Fact Check: ਅਮਾਨਤੁੱਲਾਹ ਖਾਨ ਦੇ ਟਵੀਟ ਤੋਂ ਕੀਤੀ ਗਈ ਹੈ ਛੇੜਛਾੜ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਅਮਾਨਤੁੱਲਾਹ ਖਾਨ ਦੇ ਨਾਂ ਤੋਂ ਜਿਹੜਾ ਟਵੀਟ ਵਾਇਰਲ ਕੀਤਾ ਜਾ ਰਿਹਾ ਹੈ ਉਸਦੇ ਵਿਚ ਛੇੜਛਾੜ ਕਰ “ਇਸਲਾਮ ਦੇ ਜਿੱਤਣ” ਦੀ ਗੱਲ ਕਹੀ ਗਈ ਹੈ, ਜਦਕਿ ਅਸਲੀ ਟਵੀਟ ਵਿਚ ਅਜਿਹਾ ਕੁਝ ਵੀ ਨਹੀਂ ਹੈ।
- By: Umam Noor
- Published: Feb 15, 2020 at 05:51 PM
- Updated: Aug 30, 2020 at 08:09 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਵਿਚ ਚੋਣਾਂ ਦੇ ਨਤੀਜੇ ਆਉਣ ਬਾਅਦ ਤੋਂ ਹੀ ਇੱਕ ਟਵੀਟ ਵਾਇਰਲ ਹੋਣ ਲੱਗਿਆ। ਇਹ ਟਵੀਟ ਦਿੱਲੀ ਦੇ ਉਖਲਾ ਤੋਂ ਚੁਣੇ ਗਏ MLA ਅਮਾਨਤੁੱਲਾਹ ਖਾਨ ਦੇ ਨਾਂ ਤੋਂ ਵਾਇਰਲ ਹੋ ਰਿਹਾ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਟਵੀਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵਾਇਰਲ ਟਵੀਟ ਫਰਜ਼ੀ ਹੈ। 11 ਫਰਵਰੀ ਨੂੰ ਵੋਟਿੰਗ ਦੇ ਸਮੇਂ ਅਮਾਨਤੁੱਲਾਹ ਖਾਨ ਨੇ ਜਿਹੜਾ ਟਵੀਟ ਕੀਤਾ ਸੀ ਓਸੇ ਨੂੰ ਐਡਿਟ ਕਰ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Deepak Kumar Bairwa ਨੇ 12 ਫਰਵਰੀ ਨੂੰ ਇੱਕ ਪੋਸਟ ਸ਼ੇਅਰ ਕੀਤਾ, ਜਿਹੜਾ ਇੱਕ ਟਵੀਟ ਦੇ ਰੂਪ ਵਿਚ ਸੀ, ਟਵੀਟ ਦੇ ਯੂਜ਼ਰ ਵਿਚ Amanatullah Khan AAP ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਟਵੀਟ ਵਿਚ ਲਿਖਿਆ ਹੋਇਆ ਹੈ, ”13 ਰਾਊਂਡ ਪੂਰੇ ਹੋਣ ਦੇ ਬਾਅਦ 72000 ਵੋਟਾਂ ਤੋਂ ਅੱਗੇ ਚਲ ਰਿਹਾ ਹਾਂ। ਅੱਜ ਸ਼ਾਹੀਨ ਬਾਗ ਜਿੱਤਿਆ, ਅੱਜ ਸਾਡਾ ਇਸਲਾਮ ਜਿੱਤਿਆ ਹੈ, ਇੰਸ਼ਾ ਅਲਾਹ, ਛੇਤੀ ਹੀ ਸਾਰੇ ਭਾਰਤ ਵਿਚ ਇਸਲਾਮ ਦੀ ਜਿੱਤ ਹੋਵੇਗਾ, ਮੇਰੇ ਸਾਰੇ ਭਾਈ ਭੈਣਾਂ ਦਾ ਧੰਨਵਾਦ, ਸਾਰਿਆਂ ਨੇ ਮਿਲ ਕੇ ਆਪਣੀ ਤਾਕਤ ਦਿਖਾਈ, ਏਕਤਾ ਬਣਾਏ ਰੱਖੋ, ਅਸੀਂ ਇਤਿਹਾਦ ਜ਼ਰੂਰ ਦੋਹਰਾਵਾਂਗੇ।” ਹੇਠਾਂ ਸਮੇਂ 12:08 ਮਿੰਟ ਅਤੇ ਦਿਨ 11 ਫਰਵਰੀ 2020 ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।
ਪੜਤਾਲ
ਫੇਸਬੁੱਕ ‘ਤੇ ਅਮਾਨਤੁੱਲਾਹ ਖਾਨ ਦੇ ਨਾਂ ਤੋਂ ਜਿਹੜਾ ਟਵੀਟ ਵਾਇਰਲ ਕੀਤਾ ਜਾ ਰਿਹਾ ਹੈ ਉਸਨੂੰ ਜਦੋਂ ਅਸੀਂ ਧਿਆਨ ਨਾਲ ਵੇਖਿਆ ਤਾਂ ਪਹਿਲੀ ਡੇਢ ਲਾਈਨ ਅਤੇ ਬਾਕੀ ਲਿਖੀ ਹੋਈ ਲਾਈਨਾਂ ਦੇ ਰੰਗ ਅਤੇ ਫੋਂਟ ਵਿਚ ਕਾਫੀ ਫਰਕ ਨਜ਼ਰ ਆ ਰਿਹਾ ਹੈ। ਵਾਇਰਲ ਟਵੀਟ ਦੀ ਇਨ੍ਹਾਂ ਸਾਰੀਆਂ ਲਾਈਨ ਵਿਚ ਫੋਂਟ ਵੱਖ-ਵੱਖ ਦਿਖਾਈ ਦੇ ਰਿਹਾ ਹੈ, ”ਅੱਜ ਸ਼ਾਹੀਨ ਬਾਗ ਜਿੱਤਿਆ, ਅੱਜ ਸਾਡਾ ਇਸਲਾਮ ਜਿੱਤਿਆ ਹੈ, ਇੰਸ਼ਾ ਅਲਾਹ, ਛੇਤੀ ਹੀ ਸਾਰੇ ਭਾਰਤ ਵਿਚ ਇਸਲਾਮ ਦੀ ਜਿੱਤ ਹੋਵੇਗਾ, ਮੇਰੇ ਸਾਰੇ ਭਾਈ ਭੈਣਾਂ ਦਾ ਧੰਨਵਾਦ, ਸਾਰਿਆਂ ਨੇ ਮਿਲ ਕੇ ਆਪਣੀ ਤਾਕਤ ਦਿਖਾਈ, ਏਕਤਾ ਬਣਾਏ ਰੱਖੋ, ਅਸੀਂ ਇਤਿਹਾਦ ਜ਼ਰੂਰ ਦੋਹਰਾਵਾਂਗੇ।’‘ ਇਸਦੇ ਨਾਲ ਹੀ ਸਾਨੂੰ ਕੁੱਝ ਗਲਤੀਆਂ ਦਿਖੀ ਜਿਹੜੀਆਂ ਆਮਤੌਰ ‘ਤੇ ਇੰਨੀ ਨਹੀਂ ਹੁੰਦੀਆਂ ਹਨ:
1)- ਹੇਠਾਂ ਦੀ ਚਾਰ ਲਾਈਨਾਂ ਦਾ ਫੋਂਟ ਵੱਖ ਹੋਣਾ।
2)- ਟਵੀਟ ਵਿਚ ਦਿੱਤੀ ਗਈ ਉੱਪਰ ਦੀ ਲਾਈਨ ਦਾ ਰੰਗ ਕਾਲਾ ਅਤੇ ਹੇਠਾਂ ਦੀ ਬਾਕੀ ਚਾਰ ਲਾਈਨਾਂ ਦਾ ਰੰਗ ਗ੍ਰੇ ਰੰਗ ਦਾ ਹੈ।
3)- ਹੇਠਾਂ ਤੋਂ ਦੂਜੀ ਲਾਈਨ ਬਹੁਤ ਛੋਟੀ ਹੈ, ਜਦਕਿ ਟਵਿੱਟਰ ‘ਤੇ ਸਾਰੀ ਲਾਈਨਾਂ ਬਰਾਬਰ ਦੀ ਹੁੰਦੀਆਂ ਹਨ।
4)- ਹਿੰਦੀ ਭਾਸ਼ਾ ਵਿਚ ਕੁਝ ਗਲਤੀਆਂ
ਹੁਣ ਸਾਨੂੰ ਇਹ ਜਾਣਨਾ ਸੀ ਕਿ ਕੀ ਅਮਾਨਤੁੱਲਾਹ ਖਾਨ ਨੇ ਅਜਿਹਾ ਕੋਈ ਟਵੀਟ ਕੀਤਾ ਸੀ। ਇਸਦੇ ਲਈ ਅਸੀਂ InVID ਟੂਲ ਦਾ ਇਸਤੇਮਾਲ ਕੀਤਾ। ਅਸੀਂ InVID ਟੂਲ ਦੇ Twitter Search ਆਪਸ਼ਨ ਵਿਚ ਜਾ ਕੇ ’13 ਰਾਊਂਡ ਪੂਰੇ ਹੋਣ ਦੇ ਬਾਅਦ 72000 ਵੋਟਾਂ ਤੋਂ ਅੱਗੇ ਚਲ ਰਿਹਾ ਹਾਂ।’ ਟਾਈਪ ਕਰਕੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ 11 ਫਰਵਰੀ 2020 ਨੂੰ 12:08 ਮਿੰਟ ਦਾ ਅਮਾਨਤੁੱਲਾਹ ਖਾਨ ਦਾ ਇੱਕ ਟਵੀਟ ਮਿਲਿਆ। ਇਸਦੇ ਵਿਚ ਉਨ੍ਹਾਂ ਨੇ ਸਿਰਫ ’13 ਰਾਊਂਡ ਪੂਰੇ ਹੋਣ ਦੇ ਬਾਅਦ 72000 ਵੋਟਾਂ ਤੋਂ ਅੱਗੇ ਚਲ ਰਿਹਾ ਹਾਂ।’ ਲਿਖਿਆ ਸੀ। ਬਾਕੀ ਲਾਈਨਾਂ ਉਨ੍ਹਾਂ ਦੇ ਟਵੀਟ ਵਿਚ ਨਹੀਂ ਮਿਲੀਆਂ। ਮਤਲਬ ਸਾਫ ਸੀ ਕਿ ਕਿਸੇ ਨੇ ਸ਼ੈਤਾਨੀ ਕਰ ਆਮ ਆਦਮੀ ਪਾਰਟੀ ਦੇ MLA ਅਮਾਨਤੁੱਲਾਹ ਖਾਨ ਦੇ ਅਸਲੀ ਟਵੀਟ ਨਾਲ ਛੇੜਛਾੜ ਕਰ ਵਾਇਰਲ ਕੀਤਾ ਸੀ।
ਵਿਸ਼ਵਾਸ ਨਿਊਜ਼ ਨੇ ਅਮਾਨਤੁੱਲਾਹ ਖਾਨ ਦੇ ਸਕੱਤਰ ਨੋਮਾਨ ਖਾਨ ਨਾਲ ਵਾਇਰਲ ਟਵੀਟ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, ”ਵਾਇਰਲ ਟਵੀਟ ਐਡੀਟੇਡ ਹੈ ਅਮਾਨਤੁੱਲਾਹ ਖਾਨ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ ਹੈ।”
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Deepak Kumar Bairwa ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਅਮਾਨਤੁੱਲਾਹ ਖਾਨ ਦੇ ਨਾਂ ਤੋਂ ਜਿਹੜਾ ਟਵੀਟ ਵਾਇਰਲ ਕੀਤਾ ਜਾ ਰਿਹਾ ਹੈ ਉਸਦੇ ਵਿਚ ਛੇੜਛਾੜ ਕਰ “ਇਸਲਾਮ ਦੇ ਜਿੱਤਣ” ਦੀ ਗੱਲ ਕਹੀ ਗਈ ਹੈ, ਜਦਕਿ ਅਸਲੀ ਟਵੀਟ ਵਿਚ ਅਜਿਹਾ ਕੁਝ ਵੀ ਨਹੀਂ ਹੈ।
- Claim Review : ਅਮਾਨਤੁੱਲਾਹ ਖਾਨ ਦਾ ਇਸਲਾਮ ਨੂੰ ਲੈ ਕੇ ਟਵੀਟ
- Claimed By : FB User- Deepak Kumar Bairwa
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...