ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਸਿੱਕੇ ਕਦੇ ਵੀ ਭਾਰਤੀ ਮੁਦਰਾ ਦੇ ਹਿੱਸਾ ਨਹੀਂ ਸਨ। ਇਹ ਇੱਕ ਰਾਮਟੰਕਾ ਜਾਂ ਟੋਕਨ ਕੋਇਨ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਸਿੱਕੇ ਦੇ ਦੋਵੇਂ ਪਾਸਿਆਂ ਨੂੰ ਵੇਖਿਆ ਜਾ ਸਕਦਾ ਹੈ। ਇਸਦੇ ਵਿਚ ਪਹਿਲੇ ਪਾਸੇ ਭਗਵਾਨ ਰਾਮ ਨਾਲ ਸੀਤਾ, ਲੱਛਮਣ, ਭਰਤ ਅਤੇ ਸ਼ਤਰੁਘਨ ਨੂੰ ਵੇਖਿਆ ਜਾ ਸਕਦਾ ਹੈ। ਅਤੇ ਦੂਜੇ ਪਾਸੇ ਕਮਲ ਦਾ ਫੁੱਲ ਅਤੇ 2 ਆਨਾ ਲਿਖਿਆ ਵੇਖਿਆ ਜਾ ਸਕਦਾ ਹੈ। ਇਸਦੇ ਉੱਤੇ ਈਸਟ ਇੰਡੀਆ ਕੰਪਨੀ ਅਤੇ ਹੇਠਾਂ 1818 ਲਿਖਿਆ ਹੋਇਆ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ 1818 ਵਿਚ ਇਹ ਸਿੱਕੇ ਭਾਰਤੀ ਮੁਦਰਾ ਦਾ ਹਿੱਸਾ ਸਨ ਅਤੇ ਉਸ ਸਮੇਂ ਬ੍ਰਿਟਿਸ਼ ਰਾਜ ਹੋਣ ਦੇ ਬਾਵਜੂਦ ਭਗਵਾਨ ਰਾਮ ਦੀ ਛਵੀ ਵਾਲੇ ਇਹ ਸਿੱਕੇ ਚਲਦੇ ਸਨ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਸਿੱਕੇ ਕਦੇ ਵੀ ਭਾਰਤੀ ਮੁਦਰਾ ਦੇ ਹਿੱਸਾ ਨਹੀਂ ਸਨ। ਇਹ ਇੱਕ ਰਾਮਟੰਕਾ ਜਾਂ ਟੋਕਨ ਕੋਇਨ ਹੈ।
ਵਾਇਰਲ ਪੋਸਟ ਵਿਚ ਕਾਂਸੇ ਦੇ ਸਿੱਕੇ ਦੇ ਦੋਵੇਂ ਪਾਸਿਆਂ ਨੂੰ ਵੇਖਿਆ ਜਾ ਸਕਦਾ ਹੈ। ਇਸਦੇ ਵਿਚ ਪਹਿਲੇ ਪਾਸੇ ਭਗਵਾਨ ਰਾਮ ਨਾਲ ਸੀਤਾ, ਲੱਛਮਣ, ਭਰਤ ਅਤੇ ਸ਼ਤਰੁਘਨ ਨੂੰ ਵੇਖਿਆ ਜਾ ਸਕਦਾ ਹੈ। ਅਤੇ ਦੂਜੇ ਪਾਸੇ ਕਮਲ ਦਾ ਫੁੱਲ ਅਤੇ 2 ਆਨਾ ਲਿਖਿਆ ਵੇਖਿਆ ਜਾ ਸਕਦਾ ਹੈ। ਇਸਦੇ ਉੱਤੇ ਈਸਟ ਇੰਡੀਆ ਕੰਪਨੀ ਅਤੇ ਹੇਠਾਂ 1818 ਲਿਖਿਆ ਹੋਇਆ ਹੈ।
ਪੋਸਟ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੋਇਆ ਹੈ: “ਇਹ ਇੱਕ ਸੰਜੋਗ ਹੀ ਕਿਹਾ ਜਾਵੇਗਾ ਕਿ ਸਨ 1818 ਵਿਚ ਜਿਹੜੇ ਦੋ ਆਨੇ ਦਾ ਸਿੱਕਾ ਹੁੰਦਾ ਸੀ ਉਸਦੇ ਵਿਚ ਰਾਮ, ਲੱਛਮਣ, ਜਾਨਕੀ, ਭਰਤ, ਸ਼ਤਰੁਘਨ, ਹਨੂੰਮਾਨ ਸਾਰਿਆਂ ਦੀ ਪ੍ਰਤਿਮਾ ਹੁੰਦੀ ਸੀ ਅਤੇ ਉਸ ਸਮੇਂ ਸਾਡੇ ਦੇਸ਼ ਵਿਚ ਅੰਗਰੇਜਾਂ ਦਾ ਰਾਜ ਸੀ ਅਤੇ ਸਿੱਕੇ ਦੇ ਦੂਜੇ ਪਾਸੇ ਕਮਲ ਦਾ ਫੁੱਲ ਬਣਿਆ ਹੁੰਦਾ ਸੀ ਅਤੇ ਦੀਵਾ ਜਗਿਆ ਹੁੰਦਾ ਸੀ। ਅਜਿਹੇ ਵੀ ਪ੍ਰਮਾਣ ਮਿਲ ਰਹੇ ਹਨ ਕਿ ਜਦੋਂ ਕਮਲ ਦਾ ਰਾਜ ਆਵੇਗਾ ਓਦੋਂ ਹੀ ਅਯੋਧਿਆ ਵਿਚ ਦੀਪ ਉਤਸਵ ਮਨਾਇਆ ਜਾਵੇਗਾ ਅਤੇ ਭਗਵਾਨ ਰਾਮ ਦਾ ਮੰਦਿਰ ਬਣੇਗਾ, ਉਹ ਸਭ ਸਾਹਮਣੇ ਆ ਚੁਕਿਆ ਹੈ। ਪਿਛਲੇ 3 ਸਾਲਾਂ ਤੋਂ ਅਯੋਧਿਆ ਵਿਚ ਦੀਪ ਉਤਸਵ ਮਨਾਇਆ ਜਾ ਰਿਹਾ ਹੈ, ਕਮਲ ਦਾ ਰਾਜ ਆ ਚੁਕਿਆ ਹੈ ਅਤੇ ਕੋਰਟ ਨੇ ਰਾਮ ਮੰਦਿਰ ਦਾ ਸਮਾਂ ਵੀ ਪੱਕਾ ਕਰ ਦਿੱਤਾ ਹੈ। ਪ੍ਰਮਾਣ ਦੇ ਤੋਰ ‘ਤੇ ਤੁਹਾਨੂੰ ਸਾਰਿਆਂ ਨੂੰ ਸਨ 1818 ਦਾ ਦੋ ਆਨਾ ਦਾ ਸਿੱਕਾ ਭੇਜ ਰਿਹਾ ਹੁਣ। ਜੈ ਸ਼੍ਰੀ ਰਾਮ”
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਨ੍ਹਾਂ ਦੋਵੇਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ https://smallestcoincollector.blogspot.com/ ਨਾਂ ਦਾ ਇੱਕ ਬਲਾਗ ਮਿਲਿਆ ਜਿਸਦੇ ਵਿਚ ਇਨ੍ਹਾਂ ਵਿਚੋਂ ਦੀ ਇੱਕ ਸਿੱਕੇ ਦੀ ਤਸਵੀਰ ਸੀ। ਬਲਾਗ ਫਰਜ਼ੀ ਸਿੱਕਿਆਂ ਦਾ ਸੰਗ੍ਰਹਿ ਸੀ ਜਿਸਦੇ ਵਿਚ ਇਸ ਸਿੱਕੇ ਨੂੰ ਵੀ ਫਰਜ਼ੀ ਦੱਸਿਆ ਗਿਆ ਸੀ।
ਇਸਦੇ ਬਾਅਦ ਅਸੀਂ ਸਿੱਧਾ RBI ਦੀ ਵੈੱਬਸਾਈਟ ‘ਤੇ ਪੁਰਾਣੇ ਸਿੱਕਿਆਂ ਨੂੰ ਲਭਿਆ, ਕਿਓਂਕਿ ਵਾਇਰਲ ਪੋਸਟ ਵਿਚ ਸਿੱਕਾ 18ਵੀਂ ਸਦੀ ਦਾ ਦੱਸਿਆ ਗਿਆ ਹੈ। ਇਸਲਈ ਅਸੀਂ 18ਵੀਂ ਅਤੇ 19ਵੀਂ ਸਦੀ ਦੇ ਸਿੱਕਿਆਂ ਦੇ ਬਾਰੇ ਵਿਚ ਲਭਿਆ। ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ‘ਤੇ ਭਾਰਤ ਵਿਚ ਸਿੱਕਿਆਂ ਦਾ ਪੂਰਾ ਇਤਿਹਾਸ ਹੈ। ਇਥੇ ਕੀਤੇ ਵੀ ਵਾਇਰਲ ਹੋ ਰਹੇ ਸਿੱਕੇ ਨਹੀਂ ਦਿੱਸੇ।
ਹੁਣ ਅਸੀਂ ਇਸ ਸਿਲਸਿਲੇ ਵਿਚ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਦੇ ਆਰਕੋਲੋਜਿਸਟ ਅਤੇ ਪ੍ਰਵਕਤਾ ਸੰਜੀਵ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਨ੍ਹਾਂ ਸਿੱਕਿਆਂ ਦੀ ਇਤਿਹਾਸਿਕਤਾ ਨੂੰ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ ਹੈ। ਇਹ ਸਿੱਕੇ ਕਦੇ ਵੀ ਲੈਣ-ਦੇਣ ਲਈ ਇਸਤੇਮਾਲ ਨਹੀਂ ਕੀਤੇ ਗਏ ਹਨ।”
ਅਸੀਂ ਇਸ ਸਿਲਸਿਲੇ ਵਿਚ ਵੱਧ ਪੁਸ਼ਟੀ ਲਈ ਅੰਕਸ਼ਾਸਤ੍ਰੀ ਅਤੇ BHU ਦੇ ਪ੍ਰੋਫੈਸਰ ਜੈ ਪ੍ਰਕਾਸ਼ ਸਿੰਘ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਦਿੱਸਣ ਵਿਚ ਰਾਮਟੰਕਾ ਜਾਂ ਟੋਕਨ ਮੰਦਿਰ ਸਿੱਕਾ ਲੱਗ ਰਿਹਾ ਹੈ। ਈਸਟ ਇੰਡੀਆ ਕੰਪਨੀ ਨੇ ਕਦੇ ਵੀ ਇਸ ਪ੍ਰਕਾਰ ਦੇ ਸਿੱਕਿਆਂ ਨੂੰ ਨਹੀਂ ਬਣਾਇਆ। ਇਸਦੇ ਅਲਾਵਾ 18ਵੀਂ ਸਦੀ ਵਿਚ 2 ਆਨਾ ਚਾਂਦੀ ਦਾ ਹੁੰਦਾ ਸੀ, ਤਾਮਬੇ ਦਾ ਨਹੀਂ। ਕੋਪਰ-ਨਿਕਲ ਮਿਕਸਡ ਧਾਤੁ ਵਿਚ 2 ਆਨਾ ਦਾ ਸਬਤੋਂ ਪਹਿਲਾਂ ਉਦਾਹਰਣ 1919 ਵਿਚ ਸਾਹਮਣੇ ਆਇਆ ਸੀ।” ਟੋਕਨ ਮੰਦਿਰ ਸਿੱਕਾ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਉਨ੍ਹਾਂ ਨੇ ਦੱਸਿਆ “ਇਹ ਸਿੱਕੇ ਲੈਣ-ਦੇਣ ਵਿਚ ਇਸਤੇਮਾਲ ਕਰਨ ਵਾਲੇ ਸਿੱਕੇ ਨਹੀਂ ਹਨ, ਬਲਕਿ ਹਿੰਦੂ ਮੰਦਿਰਾਂ ਤੋਂ ਸਬੰਧਿਤ ਟੋਕਨ ਹਨ, ਇਹ ਧਾਰਮਿਕ ਤੀਰਥਯਾਤਰਾ ਕਰਨ ਵਾਲਿਆਂ ਲਈ ਅਤੇ ਦੇਵਤਾਵਾਂ ਤੋਂ ਅਸ਼ੀਰਵਾਦ ਲੈਣ ਲਈ ਬਣਾਏ ਜਾਂਦੇ ਹਨ। ਇਹ ਸਿੱਕੇ ਹਿੰਦੂ ਦੇਵੀ ਦੇਵਤਾਵਾਂ ਦੇ ਡਿਜ਼ਾਈਨ ਨਾਲ ਆਉਂਦੇ ਹਨ ਅਤੇ ਉਨ੍ਹਾਂ ਦੇ ਸੱਮਾਨ ਵਿਚ ਵੱਖ-ਵੱਖ ਧਾਰਮਿਕ ਪ੍ਰੋਗਰਾਮ ਵਿਚ ਦਿੱਤੇ ਜਾਂਦੇ ਹਨ। ਮੰਦਿਰ ਦਾ ਸਮ੍ਰਿਤੀ ਚਿਨ੍ਹ ਪਿੱਛੇ 100 ਸਾਲਾਂ ਤੋਂ ਭਾਰਤ ਵਿਚ ਪ੍ਰਸਿੱਧ ਹੈ। ਅਧਿਕਾਂਸ਼ ਟੋਕਨ ਹਾਲ ਹੀ ਵਿਚ ਬਣੇ ਪਰ ਪੁਰਾਣੇ ਵਰਗੇ ਦਿਖਦੇ ਬਣਾਏ ਗਏ ਹਨ।”
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ हिन्दू अरविन्द रैकवार ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਇਸ ਪ੍ਰੋਫ਼ਾਈਲ ਨੂੰ 1000 ਤੋਂ ਵੱਧ ਲੋਕ ਫਾਲੋ ਕਰਦੇ ਹਨ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਸਿੱਕੇ ਕਦੇ ਵੀ ਭਾਰਤੀ ਮੁਦਰਾ ਦੇ ਹਿੱਸਾ ਨਹੀਂ ਸਨ। ਇਹ ਇੱਕ ਰਾਮਟੰਕਾ ਜਾਂ ਟੋਕਨ ਕੋਇਨ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।