ਨਵੀਂ ਦਿੱਲੀ (ਵਿਸ਼ਵਾਸ ਟੀਮ)। ਪੱਛਮ ਬੰਗਾਲ ਕਾਂਗਰੇਸ ਨੇ ਆਪਣੇ ਵੇਰੀਫਾਈਡ ਅਕਾਊਂਟ ਤੋਂ ਇੱਕ ਟਵੀਟ ਕਰ ਜਾਮਨਗਰ-ਜੁਨਾਗੜ੍ਹ ਰਾਜਮਾਰਗ ‘ਤੇ ਡਿੱਗੇ ਪੁਲ ਦੀ ਤਸਵੀਰ ਸ਼ੇਅਰ ਕੀਤੀ। ਤਸਵੀਰ ਨਾਲ ਲਿਖਿਆ ਗਿਆ, “ਤੱਤਕਾਲੀਨ CM ਮੋਦੀ ਦੁਆਰਾ ਯੋਜਨਾਬੱਧ, ਪ੍ਰਧਾਨਮੰਤਰੀ ਮੋਦੀ ਦੁਆਰਾ ਉਦਘਾਟਨ ਕੀਤਾ ਗਿਆ ਜਾਮਨਗਰ-ਜੁਨਾਗੜ੍ਹ ਰਾਜਮਾਰਗ ਪੁਲ 3 ਮਹੀਨੇ ਅੰਦਰ ਡਿੱਗਿਆ।” ਕਾਂਗਰੇਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਟਵੀਟ ਨੂੰ ਲਾਇਕ ਕੀਤਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਇਹ ਪੁਲ ਲੱਗਭਗ 50 ਸਾਲ ਪੁਰਾਣਾ ਹੈ।
ਵਾਇਰਲ ਪੋਸਟ ਵਿਚ ਜਾਮਨਗਰ-ਜੁਨਾਗੜ੍ਹ ਰਾਜਮਾਰਗ ‘ਤੇ ਹਾਲ ਹੀ ‘ਚ ਡਿੱਗੇ ਇੱਕ ਪੁਲ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਤਸਵੀਰ ਨਾਲ ਲਿਖਿਆ ਗਿਆ ਹੈ, “ਤੱਤਕਾਲੀਨ CM ਮੋਦੀ ਦੁਆਰਾ ਯੋਜਨਾਬੱਧ, ਪ੍ਰਧਾਨਮੰਤਰੀ ਮੋਦੀ ਦੁਆਰਾ ਉਦਘਾਟਨ ਕੀਤਾ ਗਿਆ ਜਾਮਨਗਰ-ਜੁਨਾਗੜ੍ਹ ਰਾਜਮਾਰਗ ਪੁਲ 3 ਮਹੀਨੇ ਅੰਦਰ ਡਿੱਗਿਆ।” ਇਸ ਪੋਸਟ ਨੂੰ 1000 ਤੋਂ ਵੱਧ ਵਾਰ ਟਵਿੱਟਰ ‘ਤੇ ਅਤੇ 50 ਤੋਂ ਵੱਧ ਵਾਰ ਫੇਸਬੁੱਕ ‘ਤੇ ਸ਼ੇਅਰ ਕੀਤਾ ਗਿਆ ਹੈ।
https://twitter.com/INCWestBengal/status/1141713814544478213/photo/1
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ ਅਤੇ ਪਾਇਆ ਕਿ ਕੁੱਝ ਲੋਕਲ ਗੁਜਰਾਤੀ ਵੈੱਬਸਾਈਟ ਨੇ ਇਸ ਖਬਰ ਨੂੰ ਚਲਾਇਆ ਸੀ। ਅਸਲ ਵਿਚ ਇਹ ਪੁਲ June 20, 2019 ਨੂੰ ਟੁੱਟ ਗਿਆ ਸੀ। ਇਸ ਘਟਨਾ ਵਿਚ ਕਿਸੇ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ।
ਇਸ ਨਾਲ ਇਹ ਸਾਫ ਹੋਇਆ ਕਿ ਪੁਲ ਡਿੱਗਿਆ ਅਤੇ ਹੁਣ ਸਾਨੂੰ ਇਹ ਪਤਾ ਲਗਾਉਣਾ ਸੀ ਕਿ ਕੀ ਇਸ ਪੁਲ ਦਾ ਉਦਘਾਟਨ 3 ਮਹੀਨੇ ਪਹਿਲਾਂ ਨਰੇਂਦ੍ਰ ਮੋਦੀ ਨੇ ਕੀਤਾ ਸੀ ਜਾਂ ਨਹੀਂ।
ਪੁਸ਼ਟੀ ਲਈ ਸਾਨੂੰ ਜਾਮਨਗਰ ਦੇ Sub-divisional magistrate (SDM) ਜੀਕੇ ਮਿਆਨੀ ਨੇ ਦੱਸਿਆ ਕਿ ਇਹ ਪੁਲ ਲੱਗਭਗ 50 ਸਾਲ ਪੁਰਾਣਾ ਸੀ। ਇਸ ਪੁਲ ‘ਤੇ ਹਾਲ ਹੀ ਵਿਚ ਸੜਕ ਨਿਰਮਾਣ ਦਾ ਕੰਮ ਜ਼ਰੂਰ ਹੋਇਆ ਸੀ ਪਰ ਇਸ ਪੁਲ ਦਾ ਅੰਧਰੂਨੀ ਢਾਂਚਾ ਕਮਜ਼ੋਰ ਸੀ। ਇਸ ਪੁਲ ਦੇ ਹਾਲ ਹੀ ਵਿਚ ਹੋਏ ਉਦਘਾਟਨ ਦੀ ਖਬਰ ਫਰਜ਼ੀ ਹੈ।
ਸਤੁਵਾਦ ਪਿੰਡ ਦੇ ਸਰਪੰਚ ਜਿਤੇਂਦਰ ਜਡੇਜਾ ਨੇ ਇਸ ਬਾਰੇ ਕਿਹਾ, “ਪੁਲ 50 ਸਾਲ ਤੋਂ ਵੱਧ ਪੁਰਾਣਾ ਸੀ ਅਤੇ ਬਹੁਤ ਹੀ ਖਰਾਬ ਹਾਲਤ ਵਿਚ ਸੀ। ਅਸੀਂ ਅਧਿਕਾਰੀਆਂ ਨੂੰ ਸੂਚਿਤ ਕੀਤਾ, ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਪੁਲ ਦਾ ਉਦਘਾਟਨ ਕਦੇ PM ਮੋਦੀ ਨੇ ਨਹੀਂ ਕੀਤਾ ਸੀ।”
ਇਸ ਪੋਸਟ ਨੂੰ Indian National Congress – West Bengal ਦੇ ਵੇਰੀਫਾਈਡ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਸੀ, ਜਿਸਨੂੰ ਬਾਅਦ ਵਿਚ ਹੋਰ ਲੋਕਾਂ ਨੇ ਵੀ ਸ਼ੇਅਰ ਕੀਤਾ। ਇਨ੍ਹਾਂ ਲੋਕਾਂ ਵਿਚੋਂ ਦੀ ਇੱਕ ਹੈ Brian Rathod ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਹਾਲ ਹੀ ਵਿਚ ਡਿੱਗੇ ਪੁਲ ਦਾ PM ਮੋਦੀ ਦੁਆਰਾ ਉਦਘਾਟਨ ਕਰੇ ਜਾਣ ਵਾਲੀ ਖਬਰ ਗਲਤ ਹੈ। ਇਹ ਪੁਲ ਲੱਗਭਗ 50 ਸਾਲ ਪੁਰਾਣਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।