Fact Check: ਦਿੱਲੀ ਦੇ ਸ਼ਾਹੀਨ ਬਾਗ ਵਿਚ ਧਰਨੇ ‘ਤੇ ਬੈਠੀ ਔਰਤ ਦੀ ਤਸਵੀਰ ਪੱਤਰਕਾਰ ਰਵੀਸ਼ ਕੁਮਾਰ ਦੇ ਨਾਂ ‘ਤੇ ਵਾਇਰਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਰਵੀਸ਼ ਕੁਮਾਰ ਦੇ ਨਾਂ ਤੋਂ ਸ਼ਾਹੀਨ ਬਾਗ ਦੀ ਤਸਵੀਰ ਵਾਲੀ ਵਾਇਰਲ ਪੋਸਟ ਫਰਜ਼ੀ ਹੈ। ਤਸਵੀਰ ਵਿਚ ਰਵੀਸ਼ ਕੁਮਾਰ ਨਹੀਂ, ਬਲਕਿ ਪ੍ਰਦਰਸ਼ਨ ਵਿਚ ਸ਼ਕੀਲਾ ਬੇਗਮ ਹਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸ਼ਾਹੀਨ ਬਾਗ ਵਿਚ CAA ਅਤੇ NRC ਖਿਲਾਫ ਚਲ ਰਹੇ ਪ੍ਰਦਰਸ਼ਨ ਵਿਚਕਾਰ ਇੱਕ ਫਰਜ਼ੀ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਔਰਤਾਂ ਦੇ ਮੂੰਹ ‘ਤੇ ਪੱਟੀ ਬੰਨ੍ਹੀ ਵੇਖੀ ਜਾ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰ ਇਸ ਔਰਤ ਦੀ ਤਸਵੀਰ ਨੂੰ ‘NDTV India’ ਦੇ ਐਡੀਟਰ ਰਵੀਸ਼ ਕੁਮਾਰ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਟੀਮ ਨੇ ਜਦੋਂ ਇਸ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵਾਇਰਲ ਪੋਸਟ ਫਰਜ਼ੀ ਹੈ। ਅਸਲ ਵਿਚ ਜਿਹੜੀ ਤਸਵੀਰ ਨੂੰ ਰਵੀਸ਼ ਕੁਮਾਰ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ, ਉਹ ਸ਼ਾਹੀਨ ਬਾਗ ਦੇ ਧਰਨੇ ‘ਤੇ ਬੈਠੀ ਇੱਕ ਔਰਤ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “अजय गर्ग” ਨੇ 19 ਫਰਵਰੀ ਨੂੰ ਇੱਕ ਔਰਤ ਦੀ ਤਸਵੀਰ ਨੂੰ ਆਪਣੇ ਅਕਾਊਂਟ ਤੋਂ ਅਪਲੋਡ ਕਰਦੇ ਹੋਏ ਲਿਖਿਆ: ”ਸ਼ਾਹੀਨ ਬਾਗ ਤੋਂ ਆਈ ਹੈ ਇਹ ਤਸਵੀਰ…ਧਿਆਨ ਨਾਲ ਦੇਖੋ ਕੀਤੇ ਇਹ ਤਸਵੀਰ ਰਵੀਸ਼ ਕੁਮਾਰ ਦੀ ਤਾਂ ਨੀ??? ਰਵੀਸ਼ ਤੋਂ ਇਹ ਉੱਮੀਦ ਨਹੀਂ ਸੀ”

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਰਵੀਸ਼ ਕੁਮਾਰ ਦੇ ਨਾਂ ਤੋਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ time8.in ਨਾਂ ਦੀ ਵੈੱਬਸਾਈਟ ‘ਤੇ ਮੌਜੂਦ ਇੱਕ ਖਬਰ ਮਿਲੀ। ਇਸ ਖਬਰ ਵਿਚ ਅਸਲੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਖਬਰ 18 ਫਰਵਰੀ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਖਬਰ ਵਿਚ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਬਾਰੇ ਦੱਸਿਆ ਗਿਆ ਸੀ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।

https://www.time8.in/protest-but-dont-block-roads-sc-to-shaheen-bagh-protesters/

ਖਬਰ ਦੇ ਅਖੀਰ ਵਿਚ ਤਸਵੀਰ ਲਈ ਸ਼ਾਹੀਨ ਬਾਗ ਅਧਿਕਾਰਿਕ (@Shaheenbaghoff1) ਨੂੰ ਕਰੈਡਿਟ ਦਿੱਤਾ ਗਿਆ ਸੀ। ਇਸਦੇ ਬਾਅਦ ਅਸੀਂ @Shaheenbaghoff1 ‘ਤੇ ਜਾ ਕੇ ਅਸਲੀ ਤਸਵੀਰ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ 11 ਫਰਵਰੀ 2020 ਨੂੰ ਅਪਲੋਡ ਕੀਤੀ ਗਈ ਦੋ ਤਸਵੀਰਾਂ ਮਿਲੀਆਂ।

ਇਨ੍ਹਾਂ ਤਸਵੀਰਾਂ ਵਿਚ ਇੱਕ ਤਸਵੀਰ ਓਹੀ ਸੀ, ਜਿਹੜੀ ਹੁਣ ਸ਼ਾਹੀਨ ਬਾਗ ਦੇ ਨਾਂ ਤੋਂ ਵਾਇਰਲ ਹੋ ਰਹੀ ਹੈ। ਤਸਵੀਰ ਨਾਲ ਜਿਹੜਾ ਟਵੀਟ ਕੀਤਾ ਗਿਆ ਸੀ: ”#ਜਾਮੀਆ ਅਤੇ ਤੁਗਲਕਾਬਾਦ ਵਿਚ ਦਿੱਲੀ ਪੁਲਿਸ ਦੀ ਹਿੰਸਾ ਅਤੇ ਦਮਨ ਖਿਲਾਫ ਅੱਜ ਅਸੀਂ ਸ਼ਾਹੀਨ ਬਾਗ ਦੇ ਲੋਕ ਪੂਰਾ ਦਿਨ ਮੋਨ ਪ੍ਰਦਰਸ਼ਨ (ਚੁੱਪ ਪ੍ਰਦਰਸ਼ਨ) ਕਰ ਰਹੇ ਹਨ। ਮਾਈਕ ਅਤੇ ਸਪੀਕਰ ਨਹੀਂ ਵੱਜਣਗੇ। ਅਤਿਆਚਾਰ ਖਿਲਾਫ ਸਾਡਾ ਵਿਰੋਧ ਅਸੀਂ ਸ਼ਾਂਤੀ ਤਰੀਕੇ ਦਰਜ ਕਰਾਂਗੇ। ਤੁਸੀਂ ਸਾਰੇ ਆਪਣੇ ਪੋਸਟਰ ਅਤੇ ਕਾਲੀ ਪੱਟੀ ਲੈ ਕੇ ਆਓ।”

ਇਸ ਪੂਰੇ ਮਾਮਲੇ ਵਿਚ ਰਵੀਸ਼ ਕੁਮਾਰ ਕਹਿੰਦੇ ਹਨ ਕਿ ਤਸਵੀਰ ਉਨ੍ਹਾਂ ਦੀ ਨਹੀਂ, ਬਲਕਿ ਸ਼ਕੀਲਾ ਬੇਗਮ ਦੀ ਹੈ। ਇਹ ਕਰਤੂਤ ਆਈਟੀ ਸੈੱਲ ਦੀ ਹੈ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਰਵੀਸ਼ ਕੁਮਾਰ ਦੇ ਫੇਸਬੁੱਕ ਪੇਜ ‘ਤੇ ਗਏ। ਓਥੇ ਸਾਨੂੰ 19 ਫਰਵਰੀ ਨੂੰ ਕੀਤੀ ਗਈ ਰਵੀਸ਼ ਕੁਮਾਰ ਦੀ ਇੱਕ ਪੋਸਟ ਮਿਲੀ। ਇਸਦੇ ਵਿਚ ਉਨ੍ਹਾਂ ਨੇ ਵਾਇਰਲ ਤਸਵੀਰ ਬਾਰੇ ਦੱਸਦੇ ਹੋਏ ਲਿਖਿਆ: ”ਪਿਛਲੇ ਕੁਝ ਦਿਨਾਂ ਤੋਂ ਇੱਕ ਔਰਤ ਦੀ ਤਸਵੀਰ ਨੂੰ ਲੈ ਕੇ ਅਫਵਾਹ ਉਡਾਈ ਗਈ ਹੈ ਕਿ ਇਹ ਰਵੀਸ਼ ਕੁਮਾਰ ਹੈ। ਜਿਹੜਾ ਮੂੰਹ ‘ਤੇ ਪੱਟੀ ਬੰਨ੍ਹ ਕੇ ਸ਼ਾਹੀਨ ਬਾਗ ਵਿਚ ਬੈਠਾ ਹੈ। ਇਹ ਸਾਰੇ ਕੰਮ ਕਦੇ ਸਮਾਇਲੀ ਲਾ ਕੇ ਤਾਂ ਕਦੇ ਪ੍ਰਸ਼ਨ ਚਿੰਨ੍ਹ ਲਾ ਕੇ ਕੀਤੇ ਜਾਂਦੇ ਹਨ। ਜਦੋਂ ਕਈ ਮਾਧਿਅਮ ਤੋਂ ਪਹਿਲੀ ਤਸਵੀਰ ਆਈ ਤਾਂ ਪਤਾ ਕਰਨ ਦਾ ਮਨ ਕੀਤਾ। ਕਿਓਂਕਿ ਇਸਨੂੰ ਕਈ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਮਾਨਸਿਕ ਰੂਪ ਤੋਂ ਬਿਮਾਰ ਹੋ ਚੁਕੇ ਲੋਕ ਮੇਰੀ ਪੋਸਟ ਦੇ ਕਮੈਂਟ ਵਿਚ ਇਸ ਤਸਵੀਰ ਨੂੰ ਪੋਸਟ ਕਰਨ ਲੱਗੇ ਹਨ। ਮੁੰਨੇ ਭਾਰਤੀ ਨੂੰ ਕਾਫੀ ਮਿਹਨਤ ਕਰਨੀ ਪੈ ਗਈ। ਆਖਰ ਪਤਾ ਲੱਗਿਆ ਕਿ ਜਿਹੜੀ ਤਸਵੀਰ ਨੂੰ ਰਵੀਸ਼ ਕੁਮਾਰ ਦਾ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਕੀਲ ਬੇਗਮ ਹੈ। ਜਿਹੜੇ ਓਥੇ ਦੇ ਇੱਕ ਮੋਹੱਲੇ ਵਿਚ ਰਹਿੰਦੀ ਹਨ…।”

ਰਵੀਸ਼ ਕੁਮਾਰ ਦੀ ਪੂਰੀ ਪੋਸਟ ਇਥੇ ਪੜ੍ਹੀ ਜਾ ਸਕਦੀ ਹੈ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “अजय गर्ग” ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਰਵੀਸ਼ ਕੁਮਾਰ ਦੇ ਨਾਂ ਤੋਂ ਸ਼ਾਹੀਨ ਬਾਗ ਦੀ ਤਸਵੀਰ ਵਾਲੀ ਵਾਇਰਲ ਪੋਸਟ ਫਰਜ਼ੀ ਹੈ। ਤਸਵੀਰ ਵਿਚ ਰਵੀਸ਼ ਕੁਮਾਰ ਨਹੀਂ, ਬਲਕਿ ਪ੍ਰਦਰਸ਼ਨ ਵਿਚ ਸ਼ਕੀਲਾ ਬੇਗਮ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts