Fact Check: ਅਰਵਿੰਦ ਕੇਜਰੀਵਾਲ ਦੇ ਨਾਂ ਤੋਂ ਫਰਜ਼ੀ ਬਿਆਨ ਕਸ਼ਮੀਰ ਨੂੰ ਲੈ ਕੇ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅਕਸਰ ਰਾਜਨੀਤੀ ਦੇ ਲੀਡਰਾਂ ਨੂੰ ਲੈ ਕੇ ਫਰਜ਼ੀ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਸੋਸ਼ਲ ਮੀਡੀਆ ‘ਤੇ ਅਰਵਿੰਦ ਕੇਜਰੀਵਾਲ ਦੇ ਨਾਂ ਤੋਂ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਇਸ ਬਿਆਨ ਵਿਚ ਅਰਵਿੰਦ ਕੇਜਰੀਵਾਲ ਦੇ ਨਾਂ ਤੋਂ ਫੈਲਾਇਆ ਜਾ ਰਿਹਾ ਹੈ “ਕਸ਼ਮੀਰ ‘ਤੇ ਭਾਰਤ ਆਪਣਾ ਹੱਕ ਛੱਡ ਦੇਵੇ, ਕਸ਼ਮੀਰੀ ਲੋਕ ਆਜ਼ਾਦੀ ਚਾਹੁੰਦੇ ਹਨ।”

ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਇਹ ਬਿਆਨ ਫਰਜ਼ੀ ਪਾਇਆ। ਤੁਹਾਨੂੰ ਦੱਸ ਦਈਏ ਇਹ ਬਿਆਨ ਪਹਿਲਾਂ ਵੀ ਵਾਇਰਲ ਹੋ ਚੁੱਕਿਆ ਹੈ ਜਿਸਦੀ ਪੜਤਾਲ ਵਿਸ਼ਵਾਸ ਟੀਮ ਨੇ ਕੀਤੀ ਸੀ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਅਖਬਾਰ ਦੀ ਕਲਿੱਪ ਸ਼ੇਅਰ ਕੀਤੀ ਗਈ ਹੈ ਜਿਸਦੇ ਉੱਤੇ ਅਰਵਿੰਦ ਕੇਜਰੀਵਾਲ ਦੇ ਨਾਂ ਨਾਲ ਇੱਕ ਬਿਆਨ ਲਿਖਿਆ ਹੋਇਆ ਹੈ। ਬਿਆਨ ਇਸ ਤਰ੍ਹਾਂ ਹੈ: “ਕਸ਼ਮੀਰ ‘ਤੇ ਭਾਰਤ ਆਪਣਾ ਹੱਕ ਛੱਡ ਦੇਵੇ, ਕਸ਼ਮੀਰੀ ਲੋਕ ਆਜ਼ਾਦੀ ਚਾਹੁੰਦੇ ਹਨ-ਅਰਵਿੰਦ ਕੇਜਰੀਵਾਲ”

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਅਖਬਾਰ ਦੀ ਕਟਿੰਗ ਨੂੰ ਧਿਆਨ ਨਾਲ ਵੇਖਿਆ ਅਤੇ ਪੜ੍ਹਿਆ। ਇਸ ਨਾਲ ਤਿੰਨ ਗੱਲਾਂ ਸਾਫ ਹੋਈਆਂ। ਹੈਡਿੰਗ ਦਾ ਫੌਂਟ ਵੱਖਰਾ ਸੀ ਅਤੇ ਇਸਦੇ ਵਿਚ ਗਲਤੀਆਂ ਵੀ ਸਨ ਜਿਹੜੀਆਂ ਆਮਤੌਰ ‘ਤੇ ਅਖਬਾਰਾਂ ਵਿਚ ਨਹੀਂ ਹੁੰਦੀਆਂ ਹਨ।

ਖਬਰ ਨੂੰ ਧਿਆਨ ਨਾਲ ਪੜ੍ਹਨ ‘ਤੇ ਪਤਾ ਚਲਦਾ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨਾਲ ਜੁੜੀ ਇਹ ਖਬਰ ਹੈ। ਇਸਦੇ ਵਿਚ ਉਹ ਕੇਜਰੀਵਾਲ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ਲਈ ਸੱਦਾ ਦੇਣ ਦੀ ਗੱਲ ਕਰ ਰਹੇ ਹਨ। ਸਬਤੋਂ ਵੱਡੀ ਗੱਲ ਇਹ ਹੈ ਕਿ ਪੂਰੀ ਖਬਰ ਵਿਚ ਕੇਜਰੀਵਾਲ ਲਈ ਕੇਜਰੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਜਦਕਿ ਕੋਈ ਵੀ ਅਖਬਾਰ ਕਿਸੇ ਵੀ ਰਾਜ ਦੇ ਮੁੱਖਮੰਤਰੀ ਲਈ ਅਜਿਹਾ ਨਹੀਂ ਲਿਖੇਗਾ। ਇੰਨ੍ਹਾਂ ਹੀ ਨਹੀਂ, ਕਈ ਥਾਵਾਂ ‘ਤੇ ਕੇਜਰੀ ਸ਼ਬਦ ਅੱਗੇ-ਪਿੱਛੇ ਦੇ ਸ਼ਬਦਾਂ ਤੋਂ ਸਟਿਆ ਦਿੱਸ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਕਿ ਕੇਜਰੀ ਸ਼ਬਦ ਨੂੰ ਕਿਸੇ ਹੋਰ ਥਾਵੋਂ ਚਿਪਕਾਇਆ ਗਿਆ ਹੈ।

ਹੁਣ ਅਸੀਂ ਗੂਗਲ ਨਿਊਜ਼ ਸਰਚ ਦੀ ਮਦਦ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਅਰਵਿੰਦ ਕੇਜਰੀਵਾਲ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ ਕਸ਼ਮੀਰ ਨੂੰ ਲੈ ਕੇ ਜਾਂ ਨਹੀਂ? ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਸਦੇ ਵਿਚ ਇਸ ਬਿਆਨ ਬਾਰੇ ਗੱਲ ਕੀਤੀ ਗਈ ਹੋਵੇ। ਅਸੀਂ ਵੱਖ-ਵੱਖ ਕੀ-ਵਰਡ ਪਾ ਕੇ ਸਰਚ ਕੀਤਾ ਪਰ ਸਾਨੂੰ ਕੀਤੇ ਵੀ ਅਜਿਹਾ ਕੋਈ ਬਿਆਨ ਨਜ਼ਰ ਨਹੀਂ ਆਇਆ।

ਹੁਣ ਅਸੀਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਰਾਘਵ ਚੱਢਾ ਨਾਲ ਇਸ ਪੋਸਟ ਨੂੰ ਲੈ ਕੇ ਗੱਲ ਕੀਤੀ। ਰਾਘਵ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ “ਇਹ ਪੋਸਟ ਫਰਜ਼ੀ ਹੈ। ਅਜਿਹਾ ਸਬ ਕੁੱਝ ਵਿਪਕਸ਼ੀ ਪਾਰਟੀਆਂ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਖਾਤਰ ਕਰ ਰਹੇ ਹਨ।”

ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ “Prakash Bishnoi” ਨਾਂ ਦੀ ਇਸ ਪ੍ਰੋਫ਼ਾਈਲ ਨੂੰ 509 ਲੋਕ ਫਾਲੋ ਕਰਦੇ ਹਨ ਅਤੇ ਇਹ ਯੂਜ਼ਰ ਇਕ ਰਾਜਨੀਤਿਕ ਪਾਰਟੀ ਦਾ ਸਮਰਥਕ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਰਵਿੰਦ ਕੇਜਰੀਵਾਲ ਨੇ ਕਸ਼ਮੀਰ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਤੁਹਾਨੂੰ ਦੱਸ ਦਈਏ ਇਹ ਬਿਆਨ ਪਹਿਲਾਂ ਵੀ ਵਾਇਰਲ ਹੋ ਚੁੱਕਿਆ ਹੈ ਜਿਸਦੀ ਪੜਤਾਲ ਵਿਸ਼ਵਾਸ ਟੀਮ ਨੇ ਕੀਤੀ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts