Fact Check: ਇਹ ਤਸਵੀਰ ਢਾਕਾ ਵਿਚ ਹੋਏ ਰੇਲ ਹਾਦਸੇ ਅੰਦਰ ਜਖਮੀ ਹੋਈ ਬੱਚੀ ਦੀ ਹੈ, ਇਸਦਾ CAA ਖਿਲਾਫ ਹੋ ਰਹੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਨਾਗਰਿਕਤਾ ਸੋਧ ਬਿਲ ਦੇ ਪਾਸ ਹੋਣ ਬਾਅਦ ਭਾਰਤ ਵਿਚ ਕਈ ਥਾਵਾਂ ‘ਤੇ ਇਸ ਬਿਲ ਦਾ ਵਿਰੋਧ ਕੀਤਾ ਗਿਆ। ਹਾਲ ਹੀ ਵਿਚ ਦਿੱਲੀ ਦੇ ਜਾਮੀਆ ਇਲਾਕੇ ਅੰਦਰ ਵੱਡਾ ਵਿਰੋਧ ਪ੍ਰਦਰਸ਼ਨ ਇਸ ਬਿਲ ਖਿਲਾਫ ਦੇਖਣ ਨੂੰ ਮਿਲਿਆ ਹੈ। ਹੁਣ ਸੋਸ਼ਲ ਮੀਡੀਆ ‘ਤੇ ਇਸੇ ਵਿਰੋਧ ਪ੍ਰਦਰਸ਼ਨ ਨਾਲ ਜੋੜ ਇੱਕ ਜਖਮੀ ਬੱਚੀ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਇਸ ਤਸਵੀਰ ਵਿਚ ਇੱਕ ਬੱਚੀ ਬੁਰੀ ਤਰ੍ਹਾਂ ਜਖਮੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ CAA ਖਿਲਾਫ ਹੋਏ ਵਿਰੋਧ ਪ੍ਰਦਰਸ਼ਨ ਵਿਚ ਇਹ ਬੱਚੀ ਜਖਮੀ ਹੋਈ ਹੈ।

ਵਿਸ਼ਵਾਸ ਟੀਮ ਨੇ ਇਸ ਦਾਅਵੇ ਦੀ ਪੜਤਾਲ ਕਰ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਬੱਚੀ ਬੰਗਲਾਦੇਸ਼ ਦੇ ਢਾਕਾ ਵਿਚ ਹੋਈ ਰੇਲ ਹਾਦਸੇ ਅੰਦਰ ਜਖਮੀ ਹੋ ਗਈ ਸੀ, ਇਸਦਾ CAA ਖਿਲਾਫ ਹੋ ਰਹੇ ਪ੍ਰਦਰਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

“Anoop Sharma” ਨਾਂ ਦੇ ਫੇਸਬੁੱਕ ਯੂਜ਼ਰ ਨੇ “Mission HINDU RASHTRA में अपने १०० मित्रों को जोड़े” ਨਾਂ ਦੇ ਫੇਸਬੁੱਕ ਗਰੁੱਪ ਵਿਚ ਇੱਕ ਜਖਮੀ ਬੱਚੀ ਦੀ ਤਸਵੀਰ ਨੂੰ ਅਪਲੋਡ ਕੀਤਾ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ CAA ਖਿਲਾਫ ਹੋਏ ਵਿਰੋਧ ਪ੍ਰਦਰਸ਼ਨ ਵਿਚ ਇਹ ਬੱਚੀ ਜਖਮੀ ਹੋਈ ਹੈ।”

ਤੁਹਾਨੂੰ ਦੱਸ ਦਈਏ ਕਿ ਸਾਨੂੰ ਇਸ ਤਸਵੀਰ ਦੀ ਸਚਾਈ ਦਾ ਪਤਾ ਲਗਾਉਣ ਲਈ Whatsapp ‘ਤੇ ਵੀ ਬੇਨਤੀ ਆਈ ਸੀ। ਮੋਹੰਮਦ ਆਬਿਦ ਨਾਂ ਦੇ Whatsapp ਯੂਜ਼ਰ ਦੁਆਰਾ ਇਹ ਬੇਨਤੀ ਸਾਡੇ ਕੋਲ ਆਈ ਸੀ ਜਿਸਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਪੜਤਾਲ

ਇਸ ਤਸਵੀਰ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ Yandex ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਨੂੰ ਕਈ ਥਾਵਾਂ ‘ਤੇ ਇਹ ਤਸਵੀਰ ਅਪਲੋਡ ਮਿਲੀ। ਅਸੀਂ “gonews24.com” ਨਾਂ ਦੀ ਵੈੱਬਸਾਈਟ ‘ਤੇ ਗਏ ਜਿਥੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਹੇਡਲਾਈਨ ਲਿਖੀ ਗਈ ਸੀ: মাকে আর কখনো খুঁজে পাবে না মাহিমা (ਹੇਡਲਾਈਨ ਦਾ ਪੰਜਾਬੀ ਅਨੁਵਾਦ: ਮਹਿਮਾ ਹੁਣ ਆਪਣੀ ਮਾਂ ਨੂੰ ਕਦੇ ਨਹੀਂ ਵੇਖ ਸਕੇਗੀ)

ਇਹ ਖਬਰ 12 ਨਵੰਬਰ 2019 ਨੂੰ ਅਪਡੇਟ ਕੀਤੀ ਗਈ ਸੀ। ਇਸ ਖਬਰ ਅਨੁਸਾਰ ਤਸਵੀਰ ਵਿਚ ਦਿੱਸ ਰਹੀ ਬੱਚੀ ਦਾ ਨਾਂ ਮਹਿਮਾ ਹੈ ਅਤੇ ਇਹ ਬੰਗਲਾਦੇਸ਼ ਦੇ ਢਾਕਾ ਵਿਚ ਹੋਏ ਰੇਲ ਹਾਦਸੇ ਅੰਦਰ ਜਖਮੀ ਹੋ ਗਈ ਸੀ। ਇਹ ਬੱਚੀ ਆਪਣੀ ਮਾਂ ਦੇ ਗੋਦ ਵਿਚ ਸੋ ਰਹੀ ਸੀ ਜਦੋਂ ਉਹ ਭਿਆਨਕ ਹਾਦਸਾ ਵਾਪਰਿਆ ਸੀ।

ਇਸ ਤਸਵੀਰ ਸਾਨੂੰ 12 ਨਵੰਬਰ 2019 ਨੂੰ ਹੀ ਪ੍ਰਕਾਸ਼ਿਤ “dailysomoyerkhobor.com” ਦੀ ਇੱਕ ਖਬਰ ਵਿਚ ਵੀ ਮਿਲੀ ਜਿਸਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ “gonews24” ਵਿਚ ਸੰਪਰਕ ਕੀਤਾ। ਸਾਡੀ ਗੱਲ gonews24 ਦੇ IT ਅਤੇ ਨਿਊਜ਼ ਇੰਚਾਰਜ ਅਬਦੁਲ ਬਤੇਨ ਨਾਲ ਹੋਈ। ਅਬਦੁਲ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਮੈਂ ਇਸ ਰਿਪੋਰਟ ਨੂੰ ਬਣਾਉਣ ਵਾਲੇ ਰਿਪੋਰਟਰ ਨਾਲ ਗੱਲ ਕੀਤੀ ਹੈ ਅਤੇ ਉਸਨੇ ਇਸਦੀ ਪੁਸ਼ਟੀ ਕੀਤੀ ਹੈ ਕਿ ਜਿਹੜੀ ਫੋਟੋ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹ ਸਾਡੇ ਆਰਟੀਕਲ ਵਿਚ ਛਪੀ ਖਬਰ ਦੀ ਹੀ ਹੈ ਅਤੇ ਬੱਚੀ 12 ਨਵੰਬਰ, 2019 ਨੂੰ ਢਾਕਾ ਵਿਚ ਰੇਲ ਹਾਦਸੇ ਅੰਦਰ ਜਖਮੀ ਹੋ ਗਈ ਸੀ। ਚਿੰਤਾ ਨਾ ਕਰੋ ਇਹ ਬੱਚੀ ਦੀ ਫੋਟੋ ਬੰਗਲਾਦੇਸ਼ ਦੀ ਹੀ ਹੈ”।

ਇਸ ਤਸਵੀਰ ਨੂੰ ਕਈ ਸਾਰੇ ਯੂਜ਼ਰ ਨੇ ਗਲਤ ਦਾਅਵੇ ਨਾਲ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਵਿਚੋਂ ਦੀ ਹੀ ਇਕ ਹੈ “Anoop Sharma” ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਅਸੀਂ ਸੋਸ਼ਲ ਸਕੈਨਿੰਗ ਵਿਚ ਪਾਇਆ ਕਿ ਇਸ ਯੂਜ਼ਰ ਦੇ 4969 ਫੇਸਬੁੱਕ ਮਿੱਤਰ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਤਸਵੀਰ ਅੰਦਰ ਦਿੱਸ ਰਹੀ ਇਹ ਬੱਚੀ ਬੰਗਲਾਦੇਸ਼ ਦੇ ਢਾਕਾ ਵਿਚ ਹੋਈ ਰੇਲ ਹਾਦਸੇ ਅੰਦਰ ਜਖਮੀ ਹੋ ਗਈ ਸੀ, ਇਸਦਾ CAA ਖਿਲਾਫ ਹੋ ਰਹੇ ਪ੍ਰਦਰਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts