Fact Check: ਕੰਗਨਾ ਰਣੌਤ ਦੇ ਭਾਜਪਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੀ ਫਰਜੀ ਗ੍ਰਾਫਿਕ ਪਲੇਟ ਹੋਈ ਵਾਇਰਲ

ਕੰਗਨਾ ਨਾਲ ਜੋੜਕੇ ABP ਨਿਊਜ਼ ਦੇ ਨਾਂ ਤੋਂ ਵਾਇਰਲ ਫਰਜੀ ਗ੍ਰਾਫਿਕ ਪਲੇਟ ਵਾਇਰਲ ਕੀਤੀ ਜਾ ਰਹੀ ਹੈ। ਭਾਜਪਾ ਨੇ ਵੀ ਬਿਹਾਰ ਦੇ ਆਉਣ ਵਾਲੇ ਵਿਧਾਨਸਭਾ ਚੋਣਾਂ ਵਿਚ ਕੰਗਨਾ ਦੇ ਪ੍ਰਚਾਰ ਤੋਂ ਇਨਕਾਰ ਕੀਤਾ ਹੈ।

Fact Check: ਕੰਗਨਾ ਰਣੌਤ ਦੇ ਭਾਜਪਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੀ ਫਰਜੀ ਗ੍ਰਾਫਿਕ ਪਲੇਟ ਹੋਈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ): ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰਾ ਕੰਗਨਾ ਰਣੌਤ ਬਿਹਾਰ ਚੋਣਾਂ ਵਿਚ ਭਾਜਪਾ ਦਾ ਪ੍ਰਚਾਰ ਕਰੇਗੀ। ਇਸ ਪੋਸਟ ਵਿਚ ABP ਨਿਊਜ਼ ਦੀ ਇੱਕ ਕਥਿਤ ਗ੍ਰਾਫਿਕ ਪਲੇਟ ਸ਼ੇਅਰ ਕੀਤੀ ਜਾ ਰਹੀ ਹੈ। ਵਿਸ਼ਵਾਸ ਨਿਊਜ਼ ਨੂੰ ਆਪਣੇ ਵਹਾਟਸਐੱਪ ਚੈਟਬੋਟ (+91 95992 99372) ਵੀ ਇਹੀ ਦਾਅਵਾ ਫ਼ੈਕ੍ਟ ਚੈੱਕ ਲਈ ਮਿਲਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ ਹੈ। ABP ਨਿਊਜ਼ ਦੀ ਫਰਜੀ ਗ੍ਰਾਫਿਕ ਪਲੇਟ ਵਾਇਰਲ ਕੀਤੀ ਜਾ ਰਹੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਅਦਾਕਾਰਾ ਕੰਗਨਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਨਿਊਜ਼ ਚੈੱਨਲ ABP ਨਿਊਜ਼ ਦੀ ਕਥਿਤ ਗ੍ਰਾਫਿਕ ਪਲੇਟ ਸ਼ੇਅਰ ਕੀਤੀ ਗਈ ਹੈ। ਇਸ ਗ੍ਰਾਫਿਕ ਪਲੇਟ ਵਿਚ ਲਿਖਿਆ ਹੈ, ‘बिहार चुनाव में भाजपा का प्रचार करेगी ;- कंगना रनौत।’ ਪੋਸਟ ਨਾਲ ਕੈਪਸ਼ਨ ਲਿਖਿਆ ਗਿਆ ਹੈ, ‘झाँसी की रानी अब झाँसे की रानी बन चुकी है.!😂’

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਜਰੂਰੀ ਕੀਵਰਡ ਦੀ ਮਦਦ ਨਾਲ ਇੰਟਰਨੈੱਟ ‘ਤੇ ਸਰਚ ਕਰ ਇਹ ਜਾਣਨਾ ਚਾਇਆ ਕਿ ਕੀ ABP ਨਿਊਜ਼ ਨੇ ਅਜੇਹੀ ਕੋਈ ਖਬਰ ਪ੍ਰਕਾਸ਼ਿਤ ਕੀਤੀ ਹੈ ਜਾਂ ਨਹੀਂ। ਸਾਨੂੰ ABP ਦੀ ਵੈੱਬਸਾਈਟ ‘ਤੇ ਅਜੇਹੀ ਕੋਈ ਖਬਰ ਨਹੀਂ ਮਿਲੀ। ਇੰਟਰਨੈੱਟ ਸਰਚ ਦੌਰਾਨ ਹੀ ਸਾਨੂੰ ਅਜੇਹੀ ਕਈ ਪ੍ਰਮਾਣਿਕ ਰਿਪੋਰਟ ਮਿਲੀਆਂ, ਜਿਨ੍ਹਾਂ ਵਿਚ ਭਾਜਪਾ ਦੇ ਬਿਹਾਰ ਪ੍ਰਭਾਰੀ ਦੇਵੇਂਦਰ ਫੜਨਵੀਜ਼ ਕੰਗਨਾ ਦੇ ਪ੍ਰਚਾਰ ਕਰਨ ਦੀ ਕਥਿਤ ਖਬਰ ਦਾ ਖੰਡਨ ਕਰ ਰਹੇ ਹਨ। ਲਾਈਵ ਹਿੰਦੁਸਤਾਨ ਦੀ ਅਜੇਹੀ ਹੀ ਇੱਕ ਨਿਊਜ਼ ਰਿਪੋਰਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਹੁਣ ਤਕ ਮੌਜੂਦ ਜਾਣਕਾਰੀ ਅਨੁਸਾਰ ਮੀਡੀਆ ਰਿਪੋਰਟਸ ਵਿਚ ਕੰਗਨਾ ਦੀ ਤਰਫ਼ੋਂ ਵੀ ਅਜੇਹੀ ਕੋਈ ਬਿਆਨ ਨਹੀਂ ਆਇਆ ਹੈ ਕਿ ਉਹ ਭਾਜਪਾ ਲਈ ਪ੍ਰਚਾਰ ਕਰੇਗੀ।

ਵਿਸ਼ਵਾਸ ਨਿਊਜ਼ ਨੇ ABP ਨਿਊਜ਼ ਦੇ ਨਾਂ ਤੋਂ ਵਾਇਰਲ ਹੋ ਰਹੇ ਗ੍ਰਾਫਿਕ ਪਲੇਟ ਦੀ ਬਾਰੀਕੀ ਨਾਲ ਪੜਤਾਲ ਕੀਤੀ। ਇਸ ਗ੍ਰਾਫਿਕ ਵਿਚ ਹਿੰਦੀ ਦੀਆਂ ਗਲਤੀਆਂ ਨੂੰ ਵੇਖਿਆ ਜਾ ਸਕਦਾ ਹੈ। ਇਸਦੇ ਵਿਚ ਗਲਤ ਥਾਂ ‘ਤੇ ਸੇਮੀ ਕੋਲਨ ਦਾ ਇਸਤੇਮਾਲ ਕੀਤਾ ਗਿਆ ਹੈ। ਇਸਦੇ ਅਲਾਵਾ ਇਸ ਗ੍ਰਾਫਿਕ ਪਲੇਟ ਵਿਚ ਇਸਤੇਮਾਲ ਕੀਤਾ ਗਿਆ ਫੌਂਟ ABP ਦੇ ਅਸਲ ਫੌਂਟ ਤੋਂ ਵੀ ਵੱਖਰਾ ਹੈ। ਹੇਠਾਂ ਸ਼ੇਅਰ ਕੀਤੀ ਗਈ ਤਸਵੀਰ ਵਿਚ ਅੰਤਰ ਸਾਫ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਉੱਤੇ ABP ਦੇ ਅਧਿਕਾਰਿਕ Youtube ਚੈੱਨਲ ‘ਤੇ ਮੌਜੂਦ ਵੀਡੀਓ ਤੋਂ ਲਿਆ ਗਿਆ ਗ੍ਰਾਫਿਕ ਪਲੇਟ ਲਾਇਆ ਗਿਆ ਹੈ ਅਤੇ ਹੇਠਾਂ ਵਾਇਰਲ ਹੋ ਰਿਹਾ ਕਥਿਤ ਗ੍ਰਾਫਿਕ ਪਲੇਟ। ਤੁਸੀਂ ਆਪ ਫੌਂਟ ਦੇ ਅੰਤਰ ਵੇਖ ਸਕਦੇ ਹੋ:

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ABP ਨਿਊਜ਼ ਦੇ ਏਡੀਟੋਰੀਅਲ ਡਿਪਾਰਟਮੈਂਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਗ੍ਰਾਫਿਕ ਪਲੇਟ ਫਰਜੀ ਹੈ। ਇਸ ਗ੍ਰਾਫਿਕ ਪਲੇਟ ਅਤੇ ਖਬਰ ਦਾ ABP ਨਿਊਜ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਸ ਗ੍ਰਾਫਿਕ ਪਲੇਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Amrish Kushwaha ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਕੰਗਨਾ ਨਾਲ ਜੋੜਕੇ ABP ਨਿਊਜ਼ ਦੇ ਨਾਂ ਤੋਂ ਵਾਇਰਲ ਫਰਜੀ ਗ੍ਰਾਫਿਕ ਪਲੇਟ ਵਾਇਰਲ ਕੀਤੀ ਜਾ ਰਹੀ ਹੈ। ਭਾਜਪਾ ਨੇ ਵੀ ਬਿਹਾਰ ਦੇ ਆਉਣ ਵਾਲੇ ਵਿਧਾਨਸਭਾ ਚੋਣਾਂ ਵਿਚ ਕੰਗਨਾ ਦੇ ਪ੍ਰਚਾਰ ਤੋਂ ਇਨਕਾਰ ਕੀਤਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts