ਵਿਸ਼ਵਾਸ ਨਿਊਜ਼ ਦੀ ਹੁਣ ਤੱਕ ਦੀ ਪੜਤਾਲ ਤੋਂ ਇਹ ਸਾਬਤ ਹੋ ਚੁੱਕਿਆ ਹੈ ਕਿ ਵਾਇਰਲ ਵੀਡੀਓ ਕਰਨਾਟਕ ਦਾ ਹੈ। ਇਸ ਦਾ ਮਹਾਰਾਸ਼ਟਰ ਦੇ ਚਿਪਲੂਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਕਰਨਾਟਕ ਦੇ ਦਾਂਦੇਲੀ ਪੁਲਿਸ ਪੀ.ਐਸ.ਆਈ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਵੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਦਾਂਦੇਲੀ ਰੂਰਲ( ਗ੍ਰਾਮੀਣ ) ਦੀ ਘਟਨਾ ਹੈ।
ਅਸੀਂ ਇਸ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਪੇਜ A sir ਨੂੰ ਸਰਚ ਕੀਤਾ। ਫ਼ੈਕਟ ਚੈੱਕ ਕੀਤੇ ਜਾਣ ਤੱਕ ਇਸ ਪੇਜ ਦੇ 342 ਫੋਲੋਵਰਸ ਸਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਮਗਰਮੱਛ ਦੇ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦਾ ਹੈ, ਜਿਸ ਨੂੰ ਮਹਾਰਾਸ਼ਟਰ ਦੇ ਨਾਮ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਮਗਰਮੱਛ ਦਾ ਵਾਇਰਲ ਵੀਡੀਓ ਮਹਾਰਾਸ਼ਟਰ ਦੇ ਚਿਪਲੂਨ ਦਾ ਹੈ।
- Claimed By : ਫੇਸਬੁੱਕ ਪੇਜ A sir
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...