ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲੀ। ਕੁਝ ਲੋਕ ਬ੍ਰਿਟਿਸ਼ ਫਿਲਮ ‘Nine Hours to Rama’ ਦੇ ਇੱਕ ਸੀਨ ਦੀ ਤਸਵੀਰ ਨੂੰ ਮਹਾਤਮਾ ਗਾਂਧੀ ਦੀ ਅਸਲੀ ਤਸਵੀਰ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਇੰਟਰਨੈੱਟ ਦੀ ਦੁਨੀਆ ਵਿਚ ਅਕਸਰ ਮਹਾਤਮਾ ਗਾਂਧੀ ਨੂੰ ਲੈ ਕੇ ਕਈ ਪ੍ਰਕਾਰ ਦੇ ਝੂਠ ਵਾਇਰਲ ਹੁੰਦੇ ਰਹਿੰਦੇ ਹਨ। ਇਸ ਵਾਰ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਗਾਂਧੀ ਦਾ ਹੱਤਿਆਰਾ ਨਾਥੁ ਰਾਮ ਗੌਡਸੇ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਇਹ ਤਸਵੀਰ 1963 ਵਿਚ ਆਈ ਬ੍ਰਿਟਿਸ਼ ਫਿਲਮ ‘Nine Hours to Rama’ ਦਾ ਇੱਕ ਸੀਨ ਹੈ। ਇਸਨੂੰ ਕੁਝ ਲੋਕ ਉਸ ਦਿਨ ਨਾਲ ਜੋੜਕੇ ਵਾਇਰਲ ਕਰ ਰਹੇ ਹਨ, ਜਿਸ ਦਿਨ ਗਾਂਧੀ ਜੀ ਨੂੰ ਗੋਲੀ ਮਾਰੀ ਗਈ ਸੀ। ਪਹਿਲਾਂ ਵੀ ਇਸੇ ਫਿਲਮ ਦੇ ਇੱਕ ਸੀਨ ਨੂੰ ਫਰਜੀ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਚੁਕਿਆ ਹੈ। ਉਹ ਪੜਤਾਲ ਤੁਸੀਂ ਇਥੇ ਕਲਿਕ ਕਰ ਪੜ੍ਹ ਸਕਦੇ ਹੋ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ।
ਫੇਸਬੁੱਕ ਪੇਜ “ਜਾਤ ਤੋੜੋ ਸਮਾਜ ਜੋੜੋ” ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਇਹ ਉਸ ਵੇਲੇ ਦੀ ਇਤਿਹਾਸਕ ਤਸਵੀਰ ਜਦੋਂ ਗੌਡਸੇ ਨੇ ਗਾਧੀ ਨੂੰ ਤਿੰਨ ਗੋਲੀਆਂ ਮਾਰੀਆਂ ਸੀ ,ਤੇ ਉਸਨੇ ਆਪਣੇ ਬਿਆਨ ਵਿਚ ਕਿਹਾ ਸੀ ਗਾਧੀ ਨੇ ਭਾਰਤ ਦੇ ਦੋ ਟੁੱਕੜੇ ਕਿਉ ਕੀਤੇ ਤੇ ਜੇ ਗਾਧੀ ਨੇ ਮੁਹੰਮਦ ਅਲੀ ਜਿਨਾਹ ਨੂੰ ਵੱਖਰਾ ਪਾਕਿਸਤਾਨ ਬਣਾਉਣ ਤੋ ਰੋਕਿਆ ਹੁੰਦਾ ਤੇ ਲੱਖਾਂ ਹਿੰਦੂ ਸਿੱਖ ਆਪਣੀ ਜਾਨ ਨਾ ਗੁਵਾਉਦੇ , ਅਸਲ ਵਿੱਚ ਗਾਧੀ ਬਹੁਤ ਘੱਟਿਆ ਬੰਦਾ ਸੀ, ਨੱਥੂ ਰਾਮ ਗੌਡਸੇ ਨੇ 153 ਕਾਰਨ ਹੋਰ ਦੱਸੇ ਸੀ ਅਦਾਲਤ ਨੂੰ ਗਾਧੀ ਨੂੰ ਮਾਰਨ ਦੇ ✍️”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਦੀ ਪੜਤਾਲ ਲਈ ਗੂਗਲ ਰਿਵਰਸ ਇਮੇਜ ਟੂਲ ਦਾ ਸਹਾਰਾ ਲਿਆ। ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਪਤਾ ਚਲਿਆ ਕਿ ਇਹ ਤਸਵੀਰ ਬ੍ਰਿਟਿਸ਼ ਫਿਲਮ ‘Nine Hours To Rama’ ਦੀ ਇੱਕ ਸੀਨ ਦਾ ਹੈ। ਸਰਚ ਦੌਰਾਨ ਸਾਨੂੰ ਇਹ ਤਸਵੀਰ Shutterstock ਨਾਂ ਦੀ ਵੈੱਬਸਾਈਟ ‘ਤੇ ਮਿਲੀ। ਤਸਵੀਰ ਨੂੰ ਲੈ ਕੇ ਦੱਸਿਆ ਗਿਆ ਕਿ ਤਸਵੀਰ ਬ੍ਰਿਟਿਸ਼ ਫਿਲਮ ‘Nine Hours To Rama’ ਦਾ ਇੱਕ ਸੀਨ ਹੈ। ਅਸਲੀ ਤਸਵੀਰ ਇਥੇ ਵੇਖੋ।
ਹੁਣ ਸਾਨੂੰ ‘Nine Hours To Rama’ ਦੇ ਬਾਰੇ ਵਿਚ ਜਾਣਕਾਰੀ ਜੁਟਾਉਣੀ ਸੀ। ਵੱਧ ਜਾਣਕਾਰੀ ਸਾਨੂੰ IMDb ਨਾਂ ਦੀ ਵੈੱਬਸਾਈਟ ‘ਤੇ ਵੀ ਮਿਲੀ। ਇਸ ਵੈੱਬਸਾਈਟ ‘ਤੇ ਮੌਜੂਦ ਤਸਵੀਰਾਂ ਨੂੰ ਵੇਖ ਕੇ ਇਹ ਸਾਫ ਹੋ ਗਿਆ ਕਿ ਵਾਇਰਲ ਤਸਵੀਰ ‘Nine Hours To Rama’ ਦਾ ਹੀ ਇੱਕ ਸੀਨ ਹੈ। ਇਹ ਫਿਲਮ 1963 ਵਿਚ ਆਈ ਸੀ। ਇਹ ਫਿਲਮ ਸ੍ਟੇਨਲੀ ਵਾਲਪਰਟ ਦੇ ਨੋਵਲ ‘ਤੇ ਬਣੀ ਸੀ। ਗੌਡਸੇ ਦਾ ਰੋਲ ਜਰਮਨ ਅਦਾਕਾਰ “Horst Buchholz” ਅਤੇ ਮਹਾਤਮਾ ਗਾਂਧੀ ਦੀ ਭੂਮਿਕਾ Js Casshyap ਨੇ ਨਿਭਾਈ ਸੀ। ਫਿਲਮ ਦੇ ਡਾਇਰੈਕਟਰ ਮਾਰਕ ਰੋਬਸਨ ਸੀ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ, “ਇਹ ਤਸਵੀਰ ਅਸਲ ਵਿਚ ਬ੍ਰਿਟਿਸ਼ ਫਿਲਮ ‘Nine Hours to Rama’ ਦਾ ਇੱਕ ਸੀਨ ਹੈ। ਇਹ ਫਿਲਮ ਬਾਪੂ ਦੀ ਹੱਤਿਆ ‘ਤੇ ਬਣਾਈ ਗਈ ਸੀ। ਅਜਿਹੀ ਕਈ ਤਸਵੀਰਾਂ ਪਹਿਲਾਂ ਵੀ ਬਾਪੂ ਦੇ ਨਾਂ ‘ਤੇ ਲੋਕ ਵਾਇਰਲ ਕਰ ਚੁੱਕੇ ਹਨ, ਜਦਕਿ ਇਨ੍ਹਾਂ ਦਾ ਸਚਾਈ ਨਾਲ ਕੋਈ ਸਬੰਧ ਨਹੀਂ ਹੁੰਦਾ ਹੈ।”
ਹੁਣ ਵਾਰੀ ਸੀ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲਾ ਫੇਸਬੁੱਕ ਪੇਜ ਜਾਤ ਤੋੜੋ ਸਮਾਜ ਜੋੜੋ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲੀ। ਕੁਝ ਲੋਕ ਬ੍ਰਿਟਿਸ਼ ਫਿਲਮ ‘Nine Hours to Rama’ ਦੇ ਇੱਕ ਸੀਨ ਦੀ ਤਸਵੀਰ ਨੂੰ ਮਹਾਤਮਾ ਗਾਂਧੀ ਦੀ ਅਸਲੀ ਤਸਵੀਰ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।