Fact Check : ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ ਰਾਜਸਥਾਨ ਦਾ ਪੁਰਾਣਾ ਵੀਡੀਓ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅਪ੍ਰੈਲ 2019 ਦੇ ਰਾਜਸਥਾਨ ਦੇ ਵੀਡੀਓ ਨੂੰ ਕੁਝ ਲੋਕ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੋੜਦੇ ਹੋਏ ਵਾਇਰਲ ਕਰ ਰਹੇ ਹਨ।
- By: Bhagwant Singh
- Published: Sep 26, 2020 at 01:20 PM
- Updated: Sep 26, 2020 at 05:25 PM
ਨਵੀਂ ਦਿੱਲੀ (Vishvas News)। ਫੇਸਬੁੱਕ, ਵਹਟਸਐਪ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰਾਜਸਥਾਨ ਦੇ ਇੱਕ ਪੁਰਾਣੇ ਵੀਡੀਓ ਨੂੰ ਝੂਠੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਯੂਜ਼ਰ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਕਿਸਾਨਾਂ ਦੇ ਧਰਨੇ ‘ਤੇ ਆਏ ਭਾਜਪਾ ਨੇਤਾ ਨਾਲ ਕੁੱਟਮਾਰ ਕੀਤੀ ਗਈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਪੜਤਾਲ ਵਿਚ ਇਹ ਵੀਡੀਓ ਰਾਜਸਥਾਨ ਦੇ ਅਜਮੇਰ ਦੇ ਮਸੂਦਾ ਦਾ ਨਿਕਲਿਆ। ਵੀਡੀਓ ਦਾ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ “Harjit singh” ਨੇ ਇਸ ਵਾਇਰਲ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਭਾਜਪਾ ਦਾ ਝੰਡਾ ਲੈਕੇ ਕਿਸਾਨਾਂ ਦੇ ਧਰਨੇ ਤੇ ਪਹੁੰਚੇ ਨੇਤਾ ਜੀ ਫੇਰ ਕਿ ਨਾ ਝੰਡਾ ਲੱਭਿਆ ਨਾ ਭਾਜਪਾ ਆਗੂ..🤔🤔 ਜੈ ਜਵਾਨ ਜੈ ਕਿਸਾਨ (ਕਿਸਾਨ ਮਜਦੂਰ ਏਕਤਾ ਜਿੰਦਾਬਾਦ)’
ਵੀਡੀਓ ਵਿਚ ਭਾਜਪਾ ਨੇਤਾਵਾਂ ਨੂੰ ਆਪਸ ਵਿਚ ਭਿੜਦੇ ਵੇਖਿਆ ਜਾ ਸਕਦਾ ਹੈ। ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਟੀਮ ਨੇ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਵਿਚ ਸਾਨੂੰ ਭੀੜ ਨਜ਼ਰ ਆਈ। ਭੀੜ ਵਿਚ ਸਾਨੂੰ ਭਾਜਪਾ ਦਾ ਝੰਡਾ ਵੀ ਨਜ਼ਰ ਆਇਆ। ਇਸਦੇ ਬਾਅਦ ਅਸੀਂ ਇਸ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕਈ ਕੀਗਰੇਬ ਕੱਢੇ। ਫੇਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੇ ਜਰੀਏ ਸਰਚ ਕੀਤਾ। ਸਾਨੂੰ ਕਈ ਥਾਵਾਂ ‘ਤੇ ਇਹ ਵੀਡੀਓ ਮਿਲਿਆ। ਇਸਨੂੰ ਰਾਜਸਥਾਨ ਦਾ ਦੱਸਿਆ ਗਿਆ ਸੀ। ANI ਦੇ ਟਵਿੱਟਰ ਹੈਂਡਲ ‘ਤੇ ਸਾਨੂੰ ਇਹ ਵੀਡੀਓ 12 ਅਪ੍ਰੈਲ 2019 ਨੂੰ ਅਪਲੋਡ ਮਿਲਿਆ। ਇਸਦੇ ਵਿਚ ਦੱਸਿਆ ਗਿਆ ਕਿ 11 ਅਪ੍ਰੈਲ 2019 ਨੂੰ ਰਾਜਸਥਾਨ ਦੇ ਅਜਮੇਰ ਦੇ ਮਸੂਦਾ ਵਿਚ ਭਾਜਪਾ ਦੇ ਗੁਟ ਦੇ ਕਾਰਜਕਰਤਾ ਆਪਸ ਵਿਚ ਭੀੜ ਗਏ ਸਨ। ਅਸਲ ਵੀਡੀਓ ਤੁਸੀਂ ਇਥੇ ਵੇਖ ਸਕਦੇ ਹੋ।
ਇਸਦੇ ਬਾਅਦ ਅਸੀਂ ਗੂਗਲ ਸਰਚ ਦੀ ਮਦਦ ਲਈ। ਇਸਦੇ ਵਿਚ ਵੱਖ-ਵੱਖ ਕੀਵਰਡ ਟਾਈਪ ਕਰਕੇ ਅਸੀਂ ਅਜਮੇਰ ਦੀਆਂ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਸਾਕਸ਼ੀ ਡਾਟ ਕਾਮ ‘ਤੇ ਇੱਕ ਖਬਰ ਮਿਲੀ। ਖਬਰ ਵਿਚ ਦੱਸਿਆ ਗਿਆ ਕਿ ਅਜਮੇਰ ਦੇ ਭਾਜਪਾ ਕਾਰਜਕਰਤਾਵਾਂ ਦੇ ਦੋ ਗੁਟ ਆਪਸ ਵਿਚ ਭਿੜ ਗਏ। ਘਟਨਾ ਮਸੂਦਾ ਦੀ ਸੀ। ਇਹ ਖਬਰ 12 ਅਪ੍ਰੈਲ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਪੂਰੀ ਖਬਰ ਪੜ੍ਹੋ।
ਸਰਚ ਦੌਰਾਨ ਸਾਨੂੰ ਇੱਕ ਖਬਰ ਜੀ ਨਿਊਜ਼ ਦੀ ਵੈੱਬਸਾਈਟ ‘ਤੇ ਵੀ ਮਿਲੀ। 11 ਅਪ੍ਰੈਲ 2019 ਨੂੰ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਮਸੂਦਾ ਵਿਚ ਭਾਜਪਾ ਕੈਂਡੀਡੇਟ ਭਗੀਰਥ ਚੌਧਰੀ ਦੇ ਚੋਣ ਪ੍ਰਚਾਰ ਦੌਰਾਨ ਮਸੂਦਾ ਦੀ ਸਾਬਕਾ MLA ਸੁਸ਼ੀਲ ਕੰਵਰ ਦੇ ਪਤੀ ਅਤੇ ਭਾਜਪਾ ਵਿਚ ਸ਼ਾਮਲ ਹੋਏ ਨਵੀਨ ਸ਼ਰਮਾ ਦੇ ਸਮਰਥਕਾਂ ਵਿਚਕਾਰ ਝੜਪ ਹੋ ਗਈ ਸੀ। ਵੀਡੀਓ ਓਸੇ ਦੌਰਾਨ ਦਾ ਹੈ। ਪੂਰੀ ਖਬਰ ਇਥੇ ਵੇਖੋ।
ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਜੈਪੁਰ ਇੰਚਾਰਜ ਨਰੇਂਦਰ ਸ਼ਰਮਾ ਨਾਲ ਗੱਲ ਕੀਤੀ। ਨਰੇਂਦਰ ਨੇ ਸਾਡੇ ਨਾਲ ਗੱਲ ਕਰਦੇ ਹੋਏ ਕੰਫਰਮ ਕੀਤਾ ਕਿ ਇਹ ਵੀਡੀਓ ਰਾਜਸਥਾਨ ਦਾ ਹੈ ਅਤੇ ਇਹ ਹਾਲੀਆ ਵੀ ਨਹੀਂ ਹੈ। ਇਸ ਵੀਡੀਓ ਦਾ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਦੱਸ ਦਈਏ ਕਿ ਇਹ ਸਮਾਨ ਵੀਡੀਓ ਬਿਹਾਰ ਵਿਚ ਭਾਜਪਾ ਨੇਤਾ ਨਾਲ ਕੁੱਟਮਾਰ ਦੇ ਦਾਅਵੇ ਨਾਲ ਵੀ ਵਾਇਰਲ ਹੋ ਰਿਹਾ ਹੈ। ਵਿਸ਼ਵਾਸ ਟੀਮ ਦੀ ਉਸ ਦਾਅਵੇ ਨੂੰ ਲੈ ਕੇ ਕੀਤੀ ਪੜਤਾਲ ਹੇਠਾਂ ਹਿੰਦੀ ਵਿਚ ਪੜ੍ਹੀ ਜਾ ਸਕਦੀ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਨਾਂ ਵਿਚੋਂ ਦੀ ਹੀ ਇੱਕ ਹੈ Harjit Singh ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅਪ੍ਰੈਲ 2019 ਦੇ ਰਾਜਸਥਾਨ ਦੇ ਵੀਡੀਓ ਨੂੰ ਕੁਝ ਲੋਕ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੋੜਦੇ ਹੋਏ ਵਾਇਰਲ ਕਰ ਰਹੇ ਹਨ।
- Claim Review : ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਕਿਸਾਨਾਂ ਦੇ ਧਰਨੇ 'ਤੇ ਆਏ ਭਾਜਪਾ ਨੇਤਾ ਨਾਲ ਕੁੱਟਮਾਰ ਕੀਤੀ ਗਈ।
- Claimed By : FB User- Harjit Singh
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...