Fact Check: ਫ਼ਿਰੋਜ਼ ਗਾਂਧੀ ਦੇ ਪਿਤਾ ਦਾ ਨਾਂ ਜਹਾਂਗੀਰ ਫਰਦੂਨ ਸੀ ਨਾ ਕਿ ਯੂਨੁਸ ਖਾਨ, ਗਲਤ ਦਾਅਵੇ ਨਾਲ ਵਾਇਰਲ ਹੋਈ ਇੰਦਰਾ ਦੀ ਤਸਵੀਰ
ਯੂਨੁਸ ਖਾਨ ਦੇ ਇੰਦਰਾ ਗਾਂਧੀ ਦੇ ਪਤੀ ਫ਼ਿਰੋਜ਼ ਗਾਂਧੀ ਦੇ ਪਿਤਾ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਯੂਨੁਸ ਖਾਨ ਨਹਿਰੂ ਪਰਿਵਾਰ ਦੇ ਕਰੀਬੀ ਸਨ, ਜਦਕਿ ਇੰਦਰਾ ਦੇ ਪਤੀ ਫ਼ਿਰੋਜ਼ ਗਾਂਧੀ ਪਾਰਸੀ ਸਨ ਅਤੇ ਉਨ੍ਹਾਂ ਦੇ ਪਿਤਾ ਦਾ ਨਾਂ ਜਹਾਂਗੀਰ ਫਰਦੂਨ ਸੀ।
- By: Bhagwant Singh
- Published: Jan 9, 2020 at 06:37 PM
- Updated: Jan 9, 2020 at 06:40 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੀ ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਸੋਹਰੇ ਯੂਨੁਸ ਖਾਨ ਮੌਜੂਦ ਹਨ, ਜਿਨ੍ਹਾਂ ਦੇ ਮੁੰਡੇ ਫ਼ਿਰੋਜ਼ ਖਾਨ ਨਾਲ ਇੰਦਰਾ ਦਾ ਵਿਆਹ ਹੋਇਆ ਸੀ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਇੰਦਰਾ ਗਾਂਧੀ ਦੇ ਪਤੀ ਦਾ ਨਾਂ ਫ਼ਿਰੋਜ਼ ਗਾਂਧੀ ਸੀ, ਜਿਹੜੇ ਪਾਰਸੀ ਸਨ ਅਤੇ ਉਨ੍ਹਾਂ ਦੇ ਪਿਤਾ ਦਾ ਨਾਂ ਜਹਾਂਗੀਰ ਫਰਦੂਨ ਸੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Rajesh Bhardwaj ਨੇ ਇੰਦਰਾ ਗਾਂਧੀ ਦੀ ਇੱਕ ਪੁਰਾਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”मित्रों बहुत ही खोज करने के बाद यह फोटो प्राप्त हुआ है नेहरू के बिल्कुल दाएं तरफ जो खड़ा है वह है। #यूनुसखानइंदिराकाससुर जिसके पुत्र फिरोज खान से इंदिरा ने प्रेम विवाह किया था..बाद में कांग्रेस की राजनीति बचाने के लिए नेहरू और मोहनदास गांधी ने मिलकर #फिरोजखान का नाम #फिरोज_गांधी रख दिया था।”
ਪੜਤਾਲ
ਗੂਗਲ ਰਿਵਰਸ ਇਮੇਜ ਕਰਨ ‘ਤੇ ਸਾਨੂੰ ਇਹ ਤਸਵੀਰ, ਫੋਟੋ ਅਤੇ ਵੀਡੀਓ ਸੇਵਾ ਦੇਣ ਵਾਲੀ alamy.com ਦੀ ਵੈੱਬਸਾਈਟ ‘ਤੇ ਮਿਲੀ। ਫੋਟੋ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਤਸਵੀਰ ਵਿਚ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੇ ਬਗਲ ਵਿਚ ਖੜੇ ਵਿਅਕਤੀ ਰੂਸੀ ਆਰਟਿਸਟ ਨਿਕੋਲਸ ਰੋਰਿਕ ਹਨ ਅਤੇ ਉਨ੍ਹਾਂ ਦੇ ਸੱਜੇ ਤਰਫ ਨਜ਼ਰ ਆ ਰਹੇ ਵਿਅਕਤੀ ਯੂਨੁਸ ਖਾਨ ਹਨ।
livehistoryindia.com ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਨਿਕੋਲਸ 1923 ਵਿਚ ਲੰਡਨ ਤੋਂ ਮੁੰਬਈ ਆਏ ਅਤੇ ਫੇਰ ਦਾਰਜਲਿੰਗ ਗਏ। 1928 ਵਿਚ ਉਹ ਹਿਮਾਚਲ ਪ੍ਰਦੇਸ਼ ਦੇ ਕੁੱਲੂ ਗਏ, ਜਿਥੇ ਉਨ੍ਹਾਂ ਨੇ ਇੱਕ ਕੋਟੇਜ ਖਰੀਦਿਆ ਅਤੇ ਰਹਿਣ ਲੱਗੇ। ਇਥੇ ਹੀ ਦੇਸ਼ ਦੇ ਕਈ ਵਿਦਵਾਨਾਂ, ਕਲਾਕਾਰਾਂ ਅਤੇ ਪ੍ਰਮੁੱਖ ਹਸਤੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿਚ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਵੀ ਸ਼ਾਮਲ ਸਨ।
ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨਾਲ ਉਨ੍ਹਾਂ ਦੀ ਇਹ ਮੁਲਾਕਾਤ ਦੀ ਤਸਵੀਰ 1944 ਦੀ ਹੈ। ਵੱਡੇ ਪੱਤਰਕਾਰ ਰਸ਼ੀਦ ਕਿਦਵਈ ਵੀ ਇਸਦੀ ਪੁਸ਼ਟੀ ਕਰਦੇ ਹਨ। ਵਿਸ਼ਵਾਸ ਟੀਮ ਨਾਲ ਉਨ੍ਹਾਂ ਨੇ ਗੱਲ ਕਰਦੇ ਹੋਏ ਦੱਸਿਆ, ‘ਰੂਸੀ ਕਲਾਕਾਰ ਨਿਕੋਲਸ ਨਾਲ ਨਹਿਰੂ, ਇੰਦਰਾ ਗਾਂਧੀ ਅਤੇ ਯੂਨੁਸ ਖਾਨ ਦੀ ਇਹ ਤਸਵੀਰ 1944 ਦੇ ਨੇੜੇ ਦੀ ਹੈ।’
ਵਾਇਰਲ ਪੋਸਟ ਵਿਚ ਤਸਵੀਰ ਅੰਦਰ ਖੱਬੇ ਪਾਸੇ ਨਜ਼ਰ ਆ ਰਹੇ ਵਿਅਕਤੀ ਨਾਲ ਇੰਦਿਰਾ ਗਾਂਧੀ ਦੇ ਸੋਹਰੇ ਯੂਨੁਸ ਖਾਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਹੜਾ ਫਰਜ਼ੀ ਹੈ। ਤਸਵੀਰ ਵਿਚ ਜਿਨ੍ਹਾਂ ਦੇ ਯੂਨੁਸ ਖਾਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਯੂਨੁਸ ਖਾਨ ਹੀ ਹੈ ਪਰ ਉਹ ਇੰਦਰਾ ਗਾਂਧੀ ਦੇ ਸੋਹਰੇ ਨਹੀਂ ਸਨ। ‘ਦ ਟ੍ਰਿਬਿਊਨ’ ਵਿਚ ਜੂਨ 2017 ਵਿਚ ਛਪੀ ਰਿਪੋਰਟ ਅੰਦਰ ਯੂਨੁਸ ਖਾਨ ਦੀ ਮੌਤ ਦਾ ਜਿਕਰ ਹੈ। ਯੂਨੁਸ ਭਾਰਤੀ ਵਿਦੇਸ਼ ਸੇਵਾ ਦੇ ਨੌਕਰਸ਼ਾਹ ਸਨ, ਜਿਹੜੇ ਤੁਰਕੀ, ਇੰਡੋਨੇਸ਼ੀਆ, ਇਰਾਨ ਅਤੇ ਸਪੇਨ ਵਿਚ ਭਾਰਤ ਦੇ ਰਾਜਦੂਤ ਰਹੇ।
‘ਟਾਇਮਸ ਆਫ ਇੰਡੀਆ’ ਦੀ ਇੱਕ ਰਿਪੋਰਟ ਅਨੁਸਾਰ, ‘ਯੂਨੁਸ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੇ ਕਰੀਬੀ ਸਹਿਯੋਗੀ ਸਨ ਅਤੇ ਇਸ ਵਜ੍ਹਾ ਕਰਕੇ ਉਹ ਉਨ੍ਹਾਂ ਦੇ ਪਰਿਵਾਰਕ ਦੋਸਤ ਵੀ ਰਹੇ।’ ਯੂਨੁਸ ਦੇ ਮੁੰਡੇ ਆਦਿਲ ਸ਼ਹਿਰਯਾਰ ਸਨ, ਜਿਹੜੇ ਇੰਦਰਾ ਗਾਂਧੀ ਦੇ ਮੁੰਡੇ ਅਤੇ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਦੋਸਤ ਵੀ ਸਨ। ਮੋਹੰਮਦ ਯੂਨੁਸ ਦੀ ਮੌਤ 2001 ਵਿਚ ਦਿੱਲੀ ਦੇ ਅਖਿਲ ਭਾਰਤੀ ਅਯੁਰਵਿਗਿਆਨ ਸੰਸਥਾਨ ਵਿਚ ਹੋਈ।
ਸੰਸਕ੍ਰਿਤੀ ਮੰਤਰਾਲੇ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਇੰਦਰਾ ਗਾਂਧੀ ਦਾ ਵਿਆਹ ਫ਼ਿਰੋਜ਼ ਗਾਂਧੀ ਨਾਲ ਹੋਇਆ ਸੀ, ਜਿਨ੍ਹਾਂ ਦੀ ਧਾਰਮਿਕ ਪਛਾਣ ਨੂੰ ਲੈ ਕੇ ਅਕਸਰ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਈ ਜਾਂਦੀਆਂ ਹਨ।
ਰਸ਼ੀਦ ਕਿਦਵਈ ਨੇ ਦੱਸਿਆ, ‘ਅਸਲ ਵਿਚ ਫ਼ਿਰੋਜ਼ ਗਾਂਧੀ ਪਾਰਸੀ ਸਨ, ਨਾ ਕਿ ਮੁਸਲਿਮ। ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਉਹ 1944 ਦੀ ਹੈ, ਜਦਕਿ ਇੰਦਰਾ ਗਾਂਧੀ ਦਾ ਵਿਆਹ 1942 ਵਿਚ ਫ਼ਿਰੋਜ਼ ਗਾਂਧੀ ਨਾਲ ਹੋਇਆ ਸੀ। ਫ਼ਿਰੋਜ਼ ਦੇ ਪਿਤਾ ਦਾ ਨਾਂ ਜਹਾਂਗੀਰ ਫਰਦੂਨ ਸੀ।’
”Selected Works of Jawaharlal Nehru” ਵਿਚ ਪ੍ਰਕਾਸ਼ਿਤ ਨਹਿਰੂ ਦੀ ਇੱਕ ਚਿੱਠੀ ਨਾਲ ਵੀ ਇਸਦੀ ਪੁਸ਼ਟੀ ਹੁੰਦੀ ਹੈ। ਇੰਦਰਾ ਗਾਂਧੀ ਅਤੇ ਫ਼ਿਰੋਜ਼ ਗਾਂਧੀ ਦੇ ਵਿਆਹ ਦੇ ਮਾਮਲੇ ਵਿਚ ਨਹਿਰੂ ਨੇ ਇਹ ਕੋਸ਼ਸ਼ ਕੀਤੀ ਸੀ ਕਿ ਵਿਆਹ ਦੇ ਬਾਅਦ ਉਨ੍ਹਾਂ ਦੀ ਧੀ ਹਿੰਦੂ ਰਹੇ ਅਤੇ ਲਾੜਾ ਪਾਰਸੀ। 16 ਮਾਰਚ 1942 ਨੂੰ ‘ਲੱਖਮੀ ਧਰ’ ਨੂੰ ਲਿਖੀ ਚਿੱਠੀ ਵਿਚ ਨਹਿਰੂ ਆਪਣੀ ਧੀ ਇੰਦਰਾ ਗਾਂਧੀ ਦੇ ਵਿਆਹ ਦੌਰਾਨ ਹੋ ਰਹੀ ਇਨ੍ਹਾਂ ਜਟਿਲਤਾਵਾਂ ਦਾ ਜਿਕਰ ਕਰਦੇ ਹਨ।
‘ਫ਼ਿਰੋਜ਼ ਗਾਂਧੀ: ਅ ਪੋਲੀਟੀਕਲ ਬਾਓਗ੍ਰਾਫੀ’ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ, ‘ਫ਼ਿਰੋਜ਼ ਗਾਂਧੀ ਦਾ ਜਨਮ 12 ਸਿਤੰਬਰ 1912 ਨੂੰ ਪਾਰਸੀ ਪਰਿਵਾਰ ਵਿਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਦਾ ਨਾਂ ਜਹਾਂਗੀਰ ਫਰਦੂਨ ਅਤੇ ਮਾਤਾ ਦਾ ਨਾਂ ਰਤੀਮਾਈ ਸੀ।’
ਮਤਲਬ ਇੰਦਰਾ ਗਾਂਧੀ ਦੇ ਸੋਹਰੇ ਦਾ ਨਾਂ ਜਹਾਂਗੀਰ ਫਰਦੂਨ ਸੀ ਨਾ ਕਿ ਯੂਨੁਸ ਖਾਨ, ਜਿਵੇਂ ਕਿ ਵਾਇਰਲ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ।
ਨਤੀਜਾ: ਯੂਨੁਸ ਖਾਨ ਦੇ ਇੰਦਰਾ ਗਾਂਧੀ ਦੇ ਪਤੀ ਫ਼ਿਰੋਜ਼ ਗਾਂਧੀ ਦੇ ਪਿਤਾ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਯੂਨੁਸ ਖਾਨ ਨਹਿਰੂ ਪਰਿਵਾਰ ਦੇ ਕਰੀਬੀ ਸਨ, ਜਦਕਿ ਇੰਦਰਾ ਦੇ ਪਤੀ ਫ਼ਿਰੋਜ਼ ਗਾਂਧੀ ਪਾਰਸੀ ਸਨ ਅਤੇ ਉਨ੍ਹਾਂ ਦੇ ਪਿਤਾ ਦਾ ਨਾਂ ਜਹਾਂਗੀਰ ਫਰਦੂਨ ਸੀ।
- Claim Review : यूनुसखानइंदिराकाससुर जिसके पुत्र फिरोज खान से इंदिरा ने प्रेम विवाह किया
- Claimed By : FB User- Rajesh Bhardwaj
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...