Fack Check: ਬਸ ਵਿਚ ਪੱਥਰਬਾਜ਼ੀ ਦੇ ਇਸ ਵੀਡੀਓ ਦਾ CAA ਵਿਰੋਧ ਪ੍ਰਦਰਸ਼ਨ ਨਾਲ ਨਹੀਂ ਹੈ ਕੋਈ ਸਬੰਧ, 2018 ਦਾ ਹੈ ਵੀਡੀਓ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਨਾਗਰਿਕਤਾ ਸੋਧ ਬਿਲ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਅਫਵਾਹਾਂ ਨਾਲ ਭਰਿਆ ਪਿਆ ਹੈ। ਇਸਦੇ ਨਾਲ ਜੁੜਾ ਇੱਕ ਹੋਰ ਵੀਡੀਓ ਅੱਜਕਲ੍ਹ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਬਸ ਅੰਦਰ ਬੱਚੇ ਅਤੇ ਔਰਤਾਂ ਨੂੰ ਡਰੀ ਹਾਲਤ ਵਿਚ ਫਰਸ਼ ‘ਤੇ ਬੈਠਾ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਉਨ੍ਹਾਂ ਦੀ ਬਸ ਉੱਤੇ ਪੱਥਰਬਾਜ਼ੀ ਹੋ ਰਹੀ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲ ਵਿਚ ਹੋਏ ਨਾਗਰਿਕਤਾ ਸੋਧ ਬਿਲ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਕ ਹੋਈ ਭੀੜ ਦੀ ਕਰਤੂਤ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਵੀਡੀਓ ਅਸਲ ਵਿਚ ਜਨਵਰੀ 2018 ਦਾ ਹੈ ਜਦੋਂ ਫਿਲਮ ਪਦਮਾਵਤ ਦੇ ਵਿਰੋਧ ਵਿਚ ਗੁਰੂਗਰਾਮ ਵਿਚ ਹਿੰਸਕ ਭੀੜ ਨੇ ਜੀਡੀ ਗੋਇੰਕਾ ਵਰਲਡ ਸਕੂਲ ਦੀ ਬਸ ‘ਤੇ ਪੱਥਰਾਂ ਨਾਲ ਹਮਲਾ ਕੀਤਾ ਸੀ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ਵਿਚ ਬਸ ਦੇ ਫਰਸ਼ ‘ਤੇ ਬੱਚਿਆਂ ਅਤੇ ਔਰਤਾਂ ਨੂੰ ਡਰੀ ਹੋਈ ਹਾਲਤ ਅੰਦਰ ਬੈਠਾ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਉਨ੍ਹਾਂ ਦੀ ਬਸ ‘ਤੇ ਪੱਥਰਬਾਜ਼ੀ ਹੋ ਰਹੀ ਹੈ।

ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੋਇਆ ਹੈ “Peacefull Protest, Really? Bol do yai bh Delhi Police ka Kia Dhara hai. #Tango”

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ Invid ਟੂਲ ‘ਤੇ ਪਾਇਆ ਅਤੇ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ। ਫੇਰ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ outlookindia.com ਦੀ 24 ਜਨਵਰੀ 2018 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਦੇ ਵਿਚ ਇਸ ਵੀਡੀਓ ਦੇ ਸਕ੍ਰੀਨਸ਼ੋਟ ਸਨ। ਖਬਰ ਅਨੁਸਾਰ, ਇਹ ਘਟਨਾ 2018 ਦੀ ਹੈ ਜਦੋਂ ਫਿਲਮ ਪਦਮਾਵਤ ਦੇ ਖਿਲਾਫ ਗੁਰੂਗਰਾਮ ਵਿਚ ਕਰਣੀ ਸੈਨਾ ਦੇ ਸਮਰਥਕਾਂ ਨੇ ਜੀਡੀ ਗੋਇੰਕਾ ਵਰਲਡ ਸਕੂਲ ਦੀ ਬਸ ‘ਤੇ ਪੱਥਰਾਂ ਨਾਲ ਹਮਲਾ ਕੀਤਾ ਸੀ।

ਸਾਨੂੰ ਇਹ ਪੂਰਾ ਵੀਡੀਓ ਦ ਟਾਈਮਸ ਆਫ ਇੰਡੀਆ ਦੇ Youtube ਚੈਨਲ ‘ਤੇ ਵੀ ਮਿਲਿਆ। ਇਸ ਵੀਡੀਓ ਨੂੰ ਵੀ 24 ਜਨਵਰੀ 2018 ਨੂੰ ਹੀ ਅਪਲੋਡ ਕੀਤਾ ਗਿਆ ਸੀ ਅਤੇ ਇਸ ਵੀਡੀਓ ਵਿਚ ਵੀ ਇਹੀ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਵੀਡੀਓ 2018 ਦਾ ਹੈ ਜਦੋਂ ਪਦਮਾਵਤ ਖਿਲਾਫ ਗੁਰੂਗਰਾਮ ਵਿਚ ਕਰਣੀ ਸੈਨਾ ਦੇ ਸਮਰਥਕਾਂ ਨੇ ਜੀਡੀ ਗੋਇੰਕਾ ਵਰਲਡ ਸਕੂਲ ਦੀ ਬਸ ‘ਤੇ ਹਮਲਾ ਕੀਤਾ ਸੀ।

https://youtu.be/fPgC3hth3-A

ਅਸੀਂ ਪੁਸ਼ਟੀ ਲਈ ਜੀਡੀ ਗੋਇੰਕਾ ਵਰਲਡ ਸਕੂਲ ਦੇ ਕਮਿਊਨੀਕੇਸ਼ਨ ਅਤੇ ਆਈਟੀ ਹੈਡ ਦੇਵੇਨ ਪ੍ਰਤਾਪ ਨਾਲ ਗੱਲ ਕੀਤੀ। ਦੇਵੇਨ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ 2018 ਦਾ ਹੈ ਅਤੇ ਇਸਨੂੰ ਉਨ੍ਹਾਂ ਦੀ ਹੀ ਇੱਕ ਸਕੂਲ ਟੀਚਰ ਨੇ ਸ਼ੂਟ ਕੀਤਾ ਸੀ, ਜਦੋਂ ਸਕੂਲ ਦੀ ਬਸ ‘ਤੇ 2018 ਵਿਚ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੇ ਹਮਲਾ ਕੀਤਾ ਸੀ।

ਇਸਦੇ ਬਾਅਦ ਅਸੀਂ ਗੁਰੂਗਰਾਮ ਦੇ ਡਿਪਟੀ ਕਮਿਸ਼ਨਰ ਅਮਿਤ ਖਤਰੀ ਨਾਲ ਗੱਲ ਕੀਤੀ, ਜਿਨ੍ਹਾਂ ਨੇ ਆਪਣੇ ਸਾਥੀਆਂ ਤੋਂ ਕੰਫਰਮ ਕਰਾ ਕੇ ਘਟਨਾ ਦੀ ਪੁਸ਼ਟੀ ਕੀਤੀ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Defence Power Of India ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਵੀਡੀਓ ਅਸਲ ਵਿਚ ਜਨਵਰੀ 2018 ਦਾ ਹੈ, ਜਦੋਂ ਫਿਲਮ ਪਦਮਾਵਤ ਦੇ ਵਿਰੋਧ ਵਿਚ ਗੁਰੂਗਰਾਮ ਅੰਦਰ ਹਿੰਸਕ ਭੀੜ ਨੇ ਜੀਡੀ ਗੋਇੰਕਾ ਵਰਲਡ ਸਕੂਲ ਦੀ ਬਸ ‘ਤੇ ਪੱਥਰਾਂ ਨਾਲ ਹਮਲਾ ਕੀਤਾ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts