ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਕਿ ਇਸ ਸਾਲ ਅਯੋਧਿਆ ਵਿਚ ਮਨਾਏ ਗਏ ਦੀਪਉਤਸਵ ‘ਤੇ ਯੂਪੀ ਸਰਕਾਰ ਨੇ 133 ਕਰੋੜ ਰੁਪਏ ਖਰਚ ਕੀਤੇ। ਕਈ ਮੀਡੀਆ ਸੰਸਥਾਨਾਂ ਨੇ ਵੀ ਆਪਣੀ ਖਬਰ ਵਿਚ ਦੀਪਉਤਸਵ ਵਿਚ 133 ਕਰੋੜ ਖਰਚ ਕਰਨ ਦੀ ਗੱਲ ਕਹੀ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਸਰਕਾਰ ਦੁਆਰਾ ਜਾਰੀ ਕੀਤੀ ਗਈ ਸਟੇਟਮੈਂਟ ਅਨੁਸਾਰ, ਇਸ ਆਯੋਜਨ ‘ਤੇ ਕੁਲ ਖਰਚਾ 1.32 ਕਰੋੜ ਰੁਪਏ ਹੋਇਆ ਸੀ ਨਾ ਕਿ 133 ਕਰੋੜ।
ਵਾਇਰਲ ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਹਿਰਦੇ ਨੂੰ ਚੀਰਦੀ ਅਯੋਧਿਆ ਦੀ ਇੱਕ ਤਸਵੀਰ
133 ਕਰੋੜ ਦੇ ਅਨਜਲੇ ਦੀਵਿਆਂ ਵਿੱਚੋ ਤੇਲ ਇਕੱਠਾ ਕਰਦਾ…
ਭਾਰਤ ਦਾ ਭਵਿੱਖ…😢😢😢”
ਇਸ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਗੂਗਲ ‘ਤੇ ‘ਦੀਪਉਤਸਵ 133 ਕਰੋੜ’ ਕੀਵਰਡ ਨਾਲ ਸਰਚ ਕੀਤਾ। ਸਾਡੇ ਸਾਹਮਣੇ Times Of India ਅਤੇ The Indian Express ਸਣੇ ਕਈ ਸਾਰੀ ਵੈਬਸਾਈਟ ਦੇ ਲਿੰਕ ਖੁਲੇ ਜਿਨ੍ਹਾਂ ਵਿਚ ਦੀਪਉਤਸਵ ਵਿਚ 133 ਕਰੋੜ ਦਾ ਖਰਚਾ ਦੱਸਿਆ ਗਿਆ ਸੀ।
ਇਸਦੇ ਬਾਅਦ ਸਾਡੇ ਸਾਹਮਣੇ ਜਾਗਰਣ ਦੀ ਵੈਬਸਾਈਟ ਦਾ ਲਿੰਕ ਖੁਲਿਆ ਜਿਥੇ ਦੀਪਉਤਸਵ 2019 ਦਾ ਖਰਚਾ 1.3 ਕਰੋੜ ਦੱਸਿਆ ਗਿਆ ਸੀ।
ਇਹ ਦੋਨੋਂ ਹੀ ਫਿਗਰਸ ਇੱਕ ਦੂਜੇ ਤੋਂ ਵੱਖ ਸਨ ਇਸਲਈ ਅਸੀਂ ਸਰਕਾਰੀ ਵੈਬਸਾਈਟ ‘ਤੇ ਅਸਲੀ ਖਰਚੇ ਦੀ ਰਾਸ਼ੀ ਬਾਰੇ ਲਭਿਆ। ਉੱਤਰ ਪ੍ਰਦੇਸ਼ ਸਰਕਾਰ ਦੀ ਅਧਿਕਾਰਕ ਵੈਬਸਾਈਟ “information.up.nic.in” ‘ਤੇ ਸਾਨੂੰ ਇੱਕ ਪ੍ਰੈਸ ਰਿਲੀਜ਼ ਮਿਲਿਆ ਜਿਸਦੇ ਵਿਚ ਦੀਪਉਤਸਵ 2019 ਦੀ ਜਾਣਕਾਰੀ ਸੀ। ਇਸ ਪ੍ਰੈਸ ਰਿਲੀਜ਼ ਅਨੁਸਾਰ ਦੀਪਉਤਸਵ 2019 ਵਿਚ ਸਰਕਾਰ ਨੇ 132.70 ਲੱਖ ਰੁਪਏ ਮਤਲਬ ਲਗਭਗ 1.32 ਕਰੋੜ ਰੁਪਏ ਦਾ ਬਜਟ ਬਣਾਇਆ ਸੀ।
thelogicalindian.com ‘ਤੇ ਵੀ ਸਾਨੂੰ ਇਹ ਖਬਰ ਮਿਲੀ ਪਰ ਲਿੰਕ ਖੋਲਣ ‘ਤੇ ਦੇਖਿਆ ਜਾ ਸਕਦਾ ਹੈ ਕਿ ਇਸ ਖਬਰ ਨੂੰ ਅਪਡੇਟ ਕੀਤਾ ਗਿਆ ਹੈ। ਖਬਰ ਵਿਚ ਅੰਦਰ ਲਿਖਿਆ ਹੈ “ਸੁਧਾਰ: ਪਹਿਲਾਂ ਅਸੀਂ ਗਲਤ ਜਾਣਕਾਰੀ ਦਿੱਤੀ ਸੀ ਕਿ ‘ਦੀਪਉਤਸਵ’ ‘ਤੇ ਯੂਪੀ ਸਰਕਾਰ ਦਾ ਖਰਚ 133 ਕਰੋੜ ਸੀ। ਅਯੋਧਿਆ ਵਿਚ ਸਮਾਰੋਹ ‘ਤੇ ਖਰਚ ਕੀਤੇ ਗਏ 133 ਕਰੋੜ ਰੁਪਏ ਦੇ ਅੰਕੜੇ INS ਰਿਪੋਰਟਿੰਗ ‘ਤੇ ਅਧਾਰਤ ਸੀ। ਯੂਪੀ ਸਰਕਾਰ ਦੁਆਰਾ ਆਪਣੀ ਸਟੇਟ ਵੈਬਸਾਈਟ ‘ਤੇ ਜਾਰੀ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਦੀਪਉਤਸਵ ‘ਤੇ ਖਰਚ ਲਗਭਗ 1.32 ਕਰੋੜ ਸੀ। ਲੋਜੀਕਲ ਇੰਡੀਅਨ ਗਲਤ ਰਿਪੋਰਟਿੰਗ ਲਈ ਮੁਆਫੀ ਮੰਗਦਾ ਹੈ।”
ਵੱਧ ਪੁਸ਼ਟੀ ਲਈ ਵਿਸ਼ਵਾਸ ਟੀਮ ਨੇ ਅਯੋਧਿਆ ਦੇ ਜਿਲ੍ਹਾਅਧਿਕਾਰੀ ਅਨੁਜ ਕੁਮਾਰ ਝਾ ਨਾਲ ਗੱਲ ਕੀਤੀ। ਜਿਨ੍ਹਾਂ ਨੇ ਦੱਸਿਆ, ਸਰਕਾਰ ਨੇ ਜੋ ਰਕਮ ਅਲੋਟ ਕੀਤੀ ਹੈ ਉਹ 1.32 ਕਰੋੜ ਰੁਪਏ ਸੀ। ਸਾਨੂੰ 46 ਲੱਖ ਰੁਪਏ ਮਿਲ ਚੁੱਕੇ ਹਨ, ਬਾਕੀ ਦੀ ਬਿਲਿੰਗ ਰਿਲੀਜ਼ ਹੋ ਰੱਖੀ ਹੈ, ਜੋ ਹਾਲੇ ਪ੍ਰੋਸੈਸ ਵਿਚ ਹੈ, ਪਰ ਕੁਝ ਦਿਨਾਂ ਵਿਚ ਮਿਲ ਜਾਣ ਦੀ ਸੰਭਾਵਨਾ ਹੈ। ਖਰਚਾ ਵੀ 1.32 ਕਰੋੜ ਰੁਪਏ ਤੋਂ ਵੱਧ ਨਹੀਂ ਹੋਇਆ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਵਿਚੋਂ ਦੀ ਇੱਕ ਹੈ “Harprit Singh Thind” ਨਾਂ ਦੇ ਇੱਕ ਯੂਜ਼ਰ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਅਯੋਧਿਆ ਦੇ ਦੀਪਉਤਸਵ ਵਿਚ 133 ਕਰੋੜ ਦੇ ਖਰਚੇ ਵਾਲੀ ਪੋਸਟ ਫਰਜ਼ੀ ਹੈ। 2019 ਵਿਚ ਅਯੋਧਿਆ ਅੰਦਰ ਆਯੋਜਿਤ ਦੀਪਉਤਸਵ ਵਿਚ ਯੂਪੀ ਸਰਕਾਰ ਨੇ 1.32 ਕਰੋੜ ਰੁਪਏ ਖਰਚ ਕੀਤੇ ਸਨ ਨਾ ਕਿ 133 ਕਰੋੜ ਰੁਪਏ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।