ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਭਾਜਪਾ ਦੇ ਨੇਤਾ ਕੁਲਵੰਤ ਬਾਜੀਗਰ ਨੂੰ ਕਾਂਗਰੇਸ ਦੇ ਨੇਤਾ ਦਿਲੂ ਰਾਮ ਅਤੇ ਸਾਵਿਤ੍ਰੀ ਜਿੰਦਲ ਨਾਲ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਲਵੰਤ ਬਾਜੀਗਰ ਨੇ ਕਾਂਗਰੇਸ ਪਾਰਟੀ ਜੋਇਨ ਕਰ ਲਿੱਤੀ ਹੈ। ਆਪਣੀ ਵਿਚ ਅਸੀਂ ਇਹ ਪੋਸਟ ਫਰਜ਼ੀ ਪਾਇਆ। ਵਾਇਰਲ ਹੋ ਰਹੀ ਤਸਵੀਰ 2008 ਦੀ ਹੈ, ਜਦੋਂ ਕੁਲਵੰਤ ਬਾਜੀਗਰ ਕਾਂਗਰੇਸ ਪਾਰਟੀ ਵਿਚ ਸ਼ਾਮਲ ਸਨ। 2014 ਤੋਂ ਉਹ ਬੀਜੇਪੀ ਦੇ ਟਿਕਟ ‘ਤੇ ਹਰਿਆਣਾ ਦੇ ਗੁਹਲਾ ਵਿਧਾਨਸਭਾ ਇਲਾਕੇ ਤੋਂ ਇਲੈਕਸ਼ਨ ਲੜੇ ਸਨ ਅਤੇ ਜਿੱਤ ਕੇ ਓਥੇ ਦੇ ਵਿਧਾਇਕ ਬਣੇ ਸਨ।
ਵਾਇਰਲ ਤਸਵੀਰ ਹਰਿਆਣਾ ਬੀਜੇਪੀ ਦੇ ਨੇਤਾ ਕੁਲਵੰਤ ਬਾਜੀਗਰ ਦੀ ਹੈ ਜਿਸਦੇ ਵਿਚ ਉਨ੍ਹਾਂ ਨੂੰ ਗਰੇਸ ਦੇ ਨੇਤਾ ਦਿਲੂ ਰਾਮ ਅਤੇ ਸਾਵਿਤ੍ਰੀ ਜਿੰਦਲ ਨਾਲ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੋਇਆ ਹੈ: “गुहला से पूर्व भाजपा विधायक कुलवंत बाजीगर कांग्रेस में शामिल टीम दिल्लू राम के साथ भाजपा पूर्व विधायक कुलवंत बाजीगर”
ਇਸ ਪੋਸਟ ਦੀ ਜਾਂਚ ਕਰਨ ਲਈ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਡੇ ਹੱਥ ਇਹ ਤਸਵੀਰ ਕੀਤੇ ਵੀ ਨਹੀਂ ਲੱਗੀ। ਇਸਦੇ ਬਾਅਦ ਅਸੀਂ ਸਰਚ ਕੀਤਾ ਤਾਂ ਪਾਇਆ ਕਿ ਕੁਲਵੰਤ ਬਾਜੀਗਰ ਇਸ ਸਮੇਂ ਗੁਹਲਾ ਨਿਰਵਾਚਨ ਖੇਤਰ ਤੋਂ ਭਾਜਪਾ ਦੇ ਵਰਤਮਾਨ ਵਿਧਾਇਕ ਹਨ। ਹਾਲਾਂਕਿ, 21 ਤਰੀਕ ਨੂੰ ਹੋਣ ਵਾਲੇ ਚੋਣ ਲਈ ਉਹ ਬੀਜੇਪੀ ਦੇ ਪ੍ਰਤਿਆਸ਼ੀ ਨਹੀਂ ਹਨ ਪਰ ਇਸ ਸਮੇਂ ਉਨ੍ਹਾਂ ਦੇ ਪਾਰਟੀ ਨੂੰ ਛੱਡਣ ਅਤੇ ਕਾਂਗਰੇਸ ਨੂੰ ਜੋਇਨ ਕਰਨ ਦੀ ਕੋਈ ਖਬਰ ਨਹੀਂ ਹੈ। ਅਸੀਂ ਇੰਟਰਨੈੱਟ ‘ਤੇ ਵੀ ਕੁਲਵੰਤ ਬਾਜੀਗਰ ਦੇ ਕਿਸੇ ਪਾਰਟੀ ਨੂੰ ਜੋਇਨ ਕਰਨ ਜਾਂ ਬੀਜੇਪੀ ਛੱਡਣ ਦੀ ਖਬਰ ਨੂੰ ਲਭਿਆ ਪਰ ਸਾਡੇ ਹੱਥ ਅਜਿਹੀ ਕੋਈ ਖਬਰ ਨਹੀਂ ਲੱਗੀ। ਹੇਠਾਂ ਦਿੱਤਾ ਗਿਆ ਸਕ੍ਰੀਨਸ਼ੋਟ “Haryana Assembly” ਦੀ ਅਧਿਕਾਰਕ ਵੈੱਬਸਾਈਟ ਦਾ ਹੈ ਜਿਸਦੇ ਵਿਚ ਕੁਲਵੰਤ ਬਾਜੀਗਰ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਸਦੇ ਬਾਅਦ ਵੱਧ ਪੁਸ਼ਟੀ ਲਈ ਅਸੀਂ ਕੁਲਵੰਤ ਬਾਜੀਗਰ ਨਾਲ 18 ਅਕਤੂਬਰ 2019 ਨੂੰ ਫੋਨ ‘ਤੇ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ, “ਇਹ ਤਸਵੀਰ 2008 ਦੀ ਹੈ ਜਦੋਂ ਮੈਂ ਇੱਕ ਕਾਂਗਰੇਸ ਨੇਤਾ ਸੀ। ਉਸ ਸਮੇਂ ਮੈਨੂੰ ਕਾਂਗਰੇਸ ਦਾ ਟਿਕਟ ਮਿਲਣ ਦੀ ਸੰਭਾਵਨਾ ਸੀ। ਇਹ ਤਸਵੀਰ ਓਸੇ ਸਮੇਂ ਦੀ ਹੈ। ਤਸਵੀਰ ਵਿਚ ਮੇਰੇ ਨਾਲ ਕਾਂਗਰੇਸ ਨੇਤਾ ਦਿਲੂ ਰਾਮ ਅਤੇ ਸਾਵਿਤ੍ਰੀ ਜਿੰਦਲ ਹਨ। ਇਹ ਤਸਵੀਰ 2008 ਦੀ ਹੈ। ਹਾਲਾਂਕਿ, 2009 ਵਿਚ ਮੈਂਨੂੰ ਕਾਂਗਰੇਸ ਦਾ ਪ੍ਰਤਿਆਸ਼ੀ ਨਹੀਂ ਬਣਾਇਆ ਗਿਆ ਸੀ ਜਿਸਦੇ ਬਾਅਦ ਮੈਂ ਉਥੋਂ ਅਜਾਦ ਉਮੀਦਵਾਰ ਇਲੈਕਸ਼ਨ ਲੜਿਆ ਸੀ। ਮੈਂ ਤੀਜੇ ਸਥਾਨ ‘ਤੇ ਰਿਹਾ ਸੀ। ਮੇਰੀ ਬੀਜੇਪੀ ਛੱਡਣ ਜਾਂ ਕਿਸੇ ਪਾਰਟੀ ਵਿਚ ਸ਼ਾਮਲ ਹੋਣ ਦੀ ਗੱਲ ਸਰਾਸਰ ਗਲਤ ਹੈ।
ਇਸ ਪੋਸਟ ਨੂੰ ‘युवा काँग्रेस कैथल हरियाणा’ ਨਾਂ ਦੇ ਇੱਕ ਪੇਜ ਨੇ ਸ਼ੇਅਰ ਕੀਤਾ ਸੀ। ਇਸ ਪ੍ਰੋਫ਼ਾਈਲ ਨੂੰ 507 ਲੋਕ ਫਾਲੋ ਕਰਦੇ ਹਨ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਵਾਇਰਲ ਹੋ ਰਹੀ ਤਸਵੀਰ 2008 ਦੀ ਹੈ, ਜਦੋਂ ਕੁਲਵੰਤ ਬਾਜੀਗਰ ਕਾਂਗਰੇਸ ਪਾਰਟੀ ਵਿਚ ਸ਼ਾਮਲ ਸਨ। 2014 ਤੋਂ ਉਹ ਬੀਜੇਪੀ ਦੇ ਟਿਕਟ ‘ਤੇ ਹਰਿਆਣਾ ਦੇ ਗੁਹਲਾ ਵਿਧਾਨਸਭਾ ਇਲਾਕੇ ਤੋਂ ਇਲੈਕਸ਼ਨ ਲੜੇ ਸਨ ਅਤੇ ਜਿੱਤ ਕੇ ਓਥੇ ਦੇ ਵਿਧਾਇਕ ਬਣੇ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।