Fact Check : ਬਿਹਾਰ ਦੇ ਹਸਪਤਾਲ ਦੀ ਪੁਰਾਣੀ ਤਸਵੀਰ ਦਿੱਲੀ ਦੇ ਮੋਹੱਲਾ ਕਲੀਨਿਕ ਦੇ ਨਾਂ ‘ਤੇ ਵਾਇਰਲ

ਵਿਸ਼ਵਾਸ ਟੀਮ ਨੇ ਜਦੋਂ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵਾਇਰਲ ਤਸਵੀਰ ਦਿੱਲੀ ਦੀ ਕਿਸੇ ਮੋਹੱਲਾ ਕਲੀਨਿਕ ਦੀ ਨਹੀਂ, ਬਲਕਿ ਬਿਹਾਰ ਦੇ ਮੁਜ਼ੱਫਰਪੁਰ ਦੇ ਸਦਰ ਹਸਪਤਾਲ ਦੀ ਹੈ।

Fact Check : ਬਿਹਾਰ ਦੇ ਹਸਪਤਾਲ ਦੀ ਪੁਰਾਣੀ ਤਸਵੀਰ ਦਿੱਲੀ ਦੇ ਮੋਹੱਲਾ ਕਲੀਨਿਕ ਦੇ ਨਾਂ ‘ਤੇ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਵਿਧਾਨਸਭਾ ਚੋਣਾਂ ਦੀ ਗਰਮੀ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਇੱਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਦੇ ਮੋਹੱਲਾ ਕਲੀਨਿਕ ਦੀ ਹੈ। ਤਸਵੀਰ ਵਿਚ ਮਰੀਜ਼ਾਂ ਲਈ ਬਣਾਏ ਗਏ ਬਿਸਤਰੇ ਉੱਤੇ ਕੁੱਤਿਆ ਨੂੰ ਅਰਾਮ ਫਰਮਾਉਂਦੇ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਪੋਸਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਤਸਵੀਰ ਦਿੱਲੀ ਦੀ ਨਹੀਂ, ਬਲਕਿ ਬਿਹਾਰ ਦੇ ਮੁਜ਼ੱਫਰਪੁਰ ਦੇ ਸਦਰ ਹਸਪਤਾਲ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Sutinder Chhabra ਨੇ ਹਸਪਤਾਲ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “दिल्ली का मोहल्ला क्विनिक में aap के नेता इलाज के लिए आराम करते हुए”

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਸਾਨੂੰ ਦੀਵਾਰ ‘ਤੇ ਇੱਕ ਬੋਰਡ ਟੰਗਿਆ ਹੋਇਆ ਨਜ਼ਰ ਆਇਆ। ਉਸ ਉੱਤੇ ਸਦਰ ਹਸਪਤਾਲ, ਮੁਜ਼ੱਫਰਪੁਰ ਲਿਖਿਆ ਹੋਇਆ ਸੀ। ਮੁਜ਼ੱਫਰਪੁਰ ਬਿਹਾਰ ਵਿਚ ਹੈ, ਜਦਕਿ ਯੂਪੀ ਵਿਚ ਮੁਜ਼ੱਫਰਨਗਰ ਹੈ। ਵਾਇਰਲ ਤਸਵੀਰ ਬਿਹਾਰ ਦੇ ਮੁਜ਼ੱਫਰਪੁਰ ਦੀ ਹੈ।

ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਬਿਹਾਰ ਦੇ ਇੱਕ ਲੋਕਲ ਅਖਬਾਰ ਦੀ ਵੈੱਬਸਾਈਟ ‘ਤੇ ਅਸਲੀ ਤਸਵੀਰ ਮਿਲੀ। 5 ਦਸੰਬਰ 2017 ਨੂੰ ਪ੍ਰਕਾਸ਼ਿਤ ਇੱਕ ਖਬਰ ਵਿਚ ਦੱਸਿਆ ਗਿਆ ਸੀ ਕਿ ਮੁਜ਼ੱਫਰਪੁਰ ਦੇ ਸਦਰ ਹਸਪਤਾਲ ਦੇ ਸਰਜੀਕਲ ਵਾਰਡ ਵਿਚ ਮਰੀਜ਼ਾਂ ਦੇ ਬਿਸਤਰੇ ਉੱਤੇ ਅਵਾਰਾ ਕੁੱਤਿਆ ਦਾ ਆਤੰਕ ਹੋ ਜਾਂਦਾ ਹੈ। ਇਸ ਤਸਵੀਰ ਨੂੰ ਤੁਸ਼ਾਰ ਰਾਏ ਨੇ ਖਿਚਿਆ ਸੀ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।

ਪੜਤਾਲ ਦੌਰਾਨ ਸਾਨੂੰ ਯੂਟਿਊਬ ‘ਤੇ ਹਸਪਤਾਲ ਨਾਲ ਜੁੜਿਆ ਇੱਕ ਵੀਡੀਓ ਮਿਲਿਆ। ਇਸਨੂੰ 5 ਦਸੰਬਰ 2017 ਨੂੰ Muzaffarpur Now ਨਾਂ ਦੇ ਲੋਕਲ ਚੈੱਨਲ ਨੇ ਅਪਲੋਡ ਕੀਤਾ ਸੀ। ਵੀਡੀਓ ਵਿਚ ਹਸਪਤਾਲ ਦੇ ਬਿਸਤਰੇ ਉੱਤੇ ਕੁੱਤਿਆ ਨੂੰ ਅਰਾਮ ਫਰਮਾਉਂਦੇ ਵੇਖਿਆ ਜਾ ਸਕਦਾ ਹੈ। ਇਸਦੇ ਅਲਾਵਾ ਸਾਨੂੰ ਵੀਡੀਓ ਵਿਚ ਓਹੀ ਬੋਰਡ ਨਜ਼ਰ ਆਇਆ, ਜਿਹੜਾ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਹੈ। ਇਹ ਸਾਫ ਸੀ ਕਿ ਵੀਡੀਓ ਵੀ ਮੁਜ਼ੱਫਰਪੁਰ ਦੇ ਸਦਰ ਹਸਪਤਾਲ ਦਾ ਹੀ ਸੀ।

ਵਾਇਰਲ ਤਸਵੀਰ ਨੂੰ ਲੈ ਕੇ ਸਦਰ ਹਸਪਤਾਲ ਦੇ ਸਿਵਿਲ ਸਰਜਨ ਡਾ. ਸ਼ੈਲੇਸ਼ ਪ੍ਰਸਾਦ ਸਿੰਘ ਨੇ ਦੱਸਿਆ, ”ਇਹ ਤਿੰਨ ਸਾਲ ਪਹਿਲਾਂ ਦੀ ਹੈ। ਹੁਣ ਅਜੇਹੀ ਸਤਿਥੀ ਨਹੀਂ ਹੈ। ਹਸਪਤਾਲ ਦੇ ਚਾਰੋਂ ਤਰਫ ਬਾਊਂਡਰਿਵਾਲ ਦਾ ਨਿਰਮਾਣ ਕਰਾ ਦਿੱਤਾ ਗਿਆ ਹੈ। ਪਹਿਲਾਂ ਸੁਰੱਖਿਆ ਦੀ ਜਿੰਮੇਵਾਰੀ ਹੋਮਗਾਰਡ ਦੇ ਹਵਾਲੇ ਸੀ। ਉਸਦੀ ਥਾਂ ਹੁਣ ਨਿਜੀ ਸੁਰੱਖਿਆ ਗਾਰਡ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਤਿੰਨ ਸ਼ਿਫਟ ਵਿਚ 12 ਸੁਰੱਖਿਆ ਕਰਮੀ ਤੈਨਾਤ ਰਹਿੰਦੇ ਹਨ। ਓਥੇ ਹੀ, ਸਫਾਈ ਦਾ ਜ਼ਿੱਮਾ ਨਿਜੀ ਏਜੰਸੀ ਕੋਲ ਹੈ।”

ਦੈਨਿਕ ਜਾਗਰਣ ਦੇ ਮੁਜ਼ੱਫਰਪੁਰ ਇਨਪੁਟ ਹੈਡ ਰਵਿਕਾਂਤ ਪ੍ਰਸਾਦ ਨੇ ਵੀ ਵਾਇਰਲ ਤਸਵੀਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਤਸਵੀਰ ਪੁਰਾਣੀ ਹੈ।

ਹੁਣ ਅਸੀਂ ਫੇਸਬੁੱਕ ਯੂਜ਼ਰ Sutinder Chhabra ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਇੱਕ ਖਾਸ ਵਿਚਾਰਧਾਰਾ ਦਾ ਸਮਰਥਕ ਲਗਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਜਦੋਂ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵਾਇਰਲ ਤਸਵੀਰ ਦਿੱਲੀ ਦੀ ਕਿਸੇ ਮੋਹੱਲਾ ਕਲੀਨਿਕ ਦੀ ਨਹੀਂ, ਬਲਕਿ ਬਿਹਾਰ ਦੇ ਮੁਜ਼ੱਫਰਪੁਰ ਦੇ ਸਦਰ ਹਸਪਤਾਲ ਦੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts