Fact Check: ਦਿੱਲੀ ਵਿਧਾਨਸਭਾ ਚੋਣਾਂ ਵਿਚ BJP ਦੇ 8 ਸੀਟਾਂ ‘ਤੇ 100 ਵੋਟਾਂ ਦੇ ਅੰਤਰ ਤੋਂ ਹਾਰਨ ਦਾ ਦਾਅਵਾ ਗਲਤ

ਦਿੱਲੀ ਵਿਧਾਨਸਭਾ ਚੋਣਾਂ ਵਿਚ 8 ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਦੇ 100 ਵੋਟਾਂ, 19 ਸੀਟਾਂ ‘ਤੇ 1000 ਵੋਟਾਂ ਅਤੇ 9 ਸੀਟਾਂ ‘ਤੇ 2000 ਵੋਟਾਂ ਤੋਂ ਹਾਰਨ ਦਾ ਦਾਅਵਾ ਫਰਜ਼ੀ ਹੈ। ਦਿੱਲੀ ਵਿਚ ਅਜਿਹੀ ਕੋਈ ਸੀਟ ਨਹੀਂ, ਜਿਥੇ ਉਮੀਦਵਾਰਾਂ ਦੀ ਜਿੱਤ ਅਤੇ ਹਾਰ ਦਾ ਫਰਕ ਵਾਇਰਲ ਪੋਸਟ ਵਿਚ ਕੀਤੇ ਗਏ ਦਾਅਵੇ ਨਾਲ ਮੇਲ ਖਾਂਦਾ ਹੋਵੇ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਵਿਧਾਨਸਭਾ ਚੋਣ ਦੇ ਨਤੀਜੇ ਆਉਣ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਭਾਜਪਾ ਦੇ 8 ਵਿਧਾਨਸਭਾ ਸੀਟਾਂ ‘ਤੇ ਸਿਰਫ 100 ਵੋਟਾਂ ਦੇ ਫਰਕ ਤੋਂ ਹਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਪਾਇਆ। ਦਿੱਲੀ ਵਿਚ ਕਿਸੇ ਵੀ ਵਿਧਾਨਸਭਾ ਸੀਟ ‘ਤੇ ਭਾਜਪਾ ਦੇ ਹਾਰ ਦਾ ਫਰਕ 100 ਵੋਟ ਜਾਂ ਉਸਦੇ ਨੇੜੇ-ਤੇੜੇ ਵੀ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਟਵਿੱਟਰ ਯੂਜ਼ਰ ‘Abhi Raj’ ਨੇ ਇੱਕ ਟਵੀਟ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ”Why BJP was hopeful of a win in Delhi Assembly Elections –
Lost by less than 100 votes – 8 Seats
Lost by less than 1000 votes – 19 Seats
Lost by less than 2000 votes – 9 seats

DelhiElectionresults2020, KeepltUpAnujBajpai, BJP”

ਪੜਤਾਲ

ਪੜਤਾਲ ਦੌਰਾਨ ਸਾਨੂੰ ਪਤਾ ਚਲਿਆ ਕਿ ਇਸ ਡਾਟਾ ਨੂੰ ਸਬਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਸਤਯਦੇਵ ਪਚੋਰੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਸੀ। ਹਾਲਾਂਕਿ, ਬਾਅਦ ਵਿਚ ਉਨ੍ਹਾਂ ਨੇ ਆਪਣਾ ਟਵੀਟ ਹਟਾ ਵੀ ਦਿੱਤਾ ਸੀ। ਟਵੀਟ ਦੇ ਆਰਕਾਈਵਡ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।

ਦਿੱਲੀ ਦੀ 70 ਵਿਧਾਨਸਭਾ ਸੀਟਾਂ ਲਈ 8 ਫਰਵਰੀ ਨੂੰ ਵੋਟਾਂ ਪਈਆਂ ਸਨ ਜਿਸਦੇ ਨਤੀਜੇ 11 ਫਰਵਰੀ ਨੂੰ ਆਏ। ਕਿਓਂਕਿ ਵਾਇਰਲ ਕੀਤੇ ਜਾ ਰਹੇ ਡਾਟਾ ਵਿਚ ਉਮੀਦਵਾਰਾਂ ਦੀ ਹਾਰ ਅਤੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਇਸਲਈ ਇਸਦੀ ਸਚਾਈ ਜਾਣਨ ਲਈ ਅਸੀਂ ਚੋਣ ਆਯੋਗ ਦੀ ਵੈੱਬਸਾਈਟ ‘ਤੇ ਮੌਜੂਦਾ ਨਤੀਜਿਆਂ ਨੂੰ ਖੰਗਾਲਿਆ।

ਆਯੋਗ ਦੇ ਅੰਕੜਿਆਂ ਮੁਤਾਬਕ ਦਿੱਲੀ ਦੀ 70 ਸੀਟਾਂ ਵਿਚੋਂ ਭਾਜਪਾ ਨੂੰ ਸਿਰਫ 8 ਸੀਟਾਂ ‘ਤੇ ਜਿੱਤ ਮਿਲੀ ਜਦਕਿ ਆਮ ਆਦਮੀ ਪਾਰਟੀ ਦੇ ਖਾਤੇ ਵਿਚ 62 ਸੀਟਾਂ ਆਈਆਂ ਹਨ। ਵਾਇਰਲ ਪੋਸਟ ਵਿਚ ਸਾਰੇ ਦਾਅਵੇ ਭਾਜਪਾ ਉਮੀਦਵਾਰਾਂ ਦੀ ਹਾਰ ਫਰਕ ਨੂੰ ਲੈ ਕੇ ਕੀਤਾ ਗਿਆ ਹੈ, ਇਸਲਈ ਅਸੀਂ ਸਾਰੀਆਂ 70 ਸੀਟਾਂ ਦੇ ਉਮੀਦਵਾਰਾਂ ਦੀ ਹਾਰ ਅਤੇ ਜਿੱਤ ਦੇ ਫਰਕ ਨੂੰ ਜਾਂਚਿਆ।

ਪਹਿਲਾ ਦਾਅਵਾ – 8 ਸੀਟਾਂ ‘ਤੇ 100 ਵੋਟਾਂ ਦੇ ਫਰਕ ਤੋਂ ਹਾਰੀ ਭਾਜਪਾ

ਚੋਣ ਆਯੋਗ ਦੀ ਵੈੱਬਸਾਈਟ ‘ਤੇ ਦਿੱਤੇ ਗਏ ਡਾਟਾ ਮੁਤਾਬਕ 70 ਵਿਚੋਂ ਕਿਸੇ ਵੀ ਸੀਟ ‘ਤੇ ਭਾਜਪਾ ਉਮੀਦਵਾਰ ਦੀ ਹਾਰ ਦਾ ਫਰਕ 100 ਵੋਟ ਜਾਂ ਉਸਦੇ ਨੇੜੇ-ਤੇੜੇ ਵੀ ਨਹੀਂ ਹੈ।

ਇਸਲਈ ਇਹ ਦਾਅਵਾ ਗਲਤ ਸਾਬਤ ਹੁੰਦਾ ਹੈ ਕਿ ਦਿੱਲੀ ਵਿਚ 8 ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਦੀ ਹਾਰ ਦਾ ਫਰਕ 100 ਵੋਟਾਂ ਦਾ ਰਿਹਾ।

ਦੂਜਾ ਦਾਅਵਾ – 19 ਸੀਟਾਂ ‘ਤੇ 1000 ਵੋਟਾਂ ਦੇ ਫਰਕ ਤੋਂ ਹਾਰੀ ਭਾਜਪਾ

ਆਯੋਗ ਦੇ ਅੰਕੜਿਆਂ ਮੁਤਾਬਕ, ਬਿਜਵਾਸਨ ਸੀਟ ਵਿਚ ਉਮੀਦਵਾਰਾਂ ਦੀ ਜਿੱਤ ਅਤੇ ਹਾਰ ਦਾ ਫਰਕ 753 ਵੋਟਾਂ ਦਾ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪੇੰਦ੍ਰ ਸਿੰਘ ਨੂੰ 753 ਵੋਟਾਂ ਤੋਂ ਜਿੱਤ ਮਿਲੀ। ਓਥੇ ਹੀ, ਇੱਕ ਹੋਰ ਸੀਟ ‘ਤੇ ਵੀ ਉਮੀਦਵਾਰਾਂ ਦੀ ਜਿੱਤ ਅਤੇ ਹਾਰ ਦਾ ਫਰਕ 1000 ਵੋਟਾਂ ਤੋਂ ਘੱਟ ਦਾ ਸੀ। ਲੱਛਮੀਨਗਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਨੂੰ 880 ਵੋਟਾਂ ਤੋਂ ਜਿੱਤ ਮਿਲੀ ਸੀ। ਅਸੀਂ ਪਾਇਆ ਕਿ ਇਨ੍ਹਾਂ ਦੋ ਸੀਟਾਂ ‘ਤੇ ਉਮੀਦਵਾਰਾਂ ਦੀ ਹਾਰ ਦਾ ਫਰਕ 1000 ਨਹੀਂ, ਬਲਕਿ ਇਸਤੋਂ ਵੀ ਘੱਟ ਵੋਟਾਂ ਦਾ ਸੀ।

ਮਤਲਬ ਇਹ ਦਾਅਵਾ ਵੀ ਗਲਤ ਹੈ ਕਿ ਦਿੱਲੀ ਵਿਚ ਭਾਜਪਾ ਨੂੰ 19 ਸੀਟਾਂ ‘ਤੇ 1000 ਵੋਟਾਂ ਦੇ ਫਰਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Source: ECI

ਤੀਜਾ ਦਾਅਵਾ – 9 ਸੀਟਾਂ ‘ਤੇ 2000 ਵੋਟਾਂ ਦੇ ਫਰਕ ਤੋਂ ਹਾਰੀ ਭਾਜਪਾ

ਚੋਣ ਆਯੋਗ ਦੇ ਅੰਕੜਿਆਂ ਮੁਤਾਬਕ, ਆਦਰਸ਼ ਨਗਰ ਵਿਧਾਨਸਭਾ ਸੀਟ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ ਭਾਟੀਆ ਨੂੰ 1589 ਵੋਟਾਂ ਤੋਂ ਜਿੱਤ ਹਾਸਲ ਹੋਈ ਸੀ। ਇਸਦੇ ਅਲਾਵਾ ਸਾਨੂੰ ਕੋਈ ਦੂਜੀ ਸੀਟ ਨਹੀਂ ਮਿਲੀ ਜਿਥੇ ਜਿੱਤ ਜਾਂ ਹਾਰ ਦਾ ਫਰਕ 2000 ਵੋਟ ਜਾਂ ਉਸਦੇ ਨੇੜੇ-ਤੇੜੇ ਰਿਹਾ ਹੋਵੇ।

ਮਤਲਬ ਇਹ ਦਾਅਵਾ ਵੀ ਗਲਤ ਹੈ ਕਿ ਦਿੱਲੀ ਦੀ 9 ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਨੂੰ 2000 ਵੋਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ।


source: ECI

ਵਿਸ਼ਵਾਸ ਨਿਊਜ਼ ਨੇ ਚੋਣ ਵਿਸ਼ੇਸ਼ ਅਤੇ ਇਲੈਕਸ਼ਨ ਚਸਕਾ ਦੇ ਐਡੀਟਰ ਇਨ ਚੀਫ ਸੰਜੀਵ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, ‘ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਦਿੱਲੀ ਵਿਚ ਸਿਰਫ ਦੋ ਅਜਿਹੀਆਂ ਵਿਧਾਨਸਭਾ ਸੀਟਾਂ ਸਨ ਜਿਥੇ ਜਿੱਤ ਦਾ ਫਰਕ ਬਹੁਤ ਘੱਟ ਰਿਹਾ। ਪਹਿਲੀ ਬਿਜਵਾਸਨ ਸੀਟ ਅਤੇ ਦੂਜੀ ਲੱਛਮੀ ਨਗਰ ਸੀਟ ਜਿਥੇ 880 ਵੋਟਾਂ ਤੋਂ ਭਾਜਪਾ ਉਮੀਦਵਾਰ ਨੂੰ ਜਿੱਤ ਮਿਲੀ ਸੀ।’

ਚੋਣ ਆਯੋਗ ਦੇ ਡਾਟਾ ਤੋਂ ਵੀ ਸਿੰਘ ਦੇ ਦਾਅਵੇ ਦੀ ਪੁਸ਼ਟੀ ਹੁੰਦੀ ਹੈ, ਜਿਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ।


Source: ECI

ਨਤੀਜਾ: ਦਿੱਲੀ ਵਿਧਾਨਸਭਾ ਚੋਣਾਂ ਵਿਚ 8 ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਦੇ 100 ਵੋਟਾਂ, 19 ਸੀਟਾਂ ‘ਤੇ 1000 ਵੋਟਾਂ ਅਤੇ 9 ਸੀਟਾਂ ‘ਤੇ 2000 ਵੋਟਾਂ ਤੋਂ ਹਾਰਨ ਦਾ ਦਾਅਵਾ ਫਰਜ਼ੀ ਹੈ। ਦਿੱਲੀ ਵਿਚ ਅਜਿਹੀ ਕੋਈ ਸੀਟ ਨਹੀਂ, ਜਿਥੇ ਉਮੀਦਵਾਰਾਂ ਦੀ ਜਿੱਤ ਅਤੇ ਹਾਰ ਦਾ ਫਰਕ ਵਾਇਰਲ ਪੋਸਟ ਵਿਚ ਕੀਤੇ ਗਏ ਦਾਅਵੇ ਨਾਲ ਮੇਲ ਖਾਂਦਾ ਹੋਵੇ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts