Fact Check: ਰੋਬਰਟ ਵਾਡਰਾ 7 ਸਾਲ ਪਹਿਲਾਂ ਡਿੱਗੇ ਸਨ, ਤਸਵੀਰ ਨੂੰ ਹੁਣ ਰਾਹੁਲ ਗਾਂਧੀ ਦਾ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸਦੇ ਵਿਚ ਸਫੈਦ ਰੰਗ ਦੇ ਕਪੜੇ ਪਾਏ ਹੋਏ ਇੱਕ ਆਦਮੀ ਨੂੰ ਜ਼ਮੀਨ ‘ਤੇ ਡਿੱਗਿਆ ਹੋਇਆ ਵੇਖਿਆ ਜਾ ਸਕਦਾ ਹੈ। ਕੁੱਝ ਲੋਕ ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਕਾਂਗਰੇਸ ਨੇਤਾ ਰਾਹੁਲ ਗਾਂਧੀ ਜ਼ਮੀਨ ‘ਤੇ ਡਿੱਗ ਗਏ ਸਨ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਫਰਜ਼ੀ ਸਾਬਤ ਹੋਈ। ਸਾਡੀ ਜਾਂਚ ਵਿਚ ਪਤਾ ਚਲਿਆ ਕਿ ਜਿਹੜੀ ਤਸਵੀਰ ਨੂੰ ਰਾਹੁਲ ਗਾਂਧੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਸੱਤ ਸਾਲ ਪਹਿਲਾਂ ਉਨ੍ਹਾਂ ਦੇ ਜੀਜਾ ਰੋਬਰਟ ਵਾਡਰਾ ਨਾਲ ਹੋਈ ਇੱਕ ਘਟਨਾ ਦੀ ਹੈ। ਕੁਝ ਲੋਕ ਇਸ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Kaka Baba” ਨੇ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ : “एक फोटो तो मेरे पास भी है। 69 साल के प्रधान मंत्री सीढ़ी चढ़ते कदम चूक गए या फिसल गए l
पर ये इटली बाई का बच्चा सपाट जमीन पर ही गिर गया था च#$% ज्यादा फूंक ली थी क्या????

ਇਹ ਤਸਵੀਰ ਟਵਿੱਟਰ ਅਤੇ WhatsApp ‘ਤੇ ਵੀ ਫੈਲਾਈ ਜਾ ਰਹੀ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਦੇਖਿਆ। ਤਸਵੀਰ ਦੀ ਕਵਾਲਿਟੀ ਤੋਂ ਸਾਨੂੰ ਪਤਾ ਲੱਗ ਗਿਆ ਕਿ ਇਹ ਤਸਵੀਰ ਕਾਫੀ ਪੁਰਾਣੀ ਹੈ।

ਇਸਦੇ ਬਾਅਦ ਅਸੀਂ ਗੂਗਲ ਵਿਚ ‘ਰਾਹੁਲ ਗਾਂਧੀ ਜ਼ਮੀਨ ‘ਤੇ ਡਿੱਗੇ’ ਕੀਵਰਡ ਟਾਈਪ ਕਰਕੇ ਸਰਚ ਕੀਤਾ। ਤਸਵੀਰਾਂ ਤੋਂ ਲੈ ਕੇ ਖਬਰਾਂ ਤੱਕ ਦੇ ਸਰਚ ਵਿਚ ਸਾਨੂੰ ਨਾ ਤਾਂ ਕੋਈ ਇਸ ਦਾਅਵੇ ਵਾਲੀ ਕੋਈ ਤਸਵੀਰ ਮਿਲੀ ਅਤੇ ਨਾ ਹੀ ਕੋਈ ਖਬਰ।

ਇਸਦੇ ਬਾਅਦ ਵਾਇਰਲ ਤਸਵੀਰ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਇਸਦੀ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਕਾਫੀ ਪੇਜਾਂ ਨੂੰ ਸਕੈਨ ਕਰਨ ਤੋਂ ਬਾਅਦ ਸਾਨੂੰ ਇੱਕ ਨਿਊਜ਼ ਵੈਬਸਾਈਟ ਦੀ ਫੋਟੋ ਗੈਲਰੀ ਵਿਚ ਇਹ ਤਸਵੀਰ ਮਿਲੀ। ਤਸਵੀਰ ਦੇ ਕੈਪਸ਼ਨ ਵਿਚ ਦੱਸਿਆ ਗਿਆ ਸੀ ਕਿ ਗੁਰੂਗਰਾਮ ਦੇ ਗੋਲਫ ਕਲੱਬ ਵਿਚ ਤਿੰਨ ਸਾਲ ਪਹਿਲਾਂ ਰੋਬਰਟ ਵਾਡਰਾ ਡਿੱਗੇ ਸਨ। ਇਹ ਫੋਟੋ ਗੈਲਰੀ 14 ਅਪ੍ਰੈਲ 2016 ਨੂੰ ਬਣਾਈ ਗਈ ਸੀ। ਮਤਲਬ ਘਟਨਾ 2016 ਤੋਂ ਤਿੰਨ ਸਾਲ ਪਹਿਲਾਂ 2013 ਜਾਂ ਇਸਤੋਂ ਪਹਿਲਾਂ ਦੀ ਵੀ ਹੋ ਸਕਦੀ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਰ ਇੱਕ ਵਾਰ ਗੂਗਲ ‘ਤੇ ਗਏ ਅਤੇ Robert Vadra fainst at Gurgaon ਟਾਈਪ ਕਰਕੇ ਸਰਚ ਕੀਤਾ। ਸਾਨੂੰ NDTV ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ, ਇਸਦੇ ਵਿਚ ਦੱਸਿਆ ਗਿਆ ਕਿ ਗੁਰੂਗਰਾਮ ਵਿਚ ਰੋਬਰਟ ਵਾਡਰਾ ਜ਼ਮੀਨ ‘ਤੇ ਡਿੱਗ ਗਏ ਸਨ। ਖਬਰ ਨੂੰ 5 ਮਾਰਚ 2012 ਨੂੰ ਅਪਲੋਡ ਕੀਤਾ ਗਿਆ ਸੀ। ਇਸਤੋਂ ਇਹ ਤਾਂ ਸਾਬਤ ਹੋ ਗਿਆ ਕਿ ਜਿਹੜੀ ਤਸਵੀਰ ਨੂੰ ਰਾਹੁਲ ਗਾਂਧੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਰੋਬਰਟ ਵਾਡਰਾ ਦੀ ਕਾਫੀ ਪੁਰਾਣੀ ਤਸਵੀਰ ਹੈ।

ਵਾਇਰਲ ਪੋਸਟ ਨੂੰ ਲੈ ਕੇ ਕਾਂਗਰੇਸ ਪ੍ਰਵਕਤਾ ਅਖਿਲੇਸ਼ ਪ੍ਰਤਾਪ ਸਿੰਘ ਦਾ ਕਹਿਣਾ ਹੈ, ਰਾਹੁਲ ਗਾਂਧੀ ਨਾਲ ਅਜਿਹੀ ਕੋਈ ਘਟਨਾ ਨਹੀਂ ਹੋਈ ਸੀ। ਇਸ ਤਰ੍ਹਾਂ ਦਾ ਝੂਠ ਫੈਲਾਉਣ ਵਾਲੇ ਇੱਕ ਖਾਸ ਕਿਸਮ ਦੇ ਲੋਕ ਹਨ।

ਅੰਤ ਵਿਚ ਵਾਰੀ ਸੀ ਉਸ ਯੂਜ਼ਰ ਦੀ ਸੋਸ਼ਲ ਸਕੈਨਿੰਗ ਕਰਨ ਦੀ, ਜਿਸਨੇ ਰੋਬਰਟ ਵਾਡਰਾ ਦੀ ਪੁਰਾਣੀ ਤਸਵੀਰ ਨੂੰ ਰਾਹੁਲ ਗਾਂਧੀ ਦੇ ਨਾਂ ‘ਤੇ ਵਾਇਰਲ ਕੀਤਾ। ਸਾਡੀ ਜਾਂਚ ਵਿਚ ਪਤਾ ਚਲਿਆ ਕਿ Kaka Baba ਨਾਂ ਦਾ ਇਹ ਯਜ਼ਰ ਉੱਤਰਕਾਸ਼ੀ ਵਿਚ ਰਹਿੰਦਾ ਹੈ ਅਤੇ ਸ਼ਿਰਦੀ ਦਾ ਰਹਿਣ ਵਾਲਾ ਹੈ। ਇਸਦੇ ਅਕਾਊਂਟ ‘ਤੇ ਵੱਧ ਪੋਸਟ ਇੱਕ ਖਾਸ ਵਿਚਾਰਧਾਰਾ ਦੇ ਪੱਖ ਵਿਚ ਹੁੰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ “ਰਾਹੁਲ ਗਾਂਧੀ ਦੇ ਜ਼ਮੀਨ” ‘ਤੇ ਡਿੱਗਣ ਦਾ ਦਾਅਵਾ ਫਰਜ਼ੀ ਸਾਬਤ ਹੋਇਆ। ਜਿਹੜੀ ਤਸਵੀਰ ਨੂੰ ਰਾਹੁਲ ਗਾਂਧੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਰੋਬਰਟ ਵਾਡਰਾ ਦੀ ਸੱਤ ਸਾਲ ਪਹਿਲਾਂ 2012 ਦੀ ਫੋਟੋ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts