Fact Check: ਜੇਲ੍ਹ ਵਿਚ ਬੰਦ ਵਿਦੇਸ਼ੀ ਔਰਤ ਦੀ ਬੱਚੇ ਨੂੰ ਦੁੱਧ ਪਿਲਾਉਂਦੀ ਦੀ ਤਸਵੀਰ ਫਰਜ਼ੀ ਦਾਅਵੇ ਨਾਲ ਹੋ ਰਹੀ ਵਾਇਰਲ
- By: Bhagwant Singh
- Published: Dec 27, 2019 at 05:21 PM
- Updated: Dec 27, 2019 at 05:50 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਅਤੇ ਦੇਸ਼ ਵਿਚ ਡਿਟੈਂਸ਼ਨ ਸੈਂਟਰ ਦੀ ਮੌਜੂਦਗੀ ਨੂੰ ਲੈ ਕੇ ਜਾਰੀ ਬਹਿਸ ਵਿਚ ਸੋਸ਼ਲ ਮੀਡੀਆ ‘ਤੇ ਇੱਕ ਔਰਤ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਔਰਤ ਨੂੰ ਵਾਰਾਣਸੀ ਦੇ ਡਿਟੈਂਸ਼ਨ ਸੈਂਟਰ ਵਿਚ ਕੈਦ ਕੀਤਾ ਗਿਆ ਹੈ ਕਿਉਂਕਿ ਉਹ NRC ਦਾ ਵਿਰੋਧ ਕਰ ਰਹੀ ਸੀ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਤਸਵੀਰ ਅਤੇ ਦੋਵੇਂ ਦਾਅਵੇ ਹੀ ਗਲਤ ਨਿਕਲੇ। ਵਾਰਾਣਸੀ ਵਿਚ ਨਾ ਤਾਂ ਕੋਈ ਡਿਟੈਂਸ਼ਨ ਸੈਂਟਰ ਹੈ ਅਤੇ ਨਾ ਹੀ ਇਹ ਤਸਵੀਰ ਭਾਰਤ ਦੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ “रवि प्रकाश सिंह यदुवंशी” ਨੇ ਜੇਲ੍ਹ ਵਿਚ ਬੰਦ ਔਰਤ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘‘जब मां डिटेंशन सेंटर के अंदर हो और बच्चा डिटेंशन सेंटर के बाहर बनारस की एकता को एनआरसी का विरोध करने के कारण जेल में डाल दिया गया..उसकी छोटी सी बेटी बाहर है @narendramodi आपके संसदीय क्षेत्र की बेटी है बेटी बचाओ बेटी पढ़ाओ = बेटी को जन्म दो मरता छोड़ दो 😞 #cpd’’
ਪੜਤਾਲ
ਵਾਇਰਲ ਹੋ ਰਹੀ ਤਸਵੀਰ ਵਿਚ ਜੇਲ੍ਹ ਵਿਚ ਬੰਦ ਇੱਕ ਔਰਤ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ www.controappuntoblog.org ਨਾਂ ਦੀ ਵੈੱਬਸਾਈਟ ‘ਤੇ 13 ਜਨਵਰੀ 2013 ਨੂੰ ਇਤਾਲਵੀ ਭਾਸ਼ਾ ਵਿਚ ਪ੍ਰਕਾਸ਼ਿਤ ਇੱਕ ਖਬਰ ਦਾ ਲਿੰਕ ਮਿਲਿਆ, ਜਿਸਦੇ ਵਿਚ ਇਸੇ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ।
(ਗੂਗਲ ਟਰਾਂਸਲੇਸ਼ਨ ਦੀ ਮਦਦ ਤੋਂ ਅਨੁਵਾਦ ਕੀਤੀ ਗਈ) ਖਬਰ ਮੁਤਾਬਕ ਇਹ ਤਸਵੀਰ ਅਰਜੇਂਟੀਨਾ ਦੀ ਹੈ, ਜਿਥੇ ਜੇਲ੍ਹ ਵਿਚ ਬੰਦ ਇੱਕ ਔਰਤ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਲਈ ਬਾਹਰ ਨਹੀਂ ਆਉਣ ਦਿੱਤਾ ਗਿਆ ਸੀ ਅਤੇ ਇਸ ਕਰਕੇ ਹੀ ਉਸਨੇ ਜੇਲ੍ਹ ਵਿਚ ਬੰਦ ਰਹਿ ਕੇ ਆਪਣੇ ਬੱਚੇ ਨੂੰ ਦੁੱਧ ਪਿਲਾਇਆ ਸੀ।
ਇੱਕ ਹੋਰ ਫੇਸਬੁੱਕ ਯੂਜ਼ਰ ‘ANA’ ਨੇ ਇਸ ਤਸਵੀਰ ਨੂੰ ਆਪਣੀ ਪ੍ਰੋਫ਼ਾਈਲ ‘ਤੇ 25 ਮਈ 2013 ਨੂੰ ਸ਼ੇਅਰ ਕੀਤਾ ਹੈ।
ਹਾਲਾਂਕਿ, ਵਿਸ਼ਵਾਸ ਨਿਊਜ਼ ਸੁਤੰਤਰ ਰੂਪ ਤੋਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਇਹ ਤਸਵੀਰ ਅਰਜੇਂਟੀਨਾ ਦੇ ਹੀ ਕਿਸੇ ਜੇਲ੍ਹ ਦੀ ਹੈ ਜਾਂ ਕਿਸੇ ਡਿਟੈਂਸ਼ਨ ਸੈਂਟਰ ਦੀ, ਪਰ ਇਹ ਤਸਵੀਰ ਡਿਜੀਟਲ ਦੁਨੀਆਂ ਵਿਚ 2013 ਤੋਂ ਹੀ ਮੌਜੂਦ ਹੈ।
ਜਦਕਿ, ਨਾਗਰਿਕਤਾ ਸੋਧ ਬਿਲ 10 ਦਸੰਬਰ 2019 ਨੂੰ ਲੋਕਸਭਾ ਤੋਂ ਪਾਸ ਹੋਣ ਬਾਅਦ 11 ਦਸੰਬਰ ਨੂੰ ਰਾਜਸਭਾ ਵਿਚ ਪਾਸ ਹੋਇਆ। ਇਸਦੇ ਬਾਅਦ ਇਸਨੂੰ ਰਾਸ਼ਟਰਪਤੀ ਦੀ ਮਨਜੂਰੀ ਮਿਲੀ ਅਤੇ ਇਹ ਬਿਲ ਕਾਨੂੰਨ ਬਣ ਗਿਆ।
10 ਦਸੰਬਰ ਦੇ ਬਾਅਦ ਤੋਂ ਹੀ ਇਸ ਬਿਲ ਨੂੰ ਲੈ ਕੇ ਅਸਮ ਸਮੇਤ ਦੇਸ਼ ਦੇ ਕਈ ਰਾਜ ਵਿਚ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਹੋਈ ਹੈ। ਅੰਗਰੇਜ਼ੀ ਅਖਬਾਰ ‘Times Of India’ ਦੀ ਖਬਰ ਮੁਤਾਬਕ, ਉੱਤਰ ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ 21 ਦਸੰਬਰ ਨੂੰ ਪ੍ਰਦਰਸ਼ਨ ਹੋਇਆ ਸੀ, ਜਿਸਦੇ ਬਾਅਦ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ।
ਮਤਲਬ ਵਾਇਰਲ ਤਸਵੀਰ ਦਾ ਨਾਗਰਿਕਤਾ ਸੋਧ ਕਾਨੂੰਨ ਅਤੇ NRC ਖਿਲਾਫ ਜਾਰੀ ਵਿਰੋਧ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ। ਹੁਣ ਆਉਂਦੇ ਹਾਂ ਦੂਜੇ ਦਾਅਵੇ ‘ਤੇ, ਜਿਸਦੇ ਵਿਚ ਵਾਰਾਣਸੀ ਅੰਦਰ ਡਿਟੈਂਸ਼ਨ ਸੈਂਟਰ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਲੋਕਸਭਾ ਸਾਂਸਦ ਸਸ਼ੀ ਥਰੂਰ ਨੇ ਗ੍ਰਹਿ ਮੰਤਰਾਲੇ ਤੋਂ ਦੇਸ਼ ਵਿਚ ਮੌਜੂਦ ਡਿਟੈਂਸ਼ਨ ਸੈਂਟਰ ਦੀ ਗਿਣਤੀ ਅਤੇ ਉਸਦੇ ਵਿਚ ਰੱਖੇ ਗਏ ਲੋਕਾਂ ਦੀ ਗਿਣਤੀ ਸਣੇ ਕੁਲ 6 ਸਵਾਲ ਪੁੱਛੇ ਸਨ। ਲੋਕਸਭਾ ਦੀ ਵੈੱਬਸਾਈਟ ‘ਤੇ ਮੌਜੂਦ ਦਸਤਾਵੇਜ ਮੁਤਾਬਕ ਥਰੂਰ ਦੇ ਇਨ੍ਹਾਂ ਸਵਾਲਾਂ ਦਾ ਜਵਾਬ 2 ਜੁਲਾਈ 2018 ਨੂੰ ਗ੍ਰਹਿ ਮੰਤਰੀ ਕਿਸ਼ਨ ਰੇਡਡੀ ਦੀ ਤਰਫ਼ੋਂ ਦਿੱਤਾ ਗਿਆ ਸੀ।
ਸਰਕਾਰ ਦੀ ਤਰਫ਼ੋਂ ਦਿੱਤੀ ਗਈ ਇਸ ਜਾਣਕਾਰੀ ਮੁਤਾਬਕ, ‘ਅਸਮ ਵਿਚ ”ਘੋਸ਼ਿਤ ਵਿਦੇਸ਼ੀਆਂ” ਨੂੰ ਰੱਖਣ ਲਈ ਕੁਲ 6 ਡਿਟੈਂਸ਼ਨ ਸੈਂਟਰ ਹਨ ਅਤੇ 25 ਜੂਨ 2019 ਤੱਕ ਇਸਦੇ ਵਿਚ 1133 ਲੋਕਾਂ ਨੂੰ ਰੱਖਿਆ ਗਿਆ ਸੀ।‘ ਨਿਊਜ਼ ਰਿਪੋਰਟ ਤੋਂ ਵੀ ਇਸਦੀ ਪੁਸ਼ਟੀ ਹੁੰਦੀ ਹੈ।
ਵਾਰਾਣਸੀ ਵਿਚ ਡਿਟੈਂਸ਼ਨ ਸੈਂਟਰ ਦੇ ਦਾਅਵੇ ਨੂੰ ਲੈ ਕੇ ਵਿਸ਼ਵਾਸ ਟੀਮ ਨੇ SSP ਪ੍ਰਭਾਕਰ ਚੋਧਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ‘ਵਾਰਾਣਸੀ ਵਿਚ ਅਜਿਹਾ ਕੋਈ ਡਿਟੈਂਸ਼ਨ ਸੈਂਟਰ ਨਹੀਂ ਹੈ।’ ਨਿਊਜ਼ ਸਰਚ ਵਿਚ ਸਾਨੂੰ ਉੱਤਰ ਪ੍ਰਦੇਸ਼ ਦੇ ਕਿਸੇ ਹੋਰ ਜਿਲ੍ਹੇ ਵਿਚ ਡਿਟੈਂਸ਼ਨ ਸੈਂਟਰ ਹੋਣ ਦੀ ਜਾਣਕਾਰੀ ਨਹੀਂ ਮਿਲੀ।
ਉੱਤਰ ਪ੍ਰਦੇਸ਼ ਸਰਕਾਰ ਦੀ ਤਰਫ਼ੋਂ ਦਿੱਤੀ ਗਈ ਅਧਿਕਾਰਿਕ ਜਾਣਕਾਰੀ ਮੁਤਾਬਕ, ‘ਉੱਤਰ ਪ੍ਰਦੇਸ਼ ਕਾਰਾਵਾਸ ਵਿਭਾਗ ਕੋਲ ਇੱਕ ਮਾਡਲ ਜੇਲ੍ਹ, 5 ਕੇਂਦਰੀ ਜੇਲ੍ਹ, 61 ਜ਼ਿਲ੍ਹਾ ਜੇਲ੍ਹ, 2 ਸਬ ਜੇਲ੍ਹ, ਬਰੇਲੀ ਵਿਚ ਇੱਕ ਕਿਸ਼ੋਰ ਸਦਨ ਅਤੇ ਲਖਨਊ ਵਿਚ ਇੱਕ ਨਾਰੀ ਬੰਦੀ ਨਿਕੇਤਨ ਹੈ। ਰਾਜ ਵਿਚ ਕੁਲ 71 ਕਾਰਾਗਾਰ ਹਨ।’
ਖਬਰਾਂ ਮੁਤਾਬਕ, ਅਸਮ ਦੇ ਅਲਾਵਾ ਕਰਨਾਟਕ ਅਜਿਹਾ ਰਾਜ ਹੈ, ਜਿਥੇ ਡਿਟੈਂਸ਼ਨ ਸੈਂਟਰ ਮੌਜੂਦਗੀ ਵਿਚ ਆ ਚੁਕਿਆ ਹੈ। ਨਿਊਜ਼ ਰਿਪੋਰਟ ਮੁਤਾਬਕ ਮਹਾਰਾਸ਼ਟਰ ਵਿਚ ਵੀ ਅਜਿਹੇ ਸੈਂਟਰ ਖੋਲਣ ਦੀ ਯੋਜਨਾ ਹੈ।
ਇਸ ਤਸਵੀਰ ਨੂੰ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “रवि प्रकाश सिंह यदुवंशी” ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਡਿਟੈਂਸ਼ਨ ਸੈਂਟਰ ਹੋਣ ਦਾ ਦਾਅਵਾ ਗਲਤ ਹੈ। ਜਿਹੜੀ ਔਰਤ ਦੀ ਤਸਵੀਰ ਵਾਰਾਣਸੀ ਦੇ ਡਿਟੈਂਸ਼ਨ ਸੈਂਟਰ ਵਿਚ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਹੈ, ਉਹ ਇੱਕ ਵਿਦੇਸ਼ੀ ਔਰਤ ਹੈ।
- Claim Review : जब मां डिटेंशन सेंटर के अंदर हो और बच्चा डिटेंशन सेंटर के बाहर बनारस की एकता को एनआरसी का विरोध करने के कारण जेल में डाल दिया गया
- Claimed By : FB User-रवि प्रकाश सिंह यदुवंशी
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...